ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/223

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਪਾਲਣਾ ਅੰਨੀ ਕਰੜਾਈ ਨਾਲ ਕੀਤੀ ਗਈ ਕਿ ਦੁਪਹਿਰ ਤਕ ਦਿਲੀ ਦੀਆਂ ਗਲੀਆਂ ਵਿਚ ਲਹੂ ਦੇ ਪਰਨਾਲੇ ਚਲਣ ਲਗ ਪਏ। ਨਾਦਰ ' ਦੇ ਹੁਕਮ ਨਾਲ ਤੋਪਾਂ ਬੀੜੀ ਗਈਆਂ ਅਤੇ ਬਾਜ਼ਾਰ ਤੋਪਾਂ ਦੇ ਗੋਲਿਆਂ ਨਾਲ ਭਰ ਗਏ । ਰੋਹ ਵਿਚ ਆਏ ਹੋਏ ਈਰਾਨੀਆਂ ਦੇ ਸਾਹਮਣੇ ਜਿਹੜਾ ਵੀ ਆ ਗਿਆ ਫਨਾਹ ਕਰ ਦਿਤਾ ਗਿਆ ਜਿਧਰ ਵੀ ਗਏ ਮਕਾਨਾਂ ਨੂੰ ਮਲੀਆ ਮੇਟ ਕਰ ਕੇ ਪਧਰਾ ਕਰ ਦਿਤਾ, ਹਿੰਦੀ ਰਾਜ ਦੀਆਂ ਸ਼ਾਨਦਾਰ ਯ ਦਰਾਂ ਤੇ ਉਚੀਆਂ ਉਚੀਆਂ ਅਟਾਰੀਆਂ ਤੇ ਚੌਬਾਰੇ ਧਰਤੀ ਨਾਲ ਪਧਰ ਕਰ ਦਿਤੇ। ਮੌਤ ਅਤੇ ਬਰਬਾਦੀ ਦੇ ਇਸ ਹੌਲਨਾਕ ਕਾਰੇ ਵਿਚਕਾਰ ਲਹੂ ਦਾ ਪਿਆਸਾ ਨਾਦਰ ਰੌਸ਼ਨ ਉਦ ਦੌਲਾ ਮਸੀਤ ਵਿਚ ਚੁਪ ਚਾਪ ਬੈਠਾ ਸੀ ਅਤੇ ਉਸ ਤਬਾਹੀ ਤੇ ਬਰਬਾਦੀ ਦੇ ਕੰਮ ਨੂੰ ਵਖ ਕੇ ਜੋ ਉਸ ਦੀਆਂ ਨਜ਼ਰਾਂ ਦੇ ਸਾਹਵੇਂ ਜਾਰੀ ਸੀ ਖੁਸ਼ ਹੋ ਰਿਹਾ ਸੀ । ਹੌਲਨਾਕ ਖੂਨਰੇਜ਼ੀ ਇਹ ਖੂਨੀ ਸਾਕਾ ਕਿਲੇ ਦੇ ਸਾਹਮਣੇ ਸਰਾਫਾ ਅਰਦੂਈ ਤੋਂ ਲੈ ਕ ਤਿੰਨ ਕੋਹ ਦੂਰ ਈਦਗਾਹ ਤੱਕ ਅਤੇ ' ਚੀਤਲੀ ਕਬਰ ਲੈ ਕੇ ਤਮਾਕੂ ਮਾਰਕਿਟ ਅਤੇ ਪੁਲ ਮਿਠਾਈ ਤੀਕ ਵਰਤ ਰਿਹਾ ਸੀ । ਸਾਰੇ ਦਾ ਸਾਰਾ ਦਰੱਬਾ ਬਾਜ਼ਾਰ ਸ਼ਾਹੂਕਾਰਾਂ ਅਤੇ ਸੌਦਾਗਰਾਂ ਦ ਲਹੂ ਨਾਲ ਲਾਲ ਸੁਰਖ ਹੋ ਗਿਆ । ਕਤਲਿਆਮ ਵੇਲੇ ਨਾ ਕੋਈ ਮਰਦ ਬਚਿਆ ਨਾ ਤੀਵੀਂ ਨਾ ਬਾਲ ਬਚਿਆ ਨਾ ਬੁਢਾ । ਬਾਦ ਦੁਪਹਿਰ ਦੋ ਵਜੇ ਤੋਂ ਪਹਿਲੇ ਪਹਲੇ ਅੰਦਾਜ਼ਾ ਲਾਇਆ ਗਿਆ ਸੀ ਕਿ ੧ ਲੱਖ ੨੦ ਹਜ਼ਾਰ ਤੋਂ ਲੈ ਕੇ ਡੇਢ ਲਖ ਲੋਕ ਕਤਲ ਹੋਏ । ਅਜੇ ਵਸੋਂ ਦਾ ਤਿਹਾਈ ਭਾਗ ਐਸਾ ਸੀ ਜਿਥੇ ਬਦਲਾ ਲਊ ਈਰਾਨੀਆਂ ਦਾ ਤਲਵਾਰ ਨਹੀਂ ਸੀ ਪਹੁੰਚੀ। ਈਰ ਨੀਆਂ ਦੀ ਏਨੀ ਦਹਿਸ਼ਤ ਚਲੀ ਕਿ ਕੰਬਖਤ ਹਿੰਦੁਸਤਾਨੀ ਭੇਡਾਂ ਬਕਰ ਆਂ ਵਾਂਗ਼ ਉਹਨਾਂ ਦੇ ਸਾਹਮਣ ਕਤਲ ਹੋਣ ਲਈ ਸਿਰ ਨੀਵੇਂ ਕਰ ਦਿੰਦੇ । ਕਿਹਾ ਜਾਂਦਾ ਹੈ ਕਿ ਇਕ ਇਕ ਈਰਾਨੀ ਨੇ ਦਸ ਜਾਨਾਂ ਨੂੰ ਨਿਰਦੈਤਾ ਨਾਲ ਜ਼ਿਬਾ ਕੀਤਾ ਪਰ ਕਿਸੇ ਨ ਉਹਨਾਂ ਦਾ ਟਾਕਰਾ ਕਰਨ ਦਾ ਹੌਸਲਾ ਨਾ ਕੀਤਾ । ਹਜ਼ਾਰਾਂ ਹਿੰਦੂ ਆਪਣੀਆਂ ਪਤਨੀਆਂ ਅਤੇ ਬਾਲ ਬਚਿਆਂ ਸਮੇਤ ਜੀਉਂਦੇ ਸੜ ਗਏ ਅਤੇ ਹਜ਼ਾਰਾਂ ਖੂਹਾਂ ਵਿਚ ਛਾਲ ਮਾਰ ਕੇ ਮਰ ਗਏ । ਬੜੀ ਨਿਰਦੇਤਾ ਨਾਲ ਤਬਾਹੀ ਤੇ ਬਰਬਾਦੀ ਦਾ ਹੌਲਨਾਕ ਕਾਰਾ ਜਾਰੀ ਸੀ । ਬਾਜ਼ਾਰ ਅਗ ਦੀ ਭੇਟਾ ਚਾਂਦਨੀ ਚੌਕ, ਮੇਵਾ ਮੰਡੀ, ਦਗੋਬਾ ਬਾਜ਼ਾਰ ਅਤੇ ਜਾਮਾ ਮਸੀਤ ਦ ਇਰਦ ਗਿਰਦ ਦੀਆਂ ਇਮਾਰਤਾਂ ਨੂੰ ਵੀ ਅੱਗ ਲਾ ਦਿਤੀ ਗਈ ਤੇ ਉਹ ਸੜ ਕੇ ਸਵਾਹ ਹੋ ਗਈਆਂ। ਸੜਦੇ ਹੋਏ ਮਕਾਨਾਂ ਦੇ ਲੰਬੂ ਅਕਾਸ਼ ਝੀਕ ਉਠ ਰਹੇ ਸਨ ਅਤੇ ਸੜ ਕੇ ਡਿਗਣ ਵਾਲੀਆਂ ਅਟਾਰੀਆਂ ਦੇ ਪਟਾਕੇ ਕੰਨ ਬੋਲੇ ਕਰ ਰਹੇ ਸਨ। ਬਾਜ਼ਾਰਾਂ ਦੇ ਬਾਜ਼ਾਰ ਮਲਬੇ ਦੇ ਢੇਰਾਂ ਨਾਲ ਭਰ ਗਏ ।ਗਲੀਆਂ ਤੇ ਮਹਲੇ ਲਾਸ਼ਾਂ ਨਾਲ ਭਰ ਗਏ ਲਾਸ਼ਾਂ, ਤੂਫਾਨ ਮਗਰੋਂ ਡਿਗੇ ਹੋਏ ਬਿਰਛਾਂ ਦੇ ਪਤਿਆਂ ਵਾਂਗ ਏਧਰ ਅੰਧਰ ਪਈਆਂ ਸਨ। ਜਿਸ ਸਮੇਂ ਇਹ ਭਿਆਨਕ ਕਾਰਾ ਵਰਤ ਰਿਹਾ ਸੀ ਇਸ ਕਤਲਿਆਮ ਦਾ ਹੁਕਮ ਦੇਣ ਵਾਲਾ ਨਾਦਰ ਬੜੀ ਸ਼ਾਂਤੀ ਨਾਲ ਮਸੀਤ ਵਿਚ ਬੈਠਾ ਰਿਹਾ। ਉਸ ਦਾ ਚਿਹਰਾ ਭਿਆਨਕ ਤੇ ਖੌਫਨਾਕ ਸੀ । ਉਸ ਦੀਆਂ ਅਖਾਂ ਵਿਚੋਂ ਅੱਗ ਵਰ੍ਹ ਰਹੀ ਸੀ ਸਿਵਾਏ ਉਸ ਦੇ ਗੁਲਾਮ ਨੌਕਰਾਂ ਦੇ ਹੋਰ ਕਿਸੇ ਨੂੰ ਉਸ ਪਾਸ ਜਾਣ ਦਾ ਹੀਆ ਨਹੀਂ ਸੀ ਪੈਂਦਾ । (229) ਏਥੇ ਮਿਠਾਈ ਦੀਆਂ ਦੁਕਾਨਾਂ ਹੋਣ ਕਰ ਕੇ ਇਸ ਬਾਜ਼ਾਰ ਦਾ ਇਹ ਨਾਮ ਪੈ ਗਿਆ । 9 ਸ਼ਹਿਨਸ਼ਾਹ ਤੇ ਉਮਰਾ ਦੀ ਰਹਿਮ ਲਈ ਬੇਨਤੀ ਅੰਕ ਨੂੰ ਮੰਦ ਭਾਗਾ ਸ਼ਹਿਨਸ਼ਾਹ ਆਪਣੇ ਸਰਦਾਰਾਂ ਤੇ ਦਰਬਾਰੀਆਂ ਸਮਤ ਸ਼ਾਹ ਦੀ ਸਵਾ ਵਿਚ ਹਾਜ਼ਰ ਹੋਇਆ। ਉਹ ਬੁਤ ਬਣਿਆ ਖੜਾ ਰਿਹਾ, ੳ ਦੀਆਂ ਨਜ਼ਰਾਂ ਨੀਵੀਆਂ ਸਨ ਤੇ ਉਹਦਿਆਂ ਨਤਰਾਂ ਵਿਚੋਂ ਛਮ ਛਮ ਹੰਝੂ ਫਿਰ ਰਹੇ ਸਨ । ੜ ਦਰਬਾਨੀ ਉਹਦੇ ਨੜੇ ਜਾਂਦੇ ਉਹ ਉ ਦੇ ਸਾਹਮਣੇ ਜਾ ਕੇ ਧਰਤੀ ੬ ਤੇ ਮਥਾ ਟਦੇ । ਨਾਦਰ ਨੇ ਰੋਹ ਵਿਚ ਭਰ ਕੇ ਪੁਛਿਆ ਉਹ ਕੀ ਚਾਹੁੰਦੇ ਹਨ । ਸਭ ਨੇ ਘਿਗਿਆਕੇ ਬੇਨਤੀ ਕੀਤੀ ਸ਼ਹਿਰ ਉਤੇ ਤਰਸ ਖਾਓ" ! ਕਤਲਿਆਮ ਬੰਦ ਹੋਇਆ ਨਾਦਰ ਸ਼ਾਹ ਨੇ ਉਹਨਾਂ ਦੀ ਬੇਨਤੀ ਪਰਵਾਨ ਕਰ ਲਈ ਅਤੇ ਆਪਣੀ ਤਲਵਾਰ ਮਿਆਨ ਵਿਚ ਕਰ ਕੇ ਹੁਕਮ ਦਿਤਾ ਕਿ ਕਤਲਿਆਮ ਫੌਰਨ ਬੰਦ ਕਰ ਦਿਓ । ਉਸ ਦੇ ਮੂੰਹੋਂ ਇਹ ਲਫਜ਼ ਨਿਕਲਨ ਦੀ ਦੇਰ ਸੀ ਕਿ ਹੁਕਮ ਦੀ ਮੂਰਤੀ ਭਰਤ ਸ਼ੁਰੂ ਹੋ ਗਈ । ਕਤਲਿਆਮ ਬੰਦ ਹੋ ਗਿਆ ਅਤੇ ਸਭ ਤਲਵਾਰਾਂ ਮਿਆਨਾਂ ਅੰਦਰ ਜਾ ਵੜੀਆਂ। ਈਰਾਨੀ ਢੰਡੋਰਚੀਆਂ ਨੇ ਸਾਰੇ ਸ਼ਹਿਰ ਵਿਚ ਅਮਨ ਦ ਵੰਡੋਰੇ ਫੇਰ ਦਿਤੇ । ਇਸ ਦੇ ਮਗਰੋਂ ਨਾਦਰ ਸ਼ਾਹ ਕਿਲੇ ਵਿਚ ਵਪਸ ਆਇਆ, ਜਿਥੇ ਉਸ ਦੇ ਹੁਕਮ ਨਾਲ ਉਹ ਉਮਰਾ ਬੁਲ ਏ ਗਏ ਜਿਨ੍ਹਾਂ ਸੰਬੰਧੀ ਸ਼ਕ ਕੀਤਾ ਜਾਂਦਾ ਸੀ ਕਿ ਉਹਨਾਂ ਨੇ ਗਦਾਰੀ ਕੀਤੀ ਹੈ । ਨਾਦਰ ਨੇ ਉਹਨਾਂ ਦੇ ਸਿਰ ਧੜ ਤੌਂ ਵਖ ਕਰਾ ਦਿਤੇ ਰਾਜਧਾਨੀ ਦੀਆਂ ਬਸਤੀਆਂ ਦੇ ਲੋਕਾਂ ਦਾ ਕਤਲਿਆਮ ਜ਼ਾਲਮ ਦੀ ਲਹੂ ਦੀ ਪਿਆਸ ਅਜੇ ਵੀ ਮਠੀ ਨਹੀਂ ਸੀ ਹੋਈ। ਇਕ ਸਾਧਾਰਨ ਜਿਹੇ ਕਸੂਰ ਬਦਲੇ ਉਸ ਨ ਮੁਗਲਪੁਰ ਦੇ ੬ ਹਜ਼ਾਰ ਵਸਨੀਕਾਂ ਨੂੰ ਤਲਵਾਰ ਦੇ ਘਾਟ ਉਤਾਰ ਦਿਤਾ । ੲਥੇ ਹੀ ਬਸ ਨਹੀਂ ਦਿਲੀ ਦੇ ਆਸ ਪਾਸ ਵਸਣ ਵਾਲੇ ਹਜ਼ਾਰਾਂ ਲੋਕ ਕਤਲ ਕਰਵਾ ਦਿਤੇ । ਸ਼ਾਹੀ ਮੰਡੀ ਵਿਚ, ਜਿਥੋਂ ਕਿ ਪਹਿਲਾਂ ਫਸਾਦ ਖੜਾ ਹੋਇਆ, ਅੰਧਾ ਧੁੰਦ ਗਿਰਫਤਾਰੀਆਂ ਕਰਕੇ ਉਸ ਨੇ ਸਭ ਸੌ ਆਦਮੀਆਂ ਦੇ ਨੱਕ ਤੇ ਕੰਨ ਕਟਵਾ ਦਿਤੇ। ਨਾਦਰ ਦਾ ਮੁਗਲ ਰਾਜ ਦੇ ਤਾਜ ਉਤੇ ਕਬਜ਼ਾ ਮਨੁਖਾ ਲਹੂ ਨਾਲ ਰਜ ਕੇ ਨਹਾਉਣ ਮਗਰੋਂ ਨਾਦਰ ਸ਼ਾਹ ਨੇ ਸ਼ਹਿਰ ਦੀ ਸਾਰੀ ਦੌਲਤ ਉਤੇ ਕਬਜ਼ਾ ਕਰਨ ਦਾ ਪ੍ਰਬੰਧ ਕੀਤਾ ਜੋ ਕਿ ਇਸ ਸਮੇਂ ਤੱਕ ਬਹੁਤ ਹਦ ਤੀਕ ਬਰਬਾਦ ਹੋ ਚੁਕੀ ਸੀ। ਉਸ ਨੇ ਮੁਗਲ อื ਸ਼ਹਿਨਸ਼ਾਹ ਦਾ ਤਾਜ ਆਪਣੇ ਕਬਜ਼ੇ ਵਿਚ ਕਰ ਲਿਆ। ਇਸ ਤੋਂ ਛੁਟ ਉਸ ਸਰਕਾਰੀ ਖਜ਼ਾਨੇ ਉਤੇ ਵੀ ਕਬਜ਼ਾ ਕਰ ਲਿਆ ਜਿਸ ਵਿਚ ਜਵਾਹਾ- ਰਾਤ, ਵੱਡਮੁਲੇ ਹੀਰ, ਕੀਮਤੀ ਪੁਸ਼ਾਕਾਂ ਅਤੇ ਸਦੀਆਂ ਦਾ ਜਮਾ ਹੋਇਆ ਉਹ ਧਨ ਸੀ ਜਿਸ ਨੂੰ ਮੁਗਲ ਸ਼ਹਿਨਸ਼ਾਹਾਂ ਨੇ ਬੜੇ ਜਤਨਾਂ ਨਾਲ ਪ੍ਰਾਪਤ ਕੀਤਾ ਸੀ। ਇਹਨਾਂ ਵਿਚੋਂ ਕਈ ਸ਼ੋਆਂ ਤੇ ਅਦੁਤੀ ਸੁੰਦਰਤਾ ਵਾਲੀਆਂ 1 ਰਹਿਮ ਮੰਗਣ ਵਾਲਿਆਂ ਨੇ ਜ਼ਾਲਮ ਨਾਦਰ ਸ਼ਾਹ ਨੂੰ ਸੰਬੋਧਨ ਕਰ ਕੇ ਡਰਦੇ ਡਰਦੇ ਤੇ ਕੰਬਦੇ ਕੰਬਦੇ ਆਖਿਆ- رکیسی نماز که دیگر به تیغ نازکشی مگر گه زنده کنی خلق او باز کشی ਅਰਥਾਤ—ਆਪ ਦੀ ਬਦਲਾ ਲਊ ਤਲਵਾਰ ਤੋਂ ਤੇ ਜੀਵ ਵੀ ਨਹੀਂ ਕਰ ਸਕਿਆ ਜੇ ਅਜੇ ਵੀ ਹਜ਼ੂਰ ਦੀ ਇਛਾ ਇਹ ਕਤਲਿਆਮ ਜਾਰੀ ਰਖਣ ਦੀ ਹੈ ਤਦ ਮੁਰਦਿਆਂ ਵਿਚ ਜਾਨ ਪਾ ਕੇ ਫੇਰ ਕਤਲਿਆਮ ਸ਼ੁਰ ਕਰ ਦੇਓ । Sri Satguru Jagjit Singh Ji eLibrary Namdhari Elibrary@gmail.com