ਇਸ ਰਕਮ ਤੋਂ ਛੁਟ ਕੁਝ ਹਾਥੀ ਵੀ ਵਿਜਈ ਦੀ ਨਜ਼ਰ ਕੀਤੇ ਗਏ । ਈਰਾਨੀ ਬਾਦਸ਼ਾਹ ਨੇ ਇਹ ਭੇਟਾ ਪਰਵਾਨ ਕਰ ਲਈ ਜਿਸ ਕਰਕੇ ਲਾਹੌਰ ਲੁਟ ਮਾਰ ਤੇ ਕਤਲਿਆਮ ਤੋਂ ਬਚ ਗਿਆ। ਬਾਦਸ਼ਾਹ ਨੇ ਜ਼ਕਰੀਆ ਖਾਨ ਨੂੰ ਆਪਣੀ ਵਲੋਂ ਲਾਹੌਰ ਦੀ ਸਰਕਾਰ ਬਖਸ਼ ਦਿਤੀ ਅਤੇ ਉਸ ਨੂੰ ਇਜ਼ਤ ਨਾਲ ਵਾਪਸ ਮੋੜਿਆ। ਸ਼ਾਹ ਨੇ ਜ਼ਕਰੀਆਂ ਖਾਨ ਦੇ ਦੂਜੇ ਭਾਈ ਹਯਾਤ ਉਲਾ ਖਾਨ ਨੂੰ ਆਪਣੇ ਪਾਸ ਮੁਲਾਜ਼ਮ ਰਖ ਲਿਆ ਅਤੇ ਉਸਦੇ ਸਪੁਰਦ ਪੰਜ ਸੌ ਘੁੜ ਸਵਾਰ ਫੌਜ ਦੀ ਕਮਾਨ ਕਰ ਦਿਤੀ। ਇਸਦੇ ਨਾਲ ਹੀ ਫਖ਼ਰ ਉਦ ਦੌਲਾ ਅਮੀਨ ਉਲ ਦੀਨ ਖਾਨ ਨੂੰ ਕਸ਼ਮੀਰ ਦਾ ਸੂਬੇਦਾਰ ਥਾਪ ਕੇ ਤੇ ਬਹੁਤ ਸਾਰੀ ਫੌਜ ਦੇ ਕੇ ਉਧਰ ਭੇਜ ਦਿਤਾ ਨਾਦਰ ਦੀ ਦਿਲੀ ਵਲ ਰਵਾਨਗੀ ਇਉਂ ਪੰਜਾਬ ਦੇ ਮਾਮਲੇ ਨਜਿਠਣ ਮਗਰੋਂ ੨੬ ਦਸੰਬਰ ਨੂੰ ਸ਼ਾਹ ਲਾਹੌਰ ਤੋਂ ਦਿਲੀ ਵਲ ਰਵਾਨਾ ਹੋਇਆ। ਲਾਹੌਰ ਵਿਚ ਸਿੱਕਾ ਚਾਲੂ ਕੀਤਾ ਉਸ ਨੇ ਲਾਹੌਰ ਵਿਚ ਸੋਨੇ ਦਾ ਸਿੱਕਾ ਚਾਲੂ ਕੀਤਾ ਜਿਸਦੇ ਪੁੱਠੇ ਪਾਸੇ ਵਲ ਨਾਦਰ ਉਲ ਸੁਲਤਾਨ ਉਕਰਿਆ ਹੋਇਆ ਸੀ ਅਤੇ ਉਸ ਦੇ ਸਾਹਮਣੇ ਪਾਸੇ ਲਫਜ਼ ‘ਜਰਬ ਦਾਰੁਲ ਸਲਤਨਤ ਲਾਹੌਰ ੧੧੫੧ ਖੁਲਦ ਅਲਾ ਮਲਕਾ ਅਰਥਾਤ ਲਾਹੌਰ ਰਾਜਧਾਨੀ ਵਿਚੋਂ ਚਾਲੂ ਕੀਤਾ ੧੧੫੧ ਰਬ ਉਸ ਦੇ ਰਾਜ ਨੂੰ ਕਾਇਮ ਰਖੇ ਦਰਜ ਸਨ । ਦਰਿਆ ਬਿਆਸ ਦੇ ਕੰਢੇ ਪੁੱਜ ਕੇ ਉਸ ਜ਼ਾਲਮ ਨੇ ਹੁਕਮ ਦਿਤਾ ਕਿ ਇਕ ਹਜ਼ਾਰ ਸਤ ਸ਼ਾਹੀ ਕੈਦੀਆਂ ਨੂੰ, ਜਿਨ੍ਹਾਂ ਨੂੰ ਉਹ ਪਸ਼ੌਰ ਤੋਂ ਲਾਹੌਰ ਤੀਕ ਦੇ ਸਫਰ ਵਿਚ ਕੈਦ ਕਰਕੇ ਲਿਆਇਆ ਹੈ, ਨਿਰਦੇੜਾ ਨਾਲ ਕਤਲ ਕਰ ਦਿਤਾ ਜਾਏ । ਇਸ ਹੁਕਮ ਦੀ ਤੁਰਤ ਪਾਲਣਾ ਕੀਤੀ ਗਈ । ਇਸ ਦੇ ਮਗਰੋਂ ਨਾਦਰ ਸ਼ਾਹ ਨੇ ਦਿਲੀ ਵਲ ਆਪਣਾ ਕੂਚ ਬਰਾਬਰ ਜਾਰੀ ਰਖਿਆ। ੧੪ ਫਰਵਰੀ ਨੂੰ ਉਹ ਕਰਨਾਲ ਦੇ ਮੈਦਾਨੀ ਇਲਾਕੇ ਵਿਚ ਪੁਜ ਗਿਆ । ਸ਼ਹਿਨਸ਼ਾਹ ਦਿਲੀ ਫੌਜਾਂ ਲੈ ਕੇ ਉਥੇ ਦੋ ਦਿਨ ਪਹਿਲੇ ਹੀ ਪਹੁੰਚ ਚੁਕਾ ਸੀ। ਏਥੇ ਉਸ ਨੂੰ ਬੁਰਹਾਨ ਉਲ ਮੁਲਕ ਸਾਅਦਤ ਖਾਨ ਵਾਇਸਰਾਇ ਅਵਧ; ਖਾਨਿ ਦੌਰਾਨ ਖਾਨ, ਕਮਾਂਡਰ-ਇਨ ਚੀਫ ਆਸਫ ਜਾਹ, ਨਿਜ਼ਾਮ ਉਲ ਮੂਲਕ ਵਾਇਸਰਾਏ ਦਖਣ, ਅਤੇ ਕਮਰ ਉਦ ਦੀਨ ਖਾਨ ਵਜ਼ੀਰ ਆਜ਼ਮ ਵੀ ਆ ਮਿਲੇ। ਮੁਗਲ ਅਤੇ ਈਰਾਨੀ ਫ਼ੌਜਾਂ ਨਹਿਰ ਅਲੀ ਮਰਦਾਨ ਖਾਨ ਦੇ ਦੋਹੀਂ ਪਾਸੀਂ ਝਟ ਗਈਆਂ। ਮੁਗਲ ਫੌਜਾਂ ਨੇ ਆਪਣੇ ਪਾਸੇ ਵਲ ਮੋਰਚੇ ਤਿਆਰ ਕਰ ਰਖੇ ਸਨ ਅਤੇ ਉਚੇ ਟਿਲਿਆਂ ਉਤੇ ੫੦ ਤੋਪਾਂ ਬੀੜ ਲਈਆਂ ਸਨ। ਹਿਂਦੀ ਫੌਜ ਡੇਢ ਲਖ ਘੁੜ ਸਵਾਰ ਫੌਜ ਸੀ। ਬੇਕਾਇਦਾ ਘੁੜ ਸਵਾਰ ਫੌਜ ਇਸ ਤੋਂ ਅੱਡ ਸੀ । ਇਹ ਫੌਜ ਤਿੰਨਾਂ ਡਵੀਜ਼ਨਾਂ ਵਿਚ ਵੰਡੀ ਗਈ ਜੋ ਬਹੁਤ ਸਾਰੇ ਇਲਾਕੇ ਵਿਚ ਫੈਲੇ ਹੋਏ ਸਨ । ਹਿੰਦੀ ਫ਼ੌਜ ਨਾਲ ਬਹੁਤ ਸਾਰੇ ਹਾਥੀ ਵੀ ਸਨ ਤਾਂ ਜੋ ਈਰਾਨੀ ਹਮਲਾ ਆਵਰਾਂ ਨੂੰ ਇਨਾਂ ਦਾ ਡਰਾਵਾ ਦਿਤਾ ਜਾਏ । ਉਹ ਇਸ ਗਲ ਨੂੰ ਭੁਲ ਗਏ ਸਨ ਕਿ ਇਹ ਕਦ ਆਵਰ ਜਾਨਵਰ ਅਤੇ ਬੇਗਿਣਤ ਤੋਪਖਾਨਾ ਫੌਜੀ ਨਕਲ ਹਰਕਤ ਵਿਚ ਰੋਕ ਸਾਬਤ ਹੋਣਗੇ | ਕਰਨਾਲ ਵਿਚ ਮੁਗਲ ਫੌਜ ਦੀ ਹਾਰ ਈਰਾਨੀ ਸਿਪਾਹੀ ਭਾਵੇਂ ਗਿਣਤੀ ਦੇ ਲਿਹਾਜ਼ ਨਾਲ ਬਹੁਤ ਹੀ ਘਟੀਆ ਸਨ ਪਰ ਉਹ ਹਥਿਆਰ ਚਲਾਉਣ ਵਿਚ ਬੜੇ ਮਾਹਰ ਤੇ ਪੂਰੇ (੨੨੮) ਪੂਰੇ ਜਥੇਬੰਦ ਸਨ। ਉਹ ਆਪਣੀ ਸਖਤ ਜਾਨ ਲੀਡਰ ਦੇ ਮਾਤਹਿਤ ਰਹਿ ਕੇ ਸਖਤ ਮੁਸੀਬਤਾਂ ਸਹਾਰਨ ਦੇ ਆਦੀ ਹੋ ਚੁਕੇ ਸਨ । ਸਾਅਦਤ ਨੇ ਈਰਾਨੀ ਸ਼ਾਹ ਦੀਆਂ ਫੌਜਾਂ ਨਾਲ ਮੈਦਾਨ ਵਿਚ ਦੋ ਦੋ ਹਥ ਕਰਨ ਦਾ ਫੈਸਲਾ ਕਰ ਕੇ ਲੜਾਈ ਛੇੜ ਦਿਤੀ । ਈਰਾਨੀ ਫ਼ੌਜਾਂ ਬਚਾਉ ਕਰਦੀਆਂ ਰਹੀਆਂ । ਹਮਲਾ ਆਵਰ ਫੌਜ ਵਿਰੁਧ ਜਾਰਹਾਨਾ ਕਾਰਰਵਾਈ ਸ਼ੁਰੂ ਕਰ ਦੇਣਾ ਵਡੀ ਮੂਰਖਤਾ ਹੈ। ਨਿਕਮੀ ਤੇ ਨਮਰਦ ਹਿੰਦੀ ਫੌਜ ਸਖਤ ਜਾਨ ਤੁਰਕਮਾਨਾਂ ਦੀ ਵਰਿਆਮਗੀ ਅੱਗੇ ਠਹਿਰ ਨ ਸਕੀ । ਚਾਰ ਘੰਟਿਆਂ ਦੀ ਭਿਆਨਕ ਕਟਾਵਢ ਤੇ ਅਫਰਾਤਰਫੀ ਮਗਰੋਂ ਸਭ ਤੋਂ ਪਹਿਲੇ ਸਾਅਦਤ ਨੇ ਹਾਰ ਖਾਧੀ । ਲੜਾਈ ਵਿਚ ਖਾਨਿ ਦੌਰਾਨ ਵੀ ਉਸ ਨਾਲ ਆਨ ਸ਼ਾਮਲ ਹੋਇਆ ਤੇ ਉਸ ਨੇ ਬੜੀ ਦਰਿੜਤਾ ਦਾ ਸਬੂਤ ਦਿਤਾ। ਅੰਤ ਨੂੰ ਹਿੰਦੀ ਫ਼ੌਜ ਨੇ ਜੀ ਛਡ ਦਿਤਾ। ਈਰਾਨੀਆਂ ਨੇ ਸਾਅਦਤ ਕੈਦ ਕਰ ਲਿਆ ਅਤੇ ਮੈਦਾਨ ਜੰਗ ਵਿਚ ਫਟੜ ਹੋ ਚੁਕੇ ਦੌਰਾਂਨ ਨੂੰ ਉਹਦੇ ਕੈਂਪ ਵਿਚ ਪੁਚਾ ਦਿਤਾ ਜਿਥੇ ਉਹ ਮਰ ਗਿਆ । ਦੌਰਾਨ ਦੇ ਮਨਚਲੇ ਭਾਈ ਮੁਜ਼ਟਰ ਨੇ ਈਰਾਨੀ ਫੌਜ ਉਤੇ ਨਵੇਂ ਸਿਰੇ ਹਮਲਾ ਕੀਤਾ। ਉਸ ਦੇ ਮਾਤਹਿਤ ਲੜਨ ਵਾਲਿਆਂ ਵਿਚ ਅਲੀ, ਉਸ ਦਾ ਪੁਤਰ, ਰਾਜਾ ਗਜਰਾਰ ਮਲ ਅਤੇ ਕਈ ਹੋਰ ਕਰਮਚਾਰੀ ਵੀ ਸਨ। ਮੁਜ਼ਫਰ ਨੇ ਜੰਗ ਵਿਚ ਬੜੀ ਬਹਾਦਰੀ ਦਾ ਸਬੂਤ ਦਿਤਾ ਅਤੇ ਢੇਰ ਚਿਰ ਮੈਦਾਨ ਵਿਚ ਡਟਿਆ ਰਿਹਾ। ਬੜੀ ਲਹੂ ਡੋਲਵੀਂ ਲੜਾਈ ਹੋਈ ਜਿਸ ਵਿਚ ਦਸ ਹਜ਼ਾਰ ਹਿੰਦੀ ਫੌਜ ਮਾਰੀ ਗਈ । ਇਸ ਮਹਾ ਭਿਆਣਕ ਜੰਗ ਮਗਰੋਂ ਬਾਕੀ ਬਚੀ ਹਿੰਦੀ ਫੌਜ ਵਾਪਸ ਆਪਣੀਆਂ ਖੁੰਦਕਾਂ ਵਿਚ ਆ ਗਈ । ਇਸ ਜੰਗ ਵਿਚ ਦਸ ਹਿੰਦੀ ਰਾਜੇ ਤੇ ਨਵਾਬ ਵਡੇ ਵਡੇ ਔਹਦਿਆਂ ਵਾਲੇ ਇਕ ਇਕ ਸਰਦਾਰ ਤੇ ਸਿਰਕਢ ਅਫਸਰ ਅਤੇ ਤੀਹ ਹਜ਼ਾਰ ਸਿਪਾਹੀ ਮੈਦਾਨਿ ਜੰਗ ਵਿਚ ਮਾਰੇ ਗਏ। ਸ਼ਹਿਨਸ਼ਾਹ ਦਾ ਕੈਂਪ ਘੇਰੇ ਵਿਚ ਦਿਲੀ ਦੇ ਸ਼ਹਿਨਸ਼ਾਹ ਦੇ ਕੈਂਪ ਦੇ ਉਦਾਲੇ ਜਿਤਨੀਆਂ ਵੀ ਵਡੀਆਂ ਚੌਕੀਆਂ ਸਨ। ਉਹਨਾਂ ਸਭਨਾ ਉਤੇ ਵਿਜਈ ਨੇ ਕਬਜ਼ਾ ਕਰ ਲਿਆ । ਵਿਜਈ ਨੇ ਸ਼ਾਹੀ ਕੈਂਪ ਨੂੰ ਘੇਰ ਲਿਆ ਅਤੇ ਰਸਦ ਰਸਾਨੀ ਨੂੰ ਅੰਦਰ ਜਾਣੋਂ ਰੋਕ ਦਿਤਾ । ਮੁਹੰਮਦ ਸ਼ਾਹ ਦੀ ਤਾਗ ਛਡਣ ਲਈ ਤਿਆਰੀ ਮੁਗਲ ਫੌਜਾਂ ਦੀ ਭਾਜੜ ਤੇ ਹਾਰ ਮਗਰੋਂ ਤੀਜੇ ਦਿਨ ਮੁਹੰਮਦ ਸ਼ਾਹ ਨੇ ਦਰਿੜ ਫੈਸਲਾ ਕਰ ਲਿਆ ਕਿ, ਵਜਈ ਪਾਸੋਂ ਰਹਿਨ ਪਰਾਪਤ ਕਰਨ ਲਈ ਆਪਣੇ ਤਾਜ ਤਖਤ ਤੋਂ ਦਸਤ ਬਰਦਾਰ ਹੋ ਜਾਏ । ਉਸ ਨੇ ਆਪਣੇ ਇਸ ਇਰਾਦੇ ਤੋਂ ਪਹਿਲੇ ਹੀ ਨਾਦਰ ਸ਼ਾਹ ਨੂੰ ਇਤਲਾਹ ਦੇ ਦਿਤੀ ਅਤੇ ੨੦ ਤਾਰੀਖ ਦੀ ਸਵੇਰ ਨੂੰ ਆਪਣੇ ਗਸ਼ਤੀ ਤਖਤ ਉਤੇ ਈਰਾਨੀ ਕੈਂਪ ਵਲ ਤੁਰ ਪਿਆ । ਬਾਦਸ਼ਾਹ ਦੇ ਨਾਲ ਦਖਣ ਦਾ ਵਾਇਸਰਾਏ, ਮਹਾਂ ਮੰਤਰੀ, ਅਤੇ ਦੂਜੇ ਕਈ ਦਰਬਾਰੀ ਅਤੇ ਅਮਲਾ ਫੈਲਾ ਵੀ ਸੀ । ਨਾਦਰ ਨਾਲ ਮੁਲਾਕਾਤ ਸ਼ਾਹ ਈਰਾਨ ਨੇ, ਇਹ ਸੁਣ ਕੇ ਕਿ ਦਿਲੀ ਦਾ ਸ਼ਹਿਨਸ਼ਾਹ ਚਲ ਕੇ ਆ ਰਿਹਾ ਹੈ ਆਪਣੇ ਬੇਟੇ ਨਸਰੂਲਾ ਮਿਰਜ਼ਾ ਨੂੰ ਬਾਦਸ਼ਾਹ ਨੂੰ ਕੈਂਪ ਵਿਚ ਲੈ ਆਉਣ ਲਈ ਰਵਾਨਾ ਕੀਤਾ । ਸ਼ਾਹਜ਼ਾਦਾ ਨੇ ਬਾਦਸ਼ਾਹ ਨਾਲ ਕੈਂਪ ਦੀ ਹਦ ਉਤੇ ਮੁਲਾਕਾਤ ਕੀਤੀ । ਮੁਹੰਮਦ ਸ਼ਾਹ ਆਪਣੇ ਗਸ਼ਤੀ ਤਖਤ ਉਤੋਂ ਉਤਰ ਆਇਆ, ਸ਼ਾਹਜ਼ਾਦੇ ਨਾਲ ਬਗਲ ਗੀਰ ਹੋਇਆ, ਅਤੇ ਉਸ ਨੂੰ ਆਪਣੇ ਨਾਲ ਬਿਠਾ ਲਿਆ । ਜਦ ਇਹ Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/220
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ