ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨)

ਰਖਦਾ ਹੈ। ਜੇਕਰ ਉਹ ਪਾਂਧੀ ਅਜ ਜਿਊਂਦਾ ਹੁੰਦਾ ਤਾਂ ਉਹ ਦੇਖਦਾ ਕਿ ਸ਼ਾਹ ਜਹਾਨ ਨੇ ਜੋ ਕੁਝ ਆਪਣੇ ਲੋਕਾਂ ਲਈ ਕੀਤਾ ਸੀ ਉਹ ਤਾਂ ਏਨਾ ਕੁ ਸੀ ਜਿਵੇਂ ਸਮੁੰਦਰ ਵਿਚ ਇਕ ਕਤਰਾ ਭਰ ਜਦੋਂ ਕਿ ਅਸੀਂ ਉਸ ਚੀਜ਼ ਦਾ ਟਾਕਰਾ ਅਜ ਦੀ ਬਰਤਾਨਵੀ ਸਰਕਾਰ ਦੇ ਲੋਕ-ਕੰਮਾਂ ਨਾਲ ਕਰਦੇ ਹਾਂ। ਭਾਰਤ ਦੇ ਵਖੋ ਵਖ ਹਿਸਿਆਂ ਵਿਚ ਜਿਹੜੇ ਕਾਰੀਗਰੀ ਦੇ ਵਧੀਆਂ ਨਮੂਨੇ (ਯਾਦਗਾਰਾਂ) ਹਨ ਉਹ ਤਾਂ ਉਸੇ ਹੀ ਤਰ੍ਹਾਂ ਖੜੀਆਂ ਆਪਣੀ ਉਚੱਤਾ ਦੀ ਯਾਦ ਦਿਵਾਉਂਦੀਆਂ ਰਹਿਣਗੀਆਂ, ਪਰ ਇਕ ਬਹੁਤ ਵਡੇ ਸਿਆਣੇ ਲਿਖਾਰੀ 'ਡੀ ਕਵੈਨਸੀ' ਦੇ ਕਥਨ ਅਨੁਸਾਰ, ਜਿਹੜਾ ਕਿ ਉਸ ਨੇ ਭਾਰਤ ਵਿਚ ਬਰਤਾਨਵੀ ਰਾਜ ਬਾਰੇ ਕੀਤਾ ਹੈ-ਮੁਗਲਾਂ ਦੇ ਸਮੇਂ ਨਾਲੋਂ ਕਿਤੇ ਵਧ ਮਹਿਫੂਜ਼ ਉਹ ਕਚੇ ਤੇ ਪਕੇ ਰਸਤੇ ਹਨ ਤੇ ਉਹ ਤਲਾਬ ਹਨ, ਜਿਹੜੇ ਕਿ ਮੁਗਲਾਂ ਵੇਲੇ ਖਤਰਨਾਕ ਸਨ। ਉਥੇ ਹਰ ਤਰ੍ਹਾਂ ਦਾ ਅਮਨ 'ਤੇ ਹਰ ਤਰ੍ਹਾਂ ਦਾ ਕਾਨੂੰਨ ਲਾਗੂ ਹੈ। ਤੇ ਜਦੋਂ ਕੋਈ ਨਿਰਪਖ ਹੋ ਕੇ ਆਪਣੇ ਆਸੇ ਪਾਸੇ ਦੇਖਦਾ ਤੇ ਪਰਖਦਾ ਹੈ ਤਾਂ ਝਟ ਪਟ ਉਸ ਨੂੰ ਇਸ ਲਿਖਾਰੀ ਦਾ ਲਿਖਿਆ ਹੋਇਆ ਸਾਫ ਤੇ ਸਪਸ਼ਟ ਤੌਰ ਤੇ ਪਤਾ ਲਗ ਜਾਂਦਾ ਹੈ ਕਿ ਉਸ ਜੋ ਕੁਝ ਵੀ ਲਿਖਿਆ ਹੈ, ਉਹ ਅਖਰ ਅਖਰ ਸਹੀ ਹੈ। ਗਵਾਹੀ ਲਈ ਤੁਸੀਂ ਦੇਖੋ ਵਡੇ ਵਡੇ ਰੇਲਵੇ ਸਟੇਸ਼ਨ ਤੇ ਵਰਕਸ਼ਾਪਾਂ, ਤੇ ਉਹ ਸੜਕਾਂ, ਜਿਹੜੀਆਂ ਕਿ ਵਡੇ ਵਡੇ ਸ਼ਹਿਰਾਂ ਨੂੰ ਇਕ ਦੂਜੇ ਨਾਲ ਮਿਲਾਉਂਦੀਆਂ ਹਨ ਤੇ ਜਿਨ੍ਹਾਂ ਰਾਹੀਂ ਦੇਸ਼ ਦਾ ਬਿਉਪਾਰ ਵਧਣ ਨਾਲ ਧਨ ਵਿਚ ਵੀ ਵਾਧਾ ਹੋ ਰਿਹਾ ਹੈ। ਇਸੇ ਹੀ ਵਿਚ ਉਹਨਾਂ ਬਰਤਾਨਵੀ ਹੁਕਮਰਾਨਾਂ ਦੀ ਮਸ਼ਹੂਰੀ ਹੈ ਕਿ ਉਹ ਜਨਤਾ ਲਈ ਜਿਹੜੀਆਂ ਯੋਜਨਾਵਾਂ ਬਣਾਉਂਦੇ ਹਨ ਉਹਨਾਂ ਵਿਚ ਲੋਕ ਭਲਾਈ ਦਾ ਉਹ ਮਹਾਨ ਅੰਸ਼ ਲੁਕਿਆ ਪਿਆ ਹੁੰਦਾ ਹੈ। ਉਹਨਾਂ ਵਡੇ ਵਡੇ ਲੋਕ-ਕੰਮਾਂ ਨੂੰ ਤਕੋ, ਜਿਹੜੇ ਕਿ ਲੋਕ-ਭਲਾਈ ਲਈ ਕੀਤੇ ਜਾ ਰਹੇ ਹਨ। ਉਹਨਾਂ ਖੇਤੀ ਬਾੜੀ ਨੂੰ ਉਪਜਾਊ ਬਣਾਉਣ ਦੀਆਂ ਸਕੀਮਾਂ ਨੂੰ ਦੇਖੋ ਜਿਸ ਨਾਲ ਕਿ ਹਜ਼ਾਰਾਂ ਏਕੜ ਬੰਜਰ ਧਰਤੀ ਅਜ ਹਰਿਆਵਲੀ ਦਾ ਪਹਿਰਾਵਾ ਪਾ ਹਸ ਰਹੀ ਹੈ। ਦੇਸ਼ ਲਈ ਬਣਾਏ ਉਹਨਾਂ ਵਡੇ ਵਡੇ ਭਲਾਈ ਵਾਲੇ ਕੇਂਦਰਾਂ ਨੂੰ ਤਕੋ ਜਿਵੇਂ ਸਕੂਲ, ਕਾਲਜ ਤੇ ਹਸਪਤਾਲ। ਪੂਰਨ ਤੌਰ ਤੇ ਧਾਰਮਿਕ ਆਜ਼ਾਦੀ ਨੂੰ ਦੇਖੋ ਤੇ ਲੋਕਾਂ ਦੀ ਹਰ ਤਰ੍ਹਾਂ ਸਹੂਲਤ ਨੂੰ ਪਰਖੋ। ਅਰਥਾਤ ਕਿਸੇ ਵੀ ਮੁਲਕ ਨੂੰ ਵੀ ਜੋ ਸਹੂਲਤਾਂ ਮਿਲ ਸਕਦੀਆਂ ਹਨ, ਉਹਨਾਂ ਨਾਲੋਂ ਵਧ ਇਸ ਦੇਸ਼ ਨੂੰ ਹਾਸਲ ਹਨ; ਪ੍ਰੈਸ ਦੀ ਆਜ਼ਾਦੀ, ਭੈੜੀਆਂ ਤੇ ਖਤਰਨਾਕ ਬਿਮਾਰੀਆਂ ਨੂੰ ਰੋਕਣ ਦੀ ਕੋਸ਼ਸ਼, ਕਾਲ ਤੇ ਭੁੱਖ ਮਰੀ ਨੂੰ ਖਤਮ ਕਰਨ ਤੇ ਸ਼ਹਿਰਾਂ ਤੇ ਪਿੰਡਾਂ ਵਿਚਾਲੇ ਸੰਬੰਧ ਜੋੜਨ ਦੀ ਕੋਸ਼ਸ਼। ਉਸ ਮਹਾਨ ਕਿਰਪਾ ਨੂੰ ਤਕੋ ਜਿਹੜੀ ਕਿ ਉਹਨਾਂ ਬੀਬਿਆਂ ਲੋਕਾਂ ਨੇ ਆਪਣੀ ਵਿਦਿਆ ਤੁਹਾਡੇ ਅਗੇ ਲਿਆ ਖਿਲਾਰੀ ਹੈ। ਉਹਨਾਂ ਯੋਜਨਾਵਾਂ ਨੂੰ ਤਕੋ; ਜਿਨਾਂ ਕਾਰਨ ਸਾਡੇ ਸ਼ਹਿਰਾਂ ਨੇ ਨਾਗਰਿਕ ਸਭਾਵਾਂ ਰਾਹੀਂ ਕੀਤੀ ਹੈ। ਉਸ ਫੌਜ ਵਲ ਤਕੋ ਜਿਹੜੀ ਕਿ ਦੇਸ਼-ਰਖਿਆ ਦੇ ਸਾਧਨਾਂ ਲਈ ਬਣਾਈ ਗਈ ਹੈ ਅਰਥਾਤ, ਉਹ ਤਾਂ ਸਿਰਫ ਤੁਹਾਡੀ ਆਜ਼ਾਦੀ ਤੇ ਇਜ਼ਤ ਨੂੰ ਸਥਾਪਤ