ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/202

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਫਜ ਵਸੀ ਦੀ ਵਰਤੋਂ ਵਿਰੁਧ ਆਪਣੀ ਨਾਰਾਜ਼ਗੀ ਪਰਗਟ ਕੀਤੀ । ਸ਼ਹਿਨਸ਼ਾਹ ਦੇ ਵਡੇ ਸਪੁੱਤਰ ਅਜ਼ੀਮ ਉਸ਼ ਸ਼ਾਨ ਅਤੇ ਖਜਸਤਾ ਅਖਤਰ ਦੋਵੇਂ ਹੀ ਸਰਗਰਮ ਸੁੰਨੀ ਸਨ ਉਹਨਾਂ ਨੇ ਉਸ ਸ਼ਈਆਂ ਮੂਲਾਂ ਦੀ ਗਤ ਬਣਾਈ ਜੋ ਜਾਮਾ ਮਸੀਤ ਵਿਚ ਸ਼ਈਆ ਮਤ ਦੇ ਇਹ ਲਫਜ਼ ਕਿ '‘ਅਲੀ ਖੁਦਾ ਦਾ ਵਲੀ ਹੈ ਦੁਹਰਾਉਨ ਲਈ ਭੇਜਿਆ ਗਿਆ ਸੀ। ਲਾਹੌਰ ਦੀ ਜਾਮਾ ਮਸੀਤ ਵਿਚ ਸ਼ਈਆ ਮੁਲਾਂ ਦਾ ਕਤਲ (੩੦੮) ਮਸੀਤ ਵਿਚ ਜਮਾ ਹੋਏ ਨਿਮਾਜ਼ੀਆਂ ਨੇ ਉਸ ਸ਼ਈਆ ਮੁਲਾਂ ਉਕਤ ਲਫਜ਼ ਖੁਤਬੇ ਵਿਚ ਦੁਹਰਾਉਨ ਤੋਂ ਪਹਿਲੇ ਹੀ ਮਿੰਬਰ ਹਜ਼ਰ ਘਸੀਟ ਕੇ ਥਲੇ ਲ ਹ ਲਿਆ ਅਤੇ ਉਸ ਦੀ ਬੇਟੀ ਬੋਟੀ ਨੋਚ ਲਈ । ਹਾਜੀ ਯਾਰ ਮੁਹੰਮਦ, ਮੁਹੰਮਦ ਮੁਰਾਦ ਖਾਨ ਅਤੇ ਕੁਛ ਹੋਰ ਆਲਮ ਫਾਜ਼ਲ ਸ਼ਹਿਨਸ਼ਾਹ ਨੂੰ ਇਕਾਂਤ ਵਿਚ ਮਿਲੇ । ਬਹੁਤ ਸਾਰੀ ਬਹਿਸ ਮਗਰੋਂ ਗਰਮਾ ਗਰਮ ਲਫਜ਼ਾਂ ਦੀ ਵਰਤੋਂ ਸ਼ਹਿਨਸ਼ਾਹ ਦੇ ਹਮਾਇਤੀਆਂ ਅਤੇ ਹਾਜੀ ਯਾਰ ਮੁਹੰਮਦ ਵਿਚਾਲੇ ਹੋਈ। ਬਾਦਸ਼ਾਹ ਨੇ ਉਸ ਨੂੰ ਜੋਸ਼ ਵਿਚ ਅਇਆ ਵੇਖ ਕੇ ਪੂਛ ਕੀਤੀ ਕਿ ਉਸ ਨੂੰ ਕੋਈ ਡਰ ਨਹੀਂ ਕਿ ਉਹ ਐਨਾ ਉਚੀ ਉੜੀ ਬਾਦਸ਼ਾਹ ਦੇ ਬੋਲ ਰਿਹਾ ਹੈ । ਰਾਜੀ ਨੇ ਉਤਰ ਦਿਤਾ – ਮੈਂ ਆਪਣੇ ਪੈਦਾ ਕਰਨ ਵਾਲੇ ਪਾਸੋਂ ਚਾਰ ਚੀਜ਼ਾਂ ਮੰਗੀਆਂ ਹਨ-ਇਲਮ ਦੀ ਪ੍ਰਾਪਤੀ, ਦੂਜੇ ਮਜ਼ਹਬ ਦੀ ਪਕਿਆਈ ਤੀਜੇ ਹਨ ਅਤੇ ਚੌਥਾ ਸ਼ਹਾਦਤ ; ਅਲਾ ਦਾ ਸ਼ੁਕਰ ਹੈ ਕਿ ਪਹਿਲੀਆਂ ਤਿੰਨੇ ਮਨੋਕਾਮਨਾਵਾਂ ਪੂਰੀਆਂ ਹੋ ਚੁੱਕੀਆਂ ਹਨ। ਹੁਣ ਸ਼ਹਾਦਤ ਬਾਕੀ ਰਹਿ ਗਈ ਹੈ ਅਤੇ ਉਹ ਵੀ ਮੈਨੂੰ ਨਿਸ਼ਚਾ ਹੈ ਕਿ ਹਜ਼ੂਰ ਦੀ ਮਿਹਰ ਸਦਕਾ ਹੁਣ ਪ੍ਰਾਪਤ ਹੋ ਕ ਰਹੇਗੀ ।” ਸ਼ਹਿਰ ਦੇ ਸਾਰੇ ਵਸਨੀਕ (ਮੁਸਲਮਾਨ) ਅਤੇ ਅਫਗਾਨਾਂ ਦੀ ਇਕ ਪਾਰਟੀ ਇਸ ਗਲ ਉਤੇ ਤੁਲੇ ਹੋਏ ਸਨ ਕਿ ਭਾਵੇਂ ਕੁਛ ਹੋ ਜਾਏ ਉਹ ਇਸ ਇਖਤਰਾਹ ਨੂੰ ਵਰਤੋਂ ਵਿਚ ਨਹੀਂ ਆਉਣ ਦੇਣਗੇ। ਇਸ ਦੇ ਛੇਤੀ ਹੀ ਮਗਰੋਂ ਸਦਰ ਨੇ ਬਾਦਸ਼ਾਹ ਦੇ ਹਜੂਰ ਇਕ ਦਰਖਾਸਤ ਪੇਸ਼ ਕੀਤੀ ਜਿਸ ਵਿਚ ਸ਼ਹਿਨਸ਼ਾਹ ਨੂੰ ਸਦਾ ਦਿਤਾ ਗਿਆ ਸੀ ਕਿ ਉਹ ਉਹਨਾਂ ਦੇ ਅਸੂਲਾਂ ਨੂੰ ਪਰਵਾਨ ਕਰੇ । ਸੁੰਨੀ ਖੁਤਬੇ ਦੀ ਬਹਾਲੀ ਇਸ ਦਰਖਾਸਤ ਉਤੇ ਸ਼ਹਿਨਸ਼ਾਹ ਨੇ ਆਪਣੀ ਕਲਮ ਨਾਲ ਲਿਖਿਆ ਕਿ ਖੁਤਬਾ ਉਸੇ ਹੀ ਸ਼ਕਲ ਵਿਚ ਪੜਿਆ ਜਾਏ ਜਿਸ ਸ਼ਕਲ ਵਿਚ ਕਿ ਖੁਲਦਜਮੀਂ ਔਰੰਗਜ਼ੇਬ ਦੇ ਸਮੇਂ ਪੜ੍ਹਿਆ ਜ ਦਾ ਸੀ । ਇਹ ਰਿਆਇਤ ਪ੍ਰਾਪਤ ਹੋ ਜਾਣ ਤੇ ਸਾਰੀ ਐਜੀਟੇਸ਼ਨ ਠੰਡੀ ਪੈ ਗਈ । A ਸ਼ਹਿਨਸ਼ਾਹ ਦੇ ਸੁਭਾਓ ਵਿਚ ਤਬਦੀਲੀ ੧੭੧੨ ਉਮਰ ਥਾਂ ਸਤਰ੍ਹਵਾਂ ਸਾਲ ਬੀਤ ਜਾਣ ਮਗਰੋਂ ਸ਼ਹਿਨਸ਼ਾਹ ਦੇ ਸੁਭਾਓ ਵਿਚ ਕੁਛ ਤਬਦੀਲੀ ਨਜ਼ਰ ਆਉਣ ਲਈ। ਉਸ ਸਮੇਂ ਉਹ ਲਾਹੌਰ ਦੇ ਪਾਸ ਦਰਿਆ ਰਾਵੀ ਦੇ ਕੰਢ ਕੈਂਪ ਵਿਚ ਸੀ । ਨ ੧੭.੨ ਦੇ ਫਰਵਰੀ ਮਹੀਨੇ ਦੇ ਆਰੰਭ ਵਿਚ ਉਸਦੇ ਦਿਮਾਗ ਵਿਚ ਇਹ ਸੜਕ ਸਮਾਈ ਕਿ ਲਾਹੌਰ ਵਿਚ ਤੇ ਉਸ ਦੇ ਕੈਂਪ ਵਿਚ ਜਿੰਨੇ ਵੀ ਕੁਤੇ ਹਨ ਉਹਨਾਂ ਸਭਨਾਂ ਨੂੰ ਮਾਰ ਦੇਣ ਦਾ ਹੁਕਮ ਜਾਰੀ ਕਰੇ ਅਜੇ ਉਹ ਸੋਚ ਹੀ ਰਿਹਾ ਸੀ ਕਿ ਅਚਨਚੇਤ ਉਸ ਨੂੰ ਬੇਹੋਸ਼ੀ ਦੇ ਦੌਰੇ ਪੈਣੇ ਸ਼ੁਰੂ ਹੋ ਗਏ ਜੋ ੨੧ ਮੁਹਰਮ ੧੧੨੪ ਹਿਜ਼ਰੀ ੧੯ ਫਰਵਰੀ ੧੭੧੨ ਈ:) ਤੱਕ ਜਾਰੀ ਰਹੇ 1 ਉਸਦੀ ਮੌਤ ੧੯ ਫਰਵਰੀ ਨੂੰ ਰਾਤ ਤੋਂ ਦੋ ਘੰਟੇ ਪਹਿਲੇ ਉਸ ਦੀ ਮੌਤ ਹੋ ਗਈ। ਇਸ ਤੇ ਸ਼ਾਹਜ਼ਾਦਿਆਂ ਅਤੇ ਹਰਮ ਦੀਆਂ ਬੇਗਮਾਂ ਨੇ ਉਸਦੇ ਪਲੰਘ ਉਦਾਲੇ ਉੱਚੀ ਉੱਚੀ ਵਾਵੇਲਾ ਸ਼ੁਰੂ ਕਰ ਦਿਤਾ। ਅਫਰਾ ਦਫਰੀ ਸਰੇ ਉਮਰਾਂ ਰਾਤ ਦੇ ਹਨੇਰੇ ਵਿਚ ਸ਼ਾਹੀ ਕੈਂਪ ਵਿਚੋਂ ਨਿਕਲ ਆਏ ਤਾਂ ਜੋ ਆਪੋ ਆਪਣੇ ਸ਼ਾਹਜ਼ ਦਿਆਂ ਦੀਆਂ ਪਾਰਟੀਆਂ ਵਿਚ ਜਾ ਸ਼ਾਮਲ ਹੋਣ। ‘ਇਸ ਦੌਰਾਨ ਵਿਚ ਕੈਂਪ ਦੇ ਬਹੁਤ ਸਾਰੇ ਲੋਕ ਆਪੋ ਆਪਣੇ ਪਰਵਾਰਾਂ ਨੂੰ ਲੈ ਕੇ ਸ਼ਹਿਰ ਵਿਚ ਜਾ ਵੜੇ। ਅਗਲੇ ਦਿਨ ਸ਼ਹਿਰ ਵਿਚ ਬੜਾ ਜੋਸ਼ ਫੈਲ ਗਿਆ । ਗਲੀਆਂ ਤੇ ਬਾਜ਼ਾਰਾਂ ਵਿਚ ਭੀੜ ਇਕੱਠੀ ਹੋ ਗਈ ਤੇ ਸ਼ੋਰ ਜਿਹਾ ਮਚ ਗਿਆ। ਸਾਰੇ ਲੋਕ ਨਵੇਂ ਬਾਦਸ਼ਾਹ ਦੀ ਚੋਣ ਬਾਰੇ ਆਪੋ ਆਪਣੀ ਸੰਮਤੀ ਪਰਗਟ ਕਰ ਰਹੇ ਸਨ। ਸੁਵਰਗੀ ਸ਼ਹਿਨਸ਼ਾਹ ਦੀ ਲਾਸ਼ ਦਿਲੀ ਲਿਜਾਈ ਗਈ ਜਿਥੇ ਉਸਨੂੰ ਵਲੀ ਕੁਤਬ ਉਦ ਦੀਨ ਦੇ ਰੌਜ਼ ਦੇ ਹਾਤੇ ਵਿਚ ਦਫਨ ਕੀਤਾ ਗਿਆ । ਉਹ ਅਪਣੀ ਉਮਰ ਦੇ ੭੧ ਵੇਂ ਮਹਿਤਾਬੀ ਸਾਲ ਅਤੇ ਗਦੀ ਨਸ਼ੀਨੀ ਦੇ ਪੰਜਵਾਂ ਸਾਲ ਚਲਾਣਾ ਕਰ ਗਿਆ । ਬਹਾਦਰ ਸ਼ਾਹ ਦਾ ਚਲਨ ਹਾਦਰ ਸ਼ਾਹ ਸਖੀ, ਦਾਨੀ ਤੇ ਪਰਲੇ ਦਰਜੇ ਦਾ ਨੇਕ ਦਿਲ ਬਾਦਸ਼ਾਹ ਸੀ ਆਪਣੇ ਪੂਰਵਜ ਦੇ ਤਅਸਬ ਤੇ ਮਕਾਰ ਦੇ ਟਾਕਰੇ ਉਤੇ ਉਸ ਵਿਚ ਸਹਿਨ ਲਤਾ ਅਤੇ ਹਮਦਰਦੀ ਕੁਟ ਕੁਟ ਕੇ ਭਰੀ ਸੀ । ਦੁੱਖਾਂ ਤੇ ਮੁਸੀਬਤਾਂ ਦੇ ਸਕੂਲ ਵਿਚ ਪੜਕੇ ਉਹ ਐਥੋਂ ਤੀਕ ਨਰਮ ਮਿਜਾਜ਼ ਤੇ ਹਮਦਰਦ ਬਣ ਚੁਕਾ ਸੀ ਕਿ ਲੋਕ ਉਸ ਨੂੰ ਸੰਤ ਬਾਦਸ਼ਾਹ ਕਹਿਣ ਲਗ ਪਏ ਸਨ । ਆਪਣੇ ਭਾਈ ਸੁਲਤਾਨ ਮੁਹੰਮਦ ਆਜ਼ਮ ਵਿਰੁਧ ਲੜਾਈ ਕਰਨ ਤੋਂ ਪਹਿਲੇ ਉਸ ਨੇ ਉਸਨੂੰ ਲਿਖਿਆ ਸੀ ਕਿ ਜੇ ਉਹ ਦਖਣ ਦੀ ਬਾਦਸ਼ਾਹੀ ਨਾਲ ਸੰਤੁਸ਼ਟ ਹੈ ਜਿਹਾ ਕਿ ਸੁਵਰਗੀ ਸ਼ਹਿਨਸ਼ਾਹ ਨੇ ਉਹਦਾ ਗੁਣਾ ਪਾਇਆ ਸੀ ਤਦ ਉਹ ਉਹਦੇ ਵਿਰੁਧ ਜੰਗੀ ਕਾਰਰਵਾਈ ਤੋਂ ਸੰਕੋਚ ਕਰੇਗਾ। ਪਰ ਮੁਹੰਮਦ ਆਜ਼ਮ ਨੇ ਇਸ ਪੇਸ਼ਕਸ਼ ਦੀ ਕੋਈ ਪਰਵਾਹ ਨ ਕੀਤੀ ਅਤੇ ਸ਼ਹਿਨ ਾਹ ਨੂੰ ਮਜਬੂਰ ਹੋ ਕੇ ਜੰਗ ਲੜਨੀ ਪਈ ਜੋ ਉਸ ਦੇ ਵਿਰੋਧੀ ਭਾਈ ਲਈ ਤਬਾਹੀ ਕਰੂ ਸਾਬਤ ਹੋਈ। ਜਦ ਸ਼ਾਹ ਆਲਮ ਦੀ ਗਾਰਦ ਦੇ ਕਮਾਂਡਰ ਰੁਸਤਮ ਦਿਲ ਖਾਨ ਨੇ ਮੈਦਾਨਿ ਜੰਗ ਵਿਚ ਨਾਕਾਰਾ ਹੋ ਚੁਕੇ ਮੁਹੰਮਦ ਆਜ਼ਮ ਦੇ ਹਾਥੀ ਉਤੇ ਚੜਕੇ ਉਸ ਸ਼ਾਹਜ਼ਾਦੇ ਦਾ ਸਿਰ ਆਪਣੀ ਤਲਵਾਰ ਨਾਲ ਵੱਢਿਆ ਅਤੇ ਸਿਰ ਨੂੰ ਲੈ ਕੇ ਛੇਤੀ ਛੇਤੀ ਆਪਣੇ ਮਾਲਕ ਦੇ ਕੈਂਪ ਵਿਚ ਇਸ ਆਸ ਉਤੇ ਪੂਜਾ ਕਿ ਉਸਨੂੰ ਇਸ ਕਾਰਨਾਮੇ ਉਤੇ ਰੇਖਾ ਇਨਾਮ ਮਿਲੇਗਾ ਪਰ ਜਦ ਦਵੰਦ ਸ਼ਾਹ ਆਲਮ ਨੇ ਆਪਣੇ ਕਤਲ ਹੋਏ ਭਾਈ ਦਾ ਸਿਰ ਡਿਠਾ ਤਦ ਉਸਦੇ ਪਿਆਰ ਹੰਝੂ ਵਗ ਭੂਰੇ ਅਤੇ ਉਸ ਪਾਸੋਂ ਸਵਾਏ ਲਾਹਨਤ ਮੁਲਾਮਤ ਦੇ ਰੁਸਤਮ ਦਿਲ ਖਾਂ ਨੂੰ ਕੁਛ ਵੀ ਪਰਾਪਤ ਨ ਹੋਇਆ। ਉਸ ਨੇ ਵਿਜਈ ਕੂਚ ਦੀ ਮਨਾਹੀ ਕਰ ਦਿਤੀ ਅਤੇ ਹਰਮ ਦੀਆਂ ਬੇਗਮਾਂ ਅਤੇ ਛੋਟੇ ਸ਼ਾਹਜ਼ਾਦਿਆਂ ਨਾਲ ਬੜੀ ਨਰਮਾਈ ਤੇ ਬਿਜ਼ਤ ਵਾਲਾ ਫਰਭਾ ਕੀਤਾ। 1 ਇਰਾਦਤ ਖਾਨ ਲਿਖਤ ਮੈਮਾਇਰਜ਼ ।

  • ਉਸਦੇ ਬਾਪ ਔਰੰਗਜ਼ੇਬ ਨੇ ਉਸ ਨੂੰ ਪੂਰੇ ਸਤ ਸਾਲ ਤੀਕ ਹਿੰਦ ਵਿਚ

ਰਖਿਆ ਸੀ। Sri Satguru Jagjit Singh Ji eLibrary Namdhari Elibrary@gmail.com