(੨੦੯) ਉਸ ਦਾ ਦਰਬਾਰ ਸ਼ਾਨ ਸ਼ੌਕਤ ਅਤੇ ਐਸ਼ ਵਰਜ ਦੇ ਲਿਹਾਜ ਨਾਲ ਉਸ ਦਾ ਦਰਬਾਰ ਸ਼ਾਹ ਜਹਾਨ ਦੇ ਦਰਬਾਰ ਦਾ ਟਾਕਰਾ ਕਰਦਾ ਸੀ । ਤਖਤਿ ਤਾਊਸ ਦੇ ਚੁਗਿਰਦੇ ਸ਼ਾਹੀ ਖਾਨਦਾਨ ਦੇ ੧੪ ਸ਼ਾਹਜ਼ਾਦੇ ਨਜ਼ਰ ਆਉਂਦੇ ਸਨ। ਉਸਦਾ ਪਰਵਾਰ ਜਹਾਨ ਦਾਰ ਸ਼ਾਹ ਉਸਦਾ ਸਭ ਤੋਂ ਵਡਾ ਪੁਤਰ ਅਤੇ ਉਸਦੇ ਤਿੰਨ ਬੇਟੇ, ਉਸ ਦਾ ਤੀਜਾ ਲੜਕਾ ਰਫੀ ਉਸ਼ ਸ਼ਾਨ ਅਤੇ ਉਸਦੇ ਤਿੰਨ ਬੇਟੇ; ਉਸ ਦੇ ਭਤੀਜੇ ਦਾ ਬੇਟਾ ਬੇਦਰ ਦਿਲ; ਬੇਦਾਰ ਬਖਤ ਜੋ ਤਖਤ ਦੇ ਸਜੇ ਪਾਸੇ ਬੈਠਦਾ ਸੀ ਅਤੇ ਉਸ ਦਾ ਦੂਜਾ ਬੇਟਾ ਅਜ਼ੀਮ ਉਸ ਸ਼ਾਨ ਆਪਣੇ ਦੋ ਬੇਟਿਆਂ ਸਮੇਤ; ਜਹਾਨ ਸ਼ਾਹ ਉਸਦਾ ਚੌਥਾ ਪੁਤਰ ਆਪਣੇ ਬੇਟੇ ਸਮੇਤ, ਅਲੀ ਤਬਰ ਆਜ਼ਮ ਸ਼ਾਹ ਦਾ ਇਕੋ ਇਕ ਬਚਿਆ ਬਹਾ ਅਤੇ ਕਾਮ ਬਖਸ਼ ਦੇ ਦੋ ਬਟੇ ਤਖਤ ਦੇ ਖਬੇ ਪਾਸੇ ਬੈਠਦੇ ਸਨ । ਇਹਨਾਂ ਸ਼ਾਹਜ਼ਾਦਿਆਂ ਦੇ ਪਿਛਲੇ ਪਾਸੇ ਸਜੇ ਪਾਸੇ ਫਤਹ ਕੀਤੇ ਹੋਏ ਰਾਜਿਆਂ ਦੇ ਸ਼ਾਹਜ਼ਾਦੇ ਖੜੇ ਰਹਿੰਦੇ ਸਨ ਜਿਹਾ ਕਿ ਸਿਕੰਦਰ ਅਲੀਸ਼ਾਹ ਬਿਜਾਪੁਰ, ਕੁਤਬ ਸ਼ਾਲ ਬਾਦਸ਼ਾਹ ਗੋਲਕੁੰਡਾ ਸ਼ਤ ਤੋਂ ਤਿੰਨ ਹਜ਼ਾਰੀਆਂ ਨੂੰ ਉਸ ਪਲੇਟ ਫਾਰਮ ਉਤੇ ਥਾਂ ਦਿਤੀ ਗਈ ਸੀ ਜਿਸ ਦੇ ਚੁਗਿਰਦੇ ਚਾਂਦੀ ਦਾ ਜੰਗਲਾ ਸੀ | ਰਿਵਾਜ ਅਨੁਸਾਰ ਸ਼ਹਿਨਸ਼ ਾਹ ਈਦ ਦੇ ਅਵਸਰ ਉਤੇ ਅਤੇ ਦੂਜੇ ਤਿਹਾਰਾਂ ਉਪਰ ਆਪਣੇ ਦਰਬਾਰੀਆਂ ਨੂੰ ਪਦਵੀ ਅਨੁਸਾਰ ਆਪਣੇ ਹਥ ਨਾਲ ਪਾਠ ਤੇ ਇਤਰ ਵੰਡਦਾ ਸੀ ਜੋ ਝੁਝ ਕੇ ਅਤੇ ਸਲਾਮ ਕਰਕੇ ਇਸ ਸ਼ਾਹੀ 7 ਜ਼ਰਾਨੇ ਨੂੰ ਕਬੂਲਦੇ ਸਨ। ਮੈਮਾਇਰਜ਼ ਆਫ ਮੁਗਲ ਐਂਪਾਇਰ ਲਿਖਤ ਇਰਾਦਤ ਖਾਨ । ਉਸ ਦੀਆਂ ਸੁਗਾਤਾਂ ਦਾ ਦਾਨ ਉਸ ਦੇ ਇਤਿਹਾਸਕਾਰਾਂ ਦੇ ਕਥਨ ਅਨੁਸਾਰ ਉਹ ਹੀਰਿਆਂ ਅਤੇ ਕੀਮਤੀ ਪੁਸ਼ਾਕਾਂ ਦੇ ਰੂਪ ਵਿਚ ਜੋ ਸੁਗਾਤਾਂ ਦਿੰਦਾ ਸੀ ਉਹ ਸਚੇ ਭਾਵ ਵਿਚ ਸ਼ਾਹ ਨਾ ਹੁੰਦੀਆਂ ਸਨ । ਦਰਬਾਰ ਤੋਂ ਬਾਦ ਉਸ ਦੀ ਪੁਸ਼ਾਕ ਸਾਦਾ ਅਤੇ ਮਜ਼੍ਹਬੀ ਮੁਲਾਣਿਆਂ ਵਰਗੀ ਹੁੰਦੀ । ਉਹ ਹਮੇਸ਼ਾਂ ਜਮਾਤ ਵਿਚ ਖੜਕੇ ਨਮਾਜ਼ ਪੜ੍ਹਦਾ ਸੀ। ਬਹਾਦਰ ਸ਼ਾਹ ਧਰਮੀ ਦੇ ਰੂਪ ਵਿਚ ਉਹ ਜ਼ੁੰਮੇ ਦੇ ਖਤਨੇ ਦੀ ਪ੍ਰਧਾਨਗੀ ਨਮਾਜ਼ੀਆਂ ਦੇ ਵਡੇ ਤੰਬੂ ਵਿਚ ਬੜੀ ਤਨ ਦੇਹੀ ਨਾਲ ਕਰਦਾ ਅਤੇ ਕੁਰਾਨ ਖਵਾਨੀ ਐਨੀ ਮਧੁਰ ਆਵਾਜ਼ ਨਾਲ ਕਰਦਾ ਕਿ ਵਡੇ ਵਡੇ ਅਰਬੀ ਵਿਦਵਾਨ ਵੀ ਚਕਰਿਤ ਰਹਿ ਜਾਂਦੇ । ਪੰਜਾਬ ਵਿਚ ਸ਼ੁਹਰਤ ਲਾਹੌਰ ਵਿਚ ਮਜ਼ਹਬੀ ਇਖਤਰਾਹ ਦੇ ਬਾਵਜੂਦ, ਜਿਸਦੇ ਕਾਰਨ ਉਸ ਨੇ ਕਿਸੇ ਉਤੇ ਵੀ ਸਖਤੀ ਨਹੀਂ ਸੀ ਕੀਤੀ ਉਹ ਪੰਜਾਬ ਵਿਚ ਬੜਾ ਹਰਮਨ ਪਿਆਰਾ ਸੀ ਅਤੇ ਲਾਹੌਰ ਦਾ ਇਕ ਦਰਵਾਜ਼ਾ ਸ਼ਾਹ ਆਲਮੀ ਦਰਵਾਜਾ ਉਥੇ ਦੇ ਨਾਮ ਨਾਲ ਪਰਸਿਧ ਹੈ । ਥਾਰੰਟਨ ਲਿਖਦਾ ਹੈ ਕਿ ਇਹ ਗਲ ਉਸ ਬਾਦਸ਼ਾਹ ਦੇ ਹਰਮਨ ਪਿਆਰੇ ਹੋਣ ਦਾ ਇਕ ਸਬੂਤ ਹੈ? ਇਹ ਸਚ ਹੀ ਆਖਿਆ ਜਾਂਦਾ ਹੈ ਕਿ ਜੇ ਔਰੰਗਜ਼ੇਬ ਦੀ ਬਜਾਇ ਸ਼ਾਹ ਜਹਾਨ ਦਾ ਜਾ ਨਸ਼ੀਨ ਬਹਾਦਰ ਸ਼ਾਹ ਮੁਗਲ ਦੇ ਤਖਤ ਉਤੇ ਬੈਠ ਜਾਂਦਾ ਤਦ ਉਸ ਜਾਤੀ ਦਾ ਖਾਨਦਾਨ ਐਨੀ ਛੇਤੀ ਖਤਮ ਨ ਹੋ ਜਾਂਦਾ ਜਿੰਨੀ ਛੇੜੀ ਕਿ ਉਹ ਹੋਇਆ। ਨੂੰ ਪਹਿਲੇ ਇਹ ਭੇੜ ਵਾਲਾ ਦਰਵਾਜ਼ਾ ਸਿਧ ਸੀ। ਪਰਕਰਨ ੧੯ ਮੁਹੰਮਦ ਮੌਜ਼ ਉਦ ਦੀਨ ਜਹਾਨ ਦਾਰ ਸ਼ਾਹ ਰਾਜ ਲਈ ਖੜਯੰਤਰ ਬਹਾਦਰ ਸ਼ਾਹ ਦੀ ਮੌਤ ਮਗਰੋਂ ਤਾਜ ਤਖਤ ਲਈ ਉਸ ਦ ਚਾਰੇ ਬੇਟਿਆਂ ਵਿਚਾਲੇ ਖੜਯੰਤਰ ਆਰੰਭ ਹੋ ਗਿਆ। ਪਹਿਲੇ ਅਤੇ ਦੂਜੇ ਪੁਤਰ ਨੇ ਸ਼ਹਿਨਸ਼ਾਹ ਦੀ ਜ਼ਿੰਦਗੀ ਵਿਚ ਹੀ ਇਕ ਦੂਜੇ ਉਤੇ ਘਾ ਸ਼ਕ ਕਰਨਾ ਸ਼ੁਰੂ ਕਰ ਦਿਤਾ ਸੀ। ਇਕ ਦਿਨ ਜਦ ਉਹ ਆਪਣੇ ਬਾਦਸ਼ਾਹ-ਪਿਤਾ ਦੀ ਹਾਜ਼ਰੀ ਵਿਚ ਉਸ ਦੇ ਬਿਸਤਰ ਦੇ ਪਾਸ ਬੈਠੇ ਸਨ ਅਜ਼ੀਮ ਉਸ ਸ਼ਾਨ ਨੇ, ਜੋ ਆਪਣੀ ਜੰਗੀ ਯੋਗਤਾ ਲਈ ਬੜਾ ਸਤਕਾਰਿਆ ਜਾਂਦਾ ਸੀ । ਸਿਰਹਾਣੇ ਦੇ ਥਲੇ ਇਕ ਬੜਾ ਹੀ ਨਫੀਸ ਤੇ ਸੁਹਣਾ ਖੰਜਰ ਡਿਠਾ । ਉਸ ਨੇ ਉਹ ਖੰਜਰ ਚੁਕ ਲਿਆ ਅਤੇ ਉਸ ਨੂੰ ਮਿਆਨ ਵਿਚੋਂ ਕਢਕੇ ਉਸ ਦੇ ਬਣਾਉਣ ਵਾਲੇ ਦੀ ਕਾਰੀਗਰੀ ਅਤੇ ਉਸ ਵਿਚ ਲਗੇ ਹੀਰੇ ਜਵਾਹਰਾਂ ਦੀ ਬੜੀ ਪ੍ਰਸੰਸਾ ਕਰਨ ਲਗ ਪਿਆ; ਉਸ ਨੇ ਫਲ ਉਤੇ ਚਾੜੀ ਗਈ ਝਾਲ ਦੀ ਵੀ ਬੜੀ ਤਾਰੀਫ ਕੀਤੀ। ਮੌਜ਼ ਉਦ ਦੀਨ ਦਾ ਕਮਜ਼ੋਰ ਚਲਨ ਇਸ ਪ੍ਰਸੰਸਾ ਦਾ ਭਾਵ ਕਿਸੇ ਕਿਸਮ ਦੀ ਹਾਨੀ ਪੁਚੌਣਾ ਨਹੀਂ ਸੀ ਪਰ ਡਰਾਕਲ ਸ਼ਾਹਜ਼ਾਦਾ ਮੌਜ਼ ਉਦ ਦੀਨ ਨੂੰ ਇਸ ਤੋਂ ਐਨਾ ਡਰ ਲਗਾ ਕਿ ਆਪਣੀ ਥਾਂ ਤੇ ਤਬਕ ਕੇ ਉਠ ਬੈਠਾ; ਹੜ ਬੜੀ ਵਿਚ Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/201
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ