ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/198

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

, ਸ਼ਾਹ ਆਬਾਸ ਵਿਚਾਲੇ ਮਤਭੇਦ ਪੈਦਾ ਹੋ ਗਿਆ। ਸ਼ਾਹ ਈਰਾਨ ਦੇ ਹੁਕਮ ਨਾਲ ਹਿੰਦੁਸਤਾਨੀ ਰਾਜ ਦੂਤ ਦੀ ਦਾੜੀ ਇਕ ਸਰਕਾਰੀ ਨੌਕਰ ਨੇ ਅਗ ਨਾਲ ਸਾੜ ਦਿਤੀ । ਜਿਸ ਵੇਲੇ ਵਾਪਸੀ ਉਤੇ ਸ਼ਹਿਨਸ਼ਾਹ ਨੇ ਆਪਣੇ ਰਾਜਦੂਤ ਨੂੰ ਬਿਨਾ ਦਾੜ੍ਹੀ ਦੇ ਡਿਠਾ, ਤਦ ਉਹਨੂੰ ਬੇਹਦ ਕ੍ਰੋਧ ਆਇਆ । ਉਸ ਨੇ ਰਾਜਦੂਤ ਨੂੰ ਇਸ ਗਲ ਲਈ ਲਾਹਨਤ ਮੁਲਾਮਤ ਕੀਤੀ ਕਿ ਉਸ ਨੇ ਓਸੇ ਸਮੇਂ ਸ਼ਾਹ ਦੇ ਪੇਟ ਵਿਚ ਛੁਰਾ ਕਿਉਂ ਨਾ ਘੋਪ ਦਿਤਾ । ਬਾਦਸ਼ਾਹ ਨੇ ਆਪਣੇ ਰਾਜਦੂਤ ਦੀ ਇਸ ਕਰਤੂਤ ਉਤੇ ਉਸ ਨੂੰ ਸ਼ੱਪ ਪਾਸੋਂ ਡਸਵਾ ਕੇ() ਫਾਂਸੀ ਚਾੜ੍ਹ ਦਿਤਾ। ਗਰਮੀਆਂ ਦਾ ਦੌਰਾ ਕਸ਼ਮੀਰ ਕਸ਼ਮੀਰ ਵਿਚ ਗਰਮਾਈ ਦੌਰੇ ਸਮੇਂ ਔਰੰਗਜ਼ੇਬ ਦਿਲੀ ਦੇ ਗਰਮ ਮਹਲ ਨਾਲੋਂ ਬਿਲਕੁਲ ਹੀ ਬਦਲਿਆ ਹੋਇਆ ਜਾਪਦਾ ਸੀ । ਖੁਸ਼ ਗਵਾਰ ਵਾਦੀ ਠੰਡੀ ਹਵਾ ਵਿਚ ਉਹ ਸ਼ਾਹੀ ਬੇਗਮਾਂ ਨਾਲ ਚੋਹਲ ਵਿਚ ਰੁਝ ਜਾਂਦਾ ਤੇ ਬੇਗਮਾਂ ਵੀ ਉਸ ਨੂੰ ਚਾਪਲੂਸੀ ਤੇ ਮੋਮੈਂ ਠਗਣੀਆਂ ਗਲਾਂ ਨਾਲ ਰੀਝਾਉਂਦੀਆਂ ਸਨ । ਉਦੇ ਪੂਰੀ ਬੇਗਮ ਉਸਨੂੰ ਈਸਾਈ ਇਸਤ੍ਰੀ ਨਾਲ ਜੋ ਜਾਰਜੀਆਂ ਦੀ ਵਸਨੀਕ ਸੀ, ਬਹੁਤ ਪਿਆਰ ਸੀ। ਉਹ ਉਦੇ ਪੂਰੀ ਬੇਗਮ ਦੇ ਨਾਮ ਨਾਲ ਪ੍ਰਸਿਧ ਸੀ।ਇਹ ਇਸਤ੍ਰੀ ਅਜੇ ਬਚੀ ਹੀ ਸੀ ਕਿ ਇਸ ਨੂੰ ਗ਼ੁਲਾਮਾਂ ਦੇ ਸੌਦਾਗਰ ਨੇ ਦਾਰਾ ਦੇ ਹਥ ਵੇਚ ਦਿਤਾ ਜੋ ਔਰੰਗਜ਼ੇਬ ਦਾ ਵਡਾ ਭਾਈ ਸੀ। ਵਡੀ ਹੋ ਕੇ ਇਹ ਬੜੀ ਹੁਸੀਨ ਬਣ ਗਈ । ਦਾਰਾ ਸ਼ਿਕੋਹ ਦੀ ਮੌਤ ਉਤੇ ਉਹ ਔਰੰਗਜ਼ੇਬ ਦੀਆਂ ਨਜ਼ਰਾਂ ਵਿਚ ਖੁਭ ਗਈ ਅਤੇ ਉਸ ਦੀ ਚਾਹਤੀ ਮਲਕਾ ਬਣ ਗਈ । ਇਹ ਕਾਮ ਬਖਸ਼ ਦੀ ਮਾਂ ਸੀ ਜੋ ਕਿ ਸ਼ਹਿਨਸ਼ਾਹ ਦਾ ਸਭ ਤੋਂ ਛੋਟਾ ਪੁਤਰ ਸੀ । ਖੈਬਰ ਦੇ ਅਫਗਾਨਾਂ ਵਿਰੁੱਧ ਮੁਹਿੰਮ ੧੬੭੨ ਸੰਨ ੧੬੭੨ ਈਸਵੀ ਵਿਚ ਖੈਬਰ ਦੇ ਪਰਲੇ ਪਾਰ ਦੇ ਅਫਗਾਨਾਂ ਨੇ ਬਗਾਵਤ ਕਰ ਦਿਤੀ, ਇਹ ਬਾਦਸ਼ਾਹ ਦੀ ਸਭ ਤੋਂ ਵਧ ਫਸਾਦੀ ਪਰਜਾ ਸਨ । ਮੀਰ ਜੁਮਲਾ ਦਾ ਬੇਟਾ ਅਮੀਨ ਖਾਨ ਅਤੇ ਗਵਰਨਰ ਕਾਬਲ ਜੋ ਪਸ਼ਾਵਰ ਵਿਚ ਰਹਿੰਦਾ ਸੀ ਕਾਬਲ ਦੇ ਮੈਦਾਨਾਂ ਵਿਚ ਇਕ ਭਾਰੀ ਫੌਜ ਸਮੇਤ ਜਾ ਦਾਖਲ ਹੋਇਆ ਤਾਂ ਜੁ ਬਾਗੀਆਂ ਨੂੰ ਸਜ਼ਾ ਦੇਵੇ ਪਰ ਉਸ ਦੀ ਸਾਰੀ ਦੀ ਸਾਰੀ ਫੌਜ ਟੁਕੜੇ ਟੁਕੜੇ ਕਰਕੇ ਮਾਰ ਦਿਤੀ ਗਈ। ਉਸ ਦੀ ਬੀਵੀ ਕਤਲ ਹੋ ਗਈ ਅਤੇ ਉਸ ਦੀ ਮਾਂ, ਭੈਣ ਅਤੇ ਲੜਕੀ ਨੂੰ ਗੁਲਾਮ ਬਣਾ ਕੇ ਬਾਗੀ ਲੈ ਗਏ । ਹਾਰ ਅਗਲੇ ਸਾਲ ਸਹਿਨਸ਼ਾਹ ਆਪ ਮੈਦਾਨ ਜੰਗ ਵਿਚ ਗਿਆ ਅਤੇ ਉਸ ਦੇ ਆਉਣ ਤੇ ਕੁਛ ਕੁਛ ਸਫਲਤਾ ਵੀ ਹੋਈ ਪਰ ਰਾਜਧਾਨੀ ਦੇ ਆਸ ਪਾਸ ਫਸਾਦਾਂ ਦੀ ਖਬਰ ਨੇ ਉਸ ਨੂੰ ਦਿਲੀ ਵਾਪਸ ਜਾਣ ਲਈ ਮਜਬੂਰ ਕਰ ਦਿਤਾ। ()ਮੁਗ਼ਲ ਗੌਰਮਿੰਟ ਵਿਚ ਮੌਤ ਦੀ ਸੰਜ਼ਾ ਦਾ ਇਹੋ ਢੰਗ ਪ੍ਰਚੱਲਤ ਸੀ । ਇਕ ਵਾਰੀ ਸ਼ਾਹਜਹਾਨ ਨੂੰ ਦਸਿਆ ਗਿਆ ਸੀ ਕਿ ਕੁਤਵਾਲ ਅਰਥਾਤ ਦਿਲੀ ਦੇ ਪੁਲੀਸ ਮੈਜਿਸਟਰੇਟ ਨੇ ਰਿਸ਼ਵਤ ਲਈ ਹੈ । ਉਸ ਨੇ ਦੋਸ਼ੀ ਨੂੰ ਜ਼ਹਿਰੀ ਨਾਗਾਂ ਪਾਸੋਂ ਕਟਵਾਇਆ ਜਿਸ ਨਾਲ ਉਹ ਥੋੜੇ ਜਿਹੇ ਪਲਾਂ ਅੰਦਰ ਹੀ ਮਰ ਗਿਆ । (੨੦੪) ਸੰਤਾ ਰਾਮੀਆਂ ਦੀ ਬਗਾਵਤ ਹਿੰਦੂ ਭਗਤਾਂ ਦੇ ਫਿਰਕੇ ਸੰਤਾ ਰਾਖੀਆਂ (ਸਤਨਾਮੀਆਂ) ਨੇ ਬਗਾਵਤ ਦਾ ਝੰਡਾ ਖੜਾ ਕਰ ਦਿਤਾ ਅਤੇ ਬੜਾ ਖੌਰੂ ਮਚਾਇਆ ਸੀ। ਸ਼ਾਹੀ ਫੌਜਾਂ ਨੇ ਪੁਜ ਕੇ ਬਾਗੀਆਂ ਨੂੰ ਹਾਰ ਦਿਤੀ ਅਤੇ ਉਸ ਇਲਾਕੇ ਦੀ ਜਿਥੋਂ ਬਗਾਵਤ ਸ਼ੁਰੂ ਹੋਈ ਸੀ । ਮਰਦਾਨਾ ਵਸੋਂ ਨੂੰ ਬੜੀ ਨਿਰਦੈਤਾ ਨਾਲ ਕਤਲ ਕਰ ਦਿਤਾ। ਤੀਵੀਆਂ ਤੇ ਬਚੇ ਗਿ੍ਫ਼ਤਾਰ ਕਰ ਲਏ ਗਏ ਤੇ ਉਹ ਗੁਲਾਮ ਬਣਾ ਕੇ ਵੇਚ ਦਿਤੇ । ਇਸ ਦੌਰਾਨ ਵਿਚ ਸਹਿਨਸ਼ਾਹ ਨੇ ਅਮੀਨ ਖਾਂ ਨੂੰ ਵਾਪਸ ਬੁਲਾ ਲਿਆ ਅਤੇ ਉਸ ਦੀ ਥਾਂ ਇਕ ਕਾਸਮ ਨਾਮੀ ਨੂੰ ਨਿਯਤ ਕਰ ਦਿੱਤਾ । ਦੁਖਦਾਈ ਘਟਨਾ ਕਾਸਮ ਖਾਂ ਤਜਰਬੇਕਾਰ ਸਰਦਾਰ ਸੀ। ਉਸ ਨੇ ਆਪਣੀ ਸਾਊ ਵਾਰਤਾ ਅਤੇ ਹਮਦਰਦੀ ਭਰੀ ਮਿਤਰਤਾ ਨਾਲ ਅਫਗਾਨਾਂ ਦੇ ਦਿਲ ਜਿਤ ਲਏ । ਉਸ ਨੇ ਪਸ਼ੌਰ ਵਿਚ ਆਪਣੇ ਬੇਟੇ ਦਾ ਖਿਤਨਾ ਕੀਤਾ ਅਤੇ ਇਸ ਮੌਕੇ ਉਤੇ ਇਕ ਸ਼ਾਹਾਨਾ ਜ਼ਿ ਆਫਤ ਦਿਤੀ ਜਿਸ ਵਿਚ ਅਫਗਾਨ ਸਰਦਾਰ ਵੀ ਸਦੇ ਗਏ । ਉਸ ਨੇ ਸ਼ਹਿਰ ਦੇ ਚੌਕ ਵਿਚ ਉਹਨਾਂ ਨੂੰ ਵਖਰੀ ਜ਼ਿਆਫਤ ਵੀ ਦਿਤੀ । ਇਸ ਦਿਨ ਉਤੇ ਘੁੜ ਦੌੜ, ਹਾਥੀਆਂ ਦੀ ਲੜਾਈ, ਖੇਲਾਂ ਤੇ ਨੁਮਾਇਸ਼ਾਂ ਵੀ ਹੋਈਆਂ । ਇਹੋ ਜਿਹੇ ਜਸ਼ਨ ਦੇ ਸਮੇਂ ਕਾਸਮ ਖਾਂ ਅਚਾਨਕ ਪਾਰਟੀ ਨੂੰ ਛਡ ਕੇ ਕਿਸੇ ਪਾਸੇ ਚਲਾ ਗਿਆ। ਉਸ ਦਾ ਪਾਰਟੀ ਵਿਚੋਂ ਚਲੇ ਜਣਾ ਹੀ ਕਤਲਿ ਆਮ ਲਈ ਇਕ ਕਿਸਮ ਦਾ ਸਿਗਨਲ (ਇਸ਼ਾਰਾ) ਸੀ । ਇਸ ਮੰਤਵ ਲਈ ਆਸ ਪਾਸ ਦੇ ਮਕਾਨਾਂ ਵਿਚ ਹਥਿਆਰਬੰਦ ਦਸਤੇ ਲੁਕਾਏ ਹੋਏ ਸਨ । ਉਹ ਇਸ਼ਾਰਾ ਮਿਲਣ ਤੇ ਬਾਹਰ ਨਿਕਲ ਆਏ ਅਤੇ ਅਫਗਾਨ ਪ੍ਰਾਹਣਿਆਂ ਉਤੇ ਗੋਲੀਆਂ ਦੀ ਵਾਛੜ ਸ਼ੁਰੂ ਕਰ ਦਿਤੀ। ਵਿਚਾਰੇ ਅਫਗਾਨਾਂ ਨੂੰ ਇਸ ਗਦਾਰੀ ਤੇ ਫਰੇਬ ਦਾ ਰਤਾ ਭਰ ਵੀ ਸ਼ਕ ਨਹੀਂ ਸੀ ਤੇ ਉਹ ਬੇਫਿਕਰ ਬੈਠੇ ਦਾਅਵਤ ਖਾ ਰਹੇ ਸਨ । ਪਸ਼ੌਰ ਵਿਚ ਅਫਗਾਨਾਂ ਦੀ ਕਤਲਿ ਆਮ ਪਸ਼ੌਰ ਦੇ ਚੌਕ ਵਿਚ ਅਫਗਾਨਾਂ ਦਾ ਕਤਲਿਆਮ ਸ਼ੁਰੂ ਹੋ ਗਿਆ ।ਜਿਸ ਨਾਲ ਸਾਰੇ ਕਾਬਲ ਵਿਚ ਦਹਿਸ਼ਤ ਤੇ ਜੋਸ਼ ਫੈਲ ਗਿਆ। ਇਸ ਘਟਣਾ ਨਾਲ ਅਫਗਾਨਾਂ ਦਾ ਲੱਕ ਟੁੱਟ ਗਿਆ ਅਤੇ ਔਰੰਗਜ਼ੇਬ ਦੀ ਬਾਕੀ ਜ਼ਿੰਦਗੀ ਵਿਚ ਉਹਨਾਂ ਵਲੋਂ ਮੁੜ ਕੋਈ ਛੇੜ ਖਾਨੀ ਨ ਹੋਈ । ਸ਼ਾਹੀ ਕੈਂਪ ਔਰੰਗਜ਼ੇਬ ਦਾ ਸ਼ਾਹੀ ਕੈਂਪ ਇਕ ਕਿਸਮ ਦਾ ਚਲਦਾ ਫਿਰਦਾ ਸ਼ਹਿਰ ਹੁੰਦਾ ਸੀ। ਉਹ ਐਡਾ ਵਡਾ ਅਤੇ ਗੁੰਜਾਨ ਆਬਾਦ ਹੁੰਦਾ ਸੀ ਜਿੰਨੀ ਕਿ ਦਿਲੀ । ਸ਼ਹਿਨਸ਼ਾਹ ਨੂੰ ਕੈਂਪ ਦਾ ਜੀਵਨ ਬਹੁਤ ਪਸੰਦ ਸੀ ਇਸ ਲਈ ਬਹਿਰਾਂ ਦੇ ਮਹਲਾਂ ਵਿਚ ਬਹੁਤ ਘਟ ਰਹਿੰਦਾ ਸੀ । ਹਰਮ ਦੀਆਂ ਬੇਗਮਾਂ, ਚਮਕਦੇ ਹੋਏ ਹੁੰਦਿਆਂ ਉਤੇ ਬੈਠੀਆਂ, ਬੁਰਕੇ ਪਾਈ ਉਸ ਦੇ ਨਾਲ ਹੁੰਦੀਆਂ ਸਨ। ਇਹਨਾਂ ਦੀ ਹਾਜ਼ਰੀ ਵਿਚ ਅਨੇਕਾਂ ਤੀਵੀਆਂ ਘੋੜ ਸਵਾਰ ਸਿਰ ਤੋਂ ਪੈਰਾਂ ਤੀਕ ਬੁਰਕਿਆਂ ਵਿਚ ਲਪੇਟੀਆਂ ਹੁੰਦੀਆਂ ਸਨ । ਬਾਦਸ਼ਾਹ ਦੇ ਅਮਲ ਵਿਚ ਬਾਵਰਚੀ; ਐਬੇਸੀਨੀ ਗੁਲਾਮ; ਸੂਰਜ ਬਰਦਾਰ ਅਤੇ ਬਹੁਤ ਸਾਰੇ ਢੰਡੋਰਥੀ ਹੁੰਦੇ Sri Satguru Jagjit Singh Ji eLibrary Namdhari Elibrary@gmail.com