ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/196

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੦੩) ਨੇ ਪਿਛਲੇਰੇ ਸਾਲ ਆਪਣੇ ਹਸਤਾਖਰ ਸਮੇਤ ਆਗਰੇ ਭੇਜੀ ਸੀ। ਔਰੰਗਜ਼ੇਬ ਦੇ ਸਿਕੇ ਸ਼ਾਹੀ ਸਿਕੇ ਦੇ ਇਕ ਪਾਸੇ ਦੀਖ ਵਿਚ ੪ ਖਲੀਫਿਆਂ ਦੇ ਨਾਮ ਤੇ ਉਹਨਾਂ ਦੇ ਮਜ਼੍ਹਬ ਲਿਖੇ ਸਨ । ਉਹ ਔਰੰਗਜ਼ੇਬ ਨੇ ਇਸ ਲਈ ਮਿਟਾ ਦਿਤੇ ਕਿ ਇਹ ਬਿਕੇ ਕਾਫਰਾਂ ਦੇ ਹਥਾਂ ਵਿਚ ਜਾਣੇ ਹਨ ਤੇ ਨਾਪਾਕ ਥਾਂਵਾਂ ਉਤੇ ਵੀ ਰੱਖੇ ਜਾਣੇ ਹਨ । ਲਿਖਤ ਵਿਚ ਹੇਠ ਲਿਖੀ ਅਦਲਾ ਝਦਲੀ ਕੀਤੀ ਗਈ ਤੇ ਸ਼ਹਿਨਸ਼ਾਹ ਦੇ ਨਾਮ ਦਾ ਵਾਧਾ ਕੀਤਾ ਗਿਆ ਸੀ سکه زر در چوبد ا منبر شاه اورنگ زیب عالمگیر - ਅਰਥਾਤ ਸ਼ਹਿਨਸ਼ਾਹ ਔਰੰਗਜ਼ੇਬ ਸੰਸਾਰ ਵਿਚ ਲਿਸ਼ਕਦੇ ਚੰਦਰਮਾ ਵਾਂਗ ਸਿੱਕਾ ਚਾਲੂ ਕੀਤਾ । ਉਕਤ ਲਿਖਤ ਚਾਂਦੀ ਦੇ ਸਿਕੇ ਉਤੇ ਉਕਰੀ ਹੋਈ ਸੀ। ਜਿਥੋਂ ਸੋਨੇ ਦੇ ਸਿਕੇ ਦਾ ਸੰਬੰਧ ਹੈ ਲਫਜ਼ ਬਦਰ ਮੁਨੀਰ ਨੂੰ ਮਿਹਰ ਮੁਨੀਰ (ਚਮਕਦੇ ਸੂਰਜ) ਵਿਚ ਤਬਦੀਲ ਕਰ ਦਤਾ ਸੀ। ਉਸ ਦਾ ਪਹਿਲਾ ਕਾਰਨਾਮਾ ਉਸ ਨੇ ਅਗ ਪੂਜਕਾਂ ਦੀ ਨਿਸ਼ਾਨੀ ਨਵੇਂ ਸਾਲ (ਨਰੋਜ਼) ਦਾ ਤਿਹਾਰ ਖਤਮ ਕਰ ਦਿਤਾ ਅਤੇ ਉਸ ਦੀ ਬਜਾਇ ਅਰਬੀ ਚੰਦ ਦੇ ਮਹੀਨੇ ਜਾਰੀ ਕਰ ਦਿਤੇ ਜੋ ਕਿ ਮੁਸਲਮ ਨੀ ਰਿਵਾਜ ਦੇ ਐਨ ਅਨਕੂਲ ਸਨ । ਉਸ ਨ ਹੁਕਮ ਜਾਰੀ ਰ ਕੇ ਸ਼ਹਾਬ ਦੀ ਵਰਤੋਂ ਦੀ ਮਨਾਹੀ ਕਰ ਦਿਤੀ । ਜਿਹੜਾ ਮੁਲ ਮਾਨ ਇਸ ਹੁਕਮ ਦੀ ਉਲੰਘਣਾਂ ਕਰਦਾ ਉਸ ਦਾ ਸ਼ਰਾਬ ਪਿਆਉਣ ਵਾਲਾ ਹੱਥ ਜਾਂ ਸ਼ਰਾਬ ਲਿਆਉਣ ਵਾਲੀਆਂ ਲਤਾਂ ਕਟ ਦਿੰਦਾ ਸੀ। ਜੂਏ ਘਰਾਂ ਦੀ ਬੰਦਸ਼ ਉਸ ਨੇ ਸਭ ਜੂਏ ਘਰ ਹੁਕਮਨ ਬੰਦ ਕਰ ਦਿਤੇ ਅਤੇ ਸ਼ਾਹੀ ਮਹਲਾਂ ਵਿਚ ਜਿੰਨੇ ਰਾਗੀ ਤੇ ਨਾਚ ਨਾਚੀਆਂ ਸਨ ਉਹਨਾਂ ਸਭਨਾਂ ਨੂੰ ਛੁਟੀ ਦੇ ਦਿਤੀ । ਇਸ ਮਤਲਬ ਲਈ ਵਸ਼ੇਸ਼ ਅਫਸਰ ਨਿਯਤ ਕੀਤ ਗਏ ਜਿਨ੍ਹਾਂ ਨੂੰ ਅਧਿਕਾਰ ਸੀ ਕਿ ਜਥੇ ਰਾਗ ਰੰਗ ਹੁੰਦਾ ਹੋਵੇ ਉਥੇ ਦਾਖਲ ਹੋ ਕੇ ਸਾਰੇ ਸਾਜ਼ਾਂ ਨੂੰ ਹੀ ਅਗ ਲਾ ਦਿਤੀ ਜਾਏ । ਸਾਜ਼ ਜਮਾਂ ਕਰ ਕੇ ਉਹਨਾਂ ਦੇ ਵਰ ਲਾਏ ਜਾਂਦੇ ਅਤੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਅਗ ਲਾ ਦਿਤੀ ਜਾਂਦੀ। ਰਾਗੀਆਂ ਦਾ ਖਾਤਮਾ ਇਸ ਕਾਰਰਵਾਈ ਨਾਲ ਸੈਂਕੜੇ ਰਾਗੀ ਭੁਖੇ() ਮਰਨ ਲਗੇ । () ਸ਼ੁਕਰ ਵਾਰ ਦੇ ਦਿਨ ਜਿਸ ਦਿਨ ਬਾਦਸ਼ਾਹ ਜੁਮੇ ਦੀ ਨਮਾਜ਼ ਲਈ ਬਹੁਤੀ ਗਾਰਦ ਸਮੇਤ ਮਸੀਤ ਵਲ ਜਾ ਰਿਹਾ ਸੀ ਤਦ ਉਸ ਨੇ ਇਕ ਅਰਥੀ ਜਾਂਦੀ ਡਿਠੀ ਜਿਸ ਦੇ ਮਗਰ ਬਹੁਤ ਸਾਰੇ ਲੋਕ ਜਾ ਰਹੇ ਸਨ । ਇਹ ਲੋਕ ਬੜੇ ਰੋਂਦੇ ਤੇ ਕੁਰਲਾਂਦੇ ਸਨ । ਬਾਦਸ਼ਾਹ ਦੇ ਪੁਛਣ ਉਤੇ ਉਸ ਨੂੰ ਦਸਿਆ ਗਿਆ ਕਿ ਰਾਗ ਦੀ ਲਾਸ਼ ਉਸ ਦੇ ਬੇਟੇ ਰਾਗੀ ਕਬਰਸਤਾਨ ਵਿਚ ਦਬਾਉਣ ਲਈ ਲਿਜਾ ਰਹੇ ਹਨ । ਇਹ ਸੁਣ ਕੇ ਬਾਦਸ਼ਾਹ ਨੇ ਫਰਮਾਇਆ | ‘ ਇਸ ਨੂੰ ਜ਼ਰਾ ਡੂੰਘੀ ਕਬਰ ਵਿਚ ਦਬਾਉਣਾ ਤਾਂ ਜੋ ਮੁੜ ਕੇ ਨਾ ਨਿਕਲ ਆਏ ਜੇ. ਟਾਲਬਾਇਜ਼ ਵੀਹਲਰ ਮਨੂਚੀ ਦੇ ਆਧਾਰ 'ਤੇ ਹੋਰ ਵੇਖੋ ਖਾਫੀ ਖਾਨ। ਸਾਰੀਆਂ ਨਾਰੀਆਂ ਕੁੜੀਆਂ ਦੇ ਜਾਂ ਤੇ ਨਿਕਾਹ ਕਰ ਦਿਤੇ ਗਏ ਜਾਂ ਉਹਨਾਂ ਨੂੰ ਦੇਸ ਨਿਕਾਲਾ ਦਿਤਾ ਗਿਆ। ਸ਼ਾਹੀ ਨਜੂਮੀਆਂ ਤੇ ਕਵੀਆਂ ਨੂੰ ਛੁਟੀ ਨਜੂਮ ਤੇ ਜੋਤਸ਼ ਦੀ ਵੀ ਮਨਾਹੀ ਕੀਤੀ ਗਈ । ਜਿੰਨੇ ਸ਼ਾਹੀ ਨਜੂਮੀ ਜਾਂ ਜੋਤਸ਼ੀ ਸਨ ਉਹਨਾਂ ਸਭਨਾ ਨੂੰ ਨੌਕਰੀ ਤੋਂ ਜਵਾਬ ਦੇ ਦਿਤਾ। ਰਾਜ ਕਵੀ ਦਾ ਔਹਦਾ ਵੀ ਉਡਾ ਦਿਤਾ ਗਿਆ। ਕਵੀਆਂ ਦੇ ਸਰਕਾਰ ਵਲੋਂ ਜਿਹੜੇ ਵਜੀਫੇ ਲਗੇ ਹੋਏ ਸਨ ਉਹ ਵੀ ਸਭ ਬੰਦ ਕਰ ਦਿਤੇ ਗਏ | ਸਰਫੇ ਦੀ ਸਕੀਮ ਉਤੇ ਵਰਤੋਂ ਬਾਦਸ਼ਾਹ ਨੇ ਬਚਤ ਦੀ ਸਕੀਮ ਉਤੇ ਸਖਤੀ ਨਾਲ ਵਰਤੋਂ ਸ਼ੁਰੂ ਕਰ ਦਿਤੀ ਅਤੇ ਇਸ ਲਈ ਸਖਤ ਨਿਗਰਾਨੀ ਦਾ ਪ੍ਰਬੰਧ ਕੀਤਾ ਗਿਆ । ਇਥੋਂ ਤੀਕ ਕਿ ਉਹ ਆਪਣੀ ਰੋਜ਼ੀ ਉਹਨਾਂ ਟੋਪੀਆਂ ਦੀ ਕਢਾਈ ਨਾਲ ਕਮਾਉਂਦਾ ਸੀ ਜਿਹੜਆਂ ਉਹ ਆਪਣੇ ਹਥ ਨਾਲ ਕਢਦਾ ਸੀ। ਮਹਿਕਮਾ ਜਾਸੂਸੀ ਉਸਨੇ ਜਾਸੂਸੀ ਦਾ ਮਹਿਕਮਾ ਵੀ ਚਾਲੂ ਕੀਤਾ । ਇਸ ਮਹਿਕਮੇ ਨੂੰ ਐਨੀ ਪੂਰਨਤਾ ਦਿਤੀ ਗਈ ਕਿ ਰਾਜ ਦੇ ਲੰਮ ਚੂੜਾ ਦੀ ਸਾਰੀ ਖਬਰ ਉਸ ਨੂੰ ਪਹੁੰਚਦੀ ਰਹਿੰਦੀ ਤੇ ਲੋਕ ਉਸ ਦੀ ਜਾਣ ਕਾਰੀ ਨੂੰ ਉਸਦੀ ਕਰਾਮਤ ਸਮਝਣ ਲਗ ਪਏ । ਉਹ ਂਟੜ ਸੁੰਨੀ ਸੀ । ਉਸ ਨੇ ਸ਼ਈਆਂ ਦਰਬਾਰੀਆਂ ਦੀਆਂ ਜਾਗੀਰਾਂ ਉਹਨਾਂ ਪਾਸੋਂ ਖੋਹ ਲਈਆਂ ਅਤੇ ਉਹਨਾਂ ਨੂੰ ਮੁਨਾਸਬ ਪੈਨਸ਼ਨਾਂ ਦੇ ਕੇ ਕਸ਼ਮੀਰ ਵਾਪਸ ਭੇਜ ਦਿਤਾ । ਸ਼ਈਆਂ ਵਿਰੁਧ ਸਖ਼ਤ ਕਾਰਰਵਾਈ - ਸ਼ਈਆ ਲੋਕਾਂ ਬਾਰੇ ਉਹ ਆਖ਼ਦਾ ਸੀ—ਕੁਰਾਨ ਮੰਤਨ ਕਾਰਨ ਉਹਨਾਂ ਦਾ ਸਾਡੇ ਨਾਲ ਸੰਬੰਧ ਹੈ ਪਰ ਖਲੀਫਿਆਂ ਦੀ ਜਾਨਸ਼ੀਨੀ ਦੇ ਮਾਮਲੇ ਵਿਚ ਉਹਨਾਂ ਨੇ ਭੂਲ ਨਾਲ ਆਪਣੇ ਆਪ ਨੂੰ ਵਖ ਕਰ ਲਿਆ ਹੈ, ਉਸ ਕ ਈ ਉਹਨਾਂ ਨੂੰ ਵਖ ਹੀ ਕਰ ਦੇਣਾ ਚਾਹੀਦਾ ਹੈ । ਮੁੱਛਾਂ ਬਾਰੇ ਸ਼ਾਹੀ ਐਲਾਨ " ਉਸ ਨੇ ਸ਼ਾਹੀ ਐਲਾਨ ਦਵਾਰਾ ਸ਼ਈਆਂ ਨੂੰ ਲੰਮੀਆਂ ਮੁੱਛਾਂ ਰਖਣ ਦੀ ਮਨਾਹੀ ਕਰ ਦਿਤੀ ਅਤੇ ਐਸੇ ਅਫਸਰ ਨਿਯਤ ਕਰ ਦਿਤੇ ਜੋ ਉਹਨਾਂ ਦੀਆਂ ਮੁੱਛਾਂ ਦੀ ਮਿਣਤੀ ਕਰਦੇ ਰਹਿੰਦੇ ਤੇ ਜੇ ਉਹ ਨਿਯਤ ਲੰਬਾਈ ਤੌਂ ਵਧ ਹੁੰਦੀਆਂ ਤਦ ਉਹਨਾਂ ਦਾ ਵਾਧੂ ਹਿੱਸਾ ਕਟ ਦਿੰਦੇ ਸਨ । ਹਿੰਦੂ ਮੰਦਰਾਂ ਦੀ ਬਰਬਾਦੀ ਉਸ ਨੇ ਹਿੰਦੂ ਮਤ ਦੇ ਪਰਚਾਰ ਦੀ ਮਨਾਹੀ ਕਰ ਦਿਤੀ । ਦਿੱਲੀ ਦੇ ਪਾਸ ਉਹਨਾਂ ਦਾ ਜਿਹੜਾ ਬਹੁਤ ਵਡਾ ਮੰਦਰ ਸੀ ਉਹ ਢਾਹ ਢੇਰੀ ਕਰ ਦਿਤਾ। ਬਨਾਰਸ ਦੇ ਵਿਸ਼ਵਾ ਨਾਥ ਮੰਦਰ ਨੂੰ ਅਤੇ ਮਬਰਾ ਵਿਚ ਡੇਰਾ ਕੇਸ਼ਵ ਰਾਏ ਦੇ ਸ਼ਨਦਾਰ ਮੰਦਰ ਨੂੰ, ਜਿਸ ਨੂੰ ਰਾਜਾ ਨਰਸਿੰਘ ਓ ਨੇ ੩੩ ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਸੀ, ਧਰਤੀ ਨਾਲ ਪਧਰ ਕਰ ਦਿਤਾ । ਇਸ ਮੰਦਰ ਦੇ ਸੁਨਹਿਰੀ ਕਲਬ ਐਨੇ ਗਗਨ

  • ਮਾਅਸਰਿ ਆਲਮਗੀਰੀ.

Sri Satguru Jagjit Singh Ji eLibrary Namdhari Elibrary@gmail.com