ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/195

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੦੩) ਭਾਰੀ ਚੁੰਬੀ ਸਨ ਕਿ ਉਹ ਆਗਰੇ ਤੋਂ ਸਾਫ ਸਾਫ ਦਿਖਾਈ ਦੇਂਦੇ ਸਨ । ਇਸ ਤਬਾਹ ਕੀਤੇ ਗਏ ਮੰਦਰ ਦੀ ਥਾਂ ਉਤੇ ਉਸ ਨੇ ਰਕਮ ਖਰਚ ਕਰ ਕੋ ਇਕ ਬੜੀ ਵਡੀ ਮਸੀਤ ਬਣਾਈ । ਮੰਦਰ ਦੀਆਂ ਕੀਮਤੀ ਮੂਰਤੀਆਂ ਆਗਰੇ ਭੇਜ ਦਿੱਤੀਆਂ ਗਈਆਂ । ਖ਼ਬਰਾ ਦਾ ਨਾਮ ਬਦਲ ਕੇ ਇਸਲਾਮਾਬਾਦ ਰਖ ਦਿਤਾ। ਖਤ ਪਤਰ ਵਿਚ ਤੇ ਬੋਲ ਚਾਲ ਵਿਚ ਇਹੋ ਨਾਮ ਚਾਲੂ ਹੋ ਗਿਆ । ਔਰੰਗਜ਼ਬ ਨੇ ਇਹ ਦਰਿੜ ਨਿਸ਼ਚਾ ਧਾਰ ਲਿਆ ਸੀ ਕਿ ਕੇਵਲ ਖੁਦਾ ਤੇ ਰਸੂਲ ਉਤੇ ਨਿਸ਼ਚਾ ਰਖਣ ਵਾਲਾ ਹੀ ਇਕੋ ਇਕੋ ਧਰਮ ਹਿੰਦੁਸਤਾਨ ਵਿਚ ਰਹੇਗਾ । ਉਸ ਨੇ ਸੂਬਿਆਂ ਦੇ ਵਾਇਸਰਾਇਆਂ ਅਤੇ ਗਵਰਨਰਾਂ ਦੇ ਨਾਮ ਖਾਸ ਹੁਕਮਨਾਮੇ ਜਾਰੀ ਕੀਤੇ ਕਿ ਉਸ ਦੇ ਸਾਰੇ ਰਾਜ ਵਿਚਲੇ ਮੰਦਰ ਤੇ ਮੂਰਤੀਆਂ ਢਾਹ ਦਿਤੀਆਂ ਜਾਣ । ਉਸ ਸੰਬੰਧ ਵਿਚ ਰਾਜਪੂਤਾਨੇ ਦੇ ਵਖ ਵਖ ਇਲਾਕਿਆਂ ਵਿਚ ੩੦੦ ਮੰਦਰ ਤਬਾਹ ਤੇ ਬਰਬਾਦ ਕਰ ਦਿਤੇ ਗਏ ਅਤੇ ਉਹਨਾਂ ਦੀਆਂ ਮੂਰਤੀਆਂ ਤੋੜ ਭੰਨ ਦਿਤੀਆਂ ਗਈਆਂ । ਹਰ ਕਿਸਮ ਦੀ ਮੂਰਤੀ ਪੂਜਾ ਬੰਦ ਔਰੰਗਜ਼ੇਬ ਨੇ ਮੁੱਲਾਂ ਨਿਯਤ ਕਰ ਦਿਤੇ ਤੇ ਉਹਨਾਂ ਨੂੰ ਘੁੜ ਸਵਾਰਾਂ ਦੀਆਂ ਪਾਰਟੀਆਂ ਦੇ ਦਿਤੀਆਂ ਤਾਂ ਜੁ ਉਹ ਹਰ ਕਿਸਮ ਦੀ ਮੂਰਤੀ ਪੂਜਾ ਨੂੰ ਜਿਥੇ ਵੇਖਣ ਬੰਦ ਕਰਾ ਦੇਣ । ਹਿੰਦੂ ਤੀਰਥ ਤੇ ਮੇਲੇ ਬੰਦ ਇਸ ਦੇ ਕੁਛ ਸਮਾਂ ਮਗਰੋਂ ਉਸ ਨੇ ਹਿੰਦੂ ਤਿਹਾਰ ਤੇ ਮੇਲੇ ਬੰਦ ਕਰ ਦਿਤੇ ਅਤੇ ਗਵਰਨਰਾਂ ਤੇ ਸਰਕਾਰੀ ਰਾਜਿਆਂ ਦੇ ਨਾਮ ਬਰਕੁਲਰ ਜਾਰੀ ਕਰ ਦਿਤੇ ਕਿ ਅਗੋਂ ਤੋਂ ਸਰਕਾਰੀ ਨੌਕਰੀਆਂ ਵਿਚ ਕੋਈ ਹਿੰਦੂ ਭਰਤੀ ਨਾ ਕੀਤਾ ਜਾਏ। ਹਿੰਦੂਆਂ ਨੂੰ ਸਰਕਾਰੀ ਨੌਕਰੀਆਂ ਤੋਂ ਜਵਾਬ ਉਹਨਾਂ ਨੂੰ ਇਹ ਵੀ ਹੁਕਮ ਦਿਤਾ ਕਿ ਅਗੋਂ ਤੋਂ ਸਭ ਸਰਕਾਰੀ ਔਹੁਦੇ ਕੇਵਲ ਮੁਸਲਮਾਨਾਂ ਨਾਲ ਪੁਰ ਕੀਤੇ ਜਾਣ । ਹਿੰਦੂ ਸਰਕਾਰੀ ਹੱਕਾਂ ਤੋਂ ਵੰਚਿਤ ਸੰਨ ੧੬੯੦ ਈਸਵੀ ਵਿਚ ਸ਼ਹਿਨਸ਼ਾਹ ਨੇ ਸ਼ਾਹੀ ਐਲਾਨ ਜਾਰੀ ਕੀਤਾ ਜਿਸ ਰਾਹੀਂ ਹਿੰਦੂਆਂ ਨੂੰ ਪਾਲਕੀਆਂ ਉਤੇ ਸਵਾਰ ਹੋਣ ਅਤ ਅਰਬੀ ਘੋੜਿਆਂ ਉਤੇ ਚੜ੍ਹਨ ਦੀ ਮਨਾਹੀ ਕੀਤੀ ਗਈ । ਜਿੰਨੇ ਹਿੰਦੂ ਸਰਕਾਰੀ ਨੌਕਰ ਸਨ ਸਭ ਨੂੰ ਹੁਕਮ ਦਿਤਾ ਗਿਆ ਕਿ ਉਹ ਮੁਸਲਮਾਨੀ ਧਰਮ ਧਾਰਨ ਕਰ ਲੈਣ ਵਰਨਾ ਉਹਨਾਂ ਨੂੰ ਨੌਕਰੀ ਤੋਂ ਜਵਾਬ ਦਿਤਾ ਜਾਏਗਾ । ਜਿਹਨਾਂ ਨੇ ਮੁਸਲਮਾਨ ਬਣਨਾ ਪਰਵਾਨ ਨ ਕੀਤਾ ਉਹਨਾਂ ਨੂੰ ਸਰਕਾਰੀ ਨੌਕਰੀ ਤੋਂ ਬਰਖਾਸਤ ਕੀਤਾ ਗਿਆ । ਹਿੰਦੂ ਸੰਨਿਆਸੀਆਂ ਵੀ ਜਲਾਵਤਨੀ ਜੋਗੀਆਂ, ਸੰਨਿਆਸੀਆਂ ਅਤੇ ਦੂਜੇ ਧਾਰਮਕ ਲੋਕਾਂ (ਹਿੰਦੂਆਂ) ਦੀ ਭਾਰੀ ਗਿਣਤੀ ਨੂੰ ਔਰੰਗਜ਼ੇਬ ਨੇ ਆਪਣੇ ਰਾਜ ਵਿਚੋਂ ਦੇਸ਼-ਨਿਕਾਲਾ ਦੇ ਦਿਤਾ । ਸ਼ਹਿਨਸ਼ਾਹ ਨੇ ਸੌਦਾਗਰੀ ਮਾਲ ਦਾ 'ਮਸੂਲ ਮੁਸਲਮਾਨਾਂ ਲਈ ਹਿੰਦੂਆਂ ਨਾਲੋਂ ਅੱਧਾ ਕਰ ਦਿਤਾ ਅਤੇ ਕਈ ਹੋਰ ਘਿਣਤ ਟੈਕਸਾਂ ਵੀ ਮਾਫ ਕਰ ਦਿੱਤੇ । ਆਪਣੇ ਖਾਨਦਾਨ ਦੀ ਰਿਵਾਇਤ ਦੀ ਪੈਰਵੀ ਵਿਚ

  • ਵੇਖੋ ਖਾਫੀ ਖਾਨ ਦਾ ਮੁੰਤਖਿਬੁਲ-ਲੂਬਾਹ

ਉਸ ਨੇ ਸੰਨ ੧੬੬੧ ਈਸਵੀ ਵਿਚ ਆਪਣੇ ਬੇਟੇ ਮੁਖ ਜ਼ਮ ਦੀ ਸ਼ਾਦੀ ਰਾਜਾ ਰੂਪ ਸਿੰਘ ਦੀ ਪੁਤਰੀ ਨਾਲ ਕਰ ਦਿਤੀ। ਜਜ਼ੀਆ ਮੁੜ ਚਾਲੂ ਆਪਣੇ ਰਾਜ ਦੇ ੨੨ਵੇਂ ਸਾਲ ਵਿਚ ਉਸ ਨੇ ਆਪਣੇ ਸਾਰੇ ਰਾਜ ਵਿਚ ਜਜ਼ੀਆ ਅਰਥਾਤ ਹਿੰਦੂਆਂ ਉਪਰ ਹਿੰਦੂ ਹੋਣ ਦਾ ਟੈਕਸ ਨਵੇਂ ਸਿਰੇ ਜਾਰੀ ਕਰ ਦਿਤਾ । ਦਿਲੀ ਦੇ ਹਿੰਦੂ ਭਾਰੀ ਗਿਣਤੀ ਵਿਚ ਖੇ ਦੇ ਹੇਠ ਜਮਾਂ ਹੋ ਗਏ ਅਤੇ ਬਾਦਸ਼ਾਹ ਪਾਸ ਬੇਨਤੀ ਕੀਤੀ ਕਿ ਘ੍ਰਿਣਤ ਟੈਕਸ ਮਾਫ ਕੀਤਾ ਜਾਏ ਪਰ ਬਾਦਸ਼ਾਹ ਆਪਣੇ ਹਨ ਤੋਂ ਬਾਜ਼ ਨਾ ਆਇਆ। ਇਸ ਦੇ ਹਿੰਦੂਆਂ ਨੇ ਸ਼ਹਿਰ ਵਿਚ ਆਪਣੀਆਂ ਦੁਕਾਨਾਂ ਬੰਦ ਕਰ ਦਿਤੀਆਂ ਅਤੇ ਸਾਰਾ ਕਾਰੋਬਾਰ ਬੰਦ ਹੋ ਗਿਆ । ਸ਼ੁਕਰ ਵਾਰ ਵਾਲੇ ਦਿਨ ਉਹ ਮਹਲ ਤੋਂ ਲੈ ਕੇ ਜਾਮਾ ਮਸੀਤ ਦੇ ਸਾਰੇ ਰਸਤ ਉਤੇ ਜਮਾਂ ਹੋ ਗਏ ਤਾਂ ਜੁ ਬਾਦਸ਼ਾਹ ਪਾਸ ਫਰਿਆਦੀ ਹੋਣ। ਇਹ ਇਕੱਠ ਪਲ ਪਲ ਵਿਚ ਵਧਦਾ ਗਿਆ ਅਤ ਕਦਮ ਕਦਮ ਉਤੇ ਬਾਦਸ਼ਾਹ ਦੀ ਸਵਾਰੀ ਨੂੰ ਰੁਕਣਾ ਪਿਆ । ਇਹ ਹਾਲਤ ਵੇਖ ਕੇ ਉਹ ਉਹਨਾਂ ਦੀ ਸ਼ਕਾਇਤ ਸੁਣਨ ਲਈ ਖੜਾ ਹੋ ਗਿਆ ਪਰ ਲੋਕ ਫੇਰ ਵੀ ਓਥੋਂ ਨਾ ਹਿਲੇ। ਇਸ ਤੇ ਬਾਦਸ਼ਾਹ ਦੇ ਹੁਕਮ ਨਾਲ ਜੰਗੀ ਹਾਥੀ ਉਸ ਇਕੱਠ ਉਤੇ ਛਡੇ ਗਏ ਅਤੇ ਸ਼ਾਹੀ ਅਮਲਾ ਫੈਲਾ ਅਗੇ ਵਧਿਆ। ਘੋੜਿਆਂ ਅਤੇ ਹਾਥੀਆਂ ਦੇ ਪੈਰਾਂ ਹੇਠ ਬਹੁਤ ਸਾਰ ਲੋਕ ਮਿਧੇ ਗਏ ਤੇ ਮਾਰੇ ਗਏ । ਇਹ ਹਾਲਤ ਵੇਖ ਕੇ ਹਿੰਦੂਆਂ ਨੇ ਜ਼ਿਦ ਛਡ ਦਿਤੀ । ਝਰੋਖੇ ਦੇ ਦਰਸ਼ਨ ਖਤਮ ਔਰੰਗਜ਼ੇਬ ਨੇ ਸਲਾਮ ਦੇ ਢੰਗਾਂ ਵਿਚ ਵੀ ਤਬਦੀਲੀ ਕਰ ਦਿਤੀ ਅਤੇ ਉਸ ਨੇ ਝਰੋਖੇ ਵਿਚ ਖਲੋ ਕੇ ਦਰਸ਼ਨ ਦੇਣ ਦਾ ਪੁਰਾਣਾ ਚਲਿਆ ਆ ਰਿਹਾ ਰਿਵ ਜ ਵੀ ਬੰਦ ਕਰ ਦਿਤਾ । ਇਉਂ ਲੋਕ ਨਿਰਦੇਸ਼ ਜਿਹੇ ਮਨ ਪਰਚਾਵੇ ਤੋਂ ਵੀ ਵੰਚਿਤ ਹੋ ਗਏ। ਸ਼ਹਿਨਸ਼ਾਹ ਦੀਆਂ ਦੱਖਣ ਵਿਚ ਜਿੱਤਾਂ ਔਰੰਗਜ਼ੇਬ ਦੇ ਰਾਜ ਦੀ ਇਕ ਲੰਮੀ ਮੁਦਤ ਦਖਣ ਨੂੰ ਫਤਹ ਕਰਨ ਵਿਚ ਖਰਚ ਹੋਈ। ਉਸ ਨ ਗੋਲਫੰਡਾ ਅਤੇ ਬਿਜੇ ਪੁਰ ਦੀਆਂ ਰਿਆਸਤਾਂ ਫਤਹ ਿ ਕਰ ਲਈਆਂ। ਇਉਂ ਉਸ ਦੇ ਰਾਜ ਦੀਆਂ ਹੱਦਾਂ ਕਰਨਾਟਕ ਤੀਕ ਦੇ ਦੂਰ ਦੁਰਾਡੇ ਇਲਾਕੇ ਤੀਕ ਫੈਲ ਗਈਆਂ । ਜਿਸ ਸਮੇਂ ਸ਼ਾਹਜਹਾਨ ਦੀ ਮੌਤ ਹੋਈ ਉਹ ਸਮਾਂ ਉਸ ਦੇ ਲੰਮੇ ਰਾਜ ਦਾ ਅਤਿਅੰਤ ਖੁਸ਼ਹਾਲੀ ਦਾ ਸਮਾਂ ਸੀ । ਉਸ ਦੇ ਕਸ਼ਮੀਰ ਦੇ ਗਵਰਨਰ ਨੇ ਛੋਟੇ ਤਿਬਤ ਨੂੰ ਵੀ ਜਿੱਤ ਲਿਆ ਸੀ ਅਤੇ ਬੰਗਾਲ ਦੇ ਵਾਇਸਰਾਏ ਨੇ ਖਾੜੀ ਬੰਗਾਲ ਦੇ ਪੂਰਬੀ ਕੰਢੇ ਦੇ ਚਿਟਾਗਾਂਗ ਦੇ ਇਲਾਕੇ ਨੂੰ ਉਹਦੇ ਰਾਜ ਵਿਚ ਸ਼ਾਮਲ ਕਰ ਦਿਤਾ ਸੀ। ਮੁਸਲਮ ਜਗਤ ਵਿਚ ਬਾਦਸ਼ਾਹ ਦੀ ਇਜ਼ਤ ਸਾਰੇ ਮੁਸਲਮਾਨ ਜਗਤ ਵਿਚ ਸ਼ਹਿਨਸ਼ਾਹ ਨੂੰ ਬੜੀ ਇਜ਼ਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ। ਉਸ ਦੀ ਰਾਜਧਾਨੀ ਵਿਚ ਮੱਕ ਦੇ ਸ਼ਰੀਫ, ਅਰਪੀ ਦੇਸ਼ਾਂ ਦੇ ਬਾਦਸ਼ਾਹਾਂ ; ਉਜ਼ਬੇਕਾਂ ਦੇ ਖਾਨ ਅਤੇ ਸ਼ਾਹ ਐਬੇਸੀਨੀਆ ਵਲੋਂ ਰਾਜਦੂਤ ਮੌਜੂਦ ਰਹਿੰਦੇ ਸਨ। ਇਥੋਂ ਤੀਕ ਕਿ ਸ਼ਾਹ ਈਰਾਨ ਨੇ ਵੀ ਔਰੰਗਜ਼ੇਬ ਦੇ ਦਰਬਾਰ ਵਿਚ ਆਪਣਾ ਰਾਜ ਦੂਤ ਭੇਜ ਦਿਤਾ। ਇਸ ਦੇ ਉਤਰ ਵਿਚ ਹਿੰਦੁਸਤਾਨ ਵਲੋਂ ਵੀ ਈਰਾਨ ਵਿਚ ਸਫਾਰਤ ਭੇਜੀ ਗਈ । ਪਰ ਦੋਵੇਂ ਦੇਸਾਂ ਵਿਚਾਲੇ ਅਦਾਬ ਸੰਬੰਧੀ ਕੁਛ ਇਤਰਾਜ ਉਠ ਖੜੇ ਹੋਏ ਜਿਸ ਕਰਕੇ ਦਿਲੀ ਦੇ ਸ਼ਹਿਨਸ਼ਾਹ ਅਤੇ Sri Satguru Jagjit Singh Ji eLibrary Namdhari Elibrary@gmail.com