ਨਾਲ ਜੋ ਉਸ ਸਮੇਂ ਉਸ ਦੇ ਹਥ ਵਿਚ ਸੀ ਜਲਾਦਾਂ ਦਾ ਸਖਤ ਟਾਕਰਾ ਕੀਤਾ ਪਰ ਜਲਾਦਾਂ ਦੀ ਗਿਣਤੀ ਅਧਿਕ ਹੋਣ ਕਰ ਕੇ ਉਹਨਾਂ ਦਾਰੇ ਨੂੰ ਕਾਬੂ ਕਰ ਕੇ ਥਲੇ ਡੋਗ ਲਿਆ ਅਤੇ ਉਸ ਦਾ ਸਿਰ ਧੜ ਤੋਂ ਵਖ ਕਰ ਦਿਤਾ । ਦਾਰੇ ਦੀ ਲਾਸ਼ ਇਕ ਹਾਥੀ ਉਤੇ ਰਖ ਕੇ ਉਸ ਨੂੰ ਬਜ਼ਾਰਾਂ ਵਿਚ ਫੇਰਿਆ ਗਿਆ ਜਦ ਕਿ ਉਸ ਦਾ ਸਿਰ ਔਰੰਗਜ਼ਬ ਪਾਸ ਲਿਆਂਦਾ ਗਿਆ । ਔਰੰਗਜ਼ੇਬ ਨੇ ਆਪਣੇ ਸਾਹਮਣੇ ਉਸ ਸਿਰ ਨੂੰ ਧੁਆ ਕੇ ਤੇ ਵੇਖ ਕੇ ਨਿਸ਼ਚਾ ਕਰ ਲਿਆ ਕਿ ਠੀਕ ਹੀ ਦਾਰੇ ਦਾ ਸਿਰ ਹੈ। ਫਰ ਉਸ ਨੇ ਆਪਣੀਆਂ ਅਖਾਂ ਵਿਚੋਂ ਹੰਜੂ ਕੇਰੇ । ਫੇਰ ਉਸ ਨੂੰ ਹਮਾਯੂੰ ਦੇ ਮਕਬਰੇ ਵਿਚ ਦਫਨਾ ਦਿਤਾ । ਸਿਖਰ ਸ਼ਿਕੋਹ ਨੂੰ ਗਵਾਲੀਅਰ ਭੇਜ ਕੇ ਨਜ਼ਰ ਬੰਦ ਕਰ ਦਿਤਾ । ਸ਼ੁਜਾਹ ਦੀ ਅਰਾਕਾਨ ਨੂੰ ਫਰਾਰੀ ਮੀਰ ਜੁਮਲਾ ਦੇ ਹਥੋਂ ਹਾਰ ਖਾਣ ਮਗਰੋਂ ਜਾਹ ਢਾਕੇ ਵਲ ਨਸ ਗਿਆ। ਉਥੋਂ ਉਹ ਆਪਣੀ ਬੀਵੀ ਦੋ ਬੇਟੇ ਤੇ ਤਿੰਨ ਬੇਟੀਆਂ ਸਮੇਤ ਅਰਾਕਾਨ ਵਲ ਚਲਾ ਗਿਆ । ਅਰਾਕਾਨ ਦੇ ਰਾਜੇ ਨੇ ਬਦਕਿਸਮਤ ਸ਼ਾਹਜ਼ਾਦੇ ਦਾ ਸਵਾਗਤ ਕੀਤਾ ਪਰ ਉਸ ਦੀ ਇਕ ਲੜਕੀ ਨਾਲ ਵਿਆਹ ਕਰਨ ਦੀ ਮੰਗ ਪੇਸ਼ ਕਰ ਦਿਤੀ । ਇਸ ਦਰਖਾਸਤ ਤੋਂ ਸ਼ੁਜਾਹ ਚਿੜ ਗਿਆ ਅਤੇ ਉਸ ਨ ਅਰਕਾਨ ਦੇ ਤਖਤ ਉਤੇ ਕਬਜ਼ਾ ਕਰ ਲੈਣ ਦੀ ਸਾਜ਼ਸ਼ ਘੜੀ 30 ਇਸ ਮਤਲਬ ਲਈ ਉਸ ਦੀ ਮੁਸਲਮਾਨ ਪਰਜਾ ਤੋਂ ਸਹਾਇਤਾ ਮੰਗੀ ਪਰ ਇਸ ਦਾ ਪਤਾ ਚਲ ਗਿਆ ਜਿਸ ਕਰ ਕੇ ਸ਼ੁਜ਼ਾਹ ਨੂੰ ਉਥੋਂ ਪਹਾੜਾਂ ਵਲ ਨਸਣਾ ਪੈ ਗਿਆ। ਅਨਿਸ਼ਚਿਤ ਅੰਤ ਪਹਾੜਾਂ ਵਲ ਨਸ਼ ਜਾਣ ਮਗਰੋਂ ਉਸ ਦਾ ਕੀ ਅੰਤ ਹੋਇਆ, ਇਸ ਬਾਰੇ ਪਿਛੋਂ ਕੁਛ ਪਤਾ ਨਹੀਂ ਲਗਾ । ਉਸ ਦੇ ਸ਼ਾਹਜ਼ਾਦਿਆਂ ਦੀਆਂ ਪੌਣਾਂ ਰਾਜੇ ਨੇ ਠਹਾੜੇ ਨਾਲ ਅੱਡ ਕਰ ਦਿੱਤੀਆਂ ਅਤੇ ਸ਼ਹਿਜ਼ਾਦੀਆਂ ਭਖ ਦ ਦੁਖੋਂ ਰੁਲ ਕੇ ਮਰ ਗਈਆਂ । ਇਹ ਸੀ ਦਾਰਾ ਅਤੇ ਸ਼ੁਜਾਹ ਦਾ ਦੁਖਦਾਈ ਅੰਤ ਸ਼ਾਹਜਹਾਨ ਕੈਦ ਵਿਚ ਆਪਣੇ ਬੇਟੇ ਔਰੰਗਜ਼ੇਬ ਦੇ ਹਥੋਂ ਤਖਤੋਂ ਲਬਣ ਮਗਰੋਂ ਸ਼ਾਹਜਹਾਨ ਅਠ ਸਾਲ ਤੀਕ ਜੀਉਂਦਾ ਰਿਹਾ ਕਿਉਂਕਿ ਉਹ ੨੩ ਜਨਵਰੀ ੧੬੬੬ ਈਸਵੀ ਨਹੀਂ ਸੀ ਮੋਇਆ । ਆਗਰੇ ਵਿਚ ਉਸ ਦੀ ਰਿਹਾਇਸ਼ ਲਈ ਇਕ ਮਹਲ ਰਾਖਵਾਂ ਕਰ ਦਿਤਾ ਗਿਆ ਜਿਸ ਦੀ ਹਿਫ਼ਾਜ਼ਤ ਤੇ ਨਿਗਰਾਨੀ ਲਈ ਇਕ ਜ਼ਬਰਦਸਤ ਰਖਿਅਕ ਦਸਤਾ ਨਿਯਤ ਸੀ । ਬਾਕੀ ਦੇ ਜੀਵਨ ਵਿਚ ਉਸ ਨਾਲ ਅਤਿ ਨਰਮੀ ਵਾਲਾ ਵਰਤਾਰਾ ਰਖਿਆ ਗਿ। ਮਹਲ ਦੇ ਅੰਦਰ ਉਸ ਦਾ ਪੂਰਾ ਪੂਰਾ ਹੁਕਮ ਚਲਦਾ ਸੀ ਅਤੇ ਉਸ ਨੂੰ ਕਾਫੀ ਅਮਲਾ ਫੈਲਾ ਰਖਣ ਦੀ ਖੁਲ੍ਹ ਸੀ । ਉਸ ਨੇ ਆਪਣੇ ਨਾਖਲਫ ਬੇਟ ਪਾਸੋਂ ਸ਼ਾਹੀ ਜਵਾਹਾਰਾਤ ਬਚਾ ਕੇ ਰੁਖ ਹੋਏ ਸਨ । ਜਦ ਔਰੰਗਜ਼ੇਬ ਨੇ ਇਹਨਾਂ ਹੀਰਿਆਂ ਦੀ ਮੰਗ ਕੀਤੀ ਤਦ ਉਸ ਨੇ ਇਹ ਧਮਕੀ ਦਿਤੀ ਕਿ ਜੇ ਉਸ ਦੇ ਬੇਟੇ ਨੇ ਇਹਨਾਂ ਦੀ ਵਾਪਸੀ ਲਈ ਜ਼ੋਰ ਦਿਤਾ ਤਦ ਇਹ ਸਭ ਕੀਮਤੀ ਹੀਰੇ ਹਥੌੜੇ ਨਾਲ ਚਿਕਨਾ ਚੂਰ ਕਰ ਦਿਤੇ ਜਾਣਗੇ । ਔਰੰਗਜ਼ੇਬ ਨੇ ਆਪਣੀ ਮੰਗ ਵਾਪਸ ਕਰ ਲਈ । ਇਕ ਹੋਰ ਅਵਸਰ ਉਵੇਂ ਔਰੰਗਜ਼ੇਬ ਨੇ ਬੇਨਤੀ ਕੀਤੀ ਕਿ ਦਾਰੇ ਦੀ ਬੇਟੀ ਦੀ ਮੰਗਣੀ ਉਸ ਦੇ ਬੇਟੇ ਅਕਬਰ ਨਾਲ ਕੀਤੀ ਜਾਏ । ਪਰ ਸ਼ਾਹਜਹਾਨ ਨੇ ਦਾਰੇ ਦੀ ਪੁਤਰੀ ਨੂੰ ਆਪਣੇ ਤੌਂ ਵਖ ਕਰਨ ਤੋਂ ਇਨਕਾਰ ਕਰ ਦਿਤਾ । ਕਿਉਂਕਿ ਦਾਰੇ ਦੀ ਪੁਤਰੀ ਨੇ ਐਲਾਨ ਕਰ ਰਖਿਆ ਸੀ ਕਿ (200) ਉਹ ਆਪਣੇ ਬਾਪ ਦੇ ਕਾਤਲ ਦੋ ਪੁਤਰ ਨਾਲ ਸ਼ਾਦੀ ਕਰਨ ਨਾਲੋਂ ਇਕ ਖੰਜਰ ਨਾਲ ਆਪਣਾ ਪੇਟ ਚੀਰ ਲੈਣਾ ਚੰਗਾ ਸਮਝੇਗੀ। ਇਸ ਮੰਤਵ ਲਈ ਉਹ ਹਰ ਸਮੇਂ ਆਪਣੇ ਪਾਸ ਇਕ ਖੰਜਰ (ਰਾ) ਛਪਾਈ ਰਖਦੀ ਸੀ । ਇਸ ਦੇ ਮਗਰੋਂ ਉਸ ਦੀ ਦ੍ਰਿੜਤਾ ਦੇਖ ਕੇ ਔਰੰਗਜ਼ੇਬ ਨੇ ਮੁੜ ਇਸ ਮੰਗ ਤੇ ਜ਼ੋਰ ਨਾ ਦਿਤਾ । ਤਖਤੋਂ ਲਥੇ ਸ਼ਹਿਨਸ਼ਾਹ ਦੀ ਏਕਾਂਤ ਵਿਚ ਦਿਲਜੋਈ ਉਸ ਦੀ ਪਿਆਰੀ ਪੁਤਰੀ ਜਹਾਨ ਆਰਾ ਕਰਦੀ ਸੀ । ਆਪਣੇ ਜੀਵਨ ਦੀਆਂ ਅੰਤਮ ਘੜੀਆਂ ਉਹ ਆਪਣੇ ਸੌਣ ਕਮਰੇ ਦੀ ਖਿੜਕੀ ਵਿਚੋਂ ਆਪਣੀ ਬੇਗਮ ਦੇ ਰੌਜ਼ੇ ਨੂੰ ਤਕ ਕ . ਸੁਖਾਲੀਆਂ ਕਰ ਲੈਂਦਾ ਸੀ। ਉਸ ਦੀ ਮੌਤ ਤੋਂ ਕੁਛ ਸਮਾਂ ਪਹਿਲੇ ਔਰੰਗਜ਼ੇਬ ਨੇ ਸ਼ਾਹ ਜਹਾਨ ਨੂੰ ਬੜੀਆਂ ਪ੍ਰੇਮ ਵਫਾਦਾਰੀ ਤੇ ਸਨੇਹ ਭਰਪੂਰ ਚਿਠੀਆਂ ਲਿਖੀਆਂ ਕਿਉਂਕਿ ਹੁਣ ਉਸ ਨੇ ਕੁਛ ਹੀਰੇ ਤੋ ਜਵਾਹਾਰਾਤ ਆਪਣੇ ਬੇਟੇ ਨੂੰ ਫੌਜ ਦਿਤੇ ਸਨ। ਇਸ ਮਿਹਰਬਾਨੀ ਲਈ ਧੰਨਵਾਦ ਵਜੋਂ ਔਰੰਗਜ਼ੇਬ ਨੇ ਬਾਦਸ਼ਾਹ ਦੇ ਇਲਾਜ ਲਈ ਇਕ ਯੂਰਪੀਨ ਹਕੀਮ ਭੇਜਿਆ । ਸ਼ਾਹਜਹਾਨ ਦੀ ਮੌਤ ਇਸ ਹਕੀਮ ਦਾ ਨਾਮ ਨਹੀਂ ਦਸਿਆ ਗਿਆ ਪਰ ਇਹ ਉਹੋ ਹਕੀਮ ਸੀ ਜਿਸ ਨੂੰ ਕਈ ਵਾਰ ਜ਼ਹਿਰ ਦੇਣ ਲਈ ਵਰਤਿਆ ਜਾ ਂ ਕਾ ਸੀ ਅਤੇ ਇਸ ਸੇਵਾ ਬਦਲੇ ਉਸ ਨੂੰ ਇਕ ਵਡਾ ਔਹਦਾ ਦਿਤਾ ਗਿਆ ਸੀ । ਇਸ ਦੇ ਥੋੜਾ ਹੀ ਚਿਰ ਮਗਰੋਂ ਸ਼ਾਹਜਹਾਨ ਦੀ ਮੌਤ ਦਾ ਐਲਾਨ ਹੋ ਗਿਆ । ਇਹ ਮੌਤ ਓਸੇ ਰਾਤ ਹੋਈ ਜਦੋਂ ਕਿ ਔਰੰਗਜ਼ੇਬ ਨ ਚਿੰਤ ਦਿਲ ਨਾਲ ਕਸ਼ਮੀਰ ਵਲ ਕੂਚ ਕਰਨ ਲਈ ਤਿਆਰ ਹੋ ਚੁਕਾ ਸੀ ! ਔਰੰਗਜ਼ੇਬ ਉਤੇ ਪਿਓ ਨੂੰ ਲੋਕਾਂ ਦਾ ਇਹ ਸ਼ਕ, ਕਿ ਬਿਧ ਕੀਤਾ ਗਿਆ, ਕਦੇ ਕਰਨ ਦਾ ਔਰੰਗਜ਼ੇਬ ਦੀ ਸਭ ਤੋਂ ਵਡੀ ਬੇਟੀ ਉਤੇ ਔਰੰਗਜ਼ੇਬ ਨੂੰ ਮੁਬਾਰਕ ਦਿਤੀ ਸੀ। ਜ਼ਹਿਰ ਦੇਣ ਦਾ ਸ਼ਕ ਬਾਦਸ਼ਾਹ ਨੂੰ ਜ਼ਹਿਰ ਦੇ ਕੇ ਖਤਮ ਜਤਨ ਹੀ ਨਹੀਂ ਕੀਤਾ ਗਿਆ। ਫਰੁਖ-ਉਲ-ਨਿਸਾ ਨੇ ਇਸ ਮੌਕੇ ਕਰਨ ਦਫਨ ਸ਼ਾਹਜਹਾਨ ਦੀਆਂ ਮਾਤਮੀ ਰਸਮਾਂ ਬੜੀ ਧੂਮ ਧਾਮ ਨਾਲ ਕੀਤੀਆਂ ਗਈਆਂ । ਆਗਰੇ ਵਿਚਲੀ ਸਾਰੀ ਫੌਜ ਨੇ ਮਾਤਮੀ ਲਿਬਾਸ ਵਿਚ ਜਲੂਸ ਕਢਿਆ । ਔਰੰਗਜ਼ੇਬ ਰੋਣੀ ਸ਼ਕਲ ਬਣਾਈ ਇਸ ਜਸ ਦੇ ਨਾਲ ਸੀ । ਉਸ ਦੀਆਂ ਅੱਖਾਂ ਵਿਚੋਂ ਹੰਝੂ ਕਿਰ ਰਹੇ ਸਨ । ਮ੍ਰਿਤਕ ਸਰੀਰ ਨੂੰ ਉਸ ਦੀ ਪਿਆਰੀ ਬੇਗਮ ਦੇ ਰੋਜ਼ੇ ਦੇ ਨਾਲ ਹੀ ਦਫਨਾਇਆ ਗਿਆ । ਇਸ ਤਰ੍ਹਾਂ ਹੋਈ ਸੀ ਸ਼ਾਹਜਹਾਨ ਦੀ ਮੌਤ, ਜੋ ਹਿੰਦੀ ਰਾਜ ਦੀਆਂ ਕਿਸਮਤਾਂ ਉਤੇ ਰਾਜ ਕਰਨ ਵਾਲੇ ਬਾਦਸ਼ਾਹ ਵਿਚੋਂ ਸਭ ਤੋਂ ਅਧਿਕ ਸ਼ਾਨਦਾਰ ਸ਼ਹਿਨਸ਼ਾਹ ਸੀ। ਮੌਤ ਸਮੇਂ ਉਸ ਦੀ ਉਮਰ ੭੪ ਸਾਲ ਦੀ ਸੀ । ਉਸ ਨੇ ਪੂਰੇ ਤੀਹ ਸਾਲ ਤੀਕ ਰਾਜ ਕੀਤਾ ਸੀ । ਸ਼ਾਹਜਹਾਨ ਦੇ ਰਾਜ ਵਿਚ ਹਿੰਦੁਸਤਾਨ ਦੀ ਖੁਸ਼ਹਾਲੀ ਸਾਰੇ ਇਤਿਹਾਸਕਾਰ ਸਪਸ਼ਟ ਸ਼ਬਦਾਂ ਵਿਚ ਮੰਨਦੇ ਹਨ ਕਿ ਸ਼ਾਹਜਹਾਨ ਦੇ ਰਾਜ ਸਮੇਂ ਹਿੰਦੁਸਤਾਨ ਬੜਾ ਖੁਸ਼ਹਾਲ ਸੀ । ਲਾਹੌਰ ਦੇ ਐਨ ਵਿਚਕਾਰ ਵਜ਼ੀਰ ਖਾਂ ਦੀ ਮਸੀਤ ਵਰਗੀ ਸ਼ਾਨਦਾਰ ਇਮਾਰਤ ਦੀ ਹੋਂਦ ਇਸ ਗਲ ਦਾ ਸਬੂਤ ਹੈ ਕਿ ਸੂਬੇ ਵਿਚ ਸਰਕਾਰੀ ਤੇ ਪ੍ਰਾਈਵੇਟ ਦੌਲਤ ਬੇਅੰਤ ਸੀ । ਸ਼ਾਹਜਹਾਨ ਨੇ ਲਾਹੌਰ ਦੇ ਸ਼ਾਹੀ ਮਹਲ ਵਿਚ ਬੜੀਆਂ ਕੀਮਤੀ ਅਦਲਾ ਬਦਲੀਆਂ ਕੀਤੀਆਂ ਅਤੇ ਲਾਹੌਰ ਤੇ ਕਸ਼ਮੀਰ Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/194
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ