ਪਥਰ ਦਾ ਹਾਥੀ (੧੯੮) ਦੋ ਪਥਰ ਦੇ ਹਾਥੀਆਂ ਉਤੇ ਦੋ ਰਾਜਪੂਤਾਂ ਦੀਆਂ ਪਥਰ ਦੀਆਂ ਮੂਰਤੀਆਂ ਉਸ ਸਦਰ ਦਰਵਾਜ਼ੇ ਮੂਹਰੇ ਰਖੀਆਂ ਗਈਆਂ ਜੋ ਮਹਿਲ ਦੇ ਮਹਾਨ ਵਡੇ ਵਿਹੜੇ ਦੇ ਸਾਹਮਣੇ ਹੈ। ਇਹ ਵੀ ਪੁਰਾਤਨ ਹਿੰਦੂ ਰਾਜਿਆਂ ਦੇ ਉਸ ਰਿਵਾਜ ਦੀ ਹੀ ਨਕਲ ਸੀ ਜਿਸ ਰਾਹੀਂ ' ਉਹ ਹਿੰਦੂ ਰਾਜੇ ਆਪਣੇ ਮਹਲਾਂ ਅਤੇ ਦਿਰਾਂ ਦੇ ਦਰਵਾਜ਼ਿਆਂ ਮੂਹਰੇ ਹਾਥੀਆਂ ਦੀਆਂ ਵਡੀਆਂ ਵਡੀਆਂ ਮੂਰਤੀਆਂ ਚਖਦੇ ਸਨ ਤੇ ਇਹਨਾਂ ਨੂੰ ਸਲਾਮਤੀ ਦੇ ਦੇਵਤੇ ਸਮਝਦੇ ਸਨ । ਮਹਲ ਦੀ ਰਾਖੀ ਦਾ ਕੰਮ ਰਾਜਪੂਤਾਂ ਦੇ ਸਪੁਰਦ ਸੀ ! ਉਹ ਸਰਦੀ ਦਾ ਮੌਸਮ ਆਗਰੇ ਵਿਚ ਅਤੇ ਗਰਮੀਆਂ ਦੀ ਰੁਤ ਕਸ਼ਮੀਰ ਦੀ ਸੁੰਦਰ ਵਾਦੀ ਵਿਚ ਗੁਜ਼ਾਰਦਾ ਜਿਥੇ ਉਹ ਵਖ ਵਖ ਕਿਸਮ ਦੇ ਮਨ ਪਰਚਾਵਿਆਂ ਵਿਚ ਖਚਤ ਰਹਿੰਦਾ ਸੀ। ਸ਼ਾਹ ਜਹਾਨ ਦੇ ਦਿਲ ਵਿਚ ਲਾਹੌਰ ਦਾ ਪਿਆਰ ਲਾਹੌਰ ਹੁਣ ਭਾਵੇਂ ਰਾਜ ਦੀ ਰਾਜਧਾਨੀ ਨਹੀਂ ਸੀ ਰਹਿ ਗਿਆ ਫੇਰ ਵੀ ਉਹ ਅਜੈ ਤੀਕ ਬੜੀ · ਵਸ਼ੇਸ਼ਤਾ ਵਾਲਾ ਸ਼ਹਿਰ ਸੀ । ਜਨਮ ਭੂਮੀ ਹੋਣ ਕਰ ਕੇ ਸ਼ਾਹ ਜਹਾਨ ਦਾ ਇਸ ਅਖ਼ਬਾਨ ਨਾਲ ਬਹੁਤ ਹਿੱਤ ਸੀ । ਉਹ ਜਦੋਂ ਵੀ ਕਸ਼ਮੀਰ ਨੂੰ ਜਾਂਦਾ ਜਾਂ ਕਸ਼ਮੀਰ ਤੋਂ ਵਾਪਸ ਮੁੜਦਾ ਤਦ ਲਾਹੌਰ ਵਿਚ ਦਰਬਾਰ ਜ਼ਰੂਰ ਲਾਉਂਦਾ । ਇਹ ਅਸਥਾਨ ਉਹਨਾਂ ਫੌਜਾਂ ਦਾ ਜੋ ਸਿੰਧ ਤੋਂ ਪਰਲੇ ਪਾਸੇ ਕੂਚ ਕਰਦੀਆਂ, ਅਸਲਾ-ਘਰ ਅਤੇ ਮਿੱਥੀ ਹੋਈ ਮਿਲਣ-ਥਾਂ ਸੀ। ਇਸ ਦੀ ਵਸੋਂ, ਧਨ ਧਾਨ ਅਤੇ ਸ਼ਾਨ ਵਿਚ ਵਾਧਾ ਹੀ ਹੁੰਦਾ ਰਿਹਾ। ਲਾਹੌਰ ਮਹਲ ਵਿਚ ਵਾਧਾ ਸ਼ਾਹ ਜਹਾਨ ਨੇ ਆਸ਼ਿਫ ਖਾਂ ਦੀ ਨਿਗਰਾਨੀ ਵਿਚ ਲਾਹੌਰ ਦੇ ਸ਼ਾਹੀ ਮਹਲ ਵਿਚ ਹੋਰ ਵਾਧਾ ਕਰਾਇਆ ਤੇ ਇਸ ਨੂੰ ਵਧੀਕ ਸੁਹਣੀ ਸ਼ਕਲ ਦਿਤੀ, ਸੰਮਣ ਬੁਰਜ (ਸ਼ੀਸ਼ ਮਹਲ) ਦੀ ਉਸਾਰੀ ਕੀਤੀ ਗਈ ਏਥੇ ਖਲੋ ਕੇ ਸ਼ਹਿਨਸ਼ਾਹ ਹਰ ਰੋਜ਼ ਸਵੇਰੇ ਝਰੋਖੇ ਬਾਣੀ ਉਹਨਾਂ ਲਖਾਂ ਲੋਕਾਂ ਨੂੰ ਦਰਸ਼ਨ ਦਿੰਦਾ ਜੋ ਂ ਥਲੇ ਮੈਦਾਨ ਵਿਚ ਇਕਤਰ ਹੋਏ ਹੁੰਦੇ । ਜਿਹੜੇ ਦਰਬਾਰੀ ਸ਼ਾਹੀ ਹੁਕਮ ਹੁਕਾਮ ਪਰਾਪਤ ਕਰਨ ਲਈ ਆਉਂਦ ਉਹਨਾਂ ਨੂੰ ਵੀ ਇਥੋਂ ਹੀ ਹੁਕਮ ਸੁਣਾਏ ਜਾਂਦੇ ਸਨ। ਮੀਨਾ ਬਾਜ਼ਾਰ ਨਵੇਂ ਸਾਲ (ਨੌਰੋਜ਼) ਦੇ ਸਮੇਂ ਮਹਲ ਅੰਦਰ ਇਕ ਮੀਨਾ ਬਾਜ਼ਾਰ ਲਗਦਾ, ਜਿਸ ਵਿਚ ਅਮੀਰਾਂ ਵਜ਼ੀਰਾਂ ਦੀਆਂ ਬੀਵੀਆਂ ਤੇ ਲੜਕੀਆਂ ਦੁਕਾਨਾਂ ਲਾਉਂਦੀਆਂ ਜਿਨ੍ਹਾਂ ਵਿਚ ਸੂਈ ਸਿਲਾਈ ਦੇ ਵਧੀਆ ਕੰਮ ਅਤੇ ਆਪਣੇ ਸੁਹਣੇ ਸੁਹਣੇ ਸਾਮਾਨ ਦੀ ਵਿਕਰੀ ਲਈ ਨੁਮਾਇਸ਼ ਕਰਦੀਆਂ । ਬੇਗਮਾਂ ਅਤੇ ਸ਼ਾਹੀ ਘਰਾਣੇ ਦੀਆਂ ਇਸਤਰੀਆਂ ਇਸ ਮੀਨਾ ਬਾਜ਼ਾਰ ਵਿਚ ਜਾਂਦੀਆਂ ਅਤੇ ਬਾਦਸ਼ਾਹ 'ਤੇ ਉਸ ਦੇ ਹਰਮ ਮੇਲੇ ਵਿਚ ਜਾ ਕੇ ਚੀਜ਼ਾਂ ਦੀ ਖਰੀਦ ਕਰਦੇ ਸ਼ਹਿਨਸ਼ਾਹ ਦਾ ਹਰਮ ਬਾਦਸ਼ਾਹ ਦਾ ਹਰਮ ਜਾਂ ਮਹਲ ਜੋ ਤੰਬੂਆਂ, ਸ਼ਾਮਿਆਨਿਆਂ ਅਤੇ ਬਗੀਚਿਆਂ ਦਾ ਸੁਵੱਰਗ ਸੀ, ਸ਼ਾਹੀ ਹਮਾਮ ਅਤੇ ਝਰੋਖਾ ਖਿੜਕੀ ਦੇ ਵਿਚਕਾਰ ਇਕ ਬਹੁਤ ਵਡਾ ਤੇ ਵਿਸ਼ਾਲ ਧਰਤੀ ਦੇ ਟੁਕੜੇ ਉਤੇ ਫੈਲਿਆ ਹੋਇਆ ਸੀ । ਇਸ ਵਿਚ ਅਣ-ਗਿਣਤ ਨਾਲ ਅਤੇ ਮਹਿਰਾਬਦਾਰ ਕਮਰੇ ਹੁੰਦੇ ਜਿਨ੍ਹਾਂ ਦੇ ਦਰਵਾਜ਼ੇ ਬਗੀਚਿਆਂ ਤੇ ਛੁਹਾਰਿਆਂ ਵਲੋਂ ਖੁਲਦੇ ਸਨ। ਸੁਹਣੀਆਂ ਸੁਹਣੀਆਂ ਤੀਵੀਆਂ ਦੀ ਇਕ ਫੌਜ ਬਾਦਸ਼ਾਹ ਦੀ ਰਖਿਅਕ ਸੀ। ਇਸ ਜ਼ਨਾਨਾ ਫੌਜ ਵਿਚ ਇਕ ਸੌ ਤਾਤਾਰੀ ਕੁੜੀਆਂ ਸਨ। ਸ਼ਹਿਨਸ਼ਾਹ ਦੀ ਜ਼ਾਤ ਦੀ ਇਸ ਕੋਮਲ ਰਖਿਅਕ ਫੌਜ ਦੀ ਕਮਾਂਡਰ ਵੀ ਤੀਵੀਂ ਹੁੰਦੀ ਸੀ, ਜਿਸ ਨੂੰ ਰਾਜ ਦੇ ਅਮੀਰ ਜਿੰਨੀ ਤਨਖਾਹ ਮਿਲਦੀ ਸੀ । ਸ਼ਾਹਜ਼ਾਦੀਆਂ ਦਾ ਅਮਲਾ ਹਰ ਇਕ ਮੁਲਕਾ ਅਤੇ ਸ਼ਾਹਜ਼ਾਦੀਆਂ ਦਾ ਆਪੋ ਆਪਣਾ ਵਖੋ ਵਖਰਾ ਅਮਲਾ ਫੈਲਾ ਹੁੰਦਾ ਸੀ ਜਿਸ ਵਿਚ ਸੁੰਦਰੀਆਂ ਦੀ ਫੌਜ ਅਤੇ ਲੌਂਡੀਆਂ ਹੁੰਦਆਂ ਸਨ । ਸੁੰਦਰੀਆਂ ਬੀਨ ਜਾਂ ਦੂਜੇ ਵਾਜੇ ਵਜਾਉਂਦੀਆਂ ਹਰਮ ਦੀਆਂ ਬੇਗਮਾਂ 'ਤੇ ਬਾਦਸ਼ਾਹ ਦੇ ਰੂਬਰੂ ਗਾਣੇ ਗਾਉਂਦੀਆਂ ਅਤੇ ਨਾਚ ਕਰਦੀਆਂ ਸਨ। ਹਰਮ ਵਿਚ ਲਗ ਪਗ ਦੋ ਹਜ਼ਾਰ ਤੀਵੀਆਂ ਸਨ ਅਤੇ ਕਿਸੇ ਨੂੰ ਵੀ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਹੁੰਦੀ ਸਵਾਏ ਖ੍ਵਾਜਾ ਸੜਾਵਾਂ (ਹਿਜੜਿਆਂ), ਜ਼ਨਾਨਾ ਵਿਜ਼ਿਟਰਾਂ ਜਾਂ ਬਾਦਸ਼ਾਹ ਹਰਮ ਵਿਚ ਸਾਜ਼ਸ਼ਾਂ ਦਾ ਜਾਲ ਹਰਮ ਕੀ ਸੀ ਸਾਜ਼ਸ਼ਾਂ ਦਾ ਇਕ ਜਾਲ ਸੀ। ਏਥੇ ਦਰਬਾਰੀਆਂ ਅਤੇ ਵਾਇਸਤਾਇਆਂ ਵਲੋਂ ਤੁਹਫੇ ਤੇ ਸੁਗਾਤਾਂ ਪਹੁੰਚਦੀਆਂ ਰਹਿੰਦੀਆਂ ਇਸ ਸੰਬੰਧ ਵਿਚ ਟੇਵਰਨੀਅਰ ਨੇ ਸਿੰਧ ਦੇ ਵਾਇਸਰਾਇ ਦਾ ਜ਼ਿਕਰ ਕੀਤਾ ਹੈ ਜਿਸ ਦੇ ਜ਼ੁਲਮ ਜ਼ਬਰ ਤੇ ਰਿਸ਼ਵਤ ਬਾਰੇ ਸ਼ਕਾਇਤਾਂ ਦਰਬਾਰ ਵਿਚ ਪੁਜੀਆਂ ਸਨ। ਉਸ ਨੂੰ ਆਗਰੇ ਵਾਪਸ ਬੁਲਾਇਆ ਗਿਆ। ਲੋਕਾਂ ਨੂੰ ਆਸ ਸੀ ਕਿ ਉਸ ਦੇ ਜ਼ੁਲਮਾਂ ਦੀ ਸਜ਼ਾ ਵਜੋਂ ਉਸ ਨੂੰ ਫਾਂਸੀ ਲਟਕਾਇਆ ਜਾਏਗਾ। ਉਸ ਨੇ ਬਾਦਸ਼ਾਹ ਦੀ ਵਡੀ ਲੜਕੀ ਬਗਮ ਸਾਹਿਬਾ ਨੂੰ ੨੦ ਹਜ਼ਾਰ ਅਤੇ ਬਾਦਸ਼ਾਹ ਨੂੰ ੫੦ ਹਜ਼ਾਰ ਸੋਨੇ ਦੀਆਂ ਮੁਹਰਾਂ ਭੇਟ ਕੀਤੀਆਂ । ਇਸ ਉਤੇ ਨਾ ਕੇਵਲ ਉਸ ਦਾ ਕਸੂਰ ਹੀ ਮਾਫ ਕੀਤਾ ਸਗੋਂ ਉਸ ਨੂੰ ਅਲਾਬਾਦ ਦਾ ਗਵਰਨਰ ਬਣਾ ਦਿਤਾ ਗਿਆ ਜੋ ਕਿ ਪਹਿਲੇ ਤੋਂ ਵੀ ਵਧਕ ਮਾਲਦਾਰ ਸੂਬਾ ਸੀ। ਸ਼ਹਿਨਸ਼ਾਹ ਦਾ ਖਤਰਨਾਕ ਰੋਗ ੧੬੫੭ ਅਗਸਤ ੧੬੫੭ ਈਸਵੀ ਵਿਚ ਬਾਦਸ਼ਾਹ ਦਿਲੀ ਵਿਚ ਅਚਾਨਕ ਖਤਰਨਾਕ ਤੌਰ ਉਤੇ ਬੀਮਾਰ ਹੋ ਗਿਆ । ਕਈ ਦਿਨਾਂ ਤੱਕ ਉਹ ਬੇਸੁਧ ਪਿਆ ਰਿਹਾ ਅਤੇ ਉਸ ਦੀ ਜ਼ਿੰਦਗੀ ਦੀ ਕੋਈ ਆਸ ਬਾਕੀ ਨਾ ਰਹੀ । ਪੁਤਰਾਂ ਦਾ ਵਰਤਾਓ ਦਾ ਇਹ ਹਾਲਤ ਵੇਖ ' ਕੇ ਦਾਰਾ ਸ਼ਿਕੋਹ ਨੇ ਰਾਜ ਰੀਜੰਟ ਸੀ ਰਾਜ ਪ੍ਰਬੰਧ ਆਪਣੇ ਹਥ ਲੈ ਲਿਆ ਜਿਸ ਤੇ ਦੂਜੇ ਭਰਾਵਾਂ ਅੰਦਰ ਈਰਖਾ ਦੀ ਅਗ ਧੁਖ ਪਈ । ਇਸ ਸੰਬੰਧ ਵਿਚ ਜਾਹ ਸਭ ਤੋਂ ਪਹਿਲੇ ਮੈਦਾਨ ਵਿਚ ਕੁਦਿਆ। ਉਹਨੇ ਬੰਗਾਲ ਵਿਚੋਂ ਵਡੀ ਭਾਰੀ ਫੌਜ ਲੈ ਕੇ ਰਾਜਧਾਨੀ ਵਲ ਕੂਚ ਬੋਲ ਦਿਤਾ । ਗੁਜਰਾਤ ਦੇ ਵਾਇਸਰਾਏ ਮੁਰਾਦ ਨੇ ਸਰਕਾਰੀ ਖਜ਼ਾਨਾ ਆਪਣੇ ਕਬਜ਼ੇ ਵਿਚ ਕਰ ਲਿਆ ਅਤੇ ਆਪਣੇ ਆਪ ਨੂੰ ਸ਼ਹਿਨਸ਼ਾਹ ਹਿੰਦ ਹੋਣ ਦਾ ਐਲਾਨ ਕਰ ਦਿਤਾ। ਔਰੰਗਜ਼ੇਬ ਵੀ ਚਲਾਕੀ ਸਾਜ਼ਸ਼ ਦੀ ਕਲਾ ਦਾ ਵਡਾ ਮੁੱਢ ਔਰੰਗਜ਼ੇਬ ਮੌਕੇ ਦੀ ਤਾਕ ਵਿਚ ਰਿਹਾ । ਉਸ ਨੇ ਬਹਾਨਾ ਇਹ ਬਣਾਇਆ ਕਿ ਉਹ ਮੁਰਾਦ ਦੇ ਹਕ ਵਿਚ Sri Satguru Jagjit Singh Ji eLibrary J Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/192
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ