ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/191

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਖਤ ਤੋਂ ਦਸਤ ਬਰਦਾਰ (ਤਿਆਗੀ) ਹੋ ਗਿਆ ਹੈ । ਉਸ ਨੇ ਮੁਰਾਦ ਨੂੰ ਆਪਣੇ ਖਤ ਵਿਚ ਲਿਖਿਆ:---ਇਸ ਫਰੇਬੀ ਤੇ ਅਨਿਸ਼ਚਿਤ ਦੁਨੀਆਂ ਦੀ ਗੌਰਮਿੰਟ ਵਿਚ ਭਾਗ ਲੈਣ ਦੀ ਮੇਰੀ ਰਤਾ ਜਿੰਨੀ ਵੀ ਇਛਾ ਨਹੀਂ ਮੇਰੀ ਇਕੋ ਇਕ ਮਨੋ ਕਾਮਨਾ ਇਹ ਹੈ ਕਿ ਮੈਂ ਹਜ਼ ਲਈ ਮਕੇ ਚਲਾ ਜਾਵਾਂ ।” ਇਹੋ ਜਿਹੀਆਂ ਮੋਮੋਠਗਣੀਆਂ ਗਲਾਂ ਨੇ ਮੁਰਾਦ ਨੂੰ ਆਪਣੀਆਂ ਫੌਜਾਂ ਇਸ ਬਗਲੇ ਭਗਤ ਦੀਆਂ ਫੌਜਾਂ ਨਾਲ ਸ਼ਾਮਲ ਕਰਨ ਲਈ ਮਜਬੂਰ ਕਰ ਦਿਤਾ ਅਤੇ ਦੋਵਾਂ ਦੀ ਸਾਂਝੀ ਫੌਜ ਨੇ ਦਾਰਾ ਅਤੇ ਦੂਜਾ ਹੋ ਨੂੰ ਮੈਦਾਨ ਵਿਚੋਂ ਨਸਾ ਦਿਤਾ । ਇਸ ਦੇ ਮਗਰੋਂ ਔਰੰਗਜ਼ੇਬ ਨੇ ਧੋਖੇ 3 ਫਰੰਥ ਨਾਲ ਮੁਰਾਦ ਨੂੰ ਕੈਦ ਕਰ ਲਿਆ ਅਤੇ ਉਸ ਨੂੰ ਗਵਾਲੀਅਰ ਦੇ ਕਿਲੇ ਵਿਚ ਨਜ਼ਰ ਬੰਦ ਕਰ ਦਿਤਾ ਜਿਥੇ ਉਸ ਨੂੰ ਫਾਂਸੀ ਚਾੜੂ ਦਿਤਾ ਗਿਆ । ਏਨੇ ਨੂੰ ਸ਼ਾਹ ਜਹਾਨ ਰਾਜੀ ਹੋ ਗਿਆ । ਖਾਨਾ ਜੰਗੀ ਦੀ ਅਗ ੧੬੫੭-੫੮ ਅਜੇ ਉਹ ਰਾਜ ਪਰਬੰਧ ਕਰਨ ਦੇ ਯੋਗ ਹੋ ਰਿਹਾ ਸੀ ਕਿ ਖਾਨਾ ਜੰਗੀ ਦੀ ਐਸੀ ਅਗ ਭੜਕ ਉਠੀ ਜੋ ਹੁਣ ਬਾਦਸ਼ਾਹ ਦੇ ਦਬਾਇਆਂ ਨਹੀਂ ਸੀ ਦਬ ਸਕਦੀ । ਸ਼ਹਿਨਸ਼ਾਹ ਨੇ ਜਾਹ ਨੂੰ ਆਪਣੇ ਹਬ ਨਾਲ ਖਤ ਲਿਖਿਆ ਜਿਸ ਵਿਚ ਉਸ ਨੂੰ ਹੁਕਮ ਦਿਤਾ ਗਿਆ ਕਿ ਉਹ ਆਪਣੀ ਗੌ ਮਿੰਟ ਵਲ ਵਾਪਸ ਮੁੜ ਜਾਏ ਪਰ ਉਸ ਸ਼ਾਹਜ਼ਾਦੇਂ ਨੇ ਇਸ ਖਤ ਦੇ ਬਾਵਜੂਦ ਆਗਰੇ ਵਲ ਆਪਣਾ ਕੂਚ ਜਾਰੀ ਰੱਖਿਆ । ਇਥੋਂ ਤੀਕ ਕਿ ਉਸ ਦਾ ਸਾਹਮਣਾ ਦਾਰਾ ਸ਼ਿਕੋਹ ਦੇ ਪੁਤਰ ਸੁਲੇਮ ਨ ਸ਼ਿਕੋਹ ਨਾਲ ਦਰਿਆ ਗੰਗਾ ਦੇ ਕਿਨਾਰੇ ਹੋਇਆ । ਇਸ ਲੜ ਾਈ ਵਿਚ ਜਾਹ ਨੂੰ ਹਾਰ ਹੋਈ ਅਤੇ ਉਹ ਬੰਗਾਲ ਵਲ ਪਸਪਾਈ ਲਈ ਮਜਬੂਰ ਹੋ ਗਿਆ । ਸ਼ੁਰ ਜੂਨ ੧੬੫੮ ਈਸਵੀ ਵਿਚ ਦਾਰਾ ਸ਼ਿਕੋਹ ਨੇ ਆਪਣੇ ਭਾਈਆਂ ਦਾ ਟਾਕਰਾ ਕਰਨ ਲਈ ਆਗਰੋ ਤੋਂ ਕੂਚ ਬੋਲਿਆ ਪਰ ਚੰਬਲ ਦੇ ਅਸਥਾਨ ਉਤੇ ਉਸ ਨੂੰ ਪੂਰਨ ਹਾਰ ਖਾਣੀ ਪਈ ਜਿਸ ਤੇ ਉਹ ਦਿਲੀ ਵਲ ਨਸ਼ਣ ਲਈ ਮਜਬੂਰ ਹੋ ਗਿਆ । ਪਸਪਾਈ ਸਮੇਂ ਉਸ ਦੇ ਨਾਲ ਮੁਠੀ ਭਰ ਫੌਜ ਰਹਿ ਗਈ ਸੀ । ਔਰੰਗਜ਼ੇਬ ਦਾ ਆਗਰੇ ਵਿਚ ਦਾਖਲਾ ਬਿਰਧ ਸ਼ਹਿਨਸ਼ਾਹ ਦਾਰਾ ਸ਼ਿਕੋਹ ਨੂੰ ਗਦੀ ਨਸ਼ੀਨ ਕਰਨ ਉਤੇ ਲਿਆ ਹੋਇਆ ਸੀ ਪਰ ਦਾਰੇ ਦੀ ਦਿਲੀ ਨੂੰ ਫਰਾਰੀ ਮਗਰੋਂ ਔਰੰਗਜ਼ੇਬ ਨੇ ਆਗਰੇ ਉਤੇ ਤੁਰਤ ਕਬਜ਼ਾ ਜਮਾ ਲਿਆ। ਸ਼ਾਹ ਜਹਾਨ ਨੂੰ ਮਹਿਲ ਵਿਚ ਕੈਦ ਕੀਤਾ ਗਿਆ ੧੬੫੮ (੧੯੯) ਆਗਰੇ ਉਤੇ ਕਬਜ਼ੇ ਮਗਰੋਂ ਔਰੰਗਜ਼ੇਬ ਨੇ ਸ਼ਹਿਨਸ਼ਾਹ ਸ਼ਾਹ ਜਹਾਨ ਨੂੰ ਉਸ ਦੇ ਮਹਿਲ ਵਿਚ ਹੀ ਕੰਦ ਕਰ ਦਿਤਾ । ਦਿਲੀ ਦ ਗਵਰਨਰ ਨੇ ਭਗੌੜੇ ਦਾਰਾ ਸ਼ਿ ੋਹ ਲਈ ਦਿਲੀ ਦੇ ਜ਼ਿਲੇ ਦੇ ਬੂਹੇ ਬੰਦ ਕਰ ਲਏ ਜਿਸ ਕਰ ਕੇ ਉਹ ਲਾਹੌਰ ਵਲ ਨਸ ਤੁਰਿਆ । ਲਾਹੋਰ ਪੁਜ ਕੇ ਉਸ ਨੇ ਸਰਕਾਰੀ ਖਜ਼ਾਨੇ ਉਤੇ ਜਾ ਕਬਜ਼ਾ ਕੀਤਾ । ਖਜ਼ਾਨੇ ਵਿਚ ਉਦੋਂ ਬਹੁਤ ਸਾਰਾ ਧਨ ਸੀ । ਸ਼ਾਹ ਜਹਾਨ ਨੇ ਵੀ ਉਸ ਨੂੰ ਚਾਂਦੀ ਤੇ ਸੋਨੇ ਦੇ ਸਿੱਕਿਆਂ ਦੇ ਲਦੇ ਹੋਏ ਦਸ ਊਠ ਭੇਜ ਦਿੱਤੇ । ਇਸ ਧਨ ਦੀ ਸਹਾਇਤਾ ਨਾਲ ਦਾਰੇ ਨੇ ਆਪਣੀ ਖਿਲਰੀ ਪੁਲਰੀ ਫੌਜ ਨੂੰ ਮੁੜ ਇਕਤਰ ਕਰਨਾ ਸ਼ੁਰੂ ਕੀਤਾ । ਉਸ ਨੇ ਨਵੀਂ ਫੌਜ ਵੀ ਭਰਤੀ ਕਰ ਲਈ । ਦਾਰਾ ਸ਼ਿਕੋਹ ਦੀ ਲਾਹੌਰ ਵਲ ਫਰਾਰੀ ਉਧਰ ਔਰੰਗਜ਼ੇਬ ਵੀ ਉਸ ਦੀ ਟੋਹ ਵਿਚ ਸੀ । ਦਿਲੀ ਵਿਚ ਮਾਮਲੇ ਨੂੰ ਨਿਪਟਾਉਣ ਮਗਰੋਂ ਉਹਨੇ ਲਾਹੌਰ ਵਲ ਕੂਚ ਬੋਲ ਦਿਤਾ । ਦਾਰਾ ਸ਼ਿਕੋਹ ਨੂੰ ਜਦ ਪਤਾ ਲਗਾ ਕਿ ਔਰੰਗਜ਼ੇਬ ਉਸ ਦਾ ਪਿਛਾ ਕਰਦਾ ਲਾਹੌਰ ਪਾਸ ਆਣ ਪੂਜਾ ਹੈ ਤਦ ਉਹ ੩ ਜਾਂ ੪ ਹਜ਼ਾਰ ਘੁੜ ਸਵਾਰ ਫੌਜ ਸਮੇਤ ਉਥੋਂ ਨਸ ਗਿਆ ਅਤੇ ਮੁਲਤਾਨ ਦੇ ਦਸਤੇ ਸਿੰਧ ਦਾ ਰਾਹ ਫ਼ੜਿਆ । ਇਸ ਦੌਰਾਨ ਵਿਚ ਸ਼ੁਜਾਹ ਬੰਗਾਲ ਤੋਂ ੨੫ ਹਜ਼ਾਰ ਘੁੜ ਸਵਾਰ ਫੌਜ ਅਤੇ ਭਾਰਾ ਤੋਪ ਖਾਨਾ ਲੈ ਕੇ ਬਨਾਰਸ ਵਲ ਵਧਿਆ ਆ ਰਿਹਾ ਸੀ । ਸ਼ੁਜ਼ਾਹ ਦੀ ਹਾਰ ਔਰੰਗਜ਼ੇਬ ਨੇ ਅਲਾਹਾਬਾਦ ਤੇ ਅਟਾਨਾ ਦੇ ਵਿਚਕਾਰ ਕਾਵਾਂ ਦੇ ਅਸਥਾਨ ਉਤੇ ਉਸ ਦੀਆਂ ਫੌਜਾਂ ਨੂੰ ਲਕ ਝਾੜ ਹਾਰ ਦਿਤੀ ਤੇ ਉਹਨੂੰ ਨਸਾ ਦਿਤਾ । ਦਾਰਾ ਆਪਣਾ ਸਾਰਾ ਸਾਮਾਨ ਸਿੰਧ ਉਤੇ ਭਖਰ ਵਿਚ ਛਡ ਕੇ ਆਪ ਗੁਜਰਾਤ (ਦੱਖਣ) ਵਲ ਨ ਗਿਆ । ਉਥੇ ਉਸ ਗਵਰਨਰ ਸ਼ਾਹ ਨਵਾਜ਼ ਖਾਂ ਦਾ ਮਿਲਵਰਤਨ ਪ੍ਰਾਪਤ ਹੋ ਗਿਆ ਜਿਸ ਉਹ ਉਥੋਂ ਦੇ ਸਾਰ ਸੂਬੇ ਦਾ ਜਿਸ ਵਿਚ ਸੂਰਤ ਤੇ ਬੜੈਚ ਵੀ ਸ਼ਾਮਲ ਸੀ ਮਾਲਕ ਮੰਨ ਲਿਆ ਗਿਆ। ਦਾਰੇ ਦੀ ਸਿੰਧ ਨੂੰ ਫਰਾਰੀ ਜਿਸ ਸਮੇਂ ਔਰੰਗਜ਼ੇਬ ਪੁਰ ਵਿਚ ਸੀ ਕਿ ਉਸ ਨੂੰ ਦਾਰੇ ਦੇ ਗੁਜਰਾਤ ਵਲ ਜਾਣ ਦਾ ਪਤਾ ਲਗਾ । ਇਸ ਤੇ ਉਸ ਨੇ ਗੁਜਰਾਤ ਵਲ ਕੂਚ ਬੋਲ ਦਿਤਾ । ਉਥੇ ਪਹੁੰਚ ਕੇ ਉਸ ਨੇ ਦਾਰਾ ਸ਼ਿਕੋਹ ਉਤੇ ਹਲਾ ਬੋਲਿਆ ਅਤੇ ਉਸ ਨੂੰ ਕਰੜੀ ਹਾਰ ਦਿਤੀ । ਦਾਰਾ ਸਖਤ ਮੁਸੀਬਤ ਦੀ ਹਾਲਤ ਵਿਚ ਸਿੰਧ ਵਲ ਨਸ਼ ਗਿਆ । ਦਾਰੇ ਨੇ ਆਪਣਾ ਮਾਰਚ ਕੰਧਾਰ ਵਲ ਜਾਰੀ ਰਖਿਆ ਪਰ ਸਿੰਧ ਦੀ ਸੀਮਾ ਉਤੇ ਜੂਨ ਦੇ ਇਲਾਕੇ ਵਿਚ ਉਸ ਦੀ ਵਫਾਦਾਰ ਪਤਨੀ ਚਲਾਣਾ ਕਰ ਗਈ । ਦਾਰੇ ਨੇ ਉਸ ਦਾ ਮ੍ਰਿਤਕ ਸਰੀਰ ਆਪਣੇ ਦੋ ਮੁਹਤਬਰ ਨੌਕਰਾਂ ਹਥ ਲਾਹੌਰ ਰਵਾਨਾ ਕਰ ਦਿਤਾ ਤਾਂ ਜੁ ਉਸ ਨੂੰ ਉਥੇ ਫਨਾਇਆ ਜਾਏ । ਮਾਤਮੀ ਸਮਾ ਬੀਤਨ ਮਗਰੋਂ ਉਸ ਨੇ ਮੁੜ ਸਿੰਧ ਵਲ ਕੂਚ ਬੋਲ ਦਿਤਾ। ਜੂਨ ਦੇ ਹਾਕਮ ਦੀ ਗਦਾਰੀ-ਦਾਰਾ ਔਰੰਗਜ਼ੇਬ ਦੇ ਹਵਾਲੇ ਜੂਨ ਦੇ ਹਾਕਮ ਨੇ ਦਾਰਾ ਸ਼ਿਕੋਹ ਨਾਲ ਗਦਾਰੀ ਕੀਤੀ ਅਤੇ ਉਸ ਫੜ ਕੇ ਔਰੰਗਜ਼ੇਬ ਦੇ ਹਵਾਲੇ ਕਰ ਦਿਤਾ ਜਿਸ ਨੇ ਉਹਨੂੰ ਜ਼ੰਜੀਰਾਂ ਵਿਚ ਕੁਕੜ ਕੇ ਦਿਲੀ ਭੇਜ ਦਿਤਾ । ਉਥੇ ਉਸ ਨੂੰ ਇਕ ਇਨਾ ਹੁੰਦੇ ਦੇ ਹਾਥੀ ਉਤੇ ਬਿਠਾ ਕੇ ਵਡੇ ਵਡੇ ਬਾਜ਼ਾਰਾਂ ਵਿਚ ਫਰਾਇਆ ਗਿਆ। ਇਸ ਦੇ ਮਗਰੋਂ ਇਕ ਹਥ ਠੋਕਾ ਅਦਾਲਤ ਵਿਚ ਉਹਦੇ ਉਤੇ ਮੁਕਦਮਾ ਚਲਿਆ, ਜਿਸ ਨੇ ਉਸ ਵਿਰੁਧ ਕਾਫਰ ਹੋਣ ਦਾ ਫਤਵਾ ਲਾ ਦਿਤਾ। ਪੁਰਾਣੀ ਦਿਲੀ ਦੇ ਪੁਰਾਤਨ ਕਿਲੇ ਵਿਚ ਪਿਓ ਅਤੇ ਪੁਤ ਦੋਵੇਂ ਕੈਦ ਕੀਤੇ ਗਏ । ਇਹਨਾਂ ਦੋਵਾਂ ਪਹਿਰਾ ਉਹਨਾਂ ਅਫਗਾਨਾਂ ਦਾ ਲਾਇਆ ਗਿਆ ।ਜਿਨ੍ਹਾਂ ਨੇ ਦਾਰਾ ਸ਼ਿਕੋਹ ਨਾਲ ਗਦਾਰੀ ਕੀਤੀ ਸੀ। ਕਾਜ਼ੀਆਂ ਨੇ ਦਾਰਾ ਸ਼ਿਕੋਹ ਨੂੰ ਮੌਤ ਦੀ ਸਜ਼ਾ ਦਿਤੀ ਅਤੇ ਔਰੰਗਜ਼ੇਬ ਨੇ ਕੁਛ ਹਿਚਾਹਟ ਮਗਰੋਂ ਇਸ ਫੈਸਲੇ ਦੀ ਪਰੋੜਤਾ ਕਰ ਦਿਤੀ। ਇਸ ਫੈਸਲੇ ਦੀ ਪੂਰਨਤਾ ਲਈ ਦਾਰੇ ਦੇ ਇਕ ਜਾਤੀ ਵੰਗੋ ਨੂੰ ਨੀਯਤ ਕੀਤਾ ਗਿਆ । ਦਾਰਾ ਸ਼ਿਕੋਹ ਦਾ ਕਤਲ ੧੬੫੯ ਦਾਰਾ ਸ਼ਿਕੋਹ ਅਤੇ ਉਸ ਦਾ ਪੁਤਰ ਮਸਰਾਂ ਦੀ ਦਾਲ ਬਣਾ ਰਹੇ ਸਨ ਕਿ ਜਲਾਦ ਪੂਜ ਗਏ । ਜਲਾਦਾਂ ਨੂੰ ਵੇਖ ਕੇ ਦਾਰੇ ਨੇ ਉਸੇ ਚਾਕੂ Sri Satguru Jagjit Singh Ji eLibrary Namdhari Elibrary@gmail.com