ਸਰਦੀਆਂ ਨੂੰ ਲਾਹੌਰ ਵਿਚ ਲਗਦਾ ਸੀ । ਹੁਗਲੀ ਦੇ ਫਾਦਰ ਮੈਨਰੀਕ ਦੀ ਲਾਹੌਰ ਯਾਤਰਾ ਠੀਕ ਇਸ ਸਮੇਂ ਫਾਦਰ ਮੈਨ ੰਕ, ਪੂਜਯ ਪਾਦਰੀ ਲਾਹੌਰ ਆਇਆ । ਉਸ ਨੇ ਸੰਨ ੧੬੫੩ ਵਿਚ ਆਪਣੀ ਯਾਤਰਾ ਦੇ ਹਾਲ ਰੋਮ ਵਿਚ ਪ੍ਰਕਾਸ਼ਤ ਕਰਾਏ ਸਨ ਜਿਸ ਿਚ ਉਹਨੇ ਮੁਗਲ ਦਰਬਾਰ ਦੇ ਸਵਿਸਥਾਰ ਹਾਲ ਲਿਖੇ ਹਨ ਤੇ ਇਹ ਵੀ ਲਿਖਿਆ ਹੈ ਕਿ ਉਦੋਂ ਲੋਕਾਂ ਦੀ ਰਹਿਣੀ ਬਹਿਣੀ ਕਿਹੋ ਜਿਹੀ ਸੀ । ਜੈਸੂਅਸਟ ਪਾਦਰੀ ਫਾਦਰ ਜੌਜ਼ਫ ਡਾਕਾਸਟਰੋ ਦੀ ਸਫਾਰਸ਼ ਨਾਲ ਉਸ ਨੂੰ ਧ ਨ ਮੰਤਰੀ ਆਸਫ ਖਾਂ ਨਾਲ ਮੁਲਾਕਾਤ ਦੀ ਆਗਿਆ ਮਿਲ ਗਈ । ਇਹ ਮੁਲਾਕਾਤ ਲਾਹੌਰ ਵਿਚ ਉਸ ਦੇ ਸ਼ਾਨਦਾਰ ਮਹਲ ਵਿਚ ਹੋਈ । ਉਹ ਲਿਖਦਾ ਹੈ ਇਹ ਮਹਲ ਸ਼ਾਨਦਾਰ ਢੰਗ ਨਾਲ ਤੇ ਚਿਤਰਾਂ ਨਾਲ ਸਜਿਆ ਹੋਇਆ ਸੀ । ਲਾਹੌਰ ਦੇ ਮਹਲ ਵਿਚ ਵਜ਼ੀਰ ਆਜ਼ਮ ਵਲੋਂ ਉਸ ਨੂੰ ਦਾਅਵਤ ਵਜ਼ੀਰ ਆਜ਼ਮ ਨੇ ਇਸਾਈ ਪਾਦਰੀ ਦਾ ਬੜਾਂ ਸਤਕਾਰ ਕੀਤਾ ਅਤੇ ਉਸ ਨੂੰ ਸ਼ਾਨਦਾਰ ਦਾਅਵਤ ਦਿੱਤੀ । ਇਸ ਦਾਵਤ ਵਿਚ ਇਸਾਈ ਪਾਦਰੀ ਤੇ ਵਜ਼ੀਰ ਆਜ਼ਮ ਨੇ ਮਿਲ ਕੇ ਖਾਣਾ ਖਾਧਾ । ਇਸ ਅਵਸਰ ਉਤੇ ਸ਼ਹਿਨਸ਼ਾਹ ਅਤੇ ਸ਼ਾਹੀ ਮਹਲ ਦੀਆਂ ਕੁਛ ਬੇਗਮਾਂ ਵੀ ਹਾਜ਼ਰ ਸਨ। ਦਾਅਵਤ ਬੇਹਦ ਸ਼ਾਨਦਾਰ ਸੀ ਤੇ ਇਸ ਵਿਚ ਹਰਮ ਦੀਆਂ ਕਈ ਬੇਗਮਾਂ ਸ਼ਰੀਕ ਸਨ ਜੋ ਉਥੇ ਬਿਨਾ ਬੁਰਕੇ ਦੇ ਆਈਆਂ ਸਨ । ਵਜ਼ੀਰ ਆਜ਼ਮ ਨੇ ਪਾਦਰੀ ਨੂੰ ਈਰਾਨੀ ਤਰਬੂਜ਼ ਅਤੇ ਰੁਪਇਆਂ ਦੀ ਥੈਲੀ ਸੁਗਾਤ ਵਜੋਂ ਪੇਸ਼ ਕੀਤੀ । ਇਸ ਦੇ ਮਗਰੋਂ ਇਕ ਸ਼ਾਹੀ ਐਲਾਨ ਪਰਕਾਸ਼ਤ ਕੀਤਾ ਗਿਆ ਜਿਸ ਵਿਚ ਈਸਾਈਆਂ ਦੇ ਕੁਝ ਉਹ ਪੂਜਾ ਅਸਥਾਨ ਮੁੜ ਬਹਾਲ ਕੀਤੇ ਗਏ ਜੋ ਪਿਛ ਜਿਹੇ ਬਰਬਾਦ ਕੀਤੇ ਗਏ ਸਨ । ਇਸ ਤੋਂ ਛੁਟ ਹੁਗਲੀ ਦੇ ਪਾਦਰੀ ਫਾਦਰ ਐਨਟੋਨੀਓ ਡਾ ਕਸਟੋ ਵੀ ਰਿਹਾਈ ਵੀ ਵਰਤੋਂ ਵਿਚ ਲਿਆਂਦੀ ਗਈ ਜੋ ਹੁਣ ਤੀਕ ਕੈਦ ਵਿਚ ਸੀ ! ਵਜ਼ੀਰ ਆਸਿਫ ਅਲੀ ਖਾਨ ਦੀ ਮੌਤ ੧੬੪੧ (੧੯੫) ੧੦ ਨਵੰਬਰ ੧੬੪੧ (੧੭ ਜ਼ਬਾਨ ੧੦੫੧ ਹਿਜਰੀ : ਆਸਿਫ ਖਾਂ ੭੨ ਸਾਲ ਦੀ ਉਮਰ ਵਿਚ ਲਾਹੌਰ ਵਿਚ ਚਲਾਣਾ ਕਰ ਗਿਆ | ਇਸਦੇ ੪ ਸਾਲ ਮਗਰੋਂ ਠੀਕ ਏਸੇ ਉਮਰ ਵਿਚ ਉਸ ਦੀ ਨਾਮਵਾਰ ਭੈਣ ਜਹਾਨ ਨੇ ਵੀ ਓਸੇ ਅਸਥਾਨ ਤੇ ਚਲਾਣਾ ਕੀਤਾ ਅਤੇ ਉਸ ਨੂਰ ਨੂੰ ਜਹਾਂਗੀਰ ਦੇ ਮਕਬਰ ਦੇ ਉਤ੍ਰ ਵਾਲੇ ਪਾਸੇ ਦਫ਼ਨਇਆ ਗਿਆ। ਆਸਫ ਅਲੀ ਖਾਨ ਸ਼ਾਹਜਹਾਨ ਦੀ ਚਾਹਤੀ ਬੇਗਮ ਮੁਮਤਾਜ਼ ਮਹਲ ਦਾ ਪਿਤਾ ਸੀ ਅਤੇ ਬਾਦਸ਼ਾਹ ਨੇ ਉਸ ਨੂੰ ਯਮੀਨ ਉਦ ਦੌਲਾ ਖਾਨਿ ਖਾਲਾਂ ਸਿਪਾਹ ਸਾਲਾਰ ਦਾ ਖਿਤਾਬ ਦੇ ਰੱਖਿਆ ਸੀ। ਉਹ ੯ ਹਜ਼ਾਰੀ ਕਮਾਂਡਰ ਸੀ। ਲਾਹੌਰ ਵਿਚ ਸ਼ਾਨਦਾਰ ਮਹਲ (ਜਿਥੇ ਉਸ ਨੇ ਜੈਸੂ ਆਫ ਫਾਦਰ ਐਨਰੀਕ ਨਾਲ ਮੁਲਾਕਾਤ ਜੀ) ਤੋਂ ਛੂਟ ਉਹ ਆਪਣੇ ਪਿਛੇ ਬਹੁਤ ਸਾਰੀ ਜਾਇਦਾਦ ਵੀ ਛਡ ਗਿਆ ਸੀ। ¿ ਵੇਖੋ ਕੀਨ (Keene) ਆਸਿਫ ਖਾਂ ਦਾ ਅਸਲ ਨਾਮ ਮਿਰਜ਼ਾ ਅਬੁਲ ਹਸਨ ਸੀ। ਬਤੌਰ ਨੇ ਹਜ਼ਾਰੀ ਦੇ ਉਸ ਨੂੰ ੧੬ ਕਰੋੜ ੩੦ ਲਖ ਦਿਰਮ ਅਰਥਾਤ ੪੦ ਲਖ ਰੁਪਏ ਤਨਖ਼ਾਹ ਮਿਲਦੀ (ਬਾਕੀ ਦੇਖੋ ਅਗਲਾ ਕਾਲਮ ਬਲਖ਼ ਉਤੇ ਹਮਲਾ ੧੬੪੪ ਸਪੁੱਤਰ ਸੰਨ ੧੬੪੪ ਵਿਚ ਅਲੀ ਮਰਦਾਨ ਖਾਨ ਮੁਗਲ ਫੌਜਾਂ ਲੈ ਕੇ ਬਲਖ ਅਤੇ ਬਦਖਸ਼ਾਂ ਵਲ ਵਧਿਆ ਅਤੇ ਦੂਰ ਨੇੜੇ ਦਾ ਸਾਰਾ ਮੁਲਕ ਲੁਟ ਪੁਟ ਲਿਆ। ਅੰਤ ਸਰਦੀ ਦੀ ਰੁੱਤ ਦੇ ਕੜਾਕੇ ਨੇ ਉਸ ਨੂੰ ਵਾਪਸੀ ਲਈ ਮਜਬੂਰ ਕਰ ਦਿਤਾ। ਰਾਜਾ ਮਨ ਸਿੰਘ, ਦੇ ਜਗਤ ਸਿੰਘ ਦੀ ਕਮਾਨ ਖੇਠ ੧੪ ਹਜ਼ਾਰ ਰਾਜਪੂਤ ਸੈਨਾ ਉਸ ਦੀ ਕਮਕ ਲਈ ਰਵਾਨਾ ਕੀਤੀ ਗਈ ਅਤੇ ਇਹ ਗਲ ਬੜੀ ਸਵਾਦਲੀ ਹੈ ਕਿ ਕਿਵੇਂ ਇਹਨਾਂ ਸੂਰਬੀਰ ਹਿੰਦੂ ਜੋਧਿਆਂ ਨੇ ਰਵਾਦਾਰ ) ਸਲਮਾਨ ਹਕੂਮਤ ਨਾਲ ਹਮਦਰਦੀ ਵਜੋਂ ਅਤੇ ਅ ਪਣੇ ਸਾਰੇ ਤਅਸਬ ਇਕ ਪਾਸੇ ਰਖ ਕੇ ਅਤੇ ਕਠਨ ਬਰਫਾਨੀ ਪਹਾੜੀ ਲਾਂਘਿਆਂ ਉਤੇ ਹਲੇ ਬੋਲੇ । ਆਰਜ਼ੀ ਕਿਲਾਬੰਦੀ ਨੂੰ ਬਣਾਉਣ ਲਈ ਖੁਦ ਰਾਜਾ ਆਪ ਵਜੇ ਰਾਜਪੂਤ ਸਿਪਾਹੀਆਂ ਵਾਂਗ ਕੁਹਾੜਾ ਤੇ ਕਹੀ ਚਲਾਉਂਦਾ ਅਤੇ ਉਹਨਾਂ ਬਰਫਾਨੀ ਇਲਾਕਿਆਂ ਦੇ ਖੌਫਨਾਕ ਉਜ਼ਬਕ ਵਿਰੁਧ ਆਪਣੇ ਦਲੇਰ ਸਿਪਾਹੀਆਂ ਨੂੰ ਵਰਿਆਮਗੀ ਭਰਪੂਰ ਕਾਰਨਾਮੇ ਕਰਨ ਲਈ ਹਲ ਸ਼ੇਰੀ ਦੇਂਦਾ ਰਿਹਾ। ਇਸ ਦੂਰ ਦੁਰਾਡੀ ਮੁਹਿੰਮ ਸਮੇਂ ਇਹਨਾਂ ਪੁਰਾਤਨ ਫੌਜੀ ਨਸਲ ਦੇ ਜੋਧਿਆਂ ਨੇ ਜੋ ਸੂਰਬੀਰਤਾ ਵਖਾਈ ਉਸ ਦੀ ਮਿਸਾਲ ਨਹੀਂ ਮਿਲਦੀ । ਪੌਣ ਪਾਣੀ ਦੀ ਕਰੜਾਈ ਦੇ ਬਾਵਜੂਦ ਕਈ ਸ਼ਾਨਦਰ ਜਿੱਤਾਂ ਇਹਨਾਂ ਨੇ ਪ੍ਰਾਪਤ ਕੀਤੀਆਂ। ਆਪਣੇ ਵਰਿਅ ਮ ਜਰਨੈਲਾਂ ਦੀ ਸਹਾਇਤਾ ਲਈ ਸ਼ਾਹਨਸ਼ਾਹ ਆਪ ਕਾਬਲ ਵਲ ਰਵਾਨਾ ਹੋਇਆ ਪਰ ਇਹੋ ਜਿਹੀਆਂ ਦੂਰ ਦੁਰਾਡੀਆਂ ਵਿਅੱਰਥ ਦੀਆਂ ਮੁਹਿੰਮਾਂ ਵਿਚ ਜਾਨ ਤੇ ਮਾਲ ਦਾ ਬੇਦਰੰਗ ਖਪਤ ਨੂੰ ਅਨੁਭਵ ਕਰ ਕੇ ਉਸ ਨੇ ਇਹ ਸੂਬਾ ਨਜ਼ਰ ਮੁਹੰਮਦ ਦੇ ਸਪੁਰਦ ਕਰ ਦਿਤਾ ਜਿਸ ਦੇ ਕਹਿਣ ਉਤੇ ਉਸ ਨੇ ਇਹ ਮੁਹਿਮਾਂ ਸ਼ੁਰੂ ਕੀਤੀਆਂ ਸਨ। ਔਰੰਗਜ਼ੇਬ ਦੀ ਹਾਨੀਕਾਰਕ ਪਸਪਾਈ ਬਲਖ ਤੋਂ ਕਾਬਲ ਵਲ ਔਰੰਗਜ਼ੇਬ ਦੀ ਖਸਪਾਈ (ਭਾਜੜ) ਬੜੀ ਹੀ ਤਬਾਹੀ ਵਾਲੀ ਸਾਬਤ ਹੋਈ । ਹਿੰਦੀ ਫੌਜ ਦਾ ਬਹੁਤ ਵਡਾ ਭਾਗ ਬਰਫ ਵਿਚ ਤਬਾਹ ਤੇ ਬਰਬਾਦ ਹੋ ਗਿਆ ਹਿੰਦੀ ਰਾਜ ਨਾਲੋਂ ਕੰਧਾਰ ਦੀ ਅਲਹਿਦਗੀ ੧੬੪੯ ਸੰਨ ੧੬੪੯ ਈ : ਅੰਤ ਵਿਚ ਢਾਈ ਮਹੀਨੇ ਦੇ ਘੇਰੇ ਮਗਰੋਂ ਈਰਾਨੀਆਂ ਨੇ ਕੰਧਾਰ ਉਤੇ ਮੁੜ ਕਬਜ਼ਾ ਕਰ ਲਿਆ ! ਔਰੰਗਜ਼ੇਬ ਅਤੇ ਵਜ਼ੀਰ ਅਲਾਮੀ ਸਾਅਦੁੱਲਾ ਹਮਲਾ ਆਵਰਾਂ ਨੂੰ ਭਗੌਣ ਲਈ ਛਤੀ ਨਾਲ ਪੰਜਾਬ ਵਿਚੋਂ ਰਵਾਨਾ ਹੋਏ ਪਰ ਦੇਰ ਨਾਲ ਪੁੱਜਣ ਕਰਕੇ ਉਹ ਸ਼ਹਿਰ ਨੂੰ ਵੈਰੀ ਦੇ ਹਥ ਨ ਬਚਾ ਸਕੇ। ਇਸ ਦੇਰੀ ਦਾ ਕਾਰਨ ਇਹ ਸੀ ਕਿ ਮੌਸਮ ਬੜਾ ਕਰੜਾ ਸੀ ਅਤੇ ਪਰਬਤ ਲਾਂਗੇ ਸਭ ਬਰਫ ਨਾਲ ਪਿਛਲੇ ਕਾਲਮ ਦੀ ਬਾਕ ਸੀ । ਤਨਖਾਹ ਤੋਂ ਛੁਟ ਉਸ ਨੂੰ ਜਾਗੀਰਾਂ ਮਿਲੀਆਂ ਹੋਈਆਂ ਸਨ ਜਿਨ੍ਹਾਂ ਦੀ ਆਮਦਨ ੫੦ ਲਖ ਰੁਪਏ ਸੀ । ਉਸ ਦੀ ਮੌਤ ਉਤੇ ਉਸ ਦੀ ਜਾਇਦਾਦ ਦਾ ਅੰਦਾਜ਼ਾ ਦੋ ਕਰੋੜ ੫੨ ਲਖ ਰੁਪਏ ਲਾਇਆ ਗਿਆ ਜਿਸ ਵਿਚ ੩੦ ਲੱਖ ਦੇ ਹੀਰੇ ਜਵਾਹਰ ਤੇ ਸੋਨੇ ਦੀਆਂ ਮੁਹਰਾਂ ੪੨ ਲੱਖ ਦੀਆਂ, ਚਾਂਦੀ ੨੫ ਲਖ ਦੀ, ਚਾਂਦੀ ਦੇ ਬਰਤਨ ੩੦ ਲਖ ਦੇ ਅਤੇ ਹੋਰ ਜਾਇਦਾਦ ੨੫ ਲਖ ਦੀ ਸੀ । ਲਾਹੌਰ ਵਿਚ ਉਸ ਦਾ ਮਹਲ ਜੋ ੨੫ ਲਖ ਦੀ ਲਾਗਤ ਨਾਲ ਉਸਾਰਿਆ ਗਿਆ ਸੀ । ਸ਼ ਹਜ਼ਾਦਾ ਦਾਰਾ ਸ਼ਿਕੋਹ ਨੂੰ ਦਿਤਾ ਗਿਆ। ੨੦ ਲਖ ਰੁਪਿਆ ਉਸ ਦੀ ਮੌਤ ਉਤੇ ਉਹਦੇ ਤਿੰਨਾਂ ਪੁਤਰਾਂ ਤੇ ਪੰਜ ਪੁਤਰੀਆਂ ਵਿਚਾਲੇ ਵੰਡਿਆ ਗਿਆ । ਬਾਕੀ ਦੀ ਜਾਇਦਾਦ ਬਹੁਕ ਸਰਕਾਰ ਜ਼ਬਤ ਹੋ ਗਈ । - ਬਲੋਚ ਮੈਨ ਦੀ ਆਇਨਿ ਅਕਬਰੀ 1 ח־ Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/187
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ