ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/185

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੬੩) ਮਿਸਾਲ ਪੂਰਬੀ ਐਸ਼ੋ-ਇਸ਼ਰਤ ਦੇ ਦਿਨਾਂ ਵਿਚ ਵੀ ਨਹੀਂ ਲਭਦੀ ਇਹਨਾਂ ਗਲਾਂ ਨੇ ਮਹਾਨ ਮੁਗਲ ਦੇ ਨਾਮ ਨੂੰ ਰੂਮਾਨੀ ਵਾਤਾ ਵਰਨ ਵਿਚ ਲੁਕਾਂ ਲਿਆ। ਪਹਿਲੀ ਵਰ੍ਹੇ ਗੰਢ ਉਸ ਦੇ ਰਾਜ ਤਿਲਕ ਦੀ ਪਹਿਲੀ ਵਰ੍ਹੇ ਗੰਢ ਉਪਰ ੧੬ ਲੱਖ ਪੌਂਡ ਖਰਚ ਹੋਇਆ ਸੀ । ਇਸ ਅਵਸਰ ੋ ਲਈ ਤੰਬੂਆਂ ਦਾ ਇਕ ਜੋੜਾ ਕਸ਼ਮੀਰ ਵਿਚ ਤਿਆਰ ਹੋਇਆ। ਇਤਿਹਾਸਕਾਰ ਖਾਕੀ ਖਾਲ ਦਾ ਕਥਨ ਹੈ ਕਿ ਉਹਨਾਂ ਤੰਬੂਆਂ ਨੂੰ ਖੜੇ ਕਰਨ ਵਿਚ ਹੀ ਦੋ ਮਹੀਨੇ ਦਾ ਸਮਾਂ ਲਗਾ ਸੀ । ਸ਼ਹ ਜਹਾਨ ਨੇ ਆਪਣੇ ਰਾਜ ਦੇ ਵਡੇ ਵੱਡੇ ਸ਼ਹਿਰਾਂ ਵਿਚ ਸੁਹਣੀਆਂ ਸੁਹਣੀਆਂ ਯ ਦਗਾਰਾਂ ਅਤੇ ਵੱਡੇ ਵੱਡੇ ਤੇ ਸ਼ਾਨਦਾਰ ਮਹੱਲ ਤਿਆਰ ਕਰ ਏ । ਉਸ ਦੀ ਦੇਖਾ ਦੇਖੀ ਉਸ ਦੇ ਦਰਬਾਰੀਆਂ ਤੇ ਵਜ਼ੀਰਾਂ ਅਮੀਰਾਂ ਨੇ ਵੀ ਸ਼ਾਨਦਾਰ ਇਮਾਰਤਾਂ ਉਸਾਰੀਆਂ । ਨਵੀਂ ਦਿਲੀ ਦਾ ਮੁਢ ੧੬੩੧ ਦਿਲੀ ਦਾ ਪੁਰਾਤਨ ਸ਼ਹਿਰ ਜੋ ਦਰਿਆ ਜਮਨਾ ਦੇ ਕੰਢਿਆਂ ਦੇ ਨਾਲ ੩੦ ਮੀਲ ਵਿਚ ਫੈਲਿਆ ਹੋਇਆ ਸੀ ਉਹ ਲਗਾਤਾਰ ਹਮਲਿਆਂ ਨਾਲ ਵਿਰਾਨ ਤੇ ਉਜਾੜ ਬਣ ਚੁਕਾ ਸੀ । ਸ਼ਾਹਜਹਾਨ ਨੇ ਸੰਨ ੧੬੩੧ ਵਿਚ ਇਕ ਨਵੀਂ ਦਿਲੀ ਦੀ ਨੀਂਹ ਰਖੀ ਅਤੇ ਉਸ ਦਾ ਨਾਮ ਆਪਣੇ ਨਾਮ ਉਤੇ ਸ਼ਾਹਜਹਾਨਬਾਦ ਾ ਰਥ ਤ ਸ਼ਾਹਜਹ ਨ ਦਾ ਸ਼ਹਿਰ ਰਖਿਆ। ਇਸ ਨਵੇਂ ਸ਼ਹਿਰ ਦੇ ਗਿਰਦ ਦਰਿਆ ਤੋਂ ਛੁਟ ਲਾਲ ਪੱਥਰ ਦੀ ਬਣੀ ਹੋਈ ਸਤ ਮੀਲ ਦੇ ਘੇਰੇ ਵਾਲੀ ਇਕ ਕੰਧ ਵੀ ਸੀ । ਇਸ ਸ਼ਹਿਰ ਨੂੰ ਗਲੀਆਂ, ਬਾਜ਼ਾਰਾਂ, ਮਹਲਾਂ, ਬਾਗਾਂ, ਮਸੀਤਾਂ ਅਤੇ ਫੁਹਾਰਿਆਂ ਨਾਲ ਖੂਬ ਸਜਾਇਆ ਗਿਆ ਸੀ । , ਦਿਲੀ ਦੇ ਪਾਸ ਜਮਨਾ ਦਾ ਪਾਣੀ ਖਾਰਾ ਸੀ ਇਸ ਲਈ ਸ਼ਹਿਰ ਵਿਚਲਾ ਪਾਣੀ ਚੰਗਾ ਨ ਹੋਣ ਕਰਕੇ ਇਕ ਨਹਿਰ ਪੁਟੀ ਗਈ ਜਿਸ ਰਾਹੀਂ ਫਿਰੋਜ਼ ਸ਼ਾਹ ਤੋਂ ਜੋ ਓਥੋਂ ੭੦ ਮੀਲ ਦੂਰ ਸੀ ਪਾਣੀ ਲਿਆਂਦਾ ਗਿਆ । ਇਓਂ ਕਰਕੇ ਸ਼ਹਿਰ ਦੇ ਗਲੀ ਕੂਚਿਆਂ ਨੂੰ ਸ਼ੁੱਧ ਤੇ ਪੀਣ ਵਾਲਾ ਪਾਣੀ ਦਿਤਾ ਗਿਆ। ਇਸ ਤੋਂ ਛੁਟ ੧੩੫ ਮੀਲ ਲੰਮੀ ਇਕ ਹੋਰ ਨਹਿਰ ਮਹਲ ਦੇ ਸਾਹਮਣੇ ਦਰਿਆ ਦੇ ਖੱਬੇ ਪਾਸੇ ਵਰਦੀ ਸੀ । ਅਲੀ ਮਰਦਾਨ ਖਾਂ ਦੀਆਂ ਨਹਿਰਾਂ ਇਹ ਦੋਵੇਂ ਨਹਿਰਾਂ ਕੰਧਾਰ ਦੇ ਸਾਬਕ ਗਵਰਨਰ ਅਲੀ ਮਰਦਾਨ ਖਾਂ ਨੇ ਬਣਾਈਆਂ ਸਨ, ਜੋ ਪਹਿਲੇ ਸ਼ਾਹ ਈਰਾਨ ਪਾਸ ਨੌਕਰ ਸੀ ਪਰ ਆਪਣੇ ਮਾਲਕ ਦੇ ਜ਼ੁਲਮ ਤੋਂ ਡਰਦਾ ਮਾਰਿਆ ਸ਼ਾਹ ਜਹਾਨ ਦੇ ਦਰਬਾਰ ਵਿਚ ਸ਼ਰਨਾਰਥੀ ਬਣ ਕੇ ਆਗਿਆ ਸੀ। ਇਸ ਦੇ ਮਗਰੋਂ ਸੰਨ ੧੮੨੦ ਵਿਚ ਸਰਕਾਰ ਅੰਗਰੇਜੀ ਨੇ ਉਪਰੋਕਤ ਨਹਿਰ ਨੂੰ ਮੁੜ ਨਵੀਂ ਦਿਲੀ ਦੀ ਨੀਂਹ ਰਖਣ ਸਮੇਂ ਸ਼ਾਹ ਜਹਾਨ ਨੇ ਨਵਾਂ ਸਿਕਾ ਜਾਰੀ ਕੀਤਾ ਜੋ ਇਓਂ ਸੀ। سکه شاه جهان آباد رائج در جہاں جادوان باد ابنام شانی صاحب قراني ਰਬ ਕਰੇ ਸ਼ਾਹ ਜਹਾਨ ਆਬਾਦ ਦਾ ਸਿਕਾ ਦੁਨੀਆ ਵਿਚ ਸਾਹਿਬ ਕਰਨ ਸਾਨੀ ਦੇ ਨਾਮ ਨਾਲ ਸਦਾ ਚਾਲੂ ਰਹੇ। ਸਾਫ ਕਰਾਇਆ ਅਤੇ ਇਸ ਨੂੰ ਸ਼ਹਿਰ ਵਿਚ ਨਵੇਂ ਸਿਰੇ ਜਾਰੀ ਕੀਤਾ । ਜਿਸ ਸਮੇਂ ਇਹ ਨਹਿਰ ਮੁੜ ਜਾਗੇ ਹੋਈ ਤਦ ਆਗਰੇ ਦੇ ਵਸਨੀਕ ਉਸ ਨੂੰ ਵੇਖਣ ਆਏ ਅਤੇ ਉਨ੍ਹਾਂ ਆਪਣੀ ਵਲੋਂ ਲਡੂ, ਪੇੜੇ ਦੇ ਫੁਲ ਆਦਿਕ ਨਹਿਰ ਦੀ ਭੇਟਾ ਕੀਤੇ ਤੇ ਹੋਰ ਵੀ ਕਈ ਪ੍ਰਕਾਰ ਨਾਲ ਆਪਣੀ ਖੁਸ਼ੀ ਦਾ ਵਖਾਵਾ ਕੀਤਾ। ਦਿਲੀ ਦਾ ਮਹਲ ਨਵੇਂ ਸ਼ਹਿਰ ਵਿਚ ਬਾਦਸ਼ਾਹ ਨੇ ਲਾਲ ਪਥਰ ਦਾ ਇਕ ਮਜ਼ਬੂਤ ਮਹਲ ਬਣਵਾਇਆ ਜਿਸਦਾ ਘੇਰਾ ਲਗ ਪ ਡੇਢ ਮੀਲ ਸੀ। ਬਿਸ਼ਪ ਹਰਬਰਟ ਲਿਖਦਾ ਹੈ ਇਹ ਸਭ ਤੋਂ ਵਧੀਆ ਇਮਾਰਤ ਹੈ ਜੋ ਮੈ ਆਪਣੀ ਜ਼ਿੰਦਗੀ ਵਿਚ ਡਿਠੀ ਇਥੋਂ ਤੀਕ ਕਿ ਇਸ ਦੀ ਇਮਾਰਤ ਮਾਸਕੋ ਦੇ ਕਮਲਿਨ ਤੋਂ ਵੀ ਬਾਜ਼ੀ ਲੈ ਗਈ ਹੈ । ਮਹਲ ਦੇ ਇਰਦ ਗਿਰਦ ਲਾਲ ਪਥਰ ਦੀ ੪੦ ਫੁੱਟ ਉਚੀ ਕੰਧ ਹੈ ਜਿਸ ਵਿਚ ਬੁਰਜ, ਕਲਸ ਤੇ ਗੁੰਬਜ਼ ਬਣ ਹੋਏ ਹਨ । ਮਹਲ ਦੇ ਅੰਦਰ ਵਾਰ ਖੁਲ੍ਹੇ ਵਿਸ਼ਾਲ ਵਿਹੜੇ 'ਤੇ ਸਫੈਦ ਚਿੱਟੇ ਸੰਗਮਰਮਰ ਦੀਆਂ ਬਾਰਾਂ ਦਰੀਆਂ ਸਨ ਜਿਨ੍ਹਾਂ ਉਪਰ ਸੁਨਹਿਰੀ ਗੁੰਬਜ਼ ਤੇ ਕਲਸ ਸਜਾਏ ਗਏ ਸਨ । ਇਹਨਾਂ ਦੇ ਥੰਮਾਂ ਖੰਭਿਆਂ) ਉਤੇ ਸੁਨਹਿ ਮੀਨਾ ਕਾਰੀ ਤੇ ਨਕਸ਼ ਕਾਰੀ ਕੀਤੀ ਹੋਈ ਸੀ ਇਹਨਾਂ ਦੀਆਂ ਛਤਾਂ ਵੀ ਸੁਨਹਿਰੀ ਵੇਲ ਬੂਟਿਆਂ ਨਲ ਸਜਾਈਆਂ ਗਈਆਂ ਸਨ । ਇਕ ਸਾਦੀ ਤੇ ਸੁੰਦਰ ਮਸੀਤ ਮਹਿਰਾਬਦਾਰ ਦਰਵਾਜ਼ਿਆਂ ਵਾਲੀ ਮੁਸਲਮਾਨੀ ਹੁਨਰ ਦਾ ਨਾ ਸੀ । ਸੁਹਣੇ ਸੁਹਣੇ ਗੁਸਲਖਾਨੇ ਤੇ ਹਮਾਮ ਵੀ ਸਨ ਅਤੇ ਨਾਲ ਹੀ ਸਨ ਸੁਹਣੇ ਸੁਹਣੇ ਬਾਗ ਬਗੀਚੇ ਖੁਸ਼ਬੂਦਾਰ ਫੁਲਾਂ ਨਾਲ ਮਹਿਕਦੇ ਹੋਏ ਜਿਨ੍ਹਾਂ ਵਿਚ ਥਾਂ ਪਰ ਥਾਂ ਲਗੇ ਫੁਹਾਰੇ ਠੰਡੀ ਤੇ ਭਿੰਨੀ ਭਿਨੀ ਹਵਾ ਦੇਂਦੇ ਸਨ . ਮੀਨਾ ਕਾਰੀ ਦਾ ਕੰਮ ਹੁਣ ਮਿਟ ਚੁਕਾ ਹੈ । ਚਾਂਦੀ ਵੀ ਛੱਤ, ਜਿਸ ਦੀ ਕੀਮਤ ੧ ਲੱਖ ੭੦ ਹਜ਼ਾਰ ਪੌਂਡ ਲਾਈ ਗਈ ਸੀ, ਸੰਨ ੧੭੫੯ ਵਿਚ ਮਰਹੱਟਿਆਂ ਦੇ ਹਥ ਲੁਟ ਦੇ ਮਾਲ ਵਜੋਂ ਲਗੀ ਜਿਨ੍ਹਾਂ ਨੇ ਉਸ ਨੂੰ ਢਾਲ ਕੇ ਚਾਂਦੀ ਬਣਾ ਲਈ ਪ੍ਰਸਿਧ ਤਖਤਿ ਤਾਊਸ ਵਿਸ਼ਾਲ ਦਰਬਾਰ ਹਾਲ ਦੇ ਐਨ ਵਿਚਕਾਰ ਸੰਸਾਰ ਪ੍ਰਸਿਧ ਤਖਤਿ ਤਾਉਸ ਅਰਥਾਤ ਸੋਨੇ ਦੇ ਮੋਰਾਂ ਵਾਲੀ ਰਾਜ ਗਦੀ ਸੀ । ਇਸ ਦ ਇਹ ਨਾਂ ਇਸ ਲਈ ਪਿਆ ਕਿਉਂਕਿ ਇਹ ਦੋ ਸੁਨਹਿਰੀ ਮੋਰਾ ਉਤੇ ਜੜਆ ਹੋਇਆ ਸੀ। ਉਸ ਦੀ ਪੂਛ ਫੈਲੀ ਹੋਈ ਸੀ ਜਿਸ ਵਿਚ ਜੜੇ ਹੋਏ ਕੀਮਤੀ ਹੀਰੇ, ਲਾਲ ਤੋਂ ਜਵਾਹਰ ਕੁਦਰਤੀ ਰੰਗਾਂ ਦੀ ਪਰਤੀਨਿਧਤਾ ਕਰਦੇ ਸਨ । ਇਹ ਤਖਤ ੬ ਫੁੱਟ ਲੰਮਾ ਤੇ ੪ ਫੁਟ ਚੌੜਾ, ਨਿਗਰ ਸੋਨੇ ਦਾ ਬਣਿਆ ਹੋਇਆ ਸੀ ਜਿਸ ਵਿਚ ਵਡਮੁਲੇ ਮੋਤੀ ਹੀਰ ' ਤੇ ਜ਼ਮਰਦ ਜੜੇ ਹੋਏ ਸਨ । ਇਸ ਦੇ ਉਪਰ ਸੁਨਹਿਰੀ ਛਤਰ ਸੀ ਜੋ ੧੨ ਥੰਮਾਂ ਦੇ ਆਸਰੇ ਖੜਾ ਸੀ । ਇਹਨਾਂ ਕੰਮਾਂ ਵਿਚ ਵੀ ਵਡਮੁਲੇ ਹੀਰੋ ਜਗਮਗ ਜਗਮਗ ਕਰ ਰਹੇ ਸਨ । ਛਤਰ ਦੇ ਉਦਾਲੇ ਕੀਮਤੀ ਹੀਰਿਆਂ ਦੀ ਲੜੀ ਲਟਕ ਰਹੀ ਸੀ । ਦੇਵਾਂ ਮੇਰਾਂ ਵਿਚਕਾਰ ਇਕ ਤੋਤੇ ਦੀ ਮੂਰਤੀ ਕੀਮਤੀ ਪੱਥਰ ਵਿਚੋਂ ਉਭਰੀ ਗਈ ਸੀ । ਤਖਤ ਦੇ ਦੋਹੀਂ ਪਾਸੀਂ ਇਕ ਇਕ ਛਤਰੀ ਕਿਰਮਚੀ ਰੰਗ ਦੀ ਵੈਲਵਟ ਦੀ ਸੀ ਜਿਸ ਉਤੇ ਸਿਲੰਮੇ ਸਿਤਾਰੇ ਦਾ ਕੰਮ ਹੋਇਆ ਹੋਇਆ ਸੀ। ਇਹਨਾਂ ਛਤਰੀਆਂ ਦਾ ੮ ਫੁਟ ਲੰਮਾ ਦਸਤਾ ਨਿਗਰ ਸੋਨੇ ਦਾ ਸੀ ਜਿਸ ਵਿਚ ਹੀਰੇ ਜੜੇ ਹੋਏ ਸਨ । ਹੀਰ ਜਵਾਹਾਰਾਤ ਦੀ ਇਹ ਬੇਮਿਸਾਲ ਕਾਰਗਰੀ ਔਸਟਨ ਡੀ ਬੋਰਡੀਉ (Austin de Bordeau) ਦੇ ਹਥੋਂ ਸਿਰੇ ਚੜੀ ਸੀ ਜਿਸ ਨੇ ਯੂਪ ਦੇ ਕਈ ਬਾਦਸ਼ਾਹਾਂ ਨੂੰ ਆਪਣੇ ਬਣਾਏ ਹੋਏ ਨਕਲੀ ਹਰੇ ਜਵਾਹਰਾਤ ਦੇ ਕੇ ਲੁਟਿਆ ਸੀ । ਉਹਨਾਂ ਨੂੰ ਲੁਟਣ ਮਗਰੋਂ ਉਹ ਸ਼ਾਹਜਹਾਨ ਦੇ ਦਰਬਾਰ Sri Satguru Jagjit Singh Ji eLibrary Namdhari Elibrary@gmail.com