ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/184

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂਰ ਜਹਾਨ ਵਿਧਵਾ ਪਤੀ ਦੀ ਮੌਤ ਅਤੇ ਆਪਣੇ ਜਵਾਈ ਸ਼ਹਿਰ ਯਾਰ ਜਿਸ ਨੂੰ ਉਸ ਨੇ ਤਖਤ ਉਤੇ ਬਿਠਾਉਣ ਦੀ ਵਿਉਂਤ ਬਣਾਈ ਸੀ, ਦੀ ਗ੍ਰਿਫਤਾਰੀ ਪਿਛੋਂ ਨੂਰ ਜਹਾਨ ਦਾ ਤੇਜ਼ ਪ੍ਰਤਾਪ ਲਗ ਪਗ ਖਤਮ ਹੋ ਗਿਆ। ਨੂਰ ਜਹਾਨ ਲਾਹੌਰ ਆ ਗਈ (੧੯੦) ਉਪ੍ਰੋਕਤ ਘਟਨਾ ਦੇ ਪਿਛੋਂ ਉਹਨੇ ਇਕਾਂਤ ਜੀਵਨ ਬਤੀਤ ਕਰਨਾ ਅਰੰਭ ਦਿਤਾ ਅਤੇ ਆਪਣੀ ਰਿਹਾਇਸ਼ ਲਾਹੌਰ ਵਿਚ ਲੈ ਆਂਦੀ, ਜਿਥੇ ਉਹ ਪੂਰੇ ਵੀਹ ਸਾਲ ਤੀਕ ਆਪਣੀ ਧੀ ਤੇ ਸ਼ਾਹਜ਼ਾਦਾ ਸ਼ਹਿਰ ਯਾਰ ਦੀ ਵਿਧਵਾ ਪਤਨੀ ਸਮੇਤ ਜਉਂਦੀ ਰਹੀ । ਸਰਕਾਰੀ ਖਜ਼ਾਨੇ ਵਿਚੋਂ ਉਸ ਨੂੰ ਉਮਰ ਭਰ ੨੫ ਲਖ ਰੁਪਏ ਦੀ ਸਾਲਾਨਾ ਪੈਨਸ਼ਨ ਮਿਲਦੀ ਰਹੀ ।ਉਹ ਮੁਗਲ ਵਿਧਵਾ ਵਾਂਗ ਚਿੱਟੀ ੁਸ਼ਾਕ ਪਾਉਂਦੀ; ਹਰ ਕਿਸਮ ਦੇ ਐਸ਼ ਤੇ ਕੰਮ ਕਾਰ ਤੋਂ ਇਕਾਂਤ ਰਹਿੰਦੀ। ਉਸ ਦਾ ਬਹੁਤਾ ਸਮਾਂ ਪੜ੍ਹਨ ਲਿਖਣ ਤੇ ਇਕਾਂਤ ਵਿਚ ਹੀ ਲੰਘਦਾ। ਇਓਂ ਉਸ ਨੇ ਆਪਣੀ ਸਾਰੀ ਪਿਛਲੀ ਉਮਰ ਆਪਣੇ ਮ੍ਰਿਤ ਪਤੀ ਦੀ ਰ੍ਹਾਂ ਵਿਚ ਲੰਘਾਈ । ਨੂਰ ਜਹਾਨ ਦੀ ਮੌਤ i a ਨੂਰ ਜਹਾਨ ਨੇ ਲਾਹੌਰ ਵਿਚ ਹੀ ੭੨ ਸਾਲ ਦੀ ਆਯੂ ਵਿਚ ੨੯ ਸ਼ਿਵਾਲ ੧੦੫੩ (੧੬੪੬ ਈ:) ਨੂੰ ਚਲਾਣਾ ਕੀਤਾ । ਉਸ ਨੂੰ ਉਸ ਅਤਿ ਸ਼ਾਨਦਾਰ ਬਾਰਾਂ ਦਰੀ ਵਿਚ ਦਫਨਾਇਆ ਗਿਆ ਜੋ ਉਸ ਨੇ ਆਪ ਹੀ ਆਪਣੇ ਮ੍ਰਿਤ ਪਤੀ ਦੇ ਰੌਜ਼ੇ ਦੇ ਪਾਸ ਜੀਉਂਦੀ ਜਾਨੇ ਪਹਿਲੇ ਹੀ ਤਿਆਰ ਕਰਵਾ ਰਖਿਆ ਸੀ ਜਹਾਂਗੀਰੀ ਸਿੱਕੇ ਜਹਾਂਗੀਰ ਨੇ ਹਿੰਦੁਸਤਾਨ, ਕਾਬਲ ਅਤੇ ਕੰਧਾਰ ਵਿਚ ਵੱਖ ਵੱਖ ਸਿੱਕੇ ਚਾਲੂ ਕੀਤੇ। ਲਾਹੌਰ ਦੀ ਟਕਸਾਲ ਵਿਚ ਬਣਾਏ ਗਏ ਕੁਝ ਰੁਪਇਆਂ ਉਪਰ ਜੋ ਉਸ ਨੇ ਆਪਣੀ ਰਾਜ-ਗੱਦੀ ਦੇ ਚੌਧਵੇਂ ਸਾਲ ਜਾਰੀ ਕੀਤੇ ਇਹ ਸ਼ਬਦ ਉਕਰੇ ਹੋਏ ਮਿਲਦੇ ਹਨ : -- ਤੇ ਜਹਾਂਗੀਰ ਨੇ ਸੋਨੇ ਨੂੰ, ਐਨਾਂ ਉਜਲਾ ਦਿਤਾ ਜਿੰਨਾ ਸੂਰਜ ਤੇ ਚੰਨ ਲਾਹੌਰ ਵਿਚ ਜਾਰੀ ਹੋਇਆ ੧੫ਵੇਂ ਸਾਲ ਕੁਝ ਰੁਪਇਆਂ ਉਤੇ ਹੇਠ ਲਿਖੇ ਸ਼ਬਦ ਉਕਰੇ ਹੋਏ ਹਨ : لا الہ الا للهه محمد الرسول اللهه نور الدین محمد جہانگیر بادشاه ਅਰਥਾਤ - ਸਵਾਏ ਖੁਦਾ ਦੇ ਹੋਰ ਦੂਜਾ ਕੋਈ ਖੁਦਾ ਨਹੀਂ ਅਤੇ ਮੁਹੰਮਦ ਉਸ ਦਾ ਰਸੂਲ (ਪੈਗੰਬਰ) ਹੈ । ਨੂਰ-ਉਦ-ਦੀਨ ਮੁਹੰਮਦ ਬਾਦਸ਼ਾਹ । ਤੁਜ਼ਕ ਵਿਚ ਸਾਂਨੂੰ ਦਸਿਆ ਮਿਲਿਆ ਸੀ ਕਿ ਉਹ ਸੋਨੇ ਉਕਰੇ :- - ਗਿਆ ਹੈ ਕਿ ਆਸਫ ਖਾਂ ਨੂੰ ਹੁਕਮ ਦੀ ਮੁਹਰ ਉਤੇ ਹੇਠ ਲਿਖੀ ਲਿਖਤ بخط نور برزد کلمه تقدیر رقم زد شاد نور الدین جہانگیر ਦਵਾਰਾ ਤਕਦੀਰ ਨੇ ਸਿਕੇ ਉਪਰ ਅਰਥਾਤ - ਨੂਰਾਨੀ ਲਫਜ਼ਾਂ ਬਾਦਸ਼ਾਹ ਨੂਰ-ਉਦ-ਦੀਨ ਦਾ ਨਾਮ ਲਿਖ ਦਿਤਾ । ਹੇਠ ਲਿਖਿਆ ਸਿੱਕਾ ਕਾਬਲ ਵਿਚੋਂ ਚਾਲੂ ਕੀਤਾ ਗਿਆ :- سکه زد در شهر کابل خسرو گیتی پناه شاہ نور الدین جہانگیر این اکبر بادشاه ਅਦਬਹੁਤ ਜਹਾਂ ਪਨਾਹ ਬਾਦਸ਼ਾਹ ਨੂਰ-ਉਦ-ਦੀਨ ਸਪੁਤਰ ਅਕਬਰ ਸ਼ਾਹ ਨੇ ਇਹ ਸੁਨਹਿਰੀ ਮੋਹਰ ਕਾਬਲ ਵਿਚ ਚਾਲੂ ਕੀਤੀ। ਕੰਧਾਰ ਦੇ ਜਿਥੇ ਉਤੇ ਹੇਠ ਲਿਖੀ ਲਿਖਤ ਦਰਜ ਹੈ : - سکه قندهار شد دلخواه از جهانگیر شاہ اکبر شاه ਅਰਥਾਤ --- ਕੰਧਾਰ ਦਾ ਸਿੱਕਾ, ਅਕਬਰ ਸ਼ਾਹ ਦੇ ਬੇਟੇ ਸ਼ਾਹ ਜਹਾਂਗੀਰ ਦਾ ਸਦਕਾ ਸੁੰਦਰ ਬਣ ਗਿਆ । ਮਿਸਟਰ ਰਾਜਰਸ (Rodgers) ਨੇ ਰਾਇਲ ਏਸ਼ਿਆਟਿਕ ਸੁਸਾਇਟੀ ਦੇ ਜਰਨਲ ਵਿਚ ਲਾਹੌਰ ਟਕਸਾਲ ਦੇ ਕਈ ਸਿਕਿਆਂ ਦਾ ਵਰਨਣ ਕੀਤਾ ਹੈ । ਹੇਠ ਲਿਖਿਆ ਸਿਕਾ ਰਾਜ ਗਦੀ ਦੇ ਪੰਜਵੇਂ ਸਾਲ ੧੦੧੯ ਵਿਚ ਕੀਤਾ ਗਿਆ। ਚਾਲੂ زنام شاہ جہانگیر شاہ اکبر پور همیشه باد آبروي سکه لاهور ۱۰۱۸ كتبه ه زد لاهور شد درماه به من چون مه انور بدور شاه نور الدین جہانگیر ابن شاه اکبر ۱۰۱۹ ਅਰਥਾਤ- ਸ਼ਾਹ ਅਕਬਰ ਦੇ ਸਪੁਤਰ ਸ਼ਾਹ ਜਹਾਂਗੀਰ ਦੇ ਨਾਮ , ਦਾ ਸਦਕਾ ਲਾਹੌਰ ਦਾ ਸਿੱਕਾ ਸਦਾ ਚਮਕਦਾ ਰਹੇ ੧੦੧੮-੧੪ ਸਾਲ | ਤੁਜ਼ਕ ਜਹਾਂਗੀਰੀ ਦੇ ਕਥਨ ਅਨੁਸਾਰ ਜਦ ਸ਼ਹਿਨਸ਼ਾਹ ਰਾਜ ਗੱਦੀ ਉਤੇ ਬੈਠਾ ਤਦ ਅਮੀਰ-ਉਲ-ਉਮਰਾਹ ਨੇ ਇਸ ਅਵਸਰ ਦੀ ਯਾਦਗਾਰ ਵਜੋਂ ਉਸ ਨੂੰ ਹੇਠ ਲਿਖੀ ਕਵਿਤਾ ਭੇਟ ਕੀਤੀ। ਲਾਹੌਰ ਕਸ਼ਮੀਰ ਅਤੇ ਕੰਧਾਰ ਵਿਚ ਏਸੇ ਹੇਠ ਲਿਖੇ ਸ਼ਬਦਾਂ ਵਾਲਾ ਸਿੱਕਾ ਕੀਤਾ ਗਿਆ :-- ਚਾਲੂ دوی فردا ساخت نورانی چورنگ مهروماه شاد نورالدین جہانگیر این اکبر بادشاه د ضرب لاهور ਅਰਥਾਤ ਸ਼ਾਹ ਅਕਬਰ ਦੇ ਬੇਟੇ ( ਬਾਦਸ਼ਾਹ ਨੂਰ-ਉਦ-ਦੀਨ

  • ਇਹ ਕਵਿਤਾ ਕੀ ਸੀ ? ਇਹ ਅਸਲ ਪੁਸਤਕ ਵਿਚ ਦਰਜ ਹੋਣੋਂ ਰਹਿ ਗਈ

ਜਾਪਦੀ ਹੈ - ਅਨੁਵਾਦਕ 刷 ਅਰਥਾਤ - ਬਹਿਮਣ ਦੇ ਮਹੀਨੇ ਲਾਹੌਰ ਦਾ ਸੋਨਾ ਅਕਬਰ ਸਪੁਤਰ ਨੂਰ ਉਦੀਨ ਜਹਾਂਗੀਰ ਦੇ ਅਹਿਦ ਵਿਚ ਚੰਦ ਵਰਗਾ ਚਮਕਣ ਲਗ ਪਿਆ। ੬੦੧੬ ਸੰਨ ਪੰਜਵਾਂ ਸਾਲ । ਏਸੇ ਸਾਲ ਇਕ ਹੋਰ ਸਿੱਕਾ ਚਾਲੂ ਹੋਇਆ ਜਿਸ ਉਪਰ ਹੇਠ ਲਿਖੇ ਸ਼ਬਦ ਦਰਜ ਹਨ — در اسفنداد مزائین سکه در لاهور زد بر زد شہنشاہ امم شاہ جہانگیر این شاه اکبر ਅਰਥਾਤ-ਅਸਵੰਦ ਮੂਜ ਦੇ ਮਹੀਨੇ ਲੋਕਾਂ ਦੇ ਬਾਦਸ਼ਾਹ ਸ਼ਾਹ ਜਹਾਂਗੀਰ ਸਪੁਤਰ ਅਕਬਰ ਸ਼ਾਹ ਨੇ ਇਸ ਸੋਨੇ ਦੇ ਸਿਕੇ ਨੂੰ ਲਾਹੌਰ ਵਿਚ ਚਾਲੂ ਕੀਤਾ । ੧੦੧੯ ਸੰਨ-ਪੰਜਵਾਂ ਸਾਲ ਮਿਸਟਰ ਰਾਜਰਸ ਨੇ ਆਪਣੇ ਉਪ੍ਰੋਕਤ ਜਰਨਲ ਵਿਚ ਹੇਠ ਲਿਖੇ ਲਾਹੌਰ ਦੇ ਸਿਕਿਆਂ ਦਾ ਵੀ ਵਰਨਣ ਕੀਤਾ ਹੈ ਜੋ ਐਨੇ ਸੁਵਾਦਲੇ ਹਨ ਕਿ ਅਸੀਂ ਇਹਨਾਂ ਨੂੰ ਲਿਖਣ ਤੋਂ ਰੁਕ ਨਹੀਂ ਸਕਦੇ :- Sri Satguru Jagjit Singh Ji eLibrary Namdhari Elibrary@gmail.com