ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/180

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੂੰਹ ਜ਼ਬਾਨੀ ਸ਼ੇਅਰ ਕਹਿਣ ਵਾਲੀ ਕਵਿਤਰੀ ਨੂਰ ਜਹਾਨ ਆਪ ਵੀ ਕਵਿਤਾ ਲਿਖਣ ਵਿਚ ਮਾਹਿਰ ਸੀ। ਜਹਾਂਗੀਰ ਨੂੰ ਮੋਹਤ ਕਰਨ ਦਾ ਇਕ ਕਾਰਨ ਮੂੰਹ ਜ਼ਬਾਨੀ ਕਵਿਤਾ ਵੀ ਕਹੀ ਜਾਂਦੀ ਹੈ । ਉਹ ਫਾਰਸੀ ਦੀ ਬੜੀ ਸੁੰਦਰ ਕਵਿਤਾ ਰਚਦੀ ਸੀ। ਉਸ ਨੇ ‘ਮਖਫੀ’ ਉਪਨਾਮ ਹੇਠ ਸਲਿਮਾਂ ਸੁਲਤਾਨ ਬੇਗਮ ਅਤੇ ਜ਼ੇਬ-ਉਲ-ਨਿਸਾ ਬੇਗਮ ਵਰਗੀ ਰਚਨਾ ਰਚੀ । ਉਹ ਬੜੀ ਹਾਜ਼ਰ ਜਵਾਬ ਤੇ ਢਵੇਂ ਸੋਹਣੇ ਉੱਤਰ ਦੇਣ ਵਿਚ ਮਾਹਰ ਸੀ । ਇਕ ਮੌਕੇ ਉਤੇ ਨੂਰ ਜਵਾਨ ਪਾਸ ਹੀ ਖੜੀ ਸੀ ਕਿ ਸ਼ਹਿਨਸ਼ਾਹ ਨੇ ਨਵਾਂ ਚੰਦ ਡਿਠਾ। ਨੂਰ ਜਹਾਨ ਨੂੰ ਵੇਖਦੇ ਸਾਰ ਹੀ ਸ਼ਹਿਨਸ਼ਾਹ ਦੇ ਮੂੰਹੋਂ ਨਿਕਲ ਗਿਆ । ਨਵਾਂ ਚੰਦ ਉਪਰ ਅਸਮਾਨ ਵਿਚ ਪ੍ਰਗਟ ਹੋਇਆ ਹੈ | ਨੂਰ ਜਹਾਨ ਨੇ ਤੁਰਤ ਉੱਤਰ ਵਿਚ ਆਖਿਆ- ਇਹ ਮੋਕਦਾ (ਸ਼ਰਾਬ ਖਾਨੇ) ਦੀ ਕੁੰਜੀ ਹੈ ਜੋ ਗੁਆਚ ਗਈ ਸੀ ਤੇ ਹੁਣ ਲਭੀ ਹੈ । ਇਉਂ ਕਵਿਤਾ ਦਾ ਦੂਜਾ ਬੰਦ ਪੂਰਨ ਕਰ ਦਿਤਾ। ਦੂਜੇ ਬੰਦ ਵਿਚ ਬਹਿਨਸ਼ਾਹ ਦੀ ਸ਼ਰਾਬ ਖੋਰੀ ਦੇ ਸਭਾ ਵਲ ਇਸ਼ਾਰਾ ਕਰ ਕੇ ਉਸ ਨੂੰ ਪੀਣ ਦੀ ਖੁਲ੍ਹ ਦਿਤੀ ਗਈ ਹੈ ਕਿ ਰਮਜ਼ਾਨ ਮਗਰੋਂ ਈਦ ਉਤੇ ਬੇਸ਼ਕ ਪੀ ਲਵੇ । ਕਵਿਤਰੀ ਹੋਣ ਦੇ ਕਾਰਨ ਉਹ ਵਿਦਵਾਨਾਂ ਦੀ ਕਦਰ ਕਰਦੀ ਸੀ । ਵਸ਼ੇਸ਼ ਕਰ ਕ ਕਵੀਆਂ ਦੀ, ਜਿਨ੍ਹਾਂ ਨੂੰ ਉਹ ਖੁਲ੍ਹ-ਦਿਲੀ ਨਾਲ ਇਨਾਮ ਦੇ ਕੇ ਮਾਲਾ ਮਾਲ ਕਰ ਦੇਂਦੀ ਸੀ। ਦੰਤ-ਕਥਾਵਾਂ (੧੮੬) ਜਹਾਂਗੀਰ ਅਤੇ ਨੂਰ ਜਹਾਨ ਦੇ ਇਸ਼ਕ (ਪ੍ਰੇਮ ਦੀਆਂ ਅਨੇਕਾਂ ਕਥਾਵਾਂ ਪ੍ਰਚਲਤ ਹਨ। ਓਹਨਾਂ ਵਿਚੋਂ ਇਕ ਕਹਾਣੀ ਏਥੇ ਦਰਜ ਕੀਤੀ ਜਾਂਦੀ ਹੈ । ਕਿਹਾ ਜਾਂਦਾ ਹੈ ਕਿ ਜਹਾਂਗੀਦ ਜਵਾਨੀ ਦੇ ਦਿਨਾਂ ਵਿਚ ਮੀਨਾ ਬਾਜ਼ਾਰ ਵਿਚ ਫਿਰ ਰਿਹਾ ਸੀ ਇਸ ਮੇਲੇ ਵਿਚ ਧਰਮ ਦੀਆਂ ਜ਼ਨਾਨੀਆਂ ਆਪਣੇ ਹਥਾਂ ਦੀਆਂ ਕਢੀਆ ਹੋਈਆਂ ਨਫੀਸ ਚੀਜ਼ਾਂ ਵਿਕਰੀ ਕਰਦੀਆਂ ਸਨ। ਸੁਹਣੇ ਬਾਗ, ਸੁੰਦਰ ਵਸਤਾਂ ਅਤੇ ਆਉਣ ਜਾਣ ਵਾਲਿਆਂ ਦੀ ਸੁੰਦਰਤਾ ਤੇ ਸੁਹਣੀਆਂ ਸੁਹਣੀਆਂ ਪੁਸ਼ਾਕਾਂ ਸਭ ਮਿਲ ਕੇ ਇਕ ਅਤਿਅੰਤ ਮਨੋਹਰ ਦਰਿਸ਼ ਪੇਸ਼ ਕਰ ਰਹੀਆਂ ਸਨ । ਸ਼ਾਹਜ਼ਾਦੇ ਦੇ ਹਥ ਵਿਚ ਦੋ ਕਬੂਤਰ ਸਨ । ਉਸ ਨੂੰ ਬਾਗ ਵਿਚ ਕੁਝ ਫੁਲ ਸੁਹਣੇ ਲਗੇ ਜਿਨਾਂ ਨੂੰ ਉਹ ਤੋੜ ਲੈਣਾ ਚਾਹੁੰਦਾ ਸੀ। ਨੂਰ ਜਹਾਨ ਵੀਥੇ ਨੇੜੇ ਹੀ ਖੜੀ ਸੀ। ਸ਼ਾਹਜ਼ਾਦੇ ਨੇ ਉਹ ਦੋਵੇਂ ਕਬੂਤਰ ਉਸ ਨੂੰ ਫੜਾ ਦਿਤੇ । ਫੁਲ ਤੋੜਨ ਮਗਰੋਂ ਸ਼ਾਹਜ਼ਾਦਾ ਵਾਪਸ ਨੂਰ ਜਹਾਨ ਪਾਂਸ ਆਇਆ ਜੋ ਕਿ ਉਦੋਂ ਭਰ ਜਵਾਨੀ ਵਿਚ ਸੀ। ਉਸ ਨੇ ਆਪਣੇ ਕਬੂਤਰ ਮੰਗੇ। ਉਹ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਓਹਦੇ ਹਥ ਵਿਚ ਦੋ ਦੀ ਥਾਂ ਕੇਵਲ ਇਕ ਹੀ ਕਬੂਤਰ ਸੀ । ਨੌਜਵਾਨ ਸ਼ਾਹਜ਼ਾਦੇ ਨੇ ਮੁਟਿਆਰ ਕੁੜੀ ਨੂੰ ਪੁਛਿਆ “ਮੇਰਾ ਦੂਜਾ ਕਬੂਤਰ ਕਿਥੇ ਗਿਆ ?” ਨੂਰ ਜਹਾਨ (ਉਦੋਂ ਮਿਹਰ ਉਲ ਨਿਸਾ ਨੇ ਉਤਰ ਦਿਤਾ ਉਹ ਉਝ ਗਿਆ ਹੈ। ਸ਼ਹਿਜ਼ਾਦੇ ਨੇ ਰੋਹ ਵਿਚ ਆ ਕੇ ਪੁੱਛਿਆ ਉਹ ਕਿਵੇਂ ੧੭ ਲੜਕੀ ਨੇ ਆਖਿਆ “ਐੴ” ਇਹ ਕਹਿ ਕੇ ਉਸ ਨੇ ਦੂਜਾ ਕਬੂਤਰ ਵੀ ਹਥੋਂ ਛਡ ਦਿਤਾ । ਨੂਰ ਜਹਾਨ ਨੇ ਜਿਸ ਸਾਦਗੀ ਤੇ ਭੋਲੇਪਨ ਦਾ ਅਦਾ ਦਾ ਇਸ ਸਮੇਂ ਵਖਾਵਾ ਕੀਤਾ ਉਸ ਦਾ ਸ਼ਾਹਜ਼ਾਦੇ ਦੇ ਦਿਲ ਉਤੇ ਜਾਦੂ ਵਰਗਾ ਅਸਰ ਹੋਇਆ। ਉਹ ਮੋਹਿਆ ਗਿਆ। ਸਚ ` ਚ ਨੂਰ ਜਹਾਨ ਨੂੰ ਇਸ ਮੇਲੇ ਵਿਚ ਜੋ ਸਫਲਤਾ ਹੋਈ ਉਸ ਦੀ ਕੋਝੀ ਬਿਸਾਲ ਨਹੀਂ ਮਿਲਵੀ ਕਿਉਂ ਕਿ ਉਸ ਦੇ ਇਕ ਹੀ ਲਫਜ਼ ਨੇ ਹਿੰਦੁਸਤਾਨ ਦੇ ਹੋਣ ਵਾਲੇ ਬਾਦਸ਼ਾਹ ਦਾ ਦਿਲ ਖਰੀਦ ਲਿਆ । ਉਸ ਦੀ ਬੇਟੀ ਲਾਡੋ ਬੇਗਮ ਜਹਾਂਗੀਰ ਦੇ ਘਰ ਆ ਕੇ ਨੂਰ ਜਹਾਨ ਦੇ ਘਰ ਕੋਈ ਔਲਾਦ ਨਾ ਹੋਈ । ਉਸ ਦੇ ਪਹਿਲੇ ਪਤੀ ਅਫਗਨ ਦੀ ਇਕ ਲੜਕੀ ਲਾਡੋ ਬੇਗਮ ਸੀ ਜਿਸ ਨੂੰ ਉਸ ਨੇ ਜਹਾਂਗੀਰ ਦੇ ਚੌਥੇ ਬੇਦ ਸ਼ਹਿਰ-ਯਾਰ ਨਾਲ ਵਿਆਹ ਦਿਤਾ। ਸ਼ਹਿਨਸ਼ਾਹ ਦਾ ਖਾਨਦਾਨ ਸ਼ਹਿਨਸ਼ਾਹ ਦਾ ਸਭ ਤੋਂ ਵਡਾ ਲੜਕਾ ਖੁਸਰੋ ਹੁਣ ਤੀਕ ਆਉਣਾ ਰਾਏ ਰਾਜਪੂਤ ਪਾਸ ਨਜ਼ਰਬੰਦ ਸੀ । ਦੂਜਾ ਲੜਕਾ ਪਰਵੇਜ਼ ਆਪਣੇ ਬਾਪ ਵਰਗਾ ਹੀ ਸ਼ਰਾਬੀ ਕਬਾਬੀ ਸੀ। ਂ ਉਸ ਦੇ ਦੋਵੇਂ ਚਾਚੇ ਮੁਰਾਦ ਤੇ ਦਾਨਿਆਲ ਹਦੋਂ ਵਧ ਸ਼ਰਾਬ ਪੀ ਜਾਣ ਕਰ ਕੇ ਮਰ ਗਏ ਸਨ । ਉਸ ਦਾ ਤੀਜਾ ਬੇਟਾ ਖੁਰਮ ਸੀ, ਜੋ ਪਿਛੋਂ ਸ਼ਾਹਜਹਾਨ ਦੇ ਨਾਮ ਨਾਲ ਪ੍ਰਸਿੱਧ ਹੋਇਆ। ਉਸ ਦੀ ਸ਼ਾਦੀ ਆਸਕ ਾਂ ਦੀ ਹਣੀ ਪੁਤਰੀ ਤੇ ਨੂਰ ਜਹਾਨ ਦੀ ਭਤੀਜੀ ਅਰਜਮੰਦ ਬਾਨੋ ਬੇਗਮ ਨਾਲ ਹੋਈ, ਜੋ ਪਿਛੋਂ ਮੁਮਤਾਜ਼ ਮਹੱਲ ਦੇ ਨਾਮ ਨਾਲ ਪ੍ਰਸਿੱਧ ਹੋਈ । ਉਹ ਸਫਲ ਕਰਨੈਲ ਸੀ ਅਤੇ ਮੇਵਾੜ ਵਿਚ ਰਾਣਾ ਉਦੇਪੁਰ ਨਾਲ ਜੰਗ ਵਿਚ ਚੰਗੀ ਨਾਮਵਰੀ ਖਟ ਚੁਕਾ ਸੀ। ਮਾਰਵਾੜ ਵਿਚ ਸ਼ਾਹਜਹਾਨ ਦੀਆਂ ਜਿੱਤਾਂ-੧੬੧੩ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਦੱਖਣ ਵਿਚ ਸ਼ਾਹੀ ਫੌਜਾਂ ਦੀ ਹਾਰ ਮਗਰੋਂ ਚੋਣਵੇਂ ਮੁਗਲ ਜਰਨੈਲਾਂ ਦੇ ਮਾਤਹਿਤ ਸ਼ਾਹਜ਼ਾਂਦਾ ਖੁਰਮ ਨੇ ਆਪਣੀ ਸੂਰਬੀਰਤਾ ਨਾਲ ਤਾਕਤਵਰ ਹਿੰਦੂ ਪਰ ਜੇ ਹਾਰ ਦਿਤੀ । ਸ਼ਾਹਜ਼ਾਦੇ ਨੇ ਆਪਣੇ ਨਾਮੀ ਬਾਪ ਦੀ ਪਾਲਿਸੀ ਉਪਰ ਕਾਰਬੰਦ ਹੋ ਕੇ ਨਾ ਕੇਵਲ ਰਾਣਾ ਦੀ ਈਨ ਮੰਨ ਲੈਣ ਦੀ ਬਨਤੀ ਹੀ ਪ੍ਰਵਾਨ ਕਰ ਲਈ ਸਗੋਂ ਉਸ ਰਣੇ ਨੇ ਜਦ ਉਸ ਨੂੰ ਝੁਕ ਕੇ ਸਲਾਮ ਕੀਤਾ ਤਦ ਉਸ ਨੇ ਉਸ ਨੂੰ ਅਪਣੇ ਹਥ ਨਾਲ ਉਪਰ ਉਠਾ ਲਿਆ ਅਤੇ ਉਸ ਨੂੰ ਆਪਣੇ ਨਾਲ ਬਿਠਾ ਲਿਆ। ਨਾ ਕੇਵਲ ਇਹ, ਸਗੋਂ ਉਸ ਨਾਲ ਬੜੀ ਇਜ਼ਤ ਤੇ ਨਰਮਾਈ ਨਾਲ ਵਰਤਾ ਕੀਤਾ। ਅਕਬਰ ਦੇ ਸਮੇਂ ਤੋਂ ਫੜ ਕੀਤਾ ਹੋਇਆ ਮਾਰਵਾੜ ਦਾ ਸਾਰਾ ਇਲਾਕਾ ਰਾਣੇ ਨੂੰ ਵਾਪਸ ਮੋੜ ਦਿਤਾ ਅਤੇ ਰਾਣੇ ਦੇ ਲੜਕੇ ਨੂੰ ਵੀ ਸ਼ਾਹੀ ਦਰਬਾਰ ਵਿਚ ਦਰਬਾਰੀ (ਅਮੀਰ) ਬਣਾ ਲਿਆ । ਰਾਜਾ ਮਾਨ ਸਿੰਘ ਦੀ ਮੌਤ ਠੀਕ ਇਸ ਸਮੇਂ ਦਖਣ ਵਿਚ ਰਾਜਾ ਮਾਨ ਸਿੰਘ ਦੀ ਮੌਤ ਹੋ ਗਈ। ਉਧਰ ਰੌਸ਼ਨਾਈਆਂ ਨੇ ਬਗਾਵਤ ਖੜੀ ਕਰ ਦਿਤੀ । ਇਹ ਬਗਾਵਤ ਉਹਨਾਂ ਦੇ ਮਜ਼੍ਹਬੀ ਆਗੂ ਅਹਿਦਾਦ ਦੀ ਮੌਤ ਮਗਰੋਂ ਦਬਾ ਦਿਤੀ ਗਈ । ਅਹਿਦਾਦ ਬਾਇਜ਼ੀਦ ਦਾ ਪੋਤਾ ਤੇ ਜਾਂ ਨਸ਼ੀਨ ਸੀ । ਕੈਪਟਨ ਹਾਕਨਸ ਦਾ ਮਿਸ਼ਨ ੧੬੦੮ ਈ: ਸੰਨ ੧੬੦੨ ਈਸਵੀ ਦੀ ਪਤਝੜ ਵਿਚ ਸ਼ਹਿਨਸ਼ਾਹ ਦੇ ਦਰਬਾਰ ਵਿਚ ਇਕ ਅੰਗਰੇਜ਼ ਅਫ਼ਸਰ ਕੈਪਟਨ ਹਾਕਨਸ ਬਾਦਸ਼ਾਹ ਜੇਮਜ਼ ਅਵਲ ਵਲੋਂ ਮੁਰਾਸਲਾ (ਖਤ) ਲੈ ਕੇ ਹਾਜ਼ਰ ਹੋਇਆ । ਇਸ ਖਤ ਦਾ ਉਲਥਾ ਪ੍ਰਭਸ਼ਾਲੀ ਮੌਜੂਇਕ ਪਾਦਰੀ ਨੇ ਕਰ ਕੇ ਅਸਾਰ Sri Satguru Jagjit Singh Ji eLibrary Namdhari Elibrary@gmail.com