ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦)

ਹਨ, ਖੁਸ਼ਹਾਲ ਤੇ ਵਧੇਰੇ ਤਰੱਕੀ ਕੀਤੀ। ਉਹੀ ਲੁਟੇਰੇ, ਧਾੜਵੀ ਤੇ ਡਾਕੂ ਚੋਰ, ਜਿਨ੍ਹਾਂ ਨੇ ਕਿ ਪਹਿਲਾਂ ਦੇਸ਼ ਵਿਚ ਉਧੜ ਧੁੰਮੀ ਚੁਕੀ ਹੋਈ ਸੀ, ਹੁਣ ਉਹ ਸ਼ਾਂਤ ਤੇ ਪੁਰਅਮਨ ਹਲ ਵਾਹਕ ਤੇ ਸ਼ਹਿਰੀ ਬਣ ਗਏ ਹਨ। ਉਹੀ ਧਰਤੀ ਜਿਹੜੀ ਕਿ ਪਹਿਲਾਂ ਬੇਗੁਨਾਹਾਂ ਦੇ ਲਹੂ ਨਾਲ ਭਰੀ ਰਹਿੰਦੀ ਸੀ ਜਾਂ ਜਿਹੜੀ ਚੀਤੇ ਤੇ ਸ਼ੇਰਾਂ ਦਾ ਅਸਥਾਨ ਬਣੀ ਹੋਈ ਸੀ; ਉਹੀ ਹੁਣ ਵਡੀਆਂ ਵਡੀਆਂ ਖੇਤੀਆਂ ਤੇ ਬਨਾਸਪਤੀ ਨਾਲ ਹੱਸ ਰਹੀ ਹੈ। ਉਹੀ ਘਰ, ਜਿਥੇ ਕਿ ਪਹਿਲਾਂ ਹਜ਼ਾਰਾਂ ਹੀ ਵਿਧਵਾ ਔਰਤਾਂ ਦੁਖਾਂ ਤੇ ਮੁਸੀਬਤਾਂ ਦੇ ਦਿਨ ਲੰਘਾ ਰਹੀਆਂ ਸਨ, ਜਿਵੇਂ ਕਿਤੇ ਉਹਨਾ ਦੇ ਪਤੀ ਮਾਰ ਦਿਤੇ ਜਾਂਦੇ ਸਨ ਜਾਂ ਉਹ ਦੁਖੀ ਮਾਵਾਂ, ਜਿਹੜੀਆਂ ਕਿ ਆਪਣੇ ਜਵਾਨ ਪੁੱਤਰਾਂ ਦੀਆਂ ਅਜਾਈਂ ਮੌਤਾਂ ਤੇ ਅਥਰੂ ਵਹਾਉਂਦੀਆਂ ਰਹਿੰਦੀਆਂ ਸਨ ਤੇ ਉਹ ਬੜੀ ਔਕੜਾਂ ਨਾਲ ਆਪਣੇ ਘਰ ਦਾ ਖਰਚ ਚਲਾਉਂਦੀਆਂ ਸਨ, ਉਹ ਹੁਣ ਜੀਵਨ ਦੀ ਕਿਸੇ ਅਨੋਖੀ ਖੁਸ਼ੀ ਵਿਚ ਲਹਿਰਾ ਝੂਮ ਰਹੀਆਂ ਹਨ। ਹੁਣ ਕਮਜ਼ੋਰ ਉੱਕਾ ਹੀ ਕਿਸੇ ਤਕੜੇ ਦੇ ਅਧੀਨ ਹੋ ਕੇ ਉਸ ਦੀਆਂ ਤਕਲੀਫਾਂ ਦਾ ਸ਼ਿਕਾਰ ਨਹੀਂ ਹੁੰਦਾ। ਇਨਸਾਫ ਹਰ ਥਾਂ ਪਰਧਾਨ ਹੈ। ਇਹ ਹਰ ਥਾਂ, ਚਾਹੇ ਉਹ ਅਮੀਰ ਦਾ ਮਹੱਲ ਹੈ, ਚਾਹੇ ਗਰੀਬ ਦੀ ਝੁਗੀ; ਇਕੋ ਹੀ ਰੂਪ ਵਿਚ ਪੁਜਦਾ ਹੈ। ਬਰਤਾਨਵੀ ਸਰਕਾਰ ਵਲੋਂ ਬਣਾਏ ਗਏ ਕਾਨੂੰਨ ਤੇ ਮਜ਼ਬੂਤ ਹੱਥ ਹਰ ਥਾਂ ਪਸਰੇ ਹੋਏ ਹਨ, ਪਰ ਉਹ ਹਥ ਤਬਾਹੀ ਲਈ ਨਹੀਂ ਸਗੋਂ ਬਚਾਉ ਲਈ ਹਨ; ਉਸ ਕਾਨੂੰਨ ਰਾਹੀਂ ਮਾੜਿਆਂ ਨੂੰ ਆਸਰਾ ਤੇ ਯੋਗ ਸਹਾਇਤਾ ਦਿਤੀ ਜਾਂਦੀ ਹੈ। ਜਨਤਾ ਖੁਸ਼ ਹੈ, ਸਬਰ ਉਸ ਦੇ ਚੌਂਹੀਂ ਪਾਸੀਂ ਪਸਰਿਆ ਪਿਆ ਹੈ, ਅਮਨ ਤੇ ਸ਼ਾਂਤੀ ਦੀ ਚਾਹਵਾਨ, ਖੁਸ਼ਹਾਲ ਤੇ ਹੁਕਮ ਵਿਚ ਚਲਣ ਵਾਲੀ ਹੈ। ਮੁਲਕ ਦੇ ਕਰ ਤੇ ਮਾਲੀਆ ਆਦਿ ਦੇਸ਼ ਦੀ ਤਾਕਤ ਨੂੰ ਪਕਿਆਂ ਕਰਦੇ ਹਨ ਤੇ ਇਸ ਨਾਲ ਸਰਕਾਰ ਵੀ ਪੱਕੀ ਹੁੰਦੀ ਹੈ। ਸਿਆਸੀ ਆਰਥਕਤਾ ਦੇ ਸਹੀ ਅਸੂਲ ਅਨੁਸਾਰ ਹੀ ਮਾਲ ਪਰਬੰਧ ਲਾਗੂ ਕੀਤਾ ਗਿਆ ਹੈ। ਦੇਸ਼ ਵਿਚ ਸੁਧਾਰ ਵਾਦੀ ਲਹਿਰ ਤੇ ਮਿਲ ਵਰਤੋਂ ਦੀ ਲਹਿਰ ਚਾਲੂ ਕਰਕੇ, ਇਸ ਪੰਜਾਂ ਦਰਿਆਵਾਂ ਦਾ ਦੇਸ਼ ਜਿਸ ਵਿਚ ਅਜ ਤੋਂ ਕੁਝ ਪਹਿਲਾਂ ਖਤਰਿਆਂ ਦਾ ਸਹਿਮ ਤੇ ਡਰ ਪਸਰਿਆਂ ਹੋਇਆ ਸੀ, ਹੁਣ ਭਾਰਤੀ ਸਰਕਾਰ ਲਈ ਸਹੀ ਅਰਥਾਂ ਵਿਚ ਇਕ ਖਾਸ ਤਾਕਤ ਬਣ ਗਿਆ ਹੈ। ਇਹਦੇ ਬਹਾਦਰ ਸਪੂਤਾਂ ਨੇ ਸਿਆਹੀ ਰੂਪ ਵਿਚ ਬਰਤਾਨਵੀ ਰਾਜ ਦੀਆਂ ਫੌਜਾਂ ਵਿਚ ਖਾਸ ਨਾਮਨਾ ਖਟਿਆ ਤੇ ਇਸ ਤਰ੍ਹਾਂ ਉਹਨਾਂ ਕਈ ਜਿੱਤਾਂ ਪ੍ਰਾਪਤ ਕੀਤੀਆਂ। ਲੋਕਾਂ ਦਾ ਸੰਤ ਸੁਭਾਈ ਜੀਵਨ ਨੇ ਸਹੀ ਤੌਰ ਤੇ ਅਮਨ ਨੂੰ ਬਣਾਈ ਰਖਣ ਵਿਚ ਸਰਕਾਰ ਦੀ ਖਾਸ ਸਹਾਇਤਾ ਕੀਤੀ ਹੈ। ਇਕੋ ਸ਼ਾਹੀ ਫੁਰਮਾਨ ਦੇ ਅਧੀਨ ਹੋ ਗਏ ਹਨ। ਭਾਰਤ ਦੀਆਂ ਵਖੋ ਵਖ ਕੌਮਾਂ ਤੇ ਜਾਤਾਂ ਨੇ ਆਪਣੇ ਆਪਣੇ ਧਰਮਾਂ ਦੇ ਵਿਤਕਰਿਆਂ ਨੂੰ ਲਾਂਭੇ ਰਖਕੇ, ਇਕ ਸਾਂਝੀ ਮਾਲਾ ਦੇ ਮਣਕੇ ਬਣ ਗਏ ਹਨ। ਉਹਨਾਂ ਨੂੰ ਵਰਾਸਤ ਦੇ ਪੂਰੇ ਪੂਰੇ ਹਕ ਦਿਤੇ ਗਏ ਹਨ ਜਿਹੜੇ ਕਿ ਉਹਨਾਂ ਨੂੰ ਮੁਢ ਕਦੀਮ ਤੋਂ ਮਿਲੇ ਹੋਏ ਹਨ। ਉਹਨਾਂ ਨੂੰ ਹਰ ਤਰ੍ਹਾਂ ਕਾਨੂੰਨ ਰਾਹੀਂ ਵਧਣ ਫੁਲਣ ਦਾ ਮੌਕਾ ਦਿਤਾ ਗਿਆ। ਉਹਨਾਂ ਨੂੰ ਜ਼ਿੰਦਗੀ ਦੇ ਮੋੜਾਂ ਤੇ ਚੰਗੇ ਤੇ ਯੋਗ ਅਸੂਲਾਂ ਨੂੰ ਅਪਣਾਉਣ ਵਿਚਾ