(੧੯੭) ਨੂੰ ਬੁਲਾਇਆ । ਮੁਗਲ ਦਰਬਾਰ ਵਿਚ ਇਹੋ ਜਿਹੇ ਕਈ ਇਸਾਈ ਬਾਂਦਰੀ ਮੌਜੂਦ ਸਨ। ਸ਼ਹਿਨਸ਼ਾਹ ਨੇ ਰਾਜਦੂਤ ਨਾਲ ਬੜਾ ਨਰਮੀ ਵਾਲਾ ਵਰਤਾ ਕੀਤਾ ਅਤੇ ਉਹਦੇ ਨਾਲ ਤੁਰਕੀ ਜ਼ਬਾਨ ਵਿਚ ਖੁਲੀਆਂ ਬੁਲੀਆਂ ਗਲਾਂ ਵੀ ਕੀਤੀਆਂ। ਦਰਬਾਰੀਆਂ ਨੇ ਬਾਦਸ਼ਾਹ ਨੂੰ ਸਲਾਹ ਦਿਤੀ ਕਿ ਜੇ ਉਸ ਨੇ ਅੰਗਰੇਜ਼ਾਂ ਨੂੰ ਆਪਣੇ ਇਲਾਕੇ ਵਿਚ ਤਜਾਰਤ ਕਰਨ ਦੀ ਖੁਲ ਕਰ ਦਿਤੀ ਤਦ ਪੁਰਤਗਾਲੀ ਜੋ ਕਿ ਅੰਗਰੇਜ਼ਾਂ ਤੋਂ ਵਧੀਕ ਤਾਕਤਵਰ ਕੌਮ ਹਨ ਨਾਰਾਜ਼ ਹੋ ਜਾਣਗੇ ਅਤੇ ਉਹ ਹਿੰਦੀ ਬੰਦਰਗਾਹ ਵਿਚ ਤਜਾਰਤੀ ਮਾਲ ਲਿਆਉਣਾ ਛਡ ਦੇਣਗੇ। ਇਸ ਤਰ੍ਹਾਂ ਹੋਣ ਨਾਲ ਸ਼ਾਹੀ ਖਜ਼ਾਨੇ ਨੂੰ ਬੜਾ ਭਾਰੀ ਨੁਕਸਾਨ ਪੁਜੇਗਾ । ਇਸ ਤੇ ਬਾਦਸ਼ਾਹ ਨੇ ਬਰਤਾਨਵੀ ਅਫਸਰ ਨੂੰ ਵਾਪਸ ਮੋੜ ਦਿਤਾ। ਸਰਥਾਮਸ ਹੋਏ ਦੀ ਸਿਫਾਰਤ ੧੬੧੫ ਈ. ਦਸੰਬਰ ੩੬੧੫ ਈਸਵੀ ਵਿਚ ਸਰ ਥਾਮਸ ਰੋਏ ਦੀ ਲੀਡਰੀ ਥੱਲੇ ਇਕ ਬਾਕਾਇਦਾ ਸਿਫਾਰਤ ਅਜਮੇਰ ਪੁਜੀ ਤਾਂ ਜੂ ਸ਼ਹਿਨਸ਼ਾਹ ਨਾਲ ਮਿਤਰਾਨਾ ਸੰਧੀ ਕੀਤੀ ਜਾਏ । ਬਾਦਸ਼ਾਹ ਨੇ ਸਫੀਰ ਦਾ ਸੁਵਾਗਤ ਵਸ਼ੇਸ਼ ਤੌਰ ਉਤੇ ਕੀਤਾ ਅਤੇ ਨਾ ਕੇਵਲ ਪਹਿਲੀਆਂ ਗਾਂਟਾਂ ਦੀ ਹੀ ਘੋੜਤਾ ਕਰ ਦਿਤੀ ਸਗੋਂ ਹਿੰਦੁਸਤਾਨ ਦੇ ਵਡੇ ਵਡੇ ਕੁਛ ਸ਼ਹਿਰਾਂ ਵਿਚ 'ਰੈਜ਼ੀਡੈਂਟ ਇੰਗਲਿਸ਼ ਏਜੰਟਾਂ ਦੀ ਰਿਹਾਇਸ਼ ਦੀ ਵੀ ਆਗਿਆ ਦੇ ਦਿਤੀ । ਏਸੇ ਸਰ ਥਾਮਸ ਰੋਏ ਨੇ ਜਹਾਂਗੀਰ ਦੇ ਦਰਬਾਰ ਦਾ ਸਵਿਸਥਾਰ ਹਾਲ ਲਿਖਿਆ ਹੈ । ਉਸ ਦੀ ਲਿਖਤ (ਜਰਨਲ) ਵਿਚ ਐਸੀ ਵਾਕਫੀਅਤ ਦਰਜ ਹੈ ਜੋ ਹੁਣ ਵੀ ਬੜੀ ਦਿਲਚਸਪੀ ਨਾਲ ਪੜ੍ਹੀ ਜਾਏਗੀ ! ੧੬੧੬ ਦੀ ਵਬਾ ਜਾਂ ਮਰੀ ਸੰਨ ੧੧੧੬ ਉਸ ਮਹਾਂ ਭਿਆਨਕ ਵਬਾ ਦਾ ਯਾਦਗਾਰੀ ਸਾਲ ਹੈ ਜੋ ਦੋ ਸਾਲ ਤੀਕ ਜਾਰੀ ਰਹੀ । ਪੰਜਾਬ ਵਿਚ ਫੁਟ ਪਈ ਸੀ। ਇਹ ਛੂਤ ਦੀ ਬੀਮਾਰੀ ਸੀ ਜੋ ਅੱਠ ਸਾਲ ਤੀਕ ਜਾਰੀ ਰਹੀ। ਪੰਜਾਬ ਤੋਂ ਨਿਕਲ ਕੇ ਇਹ ਵਬਾ ਸਰਹਿੰਦ ਤੇ ਹਿੰਦੁਸਤਾਨ ਦੇ ਦਵਾਬੇ ਵਿਚ ਦਿਲੀ ਤੱਕ ਫੈਲ ਗਈ। ਲਾਹੌਰ ਵਿਚ ਤੇ ਇਸ ਨੇ ਐਨੀ ਤਬਾਹੀ ਮਚਾਈ ਕਿ ਘਰਾਂ ਦੇ ਘਰ ਮੁਰਦਾ ਲਾਸ਼ਾਂ ਨਾਲ ਭਰੇ ਹੋਏ ਬੰਦ ਕਰ ਕੇ ਲੋਕ ਨਸ ਗਏ । ਕੋਈ ਆਦਮੀ ਡਰ ਦਾ ਮਾਰਿਆ() ਇਹਨਾਂ ਘਰਾਂ ਵਿਚ ਦਾਖਲ ਹੋਣ ਦਾ ਹੌਸਲਾ ਨਹੀਂ ਸੀ ਕਰ ਸਕਦਾਂ। ਸ਼ਾਹਜ਼ਾਦਾ ਖੁਰਮ ਨੂੰ ਸ਼ਾਹ ਜਹਾਨ ਦਾ ਖਿਤਾਬ ੧੬੧੬ ਈ: ਏਸੇ ਹੀ ਸਾਲ ਸ਼ਾਹਜ਼ਾਦਾ ਖੁਰਮ ਨੂੰ ਵੀਹ ਹਜ਼ਾਰੀ ਬਣਾ ਕੇ ਸ਼ਾਹ ਜਹਾਨ ਦਾ ਖਿਤਾਬ ਇਸ ਲਈ ਦਿਤਾ ਗਿਆ ਕਿਉਂਕਿ ਉਸ ਨੇ ਜੰਗ ਵਿਚ ਬੜੀ ਯੋਗਤਾ ਦਾ ਸਬੂਤ ਦਿਤਾ ਸੀ । ਉਸ ਨੂੰ ਇਹ ਰਿਆਇਤ ਵੀ ਦਿਤੀ ਗਈ ਕਿ ਉਹ ਸ਼ਾਹ ਦਰਬਾਰ ਦੇ ਨਾਲ ਕੁਰਸੀ ਭਾਹ ਕੇ ਉਸ ਉਤੇ ਬੈਠ ਸਕਦਾ ਸੀ। ਹੁਣ ਬਾਦਸ਼ਾਹ ਵਲੋਂ ਦਖਣ ਵਿਰੁਧ ਇਕ ਬੜੀ ਵਡੀ ਮੁਹਿੰਮ ਜਥੇਬੰਦ ਕੀਤੀ ਗਈ ਜੋ ਸ਼ਾਹਜ਼ਾਦੇ ਦੇ ਚਾਰਜ ਵਿਚ ਦਿਤੀ ਗਈ। ਫੌਜ ਦੇ ਕੂਚ ਕਰ ਜਾਣ ਮਗਰੋਂ ਜਹਾਂਗੀਰ ਆਪ ਵੀ ਉਸ ਦੇ ਮਗਰੇ ਮਗਰ ਗਿਆ ਤਾਂ ਜੁ ਲੋੜ ਪੈਣ ਉਤੇ ਉਹ ਸ਼ਾਹਜ਼ਾਦੇ ਦੀ ਮੌਕੇ ਉਪਰ ਸਹਾਇਤਾ ਕਰ ਸਕੇ । ਇਸ ਲੜਾਈ ਵਿਚ ਮਲਿਕ ਅੰਬਰ ਨੂੰ ਹਾਰ ਹੋਈ ਅਤੇ ਉਹ ਅਹਿਮਦ ਨਗਰ ਛਡਣ ਲਈ ਮਜਬੂਰ ਹੋ ਗਿਆ। () ਇਕਬਾਲ ਨਾਮਾ ਜਹਾਂਗੀਰੀ । ਪਰ ਬਿਜਾ ਪੁਰ ਦੇ ਇਬਰਾਹੀਮ ਆਦਲ ਸ਼ਾਹ ਨੇ ਬਹਿਨਸ਼ਾਹ ਦਾ ਬਾਜ ਗੁਜ਼ਾਰ ਬਣਨਾ ਪਰਵਾਨ ਕਰ ਲਿਆ। ਸਰ ਥਾਮਸ ਰੋਏ ਦਾ ਸ਼ਹਿਨਸ਼ਾਹ ਬਾਰੇ ਬਿਆਨ ਮਾਂਡੂ ਵਲ ਕੂਚ ਸਮੇਂ ਸਰ ਥਾਮਸ ਹੋਏ ਸ਼ਹਿਨਸ਼ਾਹ ਦੇ ਨਾਲ ਸੀ ਇਸ ਲਈ ਉਹਦੀ ਸ਼ਾਹ ਜਹਾਨ ਨਾਲ ਚੋਖੀ ਵਾਕਫੀਅਤ ਹੋ ਗਈ । ਉਸ ਸਮੇਂ ਸ਼ਾਹਜ਼ਾਦੇ ਦੀ ਉਮਰ ਭਾਵੇਂ ੨੫ ਸਾਲ ਤੋਂ ਅਧਿਕ ਨਹੀਂ ਸੀ, ਪਰ ਉਹ ਆਪਣੀ ਉਮਰ ਤੋਂ ਅਧਿਕ ਗੰਭੀਰ ਤੇ ਸਾਵਧਾਨ ਸੀ । ਇਹ ਅੰਗਰਜ਼ ਰਾਜਦੂਤ ਉਸ ਦੇ ਵਰਤਾਉ ਬਾਰੇ ਲਿਖਦਾ ਹੈ ਕਿ “ ਉਸ ਨੇ ਐਨਾ ਸ਼ਾਂਤ ' ਤੇ ਗੰਭੀਰ ਮਨੁਖ ਪਹਿਲੇ ਕਦੀ ਨਹੀਂ ਡਿੱਠਾ । ਉਹ ਕਦੇ ਨਹੀਂ ਸੀ ਹਸਦਾ, ਨਾ ਹੀ ਉਹ ਆਪਣੀ ਨਜ਼ਰ ਨਾਲ ਕਿਸੇ ਉਪਰ ਸ਼ਰਧਾ ਪ੍ਰਗਟ ਕਰਦਾ ਸੀ । ਸਗੋਂ ਉਹ ਸਭ ਨੂੰ ਹੰਕਾਰ ਤੇ ਘ੍ਰਿਣਾ ਦੀ ਨਜ਼ਰ ਨਾਲ ਤਕਦਾ ਸ ਸ਼ਾਹਜ਼ਾਦਾ ਖੁਸਰੋ ਦੀ ਮੌਤ ੧੬੨੨ ਈ: ਅਕਤੂਬਰ ੧੬੨੨ ਈ: ਵਿਚ ਕਸ਼ਮੀਰ ਤੋਂ ਵਾਪਸੀ ਸਮੇਂ ਜਹਾਂਗੀਰ ਨੇ ਲਾਹੌਰ ਵਿਚ ਆਪਣਾ ਦਰਬਾਰ ਲਾਇਆ। ਉਸੇ ਹੀ ਸਾਲ ਮੰਦਭਾਗਾ ਸ਼ਹਿਜ਼ਾਦਾ ਖੁਸਰੋ ਕੈਦ ਵਿਚ ਮਰ ਗਿਆ ਤੇ ਇਉਂ ਸ਼ਹਜਹਾਨ ਦੀ ਤਖਤ ਨਸ਼ੀਨੀ ਲਈ ਤਖਤਾ ਸਾਫ ਹੋ ਗਿਆ । ਠੀਕ ਇਸੇ ਹੀ ਵੇਲੇ ਨੂਰ ਜਹਾਨ ਦਾ ਬਾਪ ਮਿਰਜ਼ਾ ਗਿਆਸ ਵੀ ਚਲਾਣਾ ਕਰ ਗਿਆ ।ਇਸ ਸਮੇਂ ਤੋਂ ਪਿਛੋਂ ਮਲਕਾ ਨੂਰ ਜਹਾਨ ਨੇ ਜੋ ਹੁਣ ਆਪਣੇ ਪਿਤਾ ਤੇ ਸੂਝ ਭਰੇ ਮਸ਼ਵਰਿਆਂ ਤੋਂ ਵੰਚਿਤ ਹੋ ਚੁਕੀ ਸੀ, ਸਲਤਨਤ ਦੀਆਂ ਕਿਸਮਤਾਂ ਉਪਰ ਭੈੜਾ ਪਰਭਾਵ ਪਾਉਣਾ ਸ਼ੁਰੂ ਕਰ ਦਿਤਾ। ਮਲਕਾਂ ਦੀਆਂ ਸਾਜ਼ਸ਼ਾਂ ਨੂਰ ਜਹਾਨ ਨੇ ਆਪਣੇ ਪਤੀ ਦੀ ਜ਼ਿੰਦਗੀ ਦੇ ਅੰਤਲੇ ਦਿਨ ਸਾਜ਼ਸ਼ਾਂ ਤੇ ਖੁਲੀ ਜੰਗ ਨਾਲ ਤਲਖ ਬਣਾ ਦਿਤੇ ਸਨ । ਇਸ ਦਾ ਅਸਰ ਇਹ ਹੋਇਆ ਕਿ ੧੬੨੧ ਵਿਚ ਸਖਤ ਰੋਗ ਦੇ ਕਾਰਨ ਸ਼ਹਿਨਸ਼ਾਹ ਦੀ ਸਿਹਤ ਬਹੁਤ ਵਿਗੜ ਗਈ ਅਤੇ ਲਾਲਚੀ ਮਲਕਾ ਨੇ ਦਰਿੜ ਨਿਸ਼ਚਾ ਕਰ ਲਿਆ ਕਿ ਉਸ ਦਾ ਸਭ ਤੋਂ ਛੋਟਾ ਬੇਟਾ ਸ਼ਹਰ ਯਾਰ ਜਿਸ ਦੀ ਸ਼ਾਦੀ ਉਸ ਦੀ ਪਹਿਲੇ ਪਤੀ ਦੀ ਲੜਕੀ ਨਾਲ ਹੋ ਚੁਕੀ ਸੀ ਤਖਤ ਦਾ ਵਾਰਸ ਬਣੇ । ਇਹ ਰਪੋਰਟ ਸ਼ਾਹ ਜਹਾਨ ਦੇ ਕੰਨਾਂ ਤੀਕ ਵੀ ਪਹੁੰਚ ਗਈ । ਉਸ ਨੂੰ ਹੁਣੇ ਹੁਣ ਬੀ ਈਰਾਨੀ ਨਿਜੀਆਂ ਪਾਸੋਂ ਕੰਧਾਰ ਨੂੰ ਵਾਪਸ ਲੈਣ ਲਈ ਫੌਜ ਦੀ ਕਮਾਨ ਮਿਲੀ ਸੀ। ਸ਼ਾਹ ਜਹਾਨ ਦੀ ਬਗਾਵਤ ੧੬੨੩ ਈ. ਲਾਹੌਰ ਵਿਚ ਬੈਠੇ ਸ਼ਹਿਨਸ਼ਾਹ ਅਤੇ ਦਿੱਲੀ ਵਿਚ ਠਹਿਰੇ ਹੋਏ ਬੇਚੈਨ ਬੇਟੇ ਵਿਚਾਲੇ ਹੋਏ ਨਿਸਫਲ ਖਤ ਪੁਤਰ ਮਗਰੋਂ ਸ਼ਾਹ ਜਹਾਨ ਨੇ ਆਪਣੀ ਸੁਤੀਲੀ ਮਾਂ ਦੀਆਂ ਸਾਜਸ਼ਾਂ ਨੂੰ ਨਿਹਫਲ ਬਣਾਉਣ ਲਈ ਖੁਲੇ ਬੰਦ ਜਹਾਂਗੀਰ ਵਿਰਧ ਬਗਾਵਤ ਦਾ ਝੰਡਾ ਖੜਾ ਕਰ ਦਿਤਾ। ਇਸ ਤੇ ਬਹਿਨਸ਼ਾਹ ਨੇ ਉਸ ਦੇ ਵਿਰੁਧ ਲਾਹੌਰ ਤੋਂ ਕੂਚ ਬੋਲ ਦਿਤਾ। ਬਹਿਨਸ਼ਾਹ ਜਹਾਂਗੀਰ ਦੇ ਨੇੜੇ ਪੁਜ ਜਾਣ ਕਰ ਕੇ ਬਾਹ ਜਹਾਨ ਪਹਿਲੇ ਮੈਵਾੜ ਦ ਪਹਾੜਾਂ ਵਲ ਤੇ ਫੇਰ ਉਥੋਂ ਤਲਿੰਗਾਣਾ ਵਲ ਨੂੰ ਨਸ । ਗਿਆ । ਇਥੋਂ ਨਮ ਕੇ ਉਹ ਰਾਜ ਮਹਲ ਪੂਜਾ ਅਤੇ ਉਥੋਂ Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/179
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ