1 (੧੯੪) ਪਰ ਉਸ ਵਿਰੁਧ ਮੁਕਦਮਾ ਨਾ ਚਲਾਇਆ ਗਿਆ । ਦਰਬਾਰ ਵਿਚ ਪੋਸ਼ੀ ਸਮੇਂ ਜਹਾਂਗੀਰ ਨੇ ਉਸ ਨੂੰ ਸ਼ਾਦੀ ਕਰ ਲੈਣ ਦੀ ਮੁੜ ਪੇਸ਼ਕਸ਼ ਕੀਤੀ ਪਰ ਉਸ ਨੂੰ ਆਪਣੇ ਸੂਰਬੀਰ ਪਤੀ ਦੇ ਮਾਰੇ ਜਾਣ ਦਾ ਅੰਨਾ ਰੰਜ ਤੇ ਕੰਮ ਸੀ ਕਿ ਉਸ ਨੇ ਬਾਦਸ਼ਾਹ ਦੀ ਗਲ ਵਲ ਉਕਾ ਹੀ ਧਿਆਨ ਨਾ ਦਿਤਾ ਭਾਵੇਂ ਉਹਦੇ ਨਾਲ ਪਹਿਲੇ ਤੋਂ ਹੀ ਪਿਆਰ ਕਰਦੀ ਸੀ । ਜਹਾਂਗੀਰ ਦਾ ਪਛਤਾਵਾਂ ਮਿਹਰ ਉਲ ਨਿਸਾ ਨੇ ਜਿਸ ਲਾਪਰਵਾਹੀ ਦਾ ਸਬੂਤ ਦਿਤਾ ਉਸ ਤੋਂ ਜਹਾਂਗੀਰ ਨੂੰ ਬੜੀ ਨਿਰਾਸ਼ਤਾ ਹੋਈ । ਇਸ ਤੋਂ ਛੁਟ ਉਸ ਨੇ ਜੋ ਕਮੀਨਾ ਪਾਪ ਕੀਤਾ ਸੀ ਉਸ ਦਾ ਉਸ ਨੂੰ ਬੜਾ ਪਛਤਾਵਾ ਲਗਾ । ਇਸਦਾ ਅਸਰ ਇਹ ਹੋਇਆ ਕਿ ਉਸਨੇ ਫੇਰ ਚਾਰ ਸਾਲ ਤੀਕ ਉਸ ਦਾ ਧਿਆਨ ਨਾ ਦਿਤਾ ਅਤੇ ਮਿਹਰ-ਉਲ-ਨਿਸ਼ਾ ਮਹੱਲ ਵਿਚ ਬਾਦ- ਸ਼ਾਹ ਦੀ ਮਾਤਾ ਦੀ ਸੇਵਾ ਕਰਦੀ ਰਹੀ । ਉਸ ਨੂੰ ਖਰਚਾਂ ਲਈ ਰੋਜ਼ਾਨਾ ਡੇਢ ਅਥਵਾ ਦੋ ਸ਼ਲਿੰਗ ਮਿਲਦ ਸਨ। ਮਹਲ ਵਿੱਚ ਇਕ ਨਿਕਾ ਜਿਹਾ ਕਮਰਾ ਉਸ ਨੂੰ ਰਹਿਣ ਲਈ ਦਿਤਾ ਗਿਆ । ਇਕਾਂਤ ਜੀਵਨ ਇਉਂ ਇਕਾਂਤ ਜੀਵਨ ਬਤੀਤ ਕਰਦਿਆਂ ਮਿਹਰ ਉਲ ਨਿਸ਼ਾ ਨੇ ਸੂਈ ਸਿਲਾਈ ਦਾ ਮ ਤੇ ਪੇਂਟਿੰਗ ਦਾ ਕਸਬ ਕਰਕੇ ਆਪਣੀ ਆਮਦਨ ਵਿਚ ਕੁਝ ਹੋਰ ਵੀ ਵਾਧਾ ਕਰ ਲਿਆ। ਇਸ ਆਮਦਨ ਨਾਲ ਉਸ ਨੇ ਆਪਣੀ ਰਿਹਾਇਸ਼ ਦੇ ਕਮਰੇ ਨੂੰ ਐਨੀ ਜੁਗਤ ਨਾਲ ਸਜਾਇਆ ਕਿ ਹੁਨਰੀ ਕਮਾਲ ਤੋਂ ਕਾਢ ਦਿਮਾਗ ਜੋ ਕੁਛ ਕਰ ਸਕਦਾ ਸੀ ਉਹ ਸਭ ਕੁਛ ਉਥੇ ਵਖਿਆ ਜਾ ਸਕਦਾ ਸੀ । ਹਰਮ ਦੀਆਂ ਤੀਵੀਆਂ ਦਾ ਉਹਦੇ ਮਕਾਨ ਉਤੇ ਮੇਲਾ ਜਿਹਾ ਲਗਾ ਰਹਿੰਦਾ ਜੋ ਨਵੇਂ ਫੈਸ਼ਨਾਂ ਲਈ ਉਹਦੇ ਪਾਸੋਂ ਸਲਾਹ ਲੈਣ ਆਉਂਦੀਆਂ। ਇਹ ਤੀਂਵੀਆਂ ਮਿਹਰਉਲ ਨਿਮਾ ਦੀਆਂ ਛਾਪੀਆਂ ਹੋਈਆਂ ਸਿਲਕ ਦੀਆਂ ਚੀਜ਼ਾਂ ਅਤੇ ਕਮਾਲ ਦੇ ਕਸੀਦੇ ਦੇ ਕੰਮ ਨੂੰ ਬੜੀ ਚਾਹ ਨਾਲ ਖਗੋਦਣ ਲਗ ਪਈਆਂ । ਮੁਸਲਮਾਨਾਂ ਦੇ ਨਵਰੋਜ (ਨਵਾਂ ਸਾਲ) ਦੇ ਤਿਹਾਰ ਉਪਰ ਜਦ ਜਹਾਂਗੀਰ ਸ਼ਾਹੀ ਮਹੱਲ ਵਿਚ ਦਾਖਲ ਹੋਇਆ ਤਦ ਉਸ ਦੀ ਨਜ਼ਰ ਪੁਰਾਣੀ ਪ੍ਰੇਮਕਾ ਮਿਹਰ ਉਲ ਨਿਸਾ ਉਤੇ ਪਈ ਜੋ ਹੁਣ ਏਕਾਂਤ ਦਾ ਜੀਵਨ ਬਤੀਤ ਕਰ ਰਹੀ ਸੀ । ਉਸ ਸਮੇਂ ਮਿਹਰ ਉਲ ਨਿਸ਼ਾ ਸ਼ਾਦੀ ਮਲਮਲ ਦੀ ਪੁਸ਼ਾਕ ਵਿਚ ਸੀ ਜਿਸ ਨ ਉਸ ਦੇ ਸੁਹਪਣ ੇ ਪਿਆਰ ਵਿਚ ਹੋਰ ਵੀ ਵਾਧਾ ਕਰ ਰਖਿਆ ਸੀ। ਇਸ ਦੇ ਇਥੋਂ ਦੀਦ ਨੇ ਜਹਾਂਗੀਰ ਦੇ ਦਿਲ ਉਤੇ ਜਾਦੂ ਵਰਗਾ ਅਸਰ ਕੀਤਾ ਅਤੇ ਉਸ ਦੇ ਦਿਲ ਵਿਚ ਬੁਝੀ ਹੋਈ ਪਿਆਰ-ਚਿਣਗ (ਇਸ਼ਕ) ਮੁੜ ਭੜਕ ਉਠ । ਉਸ ਨੇ ਆਪਣੇ ਗੱਲ íਵਿਚੋਂ ਹਰਿਆਂ ਦੀ ਮਾਲਾ ਲਾਹ ਕੇ ਉਹਦੇ ਗੱਲ ਵਿਚ ਪਾ ਦਿਤੀ । ਇਹ ਮਾਲਾ ਬੜੀ ਕੀਮਤੀ ਸੀ ਅਤੇ ਇਸ ਵਿਚ ੪੦੦੦ ਪਿੰਡ ਦੇ ਹਰੇ ਮੋਤੀ ਜੜੇ ਹੋਏ ਸਨ। ਅੰਤ ਜਹਾਂਗੀਰ ਨਾਲ ਸ਼ਾਦੀ ੧੬੧੧ ਈਸਵੀ ਓਮੇ ਵੇਲੇ ਉਹ ਬਾ-ਸ਼ਾ) ਦੇ ਹਰਮ ਵਿਚ ਪੁਚਾਈ ਗਈ, ਜਿਥੇ ਉਹ ਬਾਦਸ਼ਾਹ ਦੀ ਬੇਗਮ (ਸੁਲਤਾਨਾ) ਬਣਾ ਦਿਤੀ ਗਈ। ਸੰਨ ੧੬੧੧ ਵਿਚ ਦੋਵਾਂ ਦੀ ਸ਼ਾਦੀ ਵੀ ਬੜੀ ਧੂਮ ਧਾਮ ਨਾਲ ਹੋ ਗਈ। ਹੌਲੀ ਹੌਲੀ ਉਸ ਨੇ ਜਹਾਂਗੀਰ ਦੋ ਦਿਲ ਉਤੇ ਹੀ ਨਹੀਂ ਸਗੋਂ ਸਾਰੀ ਸਲਤਨਤ ਉਤੇ ਵੀ ਕਬਜ਼ਾ ਕਰ ਲਿਆ । ਸ਼ਹਿਨਸ਼ਾਹ ਉਤੇ ਉਸ ਦਾ ਅਸਰ ਰਸੂਖ ਸ਼ਾਹੀ ਦਰਬਾਰ ਵਿਚ ਉਸ ਦੇ ਹੁਕਮ-ਹੁਕਾਮ ਚਲਣ ਲਗ ਪਏ । ਵਡੇ ਵਡੋ ਅਤੇ ਜ਼ਰੂਰੀ ਮਾਮਲਿਆਂ ਵਿਚ ਸ਼ਹਿਨਸ਼ਾਹ ਉਸ ਦੀ ਸਲਾਹ ਲੈਣ ਲੱਗ ਪਿਆ । ਸ਼ਾਹੀ ਮਹੱਲਾਂ ਵਿਚ ਉਸ ਦੌ ਕਮ ਚਲਣ ਲਗ ਪੲ । ਮਿਹਰ-ਉਲ-ਨਿਸ਼ਾ ਨੇ ਸ਼ਾਹੀ ਮਹੱਲ ਦੀ ਨਿਗਰਾਨੀ ਬੜੀ ਯੋਗਤਾ ਨਾਲ ਕੀਤੀ । ਬਾਦਸ਼ਾਹ ਹਰ ਵੇਲੇ ਉਸ ਨੂੰ ਆਪਣੀਆਂ ਅੱਖਾਂ ਦੇ ਸਾਹਵੇਂ ਰਖਦਾ। ਉਸ ਦੀ ਸਭ ਤੋਂ ਵਡੀ ਖੁਸ਼ੀ ਇਹੋ ਸੀ ਕਿ ਉਹ ਆਪਣੀ ਨਵੀਂ ਵਹੁਟੀ ਨੂੰ ਪ੍ਰਸੰਨ ਕਰ ਸਕੇ । ਨੂਰ ਜਹਾਨ ਦਾ ਖਤਾਬ ਹੁਣ ਉਸ ਦਾ ਨਾਮ ਮਿਹਰ-ਉਲ-ਨਿਸਾ ਤੋਂ ਬਦਲ ਕੇ ਨੂਰ ਮਹੱਲ ਰਖਿਆ ਗਿਆ ਜੋ ਛੇਤੀ ਹੀ ਮਗਰੋਂ ਨੂਰ ਜਹਾਨ ਬੇਗਮ ਵਿਚ ਬਦਲ ਗਿਆ । ਉਸ ਦੇ ਬਾਪ ਨੂੰ ਅਕਬਰ ੇ ਪਹਿਲੇ ਹੀ ਇਤਮਾਦ-ਉਦ- ਦੌਲਾ ਬਣਾ ਦਿਤਾ ਸੀ। ਉਸ ਨੂੰ ਹੋਰ ਉਚਾ ਕਰ ਕੇ ਵਜ਼ੀਏ-ਆਜ਼ਮ ਬਣਾ ਦਿਤਾ । ਉਸ ਦੇ ਵਡੇ ਭਰਾ ਅਬੁਲ ਕਾਸਮ ਨੂੰ ਇਤਮਾਦ ਖਾਂ ਦਾ ਖਿਤਾਬ ਦੇ ਕੇ ਰਸੂਮਾਤ ਦਾ ਮਾਸਟਰ ਬਣਾ ਦਿਤਾ ਗਿਆ। ਨੂਰ ਜਹਾਨ ਦੀ ਦਾਈ ਦਿਲ-ਆਰਾਮ ਵੀ ਸ਼ਾਹੀ ਮਹਿਲਾਂ ਵੀ ਵਡੀ ਅਫਸਰ ਥਾਪੀ ਗਈ ਤੇ ਉਸ ਦੇ ਸਪੁਰਦ ੬ ਹਜ਼ਾਰ ਉਹ ਤੀਵੀਆਂ ਕੀਤੀਆਂ ਗਈਆਂ ਜੇ ਮਹੱਲ ਵਿਚ ਜ਼ਨਾਨਾ ਫੌਜੀ ਗਾਰਦ ਅਤੇ ਲੌਡੀਆਂ ਸਨ । ਇਹਨਾਂ ਤੀਵੀਆਂ ਵਿਚ ਚੀਨੀ, ਹਬਸ਼ੀ, ਹਿੰਦੂ, ਮੁਸਲਮਾਨ ਤੇ ਕੋਹ-ਕਾਫ ਦੀਆਂ ਤੀਵੀਆਂ ਵੀ ਸ਼ਾਮਲ ਸਨ । ਸਦਰ-ਉਲ-ਸਦੂਰ ਨੂੰ ਹੁਕਮ ਹੋ ਗਿਆ ਕਿ ਟੂਰ ਜਹਾਨ ਦੀ ਮੁਹਰ ਤੋਂ ਬਨਾ ਹਰਮ ਦੇ ਕਿਸੇ ਵੀ ਮੈਂਬਰ ਨੂੰ ਕੋਈ ਤਨਖਾਹ ਆਦਿ ਨਾ ਦਿਤੀ ਜਾਏ। ਨੂਰ ਜਹਾਨ ਦਾ ਜਹਾਂਗੀਰ ਉਤੇ ਬੜਾ ਦਬਦਬਾ ਸੀ । ਕਿਹਾ ਜਾਂਦਾ ਹੈ ਕਿ ਨੂਰ ਜਹਾਨ ਹਰ ਗੱਲ ਵਿਚ ਆਪਣੇ ਪਿਤਾ ਦੀ ਸੁਚੱਜੀ ਸਲਾਹ ਵਰਤਦੀ ਸੀ । ਉਸ ਨੇ ਆਪਣੇ ਨਿਰਦਈ ਦੇ ਸੁਭਾ ਵਿਚ ਬੜੀ ਤਬਦੀਲੀ ਕਰ ਲਈ ਅਤੇ ਉਸ ਨੂੰ ਗੁਸੋ ੳਤੇ ਕਾਬੂ ਪਾਉਣਾ ਵੀ ਸਿਖਾ ਦਿਤਾ । ਉਸ ਨੇ ਦਿਨ ਦੇ ਸਮੇਂ ਜਹਾਂਗੀਰ ਨੂੰ ਸ਼ਰਾਬ ਪੀਣ ਤੋਂ ਵਰਜ ਦਿਤਾ ਅਤੇ ਰਾਤ ਵੇਲੇ ਦੀ ਸ਼ਰਾਬ ਵਿਚ ਵੀ ਕਮੀ ਕਰ ਦਿਤੀ । ਸ਼ਹਿਨਸ਼ਾਹ ਨੇ ਆਪਣੇ ਹਸਤ ਲਿਖਤ ਜੀਵਨ ਵਿਚ ਨੂਰ ਜਹਾਨ ਤੇ ਉਸ ਦੇ ਪਰਿਵਾਰ ਦੇ ਉਸ ਉਤੇ ਪਾਏ ਚੰਗੇ ਅਸਰ ਦਾ ਵਿਸਥਾਰ ਨਾਲ ਵਰਨਣ ਕੀਤਾ ਹੈ ਅਤੇ ਆਪਣੀ ਖੁਸ਼ਹਾਲੀ ਨੂੰ ਉਹਨਾਂ ਦੀਆਂ ਨੇਕ ਸਲਾਹਾਂ ਦਾ ਹੀ ਫਲ ਦਸਦਾ ਹੈ। ਸ਼ਹਿਨਸ਼ਾਹ ਵਲੋਂ ਉਸ ਦੇ ਅਸਰ ਰਸੂਖ ਦਾ ਬਿਆਨ ਬਾਦਸ਼ਾਹ ਲਿਖਦਾ ਹੈ- ਜਿਸ ਸਮੇਂ ਇਹ ਲਿਖਤ ਲਿਖੀ ਜਾ ਹੈ (ਸ਼ਹਿਨਸ਼ਾਹ ਦੀ ਗੱਦੀ-ਨਸ਼ੀਨੀ ਦਾ ੧੩ਵਾਂ ਸਾਲ) ਮੈਂ ਕਹਿ ਸਕਦਾ ਹਾਂ ਕਿ ਮੇਰੇ ਸਾਰੇ ਖਜ਼ਾਨੇ ਦਾ ਕਬਜ਼ਾ, ਭਾਵੇਂ ਉਹ ਸੋਨੇ ਦੇ ਰੂਪ ਵਿਚ ਹੈ ਜਾਂ ਹੀਰੇ ਜਵਾਹਰ, ਉਹ ਸਭ ਉਸ ਦੇ (ਨੂਰ ਜਹਾਨ) ਦੇ ਹੱਥ-ਵੱਸ ਵਿਚ ਹੈ । ਮੇਰਾ ਪੂਰਾ ਪੂਰਾ ਭਰੋਸਾ ਮਲਕਾ ਪ੍ਰਾਪਤ ਹੈ, ਮੈਂ ਆਪ ਵੀ ਉਹਦੇ ਕਬਜ਼ੇ ਵਿਚ ਹਾਂ ਤੇ ਮੇਰੇ ਰਾਜ ਦ ਸਾਰੇ ਹੀ ਖਜ਼ਾਨੇ 18ਸ ਚ ਤੇ ਸੁਚੇ ਪਰਿਵਾਰ ਦੇ ਕਬਜ਼ੇ ਵਿਚ ਹਨ।” ਨੂਰ ਜਹਾਨ ਦੇ ਬੁਢੇ ਪਿਤਾ ਦੋ ਵਜ਼ੀਰ ਬਣਾਏ ਜਾਣ ਉਤੇ ਕਿਸੇ ਨੂੰ ਹਸਦ (ਸਾੜਾ) ਨ ਹੋਇਆ । ਉਸ ਦੇ ਅੰਦਰ ਉਹ ਸਾਰੇ ਗੁਣ ਸਨ ਜੋ ਉਸ ਉਚੀ ਪਦਵੀ ਦੇ ਵਿਯੁਕਤੀ ਵਿਚ ਹੋਣੇ ਜ਼ਰੂਰੀ ਹਨ । ਉਸ ਨ ਸਾਬਤ ਕਰ ਦਿਤਾ ਕਿ ਉਸ ਸਮੇਂ ਦਰਬਾਰ ਵਿਚ ਉਹ ਸਚ ਮੁਚ ਹੀ ਸਭ ਤੋਂ ਵਧ ਯੋਗ ਤੇ ਦਾਨਾ ਵਜ਼ੀਰ ਸੀ ! Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/178
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ