ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/17

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯)

ਤੇ ਸਿਖਿਆ ਦੇ ਚਾਨਣ ਨਾਲ ਇਨ੍ਹਾਂ ਲੋਕਾਂਬ ਦੇ ਦਿਮਾਗਾਂ ਨੂੰ ਚਮਕਾਉਣਾ। ਉਹ ਆਪਣਾ ਸੰਸਾਰ ਵਿਚ ਮੁਖ ਕਾਰਜ ਸਾਧਨ ਲਈ ਰਬੀ ਸਦੇ ਤੇ ਏਥੇ ਆ ਪੁਜੀ ਜਿਹੜਾ ਕਿ ਕੌਮਾਂ ਦੇ ਭਲੇ ਹਿਤ ਰਬ ਨੇ ਬਣਾਇਆ ਹੈ। ਜਿਹੜੀਆਂ ਮਹਾਂ ਨ੍ਹੇਰੀਆਂ ਇਸ ਦੇਸ਼ ਦੀ ਧਰਤੀ ਤੇ ਝੂਲਦੀਆਂ ਰਹੀਆਂ ਤੇ ਉਸ ਅੰਨ੍ਹੇਰੀ ਸਦਕਾ ਇਸ ਦੇ ਪਵਿੱਤਰ ਮੰਦਰਾਂ ਦਾ ਖੰਡਨ ਕੀਤਾ ਗਿਆ, ਸ਼ਾਹੀ ਮਹਲਾਂ ਨੂੰ ਢਾਹ ਦਿਤਾ ਗਿਆ, ਇਸ ਦੀਆਂ ਉਚੀਆਂ ਆਸ਼ਾਂ ਨੂੰ ਢਾਹੁੰਦਿਆਂ ਤੇ ਸਗੋਂ ਭੁੱਖ ਨੰਗ ਦਾ ਰਾਜ ਫੈਲਾ ਦਿਤਾ। ਚਾਰੇ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆਉਂਦੀ ਸੀ। ਹੁਣ ਉਹ ਸਾਰਾ ਕੁਝ ਖਤਮ ਹੋ ਚੁਕਾ ਹੈ। ਤੇ ਹੁਣ ਇਕ ਮਨ ਭਾਉਣੀ ਠੰਡੀ ਸ਼ਾਂਤ ਹਵਾ, ਜਿਸ ਨਾਲ ਕਿ ਪਛਮ (West) ਵਲੋਂ ਤਾਜ਼ੇ ਤੇ ਠੰਡੇ ਠਾਾਰ ਛਿੱਟੇ ਵੀ ਰਲੇ ਹੋਏ ਹਨ, ਆਏ ਤੇ ਭਾਰਤ ਦੀ ਭੁਖੀ ਤਿਹਾਈ ਧਰਤੀ ਨੂੰ ਸ਼ਾਂਤ ਕਰ ਦਿਤਾ। ਇਸ ਨਾਲ ਦੇਸ਼ ਵਿਚ ਹਰ ਪਾਸੇ ਖਸ਼ਬੂਆਂ ਤੇ ਫੁਲ ਖਿਲ ਉਠੇ।

ਇਕ ਵਾਰੀ ਮੁੜ ਆਸਾਂ ਉਮੀਦਾਂ ਦੇ ਖਿੰਡੇ ਮੁੰਡੇ ਬਿਰਛਾਂ ਰਾਹੀਂ ਨਵੀਂ ਸਵੇਰ ਤੇ ਨਵਾਂ ਜੀਵਨ ਸੁਰਜੀਤ ਹੋ ਆਇਆ ਹੈ ਤੇ ਉਹਨਾਂ ਬਿਰਛਾਂ ਨਾਲ ਮਿਠੈ ਮਿਠੇ ਫਲ ਵੀ ਲਗ ਗਏ ਹਨ। ਹਿੰਦੂ ਆਪਣੇ ਮੰਦਰਾਂ ਵਿਚ "ਰਾਮ ਰਾਮ" ਉਚਾਰ ਉਠੇ ਹਨ ਤੇ ਉਸ ਪ੍ਰਭੂ ਦੀ ਅਪਾਰ ਕਿਰਪਾ ਜਾਣ ਆਪਣੇ ਦੇਵਤਿਆਂ ਅੱਗੇ ਝੁਕ ਗਏ ਹਨ। ਮੁਸਲਮਾਨ ਆਪਣੇ ਮੱਕੇ ਵਲ ਮੂੰਹ ਕਰੀ ਮਸੀਤ ਵਿਚ ਦੁਹਰਾ ਰਹੇ ਹਨ-ਅਲਾਹ; ਅਲਾਹ; ਬਤੌਰ ਇਕ ਸਚੇ ਤੇ ਪਾਕ ਮੁਸਲਮਾਨ ਹੋਣ ਦੇ ਨਾਤੇ ਤੇ ਸਿਖ, ਆਪਣੇ ਪਵਿਤਰ ਗਰੰਥ ਸਾਹਿਬ ਤੇ ਚੌਰੀ ਝੋਲਦਾ ਹੋਇਆ ਵਾਹਿਗੁਰੂ, ਵਾਹਿਗੁਰੂ ਦਾ ਜਾਪ ਜਪ ਰਿਹਾ ਹੈ ਤਾਂ ਕਿ ਉਹ, ਉਸ ਦੇ ਦੁਨਿਆਵੀ ਕੰਮਾਂ ਵਿਚ ਯੋਗ ਸਹਾਇਤਾ ਕਰ ਸਕੇ। ਸਾਡਾ ਹੁਣ ਦਾ ਸਮਾਂ ਕਿਡਾ ਅਮਨ ਤੇ ਖੁਸ਼ਹਾਲੀ ਵਾਲਾ ਸਮਾਂ ਹੈ। ਇਹ ਸਮਾਂ ਤਾਂ ਨੌਸ਼ੇਰਵਾਂ ਦੇ ਇਨਸਾਫ-ਕਾਲ ਨਾਲੋਂ ਵੀ ਵੱਡਾ ਤੇ ਹਾਰੂਨ ਅਲਰਸ਼ੀਦ ਦੀ ਸ਼ਾਨ ਨਾਲੋਂ ਉਚਾ ਹੈ ਤੇ ਹੁਣ ਅਸੀਂ ਪੂਰਬ ਦੇ ਇਤਿਹਾਸਕ ਦੇਸ਼ ਨਾਲੋਂ ਕਿਸੇ ਗਲੋਂ ਵੀ ਘਟ ਨਹੀਂ।

ਮੇਰੇ ਨੌਜਵਾਨ ਦੇਸ਼ ਵੀਰੋ! ਤੁਸੀ, ਜਿਹੜੇ ਕਿ ਵਿਦਿਅਕ ਸੈਸਥਾਵਾਂ ਦੇ ਫੁਲ ਹੋ, ਜਿਹੜੇ ਕਿ ਬਰਤਾਨਵੀ ਸਰਕਾਰ ਦੀ ਕਿਰਪਾ ਨਾਲ ਸਥਾਪਤ ਹੋਏ ਸਨ, ਤੁਸੀਂ ਜਿਹੜੇ ਕਿ, ਸਾਡੇ ਮਰਨ ਮਗਰੋਂ, ਸਾਡੀ ਥਾਂ ਲਵੋਗੇ ਤੇ ਜਿਨ੍ਹਾਂ ਵਿਚ ਸਾਡੇ ਭਵਿਖ ਦੀਆਂ ਉਮੀਦਾਂ ਲਗੀਆਂ ਹੋਈਆਂ ਹਨ, ਮੈਂ ਕਹਿੰਦਾ ਹਾਂ ਕੀ ਤੁਸੀਂ ਉਸ ਪੁਭੂ ਦਾ ਧੰਨਵਾਦ ਨਹੀਂ ਕਰੋਗੇ? ਇਸ ਮੇਰੀ ਪੁਸਤਕ ਨੂੰ ਪੜ੍ਹ ਕੇ ਤੁਹਾਡੇ ਉਹ ਦੁਖਾਂ ਭਰੇ ਦਿਨ ਹੁਣ ਲੰਘ ਗਏ ਹਨ। ਕੀ ਤੁਸੀਂ ਅਜੇ ਵੀ ਇਹ ਖਿਆਲ ਕਰਦੇ ਹੋ ਕਿ ਤੁਹਾਡਾ ਮੁਲਕ ਸਦਾ ਹੀ ਫੁੱਲਾਂ ਭਰਿਆ (ਖੁਸ਼ੀਆਂ ਭਰਪੂਰ) ਦੇਸ਼ ਸੀ? ਜਿਹੋ ਜਿਹਾ, ਹੁਣ ਤੁਸੀ ਦੇਖ ਰਹੇ ਹੋ? ਤੁਹਾਡਾ ਮੂਲਕ, ਆਪਣੀ ਅਵਸਥਾ ਕਾਰਨ; ਬਾਹਰਲੇ ਖਤਰਿਆਂ ਤੋ ਖਾਲੀ ਨਹੀਂ ਸੀ, ਜਿਵੇਂ ਕਿ ਤੁਸੀਂ ਮੇਰੇ ਦਸਣ ਤੋਂ ਬਿਨਾਂ ਹੀ ਜਾਣਦੇ ਹੋ। ਕੀ ਇਹ ਹੁਣ ਬਚਿਆ ਹੋਇਆ ਨਹੀਂ ਤੇ ਕੀ ਹੁਣ ਇਹ ਹੋਰਨਾਂ ਦੇਸ਼ਾਂ ਦੇ ਟਾਕਰੇ ਤੇ ਜਿਹੜੇ ਕਿ ਬਰਤਾਨਵੀ ਰਾਜ ਦੇ ਅਧੀਨ