ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/162

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੬੮)

ਹਕੀਮ ਮਿਰਜ਼ਾ ਬਾਦਸ਼ਾਹ ਦੀ ਪਹੁੰਚ ਦੀ ਖਬਰ ਸੁਣ ਕੇ ਕਾਬਲ ਵਲ

ਪਸੰਪਾ ਹੋ ਗਿਆ।

ਹਕੀਮ ਮਿਰਜ਼ਾ ਦੀ ਕਾਬਲ ਨੂੰ ਪਸਪਾਈ

ਸ਼ਾਹੀ ਫ਼ੌਜ ਨੇ ਦਰਿਆ ਸਿੰਧ ਬੇੜੀਆਂ ਉਤੇ ਪਾਰ ਕੀਤਾ ਇਸ ਤੇ ਹਕੀਮ ਮਿਰਜ਼ਾ ਦੇ ਕਰਮਚਾਰੀ ਪਸ਼ੌਰ ਤੋਂ ਨਸ ਗਏ । ਜਲਾਲਬਾਦ ਪਹੁੰਚ ਕੇ ਸ਼ਾਹਜ਼ਾਦਾ ਮੁਰਾਦ ਕਾਬਲ ਵਲ ਅਗੇ ਵਧਿਆ । ੬ ਮਾਰਚ ੧੫੭੯ ਨੂੰ ਹਕੀਮ ਮਿਰਜ਼ਾ ਤੇ ਸ਼ਾਹਜ਼ਾਦਾ ਮੁਰਾਦ ਦਆਂ ਫ਼ੌਜਾਂ ਵਿਚਾਲੇ ਲੜਾਈ ਹੋਈ । ਹਕੀਮ ਮਿਰਜ਼ਾ ਨੇ ਆਪਣੀ ਫੌਜ਼ ਦੀ ਕਮਾਨ ਆਪ ਕੀਤੀ। ਕੰਵਰ ਮਾਨ ਸਿੰਘ ਅਤੇ ਤੁਜ਼ਕ ਖਾਂ ਅਟਕਾ ਨੇ ਹਾਥੀ ਉਪਰੋਂ ਗੋਲੀ ਵਰਾਉਨੀ ਸ਼ੁਰੂ ਕੀਤੀ। ਹਕੀਮ ਮਿਰਜ਼ਾ ਤੇ ਉਸ ਦੀ ਫੌਜ ਨੂੰ ਜੰਗ ਵਿਚ ਹਾਰ ਹੋਈ ਅਤੇ ਉਹ ਮੈਦਾਨ ਛਡ ਕੇ ਨਸ ਗਿਆ । ਸ਼ਾਹਜ਼ਾਦੇ ਦੀ ਫਤਹ ਦੀ ਖਬਰ ਬਾਦਸ਼ਾਹ ਨੂੰ ਸੁਰਖਾਬੰਦ ਦੇ ਅਸਥਾਨ ਤੇ ਪੁਜੀ । ਬਾਦਸ਼ਾਹ ੧੧ ਮਾਰਚ ੧੫੭੯ ਨੂੰ ਬਿਨਾ ਰੋਕ ਟੋਕ ਕਾਬਲ ਵਿਚ ਦਾਖਲ ਹੋ ਗਿਆ।

ਹਕੀਮ ਮਿਰਜ਼ਾ ਦੀ ਘੋੜ ਬੰਦ ਵਲ ਪਸਪਾਈ

ਹਕੀਮ ਮਿਰਜ਼ਾ ਘੋੜ ਬੰਦ ਵਲ ਨਸ ਗਿਆ ਜਿਥੇ ਪੁਜ ਕੇ ਸ ਨੇ ਬਾਦਸ਼ਾਹ ਪਾਸੋਂ ਮਾਫੀ ਮੰਗੀ ; ਜੋ ਬਾਦਸ਼ਾਹ ਨੇ ਦੇ ਦਿਤੀ ਬਾਦਸ਼ਾਹ ਨੇ ਉਸ ਦੇਸ਼ ਦਾ ਰਾਜ ਉਸੇ ਨੂੰ ਵਾਪਸ ਮੋੜ ਦਿਤਾ ਤੇ ਸ਼ਾਹੀ ਫੌਜ ਆਗਰੇ ਨੂੰ ਵਾਪਸ ਮੁੜ ਆਈ। ਸ਼ਹਿਨਸ਼ਾਹ ਨੇ ਸਿੰਧ ਪੁਜਣ ਹੁਕਮ ਦਿਤਾ ਕਿ ਅਟਕ ਦਾ ਕਿਲ੍ਹਾ ਉਸਾਰਿਆ ਜਾਏ।

ਅਟਕ ਕਿਲੇ ਦੀ ਉਸਾਰੀ

੧੩ ਅਕਤੂਬਰ ੧੫੭੯ ਨੂੰ ਸ਼ਹਿਨਸ਼ਾਹ ਲਾਹੌਰ ਪੂਜਾ ਅਤੇ ਪੰਜਾਬ ਦੀ ਗਵਰਨਰੀ ਰਾਜਾ ਭਗਵਾਨ ਦਾਸ ਨੂੰ ਬਖਸ਼ ਕੇ ਆਪ ਵਾਪਸ ਆਗਰੇ ਚਲਾ ਗਿਆ।

ਰਾਜਾ ਭਗਵਾਨ ਦਾਸ ਪੰਜਬ ਦਾ ਗਵਰਨਰ

ਸੰਨ ੧੫੮੫ ਈਸਵੀ ਵਿਚ ਰਾਜਾ ਭਗਵਾਨ ਦਾਸ ਦੀ ਬੇਟੀ ਦਾ ਵਿਆਹ ਸ਼ਾਹਜ਼ਾਦਾ ਮੁਹੰਮਦ ਸਲੀਮ ਮਿਰਜ਼ਾ ਨਾਲ ਹੋ ਗਿਆ ਜੋ ਕਿ ਸ਼ਹਿਨਸ਼ਾਹ ਦਾ ਸਭ ਤੋਂ ਵਡਾ ਸ਼ਾਹਜ਼ਾਦਾ ਸੀ ।

ਹਕੀਮ ਮਿਰਜ਼ਾ ਦੀ ਮੌਤ ੧੫੮੦ ਈ,

ਅਗਲੇ ਸਾਲ ਬਾਦਸ਼ਾਹ ਦਾ ਮਿਤਰੇਆ ਭਾਈ ਸ਼ਾਹਜ਼ਾਦਾ ਮੁਹੰਮਦ ਹਕੀਮ ਮਿਰਜ਼ਾ ਕਾਬਲ ਵਿਚ ਮਰ ਗਿਆ ਅਤੇ ਰਾਜਾ ਭਗਵਾਨ ਦਾਸ ਦੇ ਸਪੁੱਤਰ ਕੰਵਰ ਮਾਨ ਸਿੰਘ ਨੂੰ ਕਾਬਲ ਦਾ ਗਵਰਨਰ ਨਿਯਤ ਕੀਤਾ ਗਿਆ। ਅਫਗਾਨ ਵਸੋਂ ਦੇ ਸੂਬੇ ਵਿਚ ਇਕ ਹਿੰਦੂ ਨੂੰ ਗਵਰਨਰ ਨਿਯਤ ਕਰਨਾ ਅਕਬਰ ਦੀ ਦਲੇਰੀ ਭਰੀ ਪਰਤੂੰ ਦਾਨਸ਼ਵੰਦੀ ਦੀ ਪਾਲਿਸੀ ਦੀ ਦਲੀਲ ਹੈ

ਬਾਦਸ਼ਾਹ ਦਾ ਲਾਹੌਰ ਵਿਚ ਠਹਿਰਾਓ

ਇਥੋਂ ਬਾਦਸ਼ਾਹ ਪੰਜਾਬ ਵਿਚ ਗਿਆ । ਉਸ ਨੇ ਇਕ ਫੌਜੀ ਦਸਤਾ ਕਾਬਲ ਇਸ ਲਈ ਰਵਾਨਾ ਕੀਤਾ ਕਿ ਉਹ ਮੁਹੰਮਦ ਹਕੀਮ ਮਿਰਜ਼ੇ ਦੇ ਪਰਿਵਾਰ ਨੂੰ ਲਾਹੌਰ ਲੈ ਆਵੇ । ਲਾਹੌਰ ਵਿਚ

ਠਹਿਰਾਉ ਦ ਸਮੇਂ ਅਕਬਰ ਨੇ ਕਸ਼ਮੀਰ, ਸਵਾਤ ਤੇ ਬਜੌਰ ਵਿਰੁਧ ਫੌਜੀ ਮੁਹਿੰਮਾਂ ਨੂੰ ਜਥੇਬੰਦ ਕੀਤਾ । ਕੰਵਰ ਮਾਨ : ਸਿੰਘ ਦੀ ਕਮਾਨ ਹੇਠ ਰੌਸ਼ਨਾਈ ਅਫਗਾਨਾਂ ਨੂੰ ਸਜ਼ਾ ਦੇਣ ਲਈ ਵੀ ਫ਼ੌਜ਼ ਰਵਾਨਾ ਕੀਤੀ।

ਰੋਸ਼ਨਾਈ ਕਬੀਲਾ

ਇਹ ਕਬੀਲਾ ਚੰਦਾਕਾ ਕਾਫਰ ਨਾਮ ਨਾਲ ਪ੍ਰਸਿੱਧ ਸੀ । ਇਹ ਲੋਕ ਇਕ ਹਿੰਦਵਾਸੀ ਦੇ ਪਿਛਲਗ ਸਨ, ਜਿਸ ਨੇ ਪੀਰ ਰੌਸ਼ਨਾਈ ਦੇ ਨਾਮ ਨਾਲ ਬਹੁਤ ਸਾਰੇ ਲੋਕਾਂ ਨੂੰ ਆਪਣਾ ਮੁਰੀਦ ਬਣ, ਲਿਆ ਸੀ। ਉਸ ਦੀ ਮੌਤ ਉਪਰ ਉਸ ਦਾ ਪੁਤਰ ਜਲਾਲਾ ਪੀਰ ਬਣਿਆ ਜੋ ਅਕਬਰ ਦੇ ਦਰਬਾਰ ਵਿਚ ਕੁਛ ਸਮਾਂ ਰਹਿਣ ਮਗਰੋਂ ਅਫਜਾਨ ਦੇਸ਼ ਵਲ ਨੱਸ ਗਿਆ, ਜਿਥੇ ਉਸ ਨੇ ਬਗਾਵਤ ਦਾ ਝੰਡਾ ਖੜਾ ਕਰ ਦਿਤਾ। ਇਹਨਾਂ ਬਾਗੀਆਂ ਨੂੰ ਕਾਬਲ ਤੇ ਹਿੰਦ ਵਿਚਾਲੇ ਆਵਾਂ-ਜਾਈ ਬੰਦ ਕਰ ਦਿਤੀ ਸੀ ।

ਸਵਾਤ ਤੇ ਬਜੌਰ ਵਲ ਮੁਹਿੰਮ ੧੫੮੬ ਈ:

ਸਵਾਤ ਅਤੇ ਬਜੌਰ ਵਲ ਭੇਜੀ ਜਾਣ ਵਾਲੀ ਮੁਹਿੰਮ ਦੀ ਕਮਾਨ ਜ਼ੈਨ ਖਾਂ ਕੋਕਾ ਦੇ ਸਪੁਰਦ ਕੀਤੀ ਗਈ। ਉਸ ਦੀ ਕੁਮਕ ਲਈ ਸਯੱਦ ਖਾਨ ਗਖੜ, ਸ਼ੇਖ ਫੌਜੀ, ਮੁਲਾਂ ਸ਼ੈਰੀ ਅਤੇ ਸ਼ੇਖ ਆਨਲ ਦੀਆਂ ਫੌਜਾਂ

ਿਯਤ ਕਰ ਦਿਆਂ । ਹਕੀਮ ਅਬਦੁਲ ਜੀਲਾਨੀ ਅਤੇ ਕਈ ਹੋਰ

ਪ੍ਰਸਿੱਧ ਅਫਸਰ ਵੀ ਫੌਜਾਂ ਦੇ ਕ ਇਸ ਪਾਸੇ ਰਵਾਨਾ ਕੀਤੇ ।

ਰਾਜਾ ਬੀਰਬਲ ਦੀ ਜੰਗ ਵਿਚ ਮੌਤ

ਇਸ ਲੜਾਈ ਵਿਚ ਅਫਗਾਨ ਇੰਨੀ ਸੂਰਬੀਰਤਾ ਨਾਲ ਲੜੇ ਕਿ ਸ਼ਾਹੀ ਫੌਜ ਨੂੰ ਬੁਰੀ ਤਰ੍ਹਾਂ ਹਾਰ ਖਾਣੀ ਪਈ । ਸ਼ਾਹੀ ਫੌਜ ਦੇ ੮ ਹਜ਼ਾਰ ਜਵਾਨ ਖੇਤ ਰਹੇ । ਮਰਨ ਵਾਲਿਆਂ ਵਿਚ ਵਡਾ ਵਜ਼ੀਰ ਰਾਜਾ ਬੀਰਬਲ, ਮੁਲਾਂ ਸ਼ੇਰੀ ਅਤੇ ਕਈ ਹੋਰ ਚੋਣਵਾਂ ਅਫਸਰ ਵੀ ਸਨ। ਜ਼ੈਨ ਖਾਂ ਕੋਕਾ ਅਤੇ ਹਕੀਮ ਅਬਦੁਲ ਫਤਹ ਬੜੀ ਮੁਸ਼ਕਲ ਨਾਲ ਅਟਕ ਵਿਚ ਸ਼ਾਹੀ ਕੈਂਪ ਨਾਲ ਆਣ ਮਿਲੇ । ਕੰਵਰ ਮਨ ਸਿੰਘ ਨੇ, ਜਿਸ ਨੂੰ ਰੋ:ਨਾਈ ਅਫਗਾਨਾਂ ਵਿਰੁਧ ਭੇਜਿਆ ਗਿਆ ਸੀ, ਉਹਨਾਂ ਨੂੰ ਇਲਾਕੇ ਵਿਚੋਂ ਨਸ਼ਾ ਦਿਤਾ ਤੇ ਉਹਨਾਂ ਦੀ ਬੜੀ ਕੱਟਾ-ਵੱਢ ਕੀਤੀ। ਇਹਨਾਂ ਘਟਨਾਵਾਂ ਮਗਰੋਂ ਬਾਦਸ਼ਾਹ ਅਟਕ ਤੋਂ ਲਾਹੌਰ ਚਲਾ ਆਇਆ, ਜਿਥੋਂ ਉਸ ਨੇ ਕੰਵਰ ਮ ਨ ਸਿੰਘ ਨੂੰ ਉਸ ਦੇਸ ਦੀ ਗਵਰਨਰੀ ਦਾ ਢਾਰਜ ਲੈਣ ਲਈ ਕਾਬਲ ਰਵਾਨਾ ਕੀਤਾ।

ਹਿੰਦੂ ਸ਼ਾਹਜ਼ਾਦੀ ਨਾਲ ਸ਼ਾਦੀ

ਓਸੇ ਹੀ ਸਾਲ ਸ਼ਾਹੀ ਸ਼ਾਹਜ਼ਾਦਾ ਮੁਹੰਮਦ ਸਲੀਮ ਮਿਰਜ਼ਾ ਦੀ ਸ਼ਾਵੀ ਰਾਜਪੂਤ ਰਾਜੇ ਰਾਏ ਸਿੰਘ ਦੀ ਲੜਕੀ ਨਾਲ ਕੀਤੀ ਗਈ।

ਕਸ਼ਮੀਰ ਦੀ ਮੁਹਿੰਮ

ਕਸ਼ਮੀਰ ਵਲ਼ ਜਿਹੜੀ ਮੁਹਿੰਮ ਸ਼ਾਹ ਰੁਖ਼ ਮਿਰਜ਼ਾ, ਰਾਜਾ ਭਗਵਾਨ ਦਾਸ ਅਤੇ ਸ਼ਾਹ ਕੁਲੀ ਖਾਂ ਮਾਹਰਮ ਦੇ ਮਾਤਹਿਤ ਭੇਜੀ ਗਈ ਸੀ ਉਸ ਨੂੰ ਇੰਨੀ ਕੁ ਸਫਲਤਾ ਹੋਈ ਕਿ ਉਹ ਕੇਸਰ ਦੀ ਅਜਾਰਾਦਾਰੀ ਪਰਾਪਤ ਕਰਨ ਅਤੇ ਬਾਦਸ਼ਾਹ ਦੇ ਨਾਮ ਦਾ ਸਿਕਾ ਚਾਲੂ ਕਰਨ ਵਿਚ ਸਫਲ ਹੋਈ । ਪਰ ਇਸ ਮੁਹਿੰਮਾਤੀ ਫੌਜ ਨੂੰ ਬਰਫ ਤੇ ਬਾਰਸ਼ਾਂ ਹਥੋਂ ਭਾਰਾ ਨੁਕਸਾਨ ਸਹਾਰਨਾ ਪਿਆ।

ਕਸ਼ਮੀਰ ਦੀ ਵਹ ੧੫੮੬ ਈਸਵੀ

ਬਾਦਸ਼ਾਹ ਨੇ ਇਹਨਾਂ ਦੀ ਸਹਾਇਤਾ ਲਈ ਅਮੀਰ ਉਲ ਬਹਿਬ