ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/160

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੬੬)

ਲੈ ਸਮਝਿਆ ਕਿ ਇਹ ਕਾਰਰਵਾਈ ਉਸ ਦੀ ਜਾਨ ਲੈਣ ਲਈ ਕੀਤੀ

ਸ਼ਸ਼ੀ ਹੈ। ਉਸ ਹਾਥੀ ਦਾ ਰਥਵਾਨ ਬਾਦਸ਼ਾਹ ਨੇ ਉਹਦੇ ਸਪੁਰਦ ਕਰ ਵਿਤਾ। ਉਸ ਨੇ ਉਸ ਰਥਵਾਨ ਨੂੰ ਵੀ ਮਰਵਾ ਦਿਤਾ। ਇਹੋ ਜਿਹੀਆਂ ਘਟਨਾਵਾਂ ਨਾਲ ਬਾਦਸ਼ਾਹ ਤੇ ਬਹਿਰਾਮ ਖਾਂ ਵਿਚਾਲੇ ਪਾੜਾ ਪੈ ਗਿਆ। ਵਜ਼ੀਰ ਨੇ ਇਹ ਸਮਝ ਕੇ ਕਿ ਹੁਣ ਬਾਦਸ਼ਾਹ ਦੇ ਦਿਲ ਵਿਚ ਉਸ ਦੀ ਕੋਈ ਕਦਰ ਨਹੀਂ ਰਹੀ ਬੰਗਾਲ ਦੇ ਅਫਗਾਨਾਂ ਵਿਰੁਧ ਕੂਚ ਬੋਲ ਵਿਤਾ। ਉਹ ਚਾਹੁੰਦਾ ਸੀ ਕਿ ਬੰਗਾਲ ਵਿਚ ਜਾ ਵਸੇ। ਪਰ ਅਜੇ ਉਹ ਬਹੁਤ ਦੂਰ ਨਹੀਂ ਸੀ ਗਿਆ ਕਿ ਉਸ ਨੇ ਆਪਣਾ ਇਰਾਦਾ ਬਦਲ ਵਿਤਾ ਅਤੇ ਉਥੋਂ ਹੀ ਨਾਗਰ ਵਲ ਚਲ ਪਿਆ ਤਾਂ ਜੋ ਮਕੇ ਹਜ ਲਈ ਚਲਾ ਜਾਏ। ਉਸ ਨੇ ਫੇਰ ਇਹ ਇਰਾਦਾ ਵੀ ਬਦਲ ਦਿਤਾ ਤੇ ਇਕ ਤਕੜੀ ਫੌਜ ਭਰਤੀ ਕਰ ਲਈ ਤਾਂ ਜੁ ਪੰਜਾਬ ਵਿਚ ਜਾ ਡੇਰੇ ਲਾਏ। ਅੰਤ ਬਾਦਸ਼ਾਹ ਨੇ ਵੀ ਜਤਨ ਸ਼ੁਰੂ ਕਰ ਦਿਤੇ ਕਿ ਉਹ ਉਸ ਦੇ ਅਸਰ ਰਸੂਖ ਤੋਂ ਮੁਕਤ ਹੋ ਜਾਏ। ਇਸ ਮੰਤਵ ਲਈ ਉਸ ਮੈਂ ਰਾਜ ਕਾਜ ਦਾ ਸਾਰਾ ਕੰਮ ਆਪਣੇ ਹੱਥ ਵਿਚ ਲੈ ਲਿਆ।

ਉਸ ਦਾ ਪਤਨ

ਬਾਦਸ਼ਾਹ ਨੇ ਆਪਣੇ ਉਸਤਾਦ ਮੀਰ ਅਬਦੁਲ ਲਤੀਫ ਕਾਜ਼ਵਾਨੀ ਨੂੰ ਬਹਿਰਾਮ ਖਾਂ ਪਾਸ ਇਹ ਪੈਗਾਮ ਦੇ ਕੇ ਭੇਜਿਆ। ‘ਹੁਣ ਤੀਕ ਮੇਰਾ ਧਿਆਨ ਵਿਦਿਆ ਤੋ ਜਵਾਨੀ ਦੀਆਂ ਖੁਸ਼ੀਆਂ ਵਿਚ ਲਗਾ ਰਿਹਾ ਹੈ। ਹੁਣ ਬਾਦਸ਼ਾਹ ਦੀ ਮਰਜ਼ੀ ਹੈ ਕਿ ਹੁਣ ਤੁਸੀਂ ਸਲਤਨਤ ਵੇ ਮਾਮਲੇ ਨਜਿਠਣ ਦਾ ਪ੍ਰਬੰਧ ਕਰੋ। ਪਰ ਹੁਣ ਸਾਡੀ ਮਰਜ਼ੀ ਇਹ ਹੈ ਕਿ ਅਸੀਂ ਆਪਣੀ ਪਰਜਾ ਨਾਲ ਆਪਣੀ ਮਰਜ਼ੀ ਅਨੁਸਾਰ ਇਨਸਾਫ ਕਰੀਏ। ਇਸ ਲਈ ਸਾਡੇ ਹਿੱਤ ਨੂੰ ਚਾਹੀਦਾ ਹੈ ਕਿ ਉਹ ਸੰਸਾਰੀ ਝਮੇਲਿਆਂ ਤੋਂ ਲਾਂਭੇ ਹੋ ਜਾਏ। ਅਤੇ ਮੱਕੇ ਜਾ ਕੇ ਆਪਣਾ ਅੱਗਾ ਸਵਾਰੇ ਤੇ ਬਾਕੀ ਜੀਵਨ ਖੁਦਾ ਦੀ ਯਾਦ ਵਿਚ ਬਿਤਾ ਦੇਵੇ। ਬਹਿਰਾਮ ਖਾਂ ਨੇ ਆਪਣੇ ਉਚੇ ਔਹਦੇ ਦਾ ਨਿਸ਼ਾਨ, ਝੰਡੇ, ਨਗਾਰੇ ਅਤੇ ਆਪਣੇ ਹਾਥੀ ਬਾਦਸ਼ਾਹ ਨੂੰ ਵਾਪਸ ਕਰ ਘਲੇ ਅਤੇ ਆਪ ਮਕੇ ਜਾਣ ਦੇ ਇਰਾਦੇ ਨਾਲ ਬੀਕਾਨੇਰ ਤੀਕ ਜਾ ਪੁਜਾ। ਬੀਕਾਨੇਰ ਵਿਚ ਪੁਜ ਕੇ ਉਸ ਨੇ ਆਪਣਾ ਇਰਾਦਾ ਬਦਲ ਲਿਆ ਅਤੇ ਨਾਗੌਰ ਵਾਪਸ ਮੁੜ ਆਇਆ।

ਬਹਿਰਾਮ ਦੇ ਪੰਜਾਬ ਵਿਚ ਬਗ਼ਾਵਤ ਫੈਲਾਉਣ ਦੇ ਜਤਨ

ਇਸ ਦੇ ਥੋੜਾ ਚਿਰ ਮਗਰੋਂ ਉਹ ਪੰਜਾਬ ਆ ਗਿਆ ਅਤੇ ਏਥੇ ਆ ਕੇ ਉਸ ਨੇ ਬਗਾਵਤ ਦਾ ਝੰਡਾ ਖੜਾ ਕਰ ਦਿਤਾ। ਪੀਰ ਮੁਹੰਮਦ ਖਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਬਠਿੰਡੇ ਵਲ ਨਸਾ ਦਿਤਾ। ਉਥੇ ਉਸ ਦਾ ਇਕ ਪੁਰਾਣਾ ਸਾਥੀ ਸ਼ੇਰ ਮੁਹੰਮਦ ਖਾਂ ਰਹਿੰਦਾ ਸੀ। ਉਸ ਦੇ ਉਤੇ ਂ ਉਸ ਨੂੰ ਬੜੀ ਆਸ ਸੀ ਪਰ ਇਸ ਆਸ ਦੇ ਉਲਟ ਉਸ ਨੇ ਕੇਵਲ ਉਹਦੇ ਸਾਥੀਆਂ ਨੂੰ ਹੀ ਓਥੋਂ ਨਸਾ ਦਿਤਾ ਸਗੋਂ ਉਸ ਦੇ ਸਾਰੇ ਮਾਲ ਅਸਬਾਬ ਉਤੇ ਵੀ ਕਬਜ਼ਾ ਕਰ ਲਿਆ। ਭਗੌੜਾ ਵਜ਼ੀਰ ਓਥੋਂ ਦੀਪਾਲਪੁਰ ਚਲਾ ਗਿਆ ਜਿਥੇ ਉਸ ਦਾ ਇਕ ਪੁਰਾਣਾ ਸਾਥੀ ਦਰਵੇਸ਼ ਮੁਹੰਮਦ ਉਜ਼ਬਕ ਗਵਰਨਰ ਸੀ। ਉਸ ਨੇ ਆਪਣੀ ਵਲੋਂ ਖਵਾਜਾ ਮੁਜ਼ਫਰ ਅਲੀ ਨੂੰ ਗਵਰਨਰ ਦੀ ਸੇਵਾ ਵਿਚ ਭੇਜਿਆ, ਪਰ ਗਵਰਨਰ ਨੇ ਉਸ ਦੇ ਦੂਤ ਨੂੰ ਕਦ ਕਰ ਲਿਆਂ ਅਤੇ ਕੋਚ ਕਰ ਕੇ ਬਾਦਸ਼ਾਹ ਪਾਸ ਭੇਜ ਦਿਤਾ।

ਉਸ ਦੀਆਂ ਫੌਜਾਂ ਦੀ ਹਾਰ ਨੂੰ

ਸਫਲਤਾ ਦੀਆਂ ਸਾਰੀਆਂ ਆਸਾਂ ਉਮੈਦਾਂ ਖਤਮ ਹੋ ਜਾਣ ਤੇ ਸਾਬਕਾ ਵਜ਼ੀਰ ਜਾਲੰਧਰ ਵਲ ਚਲਾ ਗਿਆ। ਅਤੇ ਉਥੋਂ ਮਾਛੀਵਾੜੇ

ਵਲ ਵਧਿਆ। ਪਰ ਏਥੇ ਉਸ ਦਾ ਟਾਕਰਾ ਮੁਗਲ ਜਰਨੈਲ ਮੁਹੰਮਦ ਖਾਂ ਅਟਕਾ ਨਾਲ ਹੋਇਆ।ਇਸੇ ਲੜਾਈ ਵਿਚ ਵਜ਼ੀਰ ਦੀਆਂ ਫੌਜਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ।

ਬਹਿਰਾਮ ਖਾਂ ਦੀ ਪਰੇਸ਼ਾਨੀ

ਅੰਕਬਰ ਹੁਣ ਖੁਦ ਆਪ ਲਾਹੌਰ ਪੁਜਾ ਜਦ ਲੁਧਿਆਣੇ ਪੂਜਾ ਤਦ ਉਸ ਨੇ ਇਹ • ਖਬਰ ਸੁਣੀ ਕਿ ਸ਼ਿਵਾਲਕ ਪਰਬਤਾਂ ਵਿਚ ਬਹਿਰਾਮ ਖਾਂ ਨੂੰ ਕਤਈ ਹਾਰ ਹੋਈ ਹੈ। ਜਲਾਵਤਨ ਵਜ਼ੀਰ ਹੁਣ ਬੜੀ ਵਡੀ ਬਿਪਤਾ ਵਿਚ ਫਸ ਗਿਆ। ਤੰਗ ਆ ਕੇ ਉਸ ਨੇ ਆਪਣੇ ਮੋਹਤਬਰ ਵਕੀਲ ਜਮਾਲ ਨੂੰ ਬਾਂਹੀ ਮਾਲਕ ਪਾਸ ਭੇਜਿਆ ਜਿਸ ਨੇ ਬਾਦਸ਼ਾਹ ਪਾਸ ਉਸ ਦੀ ਬਦਕੀਸਮਤੀ ਤੇ ਬਿਪਤਾ ਦਾ ਹਾਲ ਦਸ ਕੇ ਮਾਫੀ ਲਈ ਬੇਨਤੀ ਕੀਤੀ। ਬਾਦਸ਼ਾਵ ਨੇ ਮੁਲਾ ਅਬਦੁਲ ਸੁਲਤਾਨ ਪੁਰੀਏ ਨੂੰ ਵਜ਼ੀਰ ਪਾਸ ਭੇਜ ਕੇ ਉਸ ਨੂੰ ਭਰੋਸਾ ਦਵਾਇਆ ਕਿ ਬਾਦਸ਼ਾਹ ਉਸ ਨੂੰ ਮਾਫ ਕਰ ਦੇਵੇਗਾ।

ਪਸ਼ਚਾਤਾਪ

ਬਾਦਸ਼ਾਹ ਨੇ ਕੁਛ ਵਡੇ ਵਡੇ ਦਰਬਾਰੀਆਂ ਨੂੰ ਉਸ ਨੂੰ ਦਰਬਾਰ ਵਿਚ ਲੈ ਆਣ ਲਈ ਭੇਜਿਆ। ਪਛਤਾਵਾ ਕਰਨ ਵਾਂਲੇ ਵਜ਼ੀਰ ਦਾ ਸਖੀ ਦਿਲ ਬਾਦਸ਼ਾਹ ਨੇ ਜਿਸ ਪਰਕਾਰ ਸਵਾਗਤ ਕੀਤਾ ਉਹ ਬੜਾ ਅਸਰਭਰਪੂਰ ਦਰਿਸ਼ ਸੀ। ਇਸ ਦਰਿਸ਼ ਨੂੰ ਫਰਿਸ਼ਤੇ ਨੇ ਐਉ ਬਿਆਨਿਆ ਹੈ:- ਜਦ ਬਹਿਰਾਮ ਖਾਂ ਸ਼ਾਹੀ ਖੈਮੇ ਵਿਚ ਦਾਖਲ ਹੋਇਆ ਤਦ ਉਸ ਨੇ ਆਪਣੀ ਪਗੜੀ ਲਾਹ ਕੇ ਆਪਣੇ ਗਲ ਵਿਚ ਪਾ ਲਈ, ਅਤੇ ਅੰਜੂ ਭਰਪੂਰ ਅਖੀਆਂ ਨਾਲ ਬਾਦਸ਼ਾਹ ਦ ਪੈਰਾਂ ਉਤੇ ਡਿਗ ਪਿਆ। ਅਕਬਰ ਨੇ ਬਾਹਾਂ ਫੈਲਾ ਕੇ ਉਸ ਨੂੰ ਉਪਰ ਉਠਾਇਆ ਅਤੇ ਉਸ ਨੂੰ ਆਪਣੇ ਸਜੇ ਪਾਸੇ ਉਸੇ ਗਦੀ ਉਤੇ ਬਿਠਾ ਦਿੱਤਾ ਜਿਥੇ ਉਹ ਪਹਿਲੇ ਬੈਠਿਆ ਕਰਦਾ ਸੀ।

ਖਿਮਾ

ਹੁਣ ਉਹ ਫੇਰ ਦਰਬਾਰੀਆਂ ਦਾ ਸਰਦਾਰ ਬਣਾ ਦਿਤਾ ਗਿਆ। ਬੜੀ ਸ਼ਾਨਦਾਰ ਪੁਸ਼ਾਕ ਉਸ ਦੇ ਲਈ ਆ ਗਈ ਤੇ ਬਾਦਸ਼ਾਹ ਨੇ ਉਸ ਨੂੰ ਸੰਬੋਧਨ ਕਰਕੇ ਆਖਿਆ ‘ਜੇ ਬਹਿਰਾਮ ਨੂੰ ਫੌਜੀ ਜੀਵਨ ਪਸੰਦ ਹੋਏ ਤਦ ਉਸ ਨੂੰ ਕਾਲਪੀ ਅਤੇ ਚੰਦੋਰੀ ਦਾ ਰਾਜ ਮਿਲ ਸਕਦਾ ਹੈ। ਜੇ ਉਹ ਸ਼ਾਹੀ ਦਰਬਾਰ ਵਿਚ ਰਹਿਣਾ ਚਾਹੁੰਦਾ ਹੈ ਤਦ ਉਸ ਵਿਅਕਤੀ ਨੂੰ ਜੋ ਸਾਡੇ ਪਰਿਵਾਰ ਦਾ ਹਿਤੈਸ਼ੀ ਹੈ ਹਰ ਤਰ੍ਹਾਂ ਦੀਆਂ ਸ਼ਰਤਾਂ ਮਿਲ ਸਕਦੀਆਂ ਹਨ ਅਤੇ ਜੇ ਉਹ ਤਿਆਗ ਦਾ ਜੀਵਨ ਬਤੀਤ ਕਰਨਾ ਚ ਹੁੰਦਾ ਹੈ ਤਦ ਉਹ ਸ਼ਾਹੀ ਖਰਚ ਤੇ ਮੌਕੇ ਦੇ ਹਜ ਨੂੰ ਜਾ ਸਕਦਾ ਹੈ ਤੇ ਉਸ ਨੂੰ ਉਚ ਅਧਿਕਾਰੀ ਦੀ ਸ਼ਾਨ ਦੇ ਮੁਤਾਬਕ ਸਹਾਇਕ ਫੌਜ ਦਿਤੀ ਜਾਏਗੀ।

ਇਸ ਦਾ ਉਤਰ ਬਹਿਰਾਮ ਖਾਂ ਨੇ ਐਉਂ ਦਿਤਾ:- ਬਾਦਸ਼ਾਹ ਦਾ ਇਤਬਾਰ ਗਵਾ ਕੇ ਭਲਾਂ ਹਜ਼ੂਰ ਦੀ ਸੇਵਾ ਵਿਚ ਕਿਵੇਂ ਰਹਿ ਸਕਦਾ ਹਾਂ। ਬਾਦਸ਼ਾਹ ਨੇ ਜੋ ਮੇਰੇ ਹਾਲ ਉਤੇ ਤਰਸ ਕੀਤਾ ਹੈ ਮੇਰੇ ਲਈ ਉਹੋ ਬੜਾ ਹੈ। ਇਸ ਲਈ ਹੁਣ ਮੈਂ ਆਪਣੀ ਆਕਬਤ (ਅਗਾ) ਸਵਾਰਨ ਵਲ ਧਿਆਨ ਦੇਣਾ ਚਾਹੁੰਦਾ ਹਾਂ। ਇਸ ਲਈ ਹਜ਼ੂਰ ਮੈਨੂੰ ਹਜ ਕਰਨ ਦੀ ਆਗਿਆ ਬਖਸ਼ਣ।” ਅਕਬਰ ਨੇ ਇਸ ਦੀ ਗਲ ਨੂੰ ਪਰਵਾਨ ਕਰ ਲਿਆ। ਉਸ ਦੇ ਨਾਮ ੫੦ ਹਜ਼ਾਰ ਰੁਪਏ ਦੀ ਪੈਨਸ਼ਨ ਲਾ ਦਿਤੀ। ਬਹਿਰਾਮ ਖਾਂ ਉਥੋਂ ਗੁਜਰਾਤ ਵਲ ਚਲਾ

ਗਿਆ ਤਾਂ ਜੁ ਅਰਬ ਜਾਣ ਲਈ ਸਫਰ ਦਾ ਪ੍ਰਬੰਧ ਕਰੇ।