ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/158

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੬੪)

ਕਰਮਚਾਰੀਆਂ ਨੇ ੧੫ ਫਰਵਰੀ ੧੫੫੬[1] ਈਸਵੀ ਨੂੰ ਕਲਾਨੌਰ ਵਿਚ

ਹੀ ਅਕਬਰ ਨੂੰ ਗਦੀ ਨਸ਼ੀਨ ਕਰ ਦਿਤਾ। ਅਕਬਰ ਨੇ ਜਿਸ ਸਮੇਂ ਰਾਜ ਪ੍ਰਬੰਧ ਦੀ ਵਾਗ ਡੋਰ ਆਪਣੇ ਹਥ ਲਈ ਉਸ ਵੇਲੇ ਉਸ ਦੀ ਉਮਰ ਕੇਵਲ ੧੩ ਸਾਲ ਤੇ ੯ ਮਹੀਨੇ ਦੀ ਸੀ। ਉਸ ਨੇ ਬਹਿਰਾਮ ਖਾਂ ਨੂੰ ਆਪਣਾ ਵਜ਼ੀਰ ਥਾਪਿਆ, ਜਿਸ ਨੂੰ ਉਹ ਬੜੇ ਲਾਭ ਨਾਲ ਬਾਬਾ ਅਰਥਾਤ ਬਾਪੂ ਅਖਦਾ ਸੀ। ਗਈ ਨਸ਼ ਨ ਹੋ ਕੇ ਅਕਬਰ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਉਸ ਨੇ ਸ਼ਾਹੀ ਹੁਕਮ ਲਾਲ ਨਜ਼ਰਾਨੇ ਵਸੂਲਣ ਦਾ ਉਹ ਰਿਵਾਜ ਖਤਮ ਕਰ ਦਿਤਾ ਜੋ ਬਾਦਸ਼ਾਹ ਵੀ ਗਈ . ਨਸ਼ੀਲੀ ਸਮੇਂ ਭੇਟਾ ਦੇਣ ਦਾ ਮੁਦਤ ਚਾਲੂ ਸੀ

ਅਕਬਰ ਮੂਹਰੇ ਕਠਨਾਈਆਂ

ਤਖਤ ਨਸ਼ੀਨੀ ਹੋਣ ਮਗਰੋਂ ਅਕਬਰ ਨੂੰ ਪਤਾ ਲਗਾ ਕਿ ਉਸ ਵੀ ਪੁਜ਼ੀਸ਼ਨ ਸੁਰਖਿਅਤ ਨਹੀਂ। ਮੁਹੰਮਦ ਸ਼ਾਹ ਸੂਰ ਅਦਲੀ ਦੀ ਪਾਰਟੀ ਪੂਰਬੀ ਸੂਬਿਆਂ ਵਿਚ ਅਜੇ ਵੀ ਜ਼ੋਰ ਉਤੋਂ ਸੀ। ਸਿਕੰਦਰ ਸ਼ਾਹ ਸੂਰ ਨੂੰ ਭਾਵੇਂ ਹਾਰ ਹੋ ਚੁਕੀ ਸੀ ਪਰ ਅਜੇ ਵੀ ਉਸ ਦੇ ਪਾਸ ਪਠਾਨਾਂ ਦਾ ਇਕ ਜ਼ਬਰਦਸਤ ਲਸ਼ਕਰ ਮੌਜੂਦ ਸੀ। ਰਾਜਪੁਤਾਨੇ ਤੇ ਮਧ ਭਾਰਤ ਦ ਹਿਦੂ ਰਾਜਿਆਂ ਨੇ ਅਜੇ ਤੀਕ ਦਿਲੀ ਦੀ ਮੁਸਲਮਾਨੀ ਹਕੂਮਤ ਨੂੰ ਪਰਵਾਨ ਨਹੀਂ ਸੀ ਕੀਤਾ, ਇਸ ਂ ਵੀ ਵਧ ਇਹ ਕਿ ਹਮਾਯੂੰ ਦੇ ਦਰਬਾਰ ਦੇ ਦਰਬਾਰੀਆਂ ਵਿਚ ਵੀ ਮਿਲ ਰਹੇ ਅਲਾਉਂਸਾਂ ਤੇ ਜਗੀਰਾਂ ਦੀ ਕਮੀ ਕਰਕੇ ਅਸੰਤੁਸ਼ਟਤਾ ਸੀ। ਇਹਨਾਂ ਸਾਰੀਆਂ ਗਲਾਂ ਦੇ ਵਿਸਥਾਰ ਵਿਚ ਜਾਣ ਦੀ ੲਥੇ ਗੁੰਜਾਇਸ਼ ਨਹੀਂ। ਜਿਹੜੇ ਪਾਠਕ ਵੇਰਵਾ ਜਾਂ ਵਿਸਥਾਰ ਜਾਨਣਾ ਚਾਹੁੰਣ ਉਹ ਆਨਰੇਬਲ ਮੌਨ ਸਟੂਅਰਟ ਐਲਫਿਨਸਟਨ, ਮਰੇ ਤੇ ਟਾਇਲਰ (Mounstuart Elpiinson, Murray and Taylor) ਦੀਆਂ ਸਵਿਸਥਾਰ ਲਿਖਤਾਂ ਪੜ੍ਹ ਲੈਣ

ਕਠਨਾਈਆਂ ਉਤੇ ਕਾਬੂ

ਏਥੇ ਕੇਵਲ ਇਹੋ ਦਸ ਦੇਣਾ ਕਾਫੀ ਹੈ ਕਿ ਅਕਬਰ ਨੇ ਜਿਸ ਯੋਗਤਾ ਤੇ ਸ਼ਕਤੀ ਦਾ ਵਖਾਵਾ ਕੀਤਾ ਉਸ ਦੇ ਕਾਰਨ ਉਹਨੇ ਛੇਤੀ ਹੀ ਸਭ ਕਠਨਾਈਆਂ ਉਤੇ ਕਾਬੂ ਪਾ ਲਿਆ। ਦੇਸ ਵਿਚ ਜਿਹੜੀ ਆਮ ਬੇਚੈਨੀ ਪਸਰੀ ਹੋਈ ਸੀ ਪੰਜਾਬ ਵੀ ਓਸ ਤੋਂ ਖਾਲੀ ਨਹੀਂ ਸੀ।

ਲਾਹੌਰੀ ਗਵਰਨਰ ਦੀ ਬਗ਼ਾਵਤ ਰੁਕੀ

ਪੰਜਾਬ ਦੇ ਗਵਰਨਰ ਸ਼ਾਹ ਅਬੁਲ ਮੁਆਲੀ ਨੂੰ ਜੋ ਹਮਾਯੂੰ ਦਾ ਸਾਥੀ ਸੀ ਤੇ ਜਿਸ ਨੇ ਆਜ਼ਾਦੀ ਪ੍ਰਾਪਤ ਕਰਨ ਦੀ ਰੁਚੀ ਪ੍ਰਗਟ ਕੀਤੀ ਸੀ, ਲਾਹੌਰ ਦੇ ਮਹੱਲ ਵਿਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੂੰ ਸ਼ਹਿਰ ਦੇ ਕੋਤਵਾਲ ਪਹਿਲਵਾਨ ਗੁਲਜ਼ਾਰ ਦੀ ਸਪੁਰਦਗੀ ਵਿਚ ਦੇ ਦਿਤਾ ਗਿਆ, ਪਰ ਸ਼ਾਹ ਅਬੁਲ ਮਆਲੀ ਕਿਸੇ ਨ ਕਿਸੇ ਢੰਗ ਨਾਲ ਕੈਦ ਵਿਚੋਂ ਬਚ ਕੇ ਨਿਕਲ ਗਿਆ। ਕੋਤਵਾਲ ਨੇ ਇਸ ਨਮੋਸ਼ੀ ਦੇ ਮਾਰੇ, ਕ ਉਸ ਵਿਰੁਧ ਗਦਾਰੀ ਦਾ ਦੋਸ਼

ਲਗੇਗਾ, ਆਤਮਘਾਤ ਕਰ ਲਿਆ।

ਸਿਕੰਦਰ ਸ਼ਾਹ ਸੂਰ ਦੀ ਅੰਬਾਲੇ ਪਾਸ ਹਾਰ

ਬਾਦਸ਼ਾਹ ਆਪਣੀ ਫੌਜ ਲੈ ਕੇ ਅੰਬਾਲੇ ਦੇ ਪਾਸ ਪਹਾੜਾਂ ਵਲ ਵਧਿਆ ਤੇ ਉੱਥੇ ਸਿਕੰਦਰ ਸ਼ੇਰ ਸ਼ਾਹ ਸੂਰ ਨੂੰ ਲੱਕ-ਤੋੜ ਹਾਰ ਦਿਤੀ ਤੇ ਪਹਾੜਾਂ ਵਲ ਨੱਸ ਗਿਆ। ਇਸ ਦੇ ਮਗਰੋਂ ਬਾਦਸ਼ਾਹ ਨੇ ਪੰਜਾਬ ਦਿਆਂ ਪਹਾੜੀ ਕਬੀਲਿਆਂ ਨੂੰ ਨਗਰ ਕੋਟ ਦੇ ਨੇੜੇ ਹਾਰ ਦਿਤੀ ਤੇ ਉਹਨਾਂ ਪਾਸੋਂ ਝੀਲ ਮੰਨਵਾਈ। ਏਨੇ ਨੂੰ ਬਰਸਾਤ ਸ਼ੁਰੂ ਹੋ ਗਈ ਜਿਸ ਕਰ ਨੇ ਉਸ ਨੇ ਜਾਲੰਧਰ ਵਿਚ ਰਹਾਇਸ਼ ਧਾਰਨ ਕਰ ਲਈ।

ਖਿਜ਼ਰ ਖਾਂ ਲਾਹੌਰ ਦਾ ਗਵਰਨਰ ਨਿਯਤ ਹੋਇਆ

ਇਸੇ ਸਮੇਂ ਬਾਦਸ਼ਾਹ ਦੀ ਫੂਫੀ ਸੁਲਤਾਨਾ ਗੁਲਬਦਨ ਦੇ ਪਤੀ ਖਿਜ਼ਰ ਖਾਂ ਨੂੰ ਲਾਹੌਰ ਦਾ ਗਵਰਨਰ ਨਿਯਤ ਕੀਤਾ ਗਿਆ।

ਮੁਹੰਮਦ ਸ਼ਾਹ ਨੂਰ ਆਦਲੀ ਦੇ ਹਿੰਦੂ ਵਜ਼ੀਰ ਨੇ ਸੰਖੇਪ ਜੇਹੇ ਘੇਰੇ ਮਗਰੋਂ ਆਗਰੇ ਉਤੇ ਕਬਜ਼ਾ ਕਰ ਲਿਆ। ਫੇਰ ਉਸ ਨੇ ਦਿਲੀ ਉਤੇ ਧਾਵਾ ਬੋਲਿਆ ਓਥੋਂ ਦੇ ਮੁਗਲ ਗਵਰਨਰ ਤਾਰਦੀ ਬੇਗ ਖਾਂ ਨੂੰ ਸ਼ਹਿਰ ਬਾਹਰ ਕਢ ਕੇ ਦਿਲੀ ਉਤ ਆਪਣਾ ਅਧਿਕਾਰ ਜਮਾ ਲਿਆ।

ਹੇਮੂੰ ਬਣੀਆਂ ਰਾਜਾ ਵਿਕਰਮਾਜੀਤ ਬਣਿਆ

ਹੇ ਜੂੰ ਨੇ ਦਿ} ਦੀ ਗੱਦੀ ਉਤੇ ਬੈਠਣ ਦਾ ਜਸ਼ਨ ਮਨਾਇਆ ਤੇ ਆਪਣਾ ਉਪਨਾਮ ਰਾਜਾ ਬਿਕਰਮ ਜੰਭ ਰੱਖਿਆ ਦਿਲੀ ਦਾ ਬਾਦਸ਼ਾਹ ਬਣਨ ਮਗਰੋਂ ਉਹਨੇ ਇਕ ਵੱਡੀ ਫੌਜ ਲੈ ਕੇ ਪੰਜਾਬ ਉਤੇ ਚੜ੍ਹਾਈ ਕਰ ਦਿਤੀ। ਏਥੋਂ ਦੀ ਮੁਗਲ ਫੌਜ ਦੀ ਗਿਣਤੀ ਬੜੀ ਥੋੜੀ ਸੀ ਇਸ ਲਈ ਉਸ ਦੇ ਅਫਸਰਾਂ ਵਿਚ ਦਹਿਸ਼ਤ ਫੈਲ ਗਈ। ਜੰਗੀ ਕੌਂਸਲ ਨੇ ਅਖ਼ਬਰ ਨੂੰ ਸਲਾਹ ਦਿਤੀ ਕਿ ਉਹ ਹੇਮੂੰ ਦੇ ਦਿਤੀ ਦਲ ਲਸ਼ਕਰ ਦਾ ਟਾਕਰਾ ਨਾ ਕਰ ਅਤੇ ਕਾਬਲ ਵਲ ਪਿਛਾਂਹ ਪਰਤ ਜਾਏ, ਪਰ ਉਸ ਦੇ ਵਫਾਦਾਰ ਦੇ ਸੂਰਬੀਰ ਜਰਨੈਲ ਬਹਿਰਮ ਖਾਂ ਦੇ ਕਹਿਣ ਸੁਣਨ ਤੇ ਅਕਬਰ ਨੇ ਜੰਗ ਲੜਨ ਦਾ ਫੈਸਲਾ ਕਰ ਲਿਆ ਪਾਨੀਪਤ ਦਾ ਮੈਦਾਨ, ਜਿਥੇ ਪਹਿਲੇ ਵੀ ਕਈ ਵਾਰ ਹਿੰਦੁਸਤਾਨ ਦ ਕਿਸਮਤ ਦਾ ਫੈਸਲਾ ਕਰਨ ਵਾਲ ਯੁਧ ਹੋ ਚੁਕੇ ਸਨ, ਜੰਗ ਲਈ ਚੁਣਿਆ ਗਿਆ। ਹੇਮੂੰ ਵੀ ਭਾਰੀ ਫੌਜ ਲੈ ਕੇ ਉਧਰ ਨੂੰ ਵਧਿਆ।

ਪਾਨੀਪਤ ਦਾ ਜੰਗ ੧੫੫੬ ਈ:

੫ ਨਵੰਬਰ ੧੫੫੬ ਈਸਵੀ ਦੀ ਸਵੇਰ ਨੂੰ ਬਾਦਸ਼ਾਹ ਨੇ ਜੰਗ ਛੇੜ ਦਿਤੀ। ਮੁਗਲਾਂ ਨੂੰ ਭੈ-ਭੀਤ ਕਰਨ ਲਈ ਹੇਮੂੰ ਨੇ ਬਹੁਤ ਸ ਰ ਹਾਥੀ ਮੈਦਾਨੇ-ਜੰਗ ਵਿਚ ਲੈ ਆਂਦ। ਨੇੜਿਆ, ਤੀਰਾਂ ਤੇ ਕੁਹਾੜਿਆਂ ਦੇ ਲਗਣ ਨਾਲ ਇਹ ਹਾਥੀ ਐਸੇ ਭੈ-ਭੀਤ ਹੋਏ ਕਿ ਕਾਬੂ ਵਿਚ ਨਾ ਰਹਿ ਸਕੇ। ਉਹਨਾਂ ਹਾਥੀਆਂ ਨੇ ਅਫਗਾਨ ਫੌਜਾਂ ਉਤੇ ਹੀ ਹਲਾ ਬੋਲ ਦਿਤਾ, ਜਿਸ ਨਾਲ ਉਹਨਾਂ ਦੀਆਂ ਫੌਜਾਂ ਵਿਚ ਹਫੜਾ-ਦਫ਼ੜੀ ਮਚ ਗਈ। ਹੇਮੂੰ ਇਕ ਬੜੇ ਉਚੇ ਕਦ ਦੇ ਹਾਬੀ ਉਤੇ ਸਵਾਰ ਹੋ ਕੇ ੪੦੦੦ ਘੋੜ ਸਵਾਰ ਫੌਜ ਨੂੰ ਹੁਕਮ ਦਿਤਾ ਕਿ ਉਹ ਬੜੀ ਬਹਾਦਰੀ ਨਾਲ ਹਮਲਾ ਸ਼ੁਰੂ ਕਰੋ; ਜਿਸ ਵੇਲੇ ਘਸਮਾਨ ਦੀ ਜੰਗ ਹੋ ਰਹੀ ਸੀ, ਕਿ ਉਸ ਦੀ ਇੱਕ ਅੱਖ ਵਿਚਕਾਰ ਇਕ ਤੀਰ ਲਗਾ ਤੇ ਉਹ ਦਰਦ ਨਾਲ ਆਪਣੇ ਹੌਦੇ ਵਿਚ ੀ ਪਿਛਾਂਹ ਨੂੰ ਲੇਟ ਗਿਆ। ਉਸ ਦੀ ਘੋੜ ਸਵਾਰ ਫੌਜ ਨੇ ਜਦ ਉਸ ਨੂੰ ਹੌਦੇ ਵਿਚ ਨਾ ਡਿਠਾ ਤਦ ਉਹ ਸਮਝੀ ਕਿ ਹੇਮੂੰ ਮਾਰਿਆ ਗਿਆ। ਇਹ ਸਮਝ ਕੇ ਉਹਦੀ ਫੌਜ

  1. ਜਿਸ ਪਲੇਟਫਾਰਮ (ਥੜੇ) ਉਤੇ ਤਖਤ ਨਸ਼ੀਨੀ ਦੀ ਰਸਮ ਅਦਾ ਹੋਈ ਉਹ ਅਜੇ ਤੀਕ ਕਲਾਨੌਰ ਵਿਚ ਸੁਰਖਿਅਤ ਹੈ। ਪਰ ਉਸ ਦੇ ਇਰਦ ਗਿਰਦ ਦੀ ਸ਼ਾਨਦਾਰ ਇਮਾਰਤ ਦੀਆਂ ਲੋਕ ਇਟਾਂ ਕਢ ਕੇ ਲੈ ਗਏ ਹਨ। ਜਿਸ ਥਾਂ ਤੇ ਦਰਬਾਰੀ ਹਥ ਜੋੜੀ ਖੜੇ ਰਹਿੰਦੇ ਸਨ। ਉਥੇ ਹੁਣ ਹਲ ਚਲ ਰਹੇ ਹਨ। ਇਹ ਅਫਸੋਸ ਵਾਲੀ ਗਲ ਹੈ ਕਿ ਇਹੋ ਜਹੀ ਯਾਦਗਾਰੀ ਪੁਰਾਤਨ ਇਮਾਰਤ ਬ੍ਰਿਟਿਸ਼ ਰਾਜ ਸਮੇਂ ਬਰਬਾਦ ਕੀਤੀ ਗਈ।