(੧੬੨)
ਕਈ ਦਿਨ ਓਥੇ ਹੀ ਟਿਕਿਆ ਰਿਹਾ ਤਾਂ ਜੁ ਅਗੈ ਵਧਨ ਲਈ ਲੋੜੀਂਦੇ
ਬੰਧ ਕਰ ਸਕੇ। ਇਥੋਂ ਹੀ ਉਸ ਨੇ ਬਹਿਰਾਮ ਖ਼ਾਨ ਨੂੰ ਸਰਹਿੰਦ ਵਲ ਵੇਚਿਆ ਅਤੇ ਓਥੋਂ ਤੀਕ ਦਾ ਸਚਾ ਦੇਸ਼ ਆਪਣੇ ਕਬਜ਼ੇ ਵਿਚ ਕਰ ਲਿਆ। ਉਸ ਨੂੰ ਖਬਰ ਪੂਜੀ ਕਿ ਅਫਗਾਨ ਭਾਰੀ ਗਿਣਤੀ ਵਿਚ ਪਾਲ ਪੁਰ ਵਿਚ ਜਮਾ ਹੋ ਗਏ ਹਨ। ਦੀਪਾਲ ਪੁਰ ਉਪਰ ਚੜ੍ਹਾਈ ਇਹਨਾਂ ਮੁਗਲਾਂ ਦੀ ਕਮਾਨ ਸ਼ਾਹਬਾਜ਼ ਖਾਂ ਅਤੇ ਨਸੀਰ ਖਾਂ ਨਾਮੀ ਪਠਾਨਾਂ ਦੇ ਹਥ ਸੀ। ਹਮਾਯੂੰ ਨ ਇਹਨਾਂ ਅਫਗਾਨਾਂ ਵਿਰੁਧ ਇਕ ਜ਼ਬਰਦਸਤ ਫੌਜ ਰਵਾਨਾ ਕੀਤੀ। ਇਹ ਫੌਜ ਸ਼ਾਹ ਅਬੁਲ ਮਾਲੀ ਨਾਮੀ ਪ੍ਰਸਿੱਧ ਸਯਦ ਮਤਹਿਤ ਸੀ ਜੋ ਅਸਲ ਵਿਚ ਕਾਸ਼ਕਰ ਦਾ ਰਹਿਣ ਵਾਲਾ ਸੀ ਅਤੇ ਜਿਸ ਨੂੰ ਬਾਦਸ਼ਾਹ ਆਪਣਾ ਪੁਤਰ ਆਖਕੇ ਬੁਲਾਉਂਦਾ ਸੀ। ਉਸ ਸਯਦ ਨੇ ਵੈਰੀ ਨੂੰ ਭਾਂਜ ਦਿਤੀ ਅਤੇ ਬੇ ਅੰਤ ਧਨ ਲੁਟ ਕੇ ਲਾਹੌਰ ਵਾਪਸ ਮੁੜ ਆਇਆ। ਇਸ ਸਮੇਂ ਵਿਚ ਸਿਕੰਦਰ ਸ਼ਾਹ ਦੀ ੩੦ ਹਜ਼ਾਰ ਘੋੜ ਸਵਾਰ ਫੌਜ, ਜੋ ਤਾਰਤਾਰ ਖਾਨ ਤੇ ਕਾਬਲ ਖਾਂਨ ਦੀ ਕਮਾਨ ਹੇਠ ਸੀ ਦਿਲੀ ਵਲੋਂ ਹਮ'ਯੇ ਵਿਰੁਧ ਵਧੀ ਆ ਰਹੀ ਸੀ। ਇਸ ਨੂੰ ਰੋਕਣ ਲਈ ਬਹਿਰਾਮ ਖਾਨ ਤੇ ਸ਼ਾਹਜ਼ਾਦਾ ਅਕਬਰ ਫੌਜਾਂ ਲੈ ਕੇ ਬਾਹਰ ਨਿਕਲੇ। ਮੌਸਮ ਕਰਦ ਹੋਣ ਕਰਕੇ ਅਫਗਾਨ ਸਿਪਾਹੀਆਂ ਆਪਣੇ ਕੈਂਪ ਵਿਚ ਅਗ ਬਾਲੀ ਹੋਈ ਸੀ ' ਤੇ ਸਤਲੁਜ ਦੇ ਦੂਜੇ ਕੰਡੇ ਬੈਠੇ ਅਗ ਸੇਕ ਰਹੇ ਸਨ। ਮਾਛੀਵਾੜੇ ਵਿਚ ਅਫਗਾਨਾਂ ਦੀ ਹਾਰ ਬਹਿਰਾਮ ਖਾਂ ਨੇ ਇਸ ਮੌਕੇ ' ਤੋਂ ਲਾਭ ਉਠਾਇਆ! ਉਸ ਨੇ ਆਪਣੀ · ਸਾਰੀ ਫੌਜ ਨਾਲ ਦਰਿਆ ਪਾਰ ਕਰ ਲਿਆ। ਇਸ ਫੈਸ ਨੇ ਪਾਰ ਹੋ ਕੇ ਅਫਗਾਨਾਂ ਨੂੰ ਸਭ ਪਾਸੇ ਤੋਂ ਘੇਰ ਲਿਆ ਅਤੇ ਮਾਛੀਵਾੜੇ ਦੇ ਅਸਥਾਨ ਤੇ ਉਹਨਾਂ ਨੂੰ ਬਹੁਤ ਬੁਰੀ ਹਾਰ ਦਿਤੀ। ਉਹਨਾਂ ਦੇ ਸਾਰੇ ਹਾਥੀ, ਸਾਮਾਨ ਅਤੇ ਬਹੁਤ ਸਾਰੇ ਘੋੜੇ ਮੁਗਲ ਜਰਨੈਲ ਦੇ ਹਥ ਲਗੇ। ਉਸ ਨੇ ਜਿਹੜੇ ਫੌਜੀ ਦਸਤੇ ਭੇਜੇ ਸਨ ਉਹਨਾਂ ਨੇ ਦਿਲੀ ਦੀਆਂ ਕੰਧਾਂ ਤੀਕ ਦੇ ਸਾਰੇ ਦੇਸ ਉਤੇ ਕਬਜ਼ਾ ਕਰ ਲਿਆ। ਅਪਣੇ ਜਰਨੈਲ ਦੀ ਇਹ ਬਹਾਰੀ ਵੇਖ ਕੇ ਹਮਾਯੂੰ ਐਨਾ ਖੁਸ਼ ਹੋਇਆ ਕਿ ਉਸ ਨੂੰ ਖਾਨਿਬਨਾਂ ਦਾ ਉਪਨਾਮ ਦੇ ਦਿਤਾ। ੮੦ ਹਜ਼ਾਰ ਘੁੜ ਸਵਾਰ ਫੌਜ ਬਹੁਤ ਸਾਰਾ ਤੋਪ ਖਾਨਾ ਅਤੇ ਬਹੁਤ ਸਾਰੇ ਹਾਥੀ ਲੈ ਕੇ ਸਿਕੰਦਰ ਖਾਂ ਹਮਲਾਆਵਰ ਦੇ ਟਾਕਰੇ ਲਈ ਅਗੇ ਵਧਿਆ। ਬਹਿਰਾਮ ਖਾਂ ਆਪਣੇ ਆਪ ਨੂੰ ਖੁਲੇ ਮੈਦਾਨ ਵਿਚ . ਲੜਨ ਦੇ ਅਸਮਰਥ ਵੇਖ ਕੇ ਕਿਲਾ ਨੌਸ਼ਹਿਰਾਂ ਵਿੱਚ ਕਿਲ੍ਹੇ ਬੰਦ ਹੋ ਬੈਠਾ। ਏਥੇ ਉਸ ਨੇ ਘੇਰੇ ਲਈ ਬਹੁਤ ਸਾਰਾ ਅੰਨ ਦਾਣਾ ਤੇ ਸਾਮਾਨ ਜਮਾ ਕਰ ਰੱਖਿਆ ਸੀ। ਇਥੋਂ ਉਸ ਨੇ ਵੈਰੀ ਦੀ ਪੁਜ਼ੀਸ਼ਨ ਉਤੇ ਰਾਤਾਂ ਦੇ ਹਮਲੇ ਸ਼ੁਰੂ ਕੀਤੇ ਤੇ ਵੈਰੀ ਨੂੰ ਭਾਰੀ ਨੁਕਸਾਨ ਪੁਚਾਇਆ। ਇਸ ਦੇ ਨਾਲ ਹੀ ਉਸ ਨੇ ਸ਼ਹਿਨਸ਼ਾਹ ਨੂੰ ਲਾਹੌਰ ਦੇ ਮੁਕਾਮ ਉਤੇ ਜ਼ਰੂਰੀ ਪੈਗਾਮ ਭੇਜਿਆ ਕਿ ਉਹਦੀ ਸਹਾਇਤਾ ਲ ਪੁਜੇ। ਹਮਾਯੂੰ ਪੈਗਾਮ ਮਿਲਦੇ ਸਾਰ ਹੀ ਉਸ ਦੀ ਸਹਾਇਤਾ ਲਈ ਪਹੁੰਚ ਗਿਆ। ੧੮ ਜੂਨ ੧੫੫੫ ਈਸਵੀ ਦਾ ਦਿਨ ਹਿੰਦੁਸਤਾਨ ਦੇ ਇਤਿਹਾਸ ਵਿਚ ਯਾਦਗਾਰੀ ਦਿਨ ਸੀ ਕਿਉਂਕਿ ਏਸੇ ਦਿਨ ਸਲਤਨਤ ਦੀ ਕਿਸਮਤ ਦਾ ਫੈਸਲਾ ਹੋਣਾ ਸੀ ਕਿ ਅਗਲੀਆਂ ਤਿੰਨ ਸਦੀਆਂ ਲਈ ਕੰਗ ਰਾਜ ਕਰੇ? |
ਸਰਹਿੰਦ ਦੀ ਫੈਸਲਾ ਕਰ ਲੜਾਈ ੧੫੫੫ ਈ. ਨੌਜਵਾਨ ਸ਼ਾਹਜ਼ਾਦਾ ਅਕਬਰ ਸਵੇਰ ਵੇਲੇ ਕੈਂਪ ਦੇ ਪਹਿਰੇ ਦੀ ਵੇਖ ਭਾਲ ਕਰ ਰਿਹਾ: ਸੀ ਕਿ ਸਿਕੰਦਰ ਸ਼ਾਹ ਤੇ ਭਾਰਤਾਰ ਖਾਂ ਦੀ ਕਮਾਨ ਹੇਠ ਅਫਗਾਨ ਅਗੇ ਵਧੇ ਅਤੇ ਉਹਨਾਂ ਲੜਾਈ ਛੇੜੀ। ਅਗੇ ਵਧੀ ਆ ਰਹੀ ਫੌਜ ਦਾ ਮੁਗਲ ਫੌਜ ਨੇ ਟਾਕਰਾ ਕੀਤਾ ਅਤੇ ਹਿੰਦ ਦੀ ਬਾਦਸ਼ਾਹਤ ਲਈ ਵਡੀ ਜੰਗ ਸ਼ੁਰੂ ਹੋ ਗਈ। ਬੜਾ ਘਲੂ ਘਾਰਾ ਮਚਿਆ ਨੌਜਵਾਨ ਅਕਬਰ ਲੜਾਈ ਵਿਚ ਘਿਰ ਗਿਆ।ਏਥੇ ਉਸ ਨੇ ਆਪਣੀ ਬਹਾਦਰੀ ਤੇ ਵਰਿਆਮਗੀ ਦੇ ਚੰਗੇ ਜੌਹਰ ਵਖਾਏ। ਉਸ ਨੇ ਆਪਣੀਆਂ ਫੌਜਾਂ ਨਾਲ ਵਡਾ ਹਮਲਾ ਕਰ ਦਿਤਾ। ਅਤੇ ਆਪਣੀ ਫੌਜ ਨੂੰ ਐਨੇ ਜੋਸ਼ ਨਾਲ ਲੜਾਇਆ ਕਿ ਉਸ ਦਾ ਜੋਸ਼ ਠਲਿਆ ਨਹੀਂ ਸੀ ਜਾਂਦਾ ਜੰਗ ਬੜੀ ਭਿਆਣਕਤਾ ਨਾਲ ਲੜੀ ਜਾ ਰਹੀ ਸੀ ਅਤੇ ਕੁਝ ਸਮੇਂ ਲਈ ਤੇ ਇਹ ਨਿਸ਼ਚਾ ਕਰਨਾ ਮੁਸ਼ਕਲ ਹੋ ਗਿਆ ਕਿ ਮੈਂ ਕੌਣ ਜਿਤੇਗਾ? ਬੜੀ ਲਹੂ ਡੋਲਵੀਂ ਲੜਾਈ ਮਗਰੋਂ ਅੰਤ ਅਫਗਾਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਉਹਨਾਂ ਦਾ ਜੰਗ ਵਿਚ ਬੜਾ ਨੁਕਸਾਨ ਹੋਇਆ ਤੇ ਉਹ ਮੁਗਲਾਂ ਦੀ ਫ਼ੌਜ ਦੇ ਸਾਹਮਣੇਉਂ ਨਸ ਤੁਰੇ। ਉਹਨਾਂ ਦਾ ਬਾਦਸ਼ਾਹ ਸਿਕੰਦਰ ਸ਼ਾਹ ਸੂਰ ਸ਼ਿਵਾਲਕ ਦੇ ਪਰਬਤ ਵਲ ਨਸ ਗਿਆ ਤੇ ਸਾਰਾ ਦੇਸ਼ ਹਮਲਾਆਵਰ ਜੰਗ ਛਡ ਗਿਆ। ਹਮਾਯੂੰ ਦਾ ਨਵੇਂ ਸਿਰੇ ਦਿਲੀ ਵਿਚ ਦਾਖਲਾ ਦਿਲੀ ਅਤੇ ਆਗਰੇ ਵਲ ਪਹਿਲੇ ਹੀ ਮੁਗਲ ਫ਼ੌਜਾਂ ਰਵਾਨਾ ਕਰ ਦਿਤੀਆਂ ਗਈਆਂ ਸਨ, ਉਹਨਾਂ ਨੇ ਬੇਰੋਕ ਟੋਕ ਦੋਵਾਂ ਸ਼ਹਿਰਾਂ ਉਤੇ ਕਬਜ਼ਾ ਕਰ ਲਿਆ। ਜੁਲਾਈ ੧੫੫੫ ਈਸਵ ਨੂੰ ਹਮਾਯੂੰ ਦੂਜੀ ਵਾਰ ਦਿੱਲੀ ਸ਼ਹਿਰ ਵਿਚ ਦਾਖਲ ਹੋਇਆ ਅਤੇ ੧੫ ਸਾਲਾ ਜਲਾਵਤਨੀ ਮਗਰੋਂ ਮੁੜ ਆਪਣੇ ਬਾਪ ਦੇ ਤਖਤ ਉਤੇ ਬੈਠਾ। ਸ਼ਾਹ ਅਬੁਲ ਮਾਆਲੀ ਲਾਹੌਰ ਦਾ ਪਹਿਲਾ ਵਾਇਸਰਾਏ ਉਸ ਨੇ ਸ਼ਾਹ ਅਬੁਲ ਮਾਅਲੀ ਨੂੰ ਪੰਜਾਬ ਦਾ ਵਾਇਸਰਾਏ ਨਿਯਤ ਕੀਤਾ ' ਅਤੇ ਉਸ ਨੂੰ ਇਹ ਹੁਕਮ ਦਿਤਾ ਕਿ ਭਗੌੜਿਆਂ ਨੂੰ ਚੁਣ ਚੁਣ ਕੇ ਭੋ। ਬਹਿਰਾਅ ਖਾਂ ਤੁਰਕਮਾਨ ਨੂੰ ਰਾਜ ਵਿਚ ਸਭ ਵਡਾ ਮਾਨ ਪ੍ਰਾਪਤ ਹੋਇਆ। ਤਾਰਦੀ ਬੇਗ ਖਾਨ ਦਿੱਲੀ ਦਾ ਗਵਰਨਰ ਸਿਕੰਦਰ ਖਾਨ ਉਜ਼ਬਕ ਆਗਰੇ ਦਾ ਅਤੇ ਅਲੀ ਕੁਲੀ ਖਾਨ ਮੀਰਾਥ ਅਤੇ ਸਾਂਬਲ ਦਾ ਗਵਰਨਰ ਨਿਯਤ ਹੋਇਆ। ਹਮਾਯੂੰ ਦੀ ਹਾਦਸੇ ਨਾਲ ਮੌਤ ੧੫੫੬ ਈ ਹਮਾਯੂੰ ਨੂੰ ਹਿੰਦ ਦੇ ਤਖਤ ਉਤੇ ਬੈਠਿਆਂ ਅਜੇ ਇਕ ਸਾਲ ਵੀ ਨਹੀਂ ਸੀ ਹੋਇਆ ਕਿ ਉਸ ਦੀ ਜਾਨ ਲੈਣਾ ਸਾਬਤ ਹੋਇਆ ੨੧ ਜਨਵਰੀ ੧੫੫੬ ਈਸਵੀ ਦੀ ਸ਼ਾਮ ਨੂੰ ਉਹ ਆਪਣੀ ਲਾਇਬ੍ਰੇਰੀ ਦੇ ਛਜ ਉਤੇ ਟਹਿਲ ਰਿਹਾ ਸੀ। ਇਹ ਲਾਏਬਰੇਰੀ ਉਸ ਨਵੇਂ ਕਿਲੇ ਵਿਚ ਸੀ ਜੋ ਉਸਨੇ ਬੜੇ ਦਾਅ ਨਾਲ ਮਨ ਪਰਚਾਣ ਲਈ ਉਸਾਰਿਆ ਸੀ ਤੇ ਜਿਸਦਾ ਨਾਮ ਉਸ ਨੇ ਦੀਨ ਪਨਾਹ’[1] ਰਖਿਆ ਸੀ। ਏਥੇ ਬੈਠਾ ਉਹ ਦਰਿਆ ਦਾ ਦਰਿਸ਼ ਦੇਖ ਰਿਹਾ ਸੀ। |
- ↑ ਇਹ ਕਿਲਾ ਹਮਾਯੂੰ ਨੇ ਜਮਨਾ ਦੇ ਕੰਢੇ ੧੫੩੩ ਈਸਵੀ ਨੂੰ ਉਦੋਂ ਬਣਾਇਆ ਸੀ, ਜਦੋਂ ਉਸ ਨੇ ਅਜੇ ਸਾਰੰਗ ਪੂਰ ਤੇ ਮਾਲਵੇ ਦੀ ਮੁਹਿੰਮ ਸ਼ੁਰੂ ਨਹੀਂ ਸੀ ਕੀਤੀ।