(੧੭)
ਇਕ ਤਨਖਾਹਦਾਰ ਤੇ ਕਠ ਪੁਤਲੀ ਬਣ ਕੇ ਰਹਿ ਗਈ ਸੀ। ਇਸ ਤੋਂ ਸਾਨੂੰ ਕੀ ਪਤਾ ਲਗਦਾ ਹੈ? ਸਿਰਫ ਇਹੀ ਕਿ ਉਸ ਵੇਲੇ ਰਿਸ਼ਵਤ ਖੋਰੀ, ਲੁਟ ਮਾਰ, ਧਕਾ ਜ਼ੋਰੀ ਦੇਸ਼ ਦੇ ਹਰ ਪਾਸੇ ਪਸਰਿਆ ਪਿਆ ਸੀ। ਹਰ ਕਿਸਮ ਦੀ ਬਦਅਮਨੀ ਤੇ ਰੌਲਾ ਸਾਰੇ ਦੇਸ਼ ਦੇ ਇਕ ਸਿਰੇ ਤੋਂ ਦੂਜੇ ਸਿਰੇ ਤਕ ਨਜ਼ਰ ਆ ਰਿਹਾ ਸੀ। ਦੇਸ਼ ਵਿਚ ਹਰ ਪਾਸੇ ਸੁੰਨ ਮਸੁੰਨ, ਪਾਪ, ਜ਼ੁਲਮ ਤੇ ਬਦਕਾਰੀ ਫੈਲੀ ਹੋਈ ਸੀ। ਲੜਾਈ ਝਗੜਾ ਵਧ ਚੁਕਾ ਸੀ ਤੇ ਬਗ਼ਾਵਤਾਂ ਹਰ ਪਾਸੇ ਆਪਣਾ ਸਿਰ ਉਠਾ ਰਹੀਆਂ ਸਨ। ਪੈਸਾ, ਜਿਹੜਾ ਕਿ ਅਮੀਰਾਂ ਤੇ ਬਾਦਸ਼ਾਹਾਂ ਦੇ ਮਹਲਾਂ ਵਿਚ ਪਾਣੀ ਵਾਂਗ ਖਰਚ ਕੀਤਾ ਜਾਂਦਾ ਸੀ, ਉਹ ਉਹਨਾਂ ਦੇਸ਼ ਅੰਦਰਲੇ ਗਰੀਬ ਤੇ ਅਧੀਨ ਲੋਕਾਂ ਪਾਸੋਂ ਖੋਹਿਆ ਜਾਂਦਾ ਸੀ। ਜ਼ਮੀਨ ਠੇਕੇਦਾਰਾਂ ਨੂੰ ਦੇ ਦਿਤੀ ਗਈ ਸੀ, ਜਿਹੜੇ ਕਿ ਆਪਣੇ ਲਾਲਚ ਨੂੰ ਪੂਰਿਆਂ ਕਰਨ ਲਈ ਹਰ ਤਰ੍ਹਾਂ ਦੇ ਯੋਗ ਅਯੋਗ ਜ਼ੁਲਮਾਂ ਦੀ ਵਰਤੋਂ ਕਰਨ ਤੋਂ ਸੰਕੋਚ ਨਹੀਂ ਸਨ ਕਰਦੇ ਤੇ ਇਸ ਦੇ ਬਦਲੇ ਵਿਚ ਉਹ ਠੇਕੇਦਾਰ ਸ਼ਾਹੀ ਘਰਾਣੇ ਦੇ ਸ਼ਾਹੀ ਖਰਚਾਂ ਲਈ ਆਪਣੀ ਲੁਟ ਮਾਰ ਵਿਚੋਂ ਇਕ ਖਾਸ ਹਿੱਸਾ ਦੇਂਦੇ ਸਨ ਜਿਹੜਾ ਕਿ ਉਸ ਵੇਲੇ ਤਖਤ ਦਾ ਵਾਰਸ ਹੁੰਦਾ ਸੀ। ਬੜੇ ਬੇਰਹਿਮੀ ਢੰਗ ਨਾਲ ਕਤਲ ਕੀਤਾ ਜਾਂਦਾ ਸੀ, ਡਕੇਤੀਆਂ ਹੁੰਦੀਆਂ ਸਨ ਪਰ ਕੋਈ ਵੀ ਪੁਛ ਪਰਤੀਤ ਨਹੀਂ ਸੀ ਹੁੰਦੀ। ਇਜ਼ਤਾਂ, ਇਨਸਾਫ ਤੇ ਅਹੁਦਿਆਂ ਨੂੰ ਵੇਚਿਆ ਤੇ ਖਰੀਦਿਆ ਜਾਂਦਾ ਸੀ। ਦੇਸ਼ ਦੇ ਹੁਕਮਰਾਨ ਭੋਗ ਵਿਲਾਸ ਤੇ ਬੁਰੇ ਕੰਮਾਂ ਵਿਚ ਪਏ ਹੋਏ ਸਨ ਤੇ ਉਹ ਬਹੁਤ ਹੀ ਡੂੰਘੇ ਤਬਾਹੀ ਦੇ ਟੋਏ ਵਿਚ ਡਿਗ ਰਹੇ ਸਨ। ਉਹਨਾਂ ਨੇ ਆਪਣੇ ਆਪ ਨੂੰ ਨਕੰਮੇ ਵਿਹਲੜ ਤੇ ਲੂਚੇ ਲਫੰਗੇ ਮੁਫਤ ਖੋਰਿਆਂ ਦੇ ਹੱਥਾਂ ਵਿਚ ਸੁਟ ਛਡਿਆ ਸੀ। ਜਿਹੜੇ ਕਿ ਆਪ ਵੀ ਭੈੜੀਆਂ ਆਦਤਾਂ ਦੇ ਅਧੀਨ ਹੋ ਚੁਕੇ ਸਨ। ਨਾਈ, ਸਾਰੰਗੀਏ, ਖੁਸਰੇ, ਬਾਜ਼ੀਗਰਾਂ ਆਦਿ ਨੇ ਥੋੜੀ ਜਿਹੀ ਤਾਕਤ ਫੜ ਲਈ ਤੇ ਬਦੋ ਬਦੀ ਸ਼ਾਹੀ ਹੱਕ ਅਪਣਾ ਲਏ। ਕਿਸੇ ਵੇਲੇ ਕੋਈ ਕਠ ਪੁਤਲੀ ਰਾਜਾ ਬਣਾ ਦਿਤਾ ਜਾਂਦਾ ਸੀ ਜਿਸ ਨਾਲ ਅਮੀਰਾਂ ਦਾ ਕੰਮ ਚਲਦਾ ਰਹੇ। ਜਾਂ ਤਾਂ ਉਹ ਨਾ ਤਜਰਬੇਕਾਰ ਨੌਜਵਾਨ ਹੁੰਦਾ, ਜਿਹੜਾ ਕਿ ਜ਼ਨਾਨ ਖਾਨੇ ਦਾ ਇਕ ਦਿਲ ਪਰਚਾਵਾ ਹੁੰਦਾ। ਫਿਰ ਉਹ ਮਹਿਲਾਂ ਦੇ ਅਰਾਮ ਵਿਚ ਗੁੰਮ ਹੋ ਜਾਂਦਾ ਤੇ ਜਿਸ ਨੂੰ ਹਕੂਮਤ ਦੇ ਮਾਮਲੇ ਨਾ ਭਾਉਂਦੇ ਤੇ ਜਾਂ ਫਿਰ ਕੋਈ ਕਬਰ ਕਿਨਾਰੇ ਬੁਢੜਾ ਜਿਹੜਾ ਕਿ ਸਿਰਫ ਆਪਣੀ ਕਮਜ਼ੋਰੀ ਵਿਚ ਹੀ ਮਸਤ ਹੁੰਦਾ ਸੀ। ਗਰੀਬ ਲੋਕਾਂ ਪਾਸੋਂ ਖੋਹੀ ਹੋਈ ਦੌਲਤ, ਸ਼ਾਹੀ ਖਾਣਿਆਂ, ਖੇਡਾਂ ਤੇ ਜਲਸਿਆਂ ਦੀ ਸ਼ਾਨ ਆਦਿ ਤੇ ਖਰਚ ਕੀਤੀ ਜਾਂਦੀ ਸੀ। ਇਸ ਨਾਲ ਘੋੜਿਆਂ ਦੀਆਂ ਕਾਠੀਆਂ ਜਾਂ ਹਾਥੀਆਂ ਦੇ ਹੁਦੇ ਸੋਨੇ ਆਦਿ ਦੇ ਬਣਾ ਕੇ ਸਜਾਏ ਜਾਂਦੇ ਸਨ। ਸੰਖੇਪ ਵਿਚ ਇਹ ਕਿ ਜਿਹੜੀ ਵੀ ਰਦੀ ਤੌਂ ਰਦੀ ਤੇ ਸ਼ਾਨਦਾਰ ਤੋਂ ਸ਼ਾਨਦਾਰ ਗਲ ਹੋ ਸਕਦੀ ਸੀ, ਅਰਥਾਤ, ਸ਼ਾਹੀ ਨਿੱਜੀ ਨੌਕਰਾਂ ਦੀ ਤਨਖਾਹ ਤੇ ਭੱਤਿਆਂ ਵਿਚ ਸ਼ਾਨਦਾਰ ਵਾਧਾ, ਗਾਇਕਾਂ ਦੀਆਂ ਟੋਲੀਆਂ, ਗਵਈਏ, ਨਾਚੀਆਂ, ਝੋਲੀ ਚੁੱਕਾਂ ਤੇ ਲੁਟੇਰਿਆਂ ਦਾ ਕੋਈ ਬਹੁ ਪਤਾ ਹੀ ਨਹੀਂ ਸੀ ਹੁੰਦਾ ਕਿ ਉਹ ਕਿਵੇਂ ਪੈਸੇ ਨੂੰ ਹਥਿਆ ਲਿਆਉਂਦੇ ਹਨ। ਬਾਦਸ਼ਾਹ ਦਾ ਦਰਬਾਰ ਸਾਰੀਆਂ ਚਾਲਾਂ ਦਾ ਕੇਂਦਰ ਹੁੰਦਾ ਸੀ।