ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/149

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੂਰਬੀਰ ਸਰਦਾਰ ਸੀ ਤੇ ਮਧ ਕਾਲੀਨ ਖ਼ਮਾਂ ਦੇ ਸੂਰਬੀਰਾਂ ਦੇ ਸਾਰੇ ਗੁਣ

ਉਸ ਵਿਚ ਪਾਏ ਜਾਂਦੇ ਸਨ । ਜਿਥੋਂ ਤੀਕ ਉਸ ਦੀ ਜਾਤ ਦਾ ਸੰਬੰਧ ਹੈ ਉਹ ਬੜਾ ਸੁਣੱਖਾ, ਮਿਠ ਬੋਲਾ, ਦਿਲ ਦਾ ਸਖੀ, ਸ ਫ ਦਿਲ ਅਤੇ ਮੂੰਹ ਲਗਦਾ ਜਵਾਨ ਸੀ । ਆਪਣੀ ਲਿਖਤ ਵਿਚ ਉਸਨੇ ਆਪਣੀਆਂ ਹਿੰਦੁਸਤਾਨ ਦੀਆਂ ਜਿੱਤਾਂ ਦਾ ਟਾਕਰਾ ਮਹਿਮੂਦ ਗਜ਼ਨਵੀ ਅਤੇ ਸੁਲਤਾਨ ਮੁਹੰਮਦ ਗੌਰੀ ਨਾਲ ਕੀਤਾ ਤੇ ਦਸਿਆ ਹੈ ਕਿ ਕਿਵੇਂ ਉਸ ਦੀ ਪੁਜੀਸ਼ਨ ਉਹਨਾਂ ਵਜ਼ਈਆਂ ਤੋਂ ਅਡਹੀ ਅਤੇ ਉਸ ਨੂੰ ਹਿੰਦੁਸਤਾਨ ਵਿਚ ਮੁਗਲ ਰਾਜ ਕਾਇਮ ਕਰਨ ਤੋਂ ਪਹਿਲੇ ਘਰ ਵਿਚ ਤੇ ਬਾਹਰ ਕੀ ਕੀ ਔਕੜਾਂ ਪੇਸ਼ ਆਈਆਂ । ਭਾਵੇਂ ਉਸ ਨੇ ਜਿੱਤਾਂ ਤ ਸ਼ਾਨ ਸ਼ੌਕਤ ਦੀਆਂ ਅਨੇਕਾਂ ਸਦੀਆਂ ਬਣਾ ਰਖੀਆਂ ਸਨ ਫੇਰ ਵੀ ਉਹ ਆਪਣੇ ਖੁਸ਼ ਰਹਿਣ ਸਾਥੀਆਂ ਨਾਲ ਮਿਲਕੇ ਰੰਗ ਰਲੀਆਂ ਮਨਾਉਂਦਾ ਸੀ, ਜਿਸ ਕਰ ਕੇ ਉਸ ਨੂੰ ਕਈ ਕਿਸਮ ਦੇ ਜ਼ੁਲਮ ਤੇ ਪਾਪ ਵੀ ਕਰਨੇ ਪੈਂਦੇ। ਫਰਿਸ਼ਤਾ ਲਿਖਦਾ ਹੈ ਇਹੋ ਜਿਹੀਆਂ ਰੰਗ-ਰਲੀਆਂ ਸਮੇਂ ਉਹ ਆਪਣੇ ਬਾਗ ਵਿਚ ਸ਼ਰਾਬ ਦੇ ਹੌਜ਼ ਭਰ ਲੈਂਦਾ ਸੀ । ਇਹਨਾਂ ਹੌਜ਼ਾਂ ਉਤੇ ਇਹ ਲਿਖਤ ਦਰਜ ਸੀ :-

ਮੈਨੂੰ ਸ਼ਰਾਬ ਅਤੇ ਹੁਸੀਨ ਸੁੰਦਰੀਆਂ ਤੋਂ ਛੁਟ ਕੁਛ ਨਹੀਂ ਚਾਹੀਦਾ, ਹੋਰ ਸਭ ਅੰਸ਼ ਮੈਂ ਜੁਤੀ ਨਾਲ ਠੁਕਰਾਉਂਦਾ ਹਾਂ। ਐ ਬਾਬਰ ! ਐਸ਼ ਬਹਾਰਾਂ ਲੁਟ ਲੈ, ਇਹ ਜਵਾਨੀ ਮੁੜ ਨਹੀਂ ੳ ਆਉਣੀ ।

ਬਾਬਰ ਬ ਐਸ਼ ਕੌਸ਼ ਕਿ,

ਆਲਮ ਦੁਬਾਰਾ ਨੌਬਤ

ਐ ਬਾਬਰ ! ਇਸ ਦੁਨੀਆ ਉਤ ਮੌਜ ਬਹਾਰਾਂ ਕਰ ਲੈ, ਕਿਉਂਕਿ ਦੁਨੀਆ ਉਤੇ ਦੁਬਾਰਾ ਕਿਸੇ ਨਹੀਂ ਆਉਣਾ ਤੇ ਨਾ ਹੀ ਮੁੜ ਇਹ ਜਵਾਨੀ ਲਭਣੀ ਹੈ ।

ਨਸੀਰਉਦੀਨ ਹਮਾਯੂੰ

ਉਸ ਦੇ ਰਾਜ ਦਾ ਪਹਿਲਾ ਦੌਰ

ਹਮਾਯੂੰ ਦੀ ਜਾਨਸ਼ੀਨੀ

ਹਿੰਦੁਸਤਾਨ ਦੇ ਤਖਤ ਉਪਰ ਬਾਬਰ ਦੇ ਮਗਰੋਂ ਉਸ ਦਾ ਸਪੁਤਰ ਹਮਾਯੂੰ ਬੈਠਾ । ਉਹ ਬੜਾ ਹਰਮਨ ਪਿਆਰਾ ਤੇ ਸਫਲ ਬਾਦਸ਼ਾਹ ਸੀ । ਉਹ ਆਪਣੇ ਨਰਮ ਸੁਭਾ ਤਰਸ ਤੇ ਮਿਲਨਸਾਰੀ ਲਈ ਬਹੁਤ ਪ੍ਰਸਿੱਧ ਸੀ।

ਜੋਤਸ਼ ਵਿਦਿਆ ਨਾਲ ਪਿਆਰ

ਜੋਤਸ਼ ਵਿਦਿਆ ਨੂੰ ਉਸ ਨੇ ਆਪਣੇ ਅਧਿਐਣ ਦਾ ਵਸ਼ੇਸ਼ ਵਿਸ਼ਾ ਬਣਾ ਰੱਖਿਆ ਸੀ । ਉਸ ਨੇ ਮਾਦੇ ਬਾਰੇ ਪੁਸਤਕਾਂ ਲਿਖੀਆਂ ਅਤੇ ਸੱਤ ਸ਼ਾਹੀ ਹਾਲ ਬਣਵਾਏ, ਹਰ ਇਕ ਹਾਲ ਦਾ ਨਾਮ ਇਕ ਇਕ ਸਿਤਾਰੇ ਦ ਨਾਮ ਉਤੇ ਰਖਿਆ । ਉਹ ਹਫਤ ਵਿਚ ਇਕ ਇਕ ਵਾਰ ਇਹਨਾਂ ਵਿਚ ਦਰਬਾਰ ਲਾਉਂਦਾ ਸੀ । ਸਿਤਾਰੇ ਦੇ ਦਿਨ ਅਨੁਸਾਰ ਹੀ ਉਹ ਦਰਬਾਰ ਲਾਉਂਦਾ । ਫੌਜੀ ਸਰਦਾਰਾਂ ਤੇ ਅਫਸਰਾਂ ਨਾਲ ਮਰੀਖ਼ ਹਾਲ ਵਿਚ, ਜੱਜ ਤੇ ਵਜ਼ੀਰਾਂ ਨਾਲ ਬੁਧ ਹਾਲ ਵਿਚ, ਰਾਜਦੂਤਾਂ, ਕਵੀਆਂ ਤੇ ਸੈਲਾਨੀਆਂ ਨਾਲ ਚੰਦਰ ਹਾਲ ਵਿਚ ਤੇ ਸਿਵਲ ਦੇ ਅਫਸਰਾਂ ਨਾਲ ਸ਼ੁਕਰ ਹਾਲ ਵਿਚ ਮੁਲਾਕਾਤ ਕਰਦਾ ਸੀ। ਹਰ ਇਕ ਹਾਲ ਨੂੰ ਐਸੇ ਢੰਗ ਨਾਲ ਸਜਾਇਆ ਤੇ ਰੰਗ ਕੀਤਾ ਸੀ ਜਿਸ ਤੋਂ ਓਸੇ ਸਿਤਾਰੇ ਦਾ ਚਿੰਨ੍ਹ ਪਰਗਟ ਹੋਵੇ। ਨੌਕਰਾਂ ਨੂੰ ਵੀ ਉਸੇ ਵਸ਼ੇਸ਼ ਹਾਲ ਦੇ ਮੁਤਾਬਕ ਵਰਦੀਆਂ 'ਮਿਲ ਦੀਆਂ ਸਨ ।

ਹਮਾਯੂ ਨੂੰ ਤਖਤ ਨਸ਼ੀਨ ਹੋਇਆਂ ਬੜਾ ਹੀ ਸਮਾ ਹੋਇਆ ਸੀ ਕਿ ਉਸ ਦੇ ਭਾਈ ਕਾਮਰਾਨ ਮਿਰਜ਼ਾ ਨੇ, ਜੋ ਕਾਬਲ ਤੇ ਕੰਧਾਰ ਦਾ

ਗਵਰਨਰ ਸੀ ਪੰਜ ਬ ਉਤੇ ਕਬਜ਼ਾ ਕਰਨ ਦੀ ਸਾਜਸ਼ ਕੀਤੀ । ਇਸ ਮੰਤਥ ਲਈ ਂ ਉਸ ਨੇ ਇਹ ਕਹਿ ਕੇ ਕਾਬਲ ਤੋਂ ਕੂਚ ਬੋਲਿਆ ਕਿ ਹਿੰਦੁਸਤਾਨ ਦੇ ਤਖਤ ਉਤੇ ਬੈਠਣ ਸੰਬੰਧੀ ਉਹ ਆਪਣੇ ਭਰਾ ਨੂੰ ਵਧਾਈ ਦਣ ਚਲਿਆ ਹੈ।

ਕਾਮਰਾਨ ਮਿਰਜ਼ਾ ਪੰਜਾਬ ਦਾ ਗਵਰਨਰ

ਹਮਾਯੂੰ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਸ ਦੇ ਦਿਲੀ ਇਰਾਦੇ ਦਾ ਪਤਾ ਲਗ ਗਿਆ ਇਸ ਲਈ ਉਸ ਨੇ ਆਪਣ ਪ੍ਰਤੀ ਨਿਧ ਭੇਜ ਕੇ ਉਸ ਨੂੰ ਪੰਜਾਬ, ਪਸ਼ਾਵਰ, ਅਤੇ ਲਘੁਮਾਣ ਦਾ ਗਵਰਨਰ ਥਾਪ ਦਿਤਾ, ਇਸ ਤਰ੍ਹਾਂ ਕਰਕੇ ਹਮਾਯੂੰ ਨ ਉਸ ਨੂੰ ਪ੍ਰਸੰਨ ਕਰ ਲਿਆ।

ਹਿੰਦੁਸਤਾਨ ਵਿਚ ਹਮਲੇ

ਹਮਾਯੂੰ ਨੇ ਬੁੰਧੇਲ ਖੰਡ ਦੇ ਹਿੰਦੂ ਰਾਜਿਆਂ ਵਿਰੁਧ ਚੜਾਈ ਕੀਤੀ । ਚਨਾਰ ਉਫਰ ਕਬਜ਼ਾ ਕੀਤਾ, ਗੁਜਰਾਤ ਤੇ ਮਾਲਵੇ ਦੇ ਰਾਜੇ ਬਹਾਦਰ ਸ਼ਾਹ ਉਪਰ ਚੜ੍ਹਾਈ ਕੀਤੀ ਤੇ ਉਸ ਨੂੰ ਹਾਰ ਦਿਤੀ ;ਸ਼ੇਰ ਖਾਂ ਪਠਾਨ, ਜਿਸ ਨ ਬੰਗਾਲ ਤੇ ਬਿਹਾਰ ਵਿਚ ਆਪਣਾ ਸੁਤੰਤਰ ਰਾਜ ਕਾਇਮ ਕਰ ਲਿਆ ਸੀ, ਨਾਲ ਖੂਨੀ ਲੜਾਈਆਂ ਕੀਤੀਆਂ । ਛੀਨੇ ਹੋਏ ਵਖ ਵਖ ਸੂਬਿਆ ਨੂੰ ਮੁੜ ਕਬਜ਼ ਵਿਚ ਲਿਆ ਕੇ ਅਤੇ ਬਗਾਵਤਾਂ ਨੂੰ ਕਰੜੇ ਹਬਾਂ ਨਾਲ ਦਬਾ ਕੇ ਹਮਾਯੂੰ ਅਮਨ ਚੈਨ ਨਾਲ ਰਾਜ ਕਰਨਾ ਚਾਹੁੰਦਾ ਸੀ ।

ਉਸ ਦੇ ਭਾਈਆਂ ਦੀ ਗਦਾਰੀ

ਅੱਜ ਉਹ ਸੁਖ ਦਾ ਸਾਹ ਲੈਣ ਹੀ ਲਗਾ ਸੀ ਕਿ ਉਸ ਦੇ ਭਾਈਆਂ ਕਾਮਰਾਨ ਅਤੇ ਹਿੰਦਾਲ ( ਮਿਰਜ਼ਾ ਨੇ ਉਹ ਦੇ ਲਈ ਨਵਾਂ ਸਿਰਦਰਦ ਖੜਾ ਕਰ ਦਿਤਾ। ਸੰਨ ੧੫੩੯ ਵਿਚ ਕਾਮਰਾਨ ਨੇ ਲਾਹੌਰੋਂ ਚੜਾਈ ਕੀਤੀ। ਉਹ ੧੦ ਹਜ਼ਾਰ ਘੋੜ ਸਵਾਰ ਫੌਜ ਲੈ ਕੇ ਦਿਲੀ ਵਲ ਵਧਿਆ ਇਹ ਉਹੋ ਸਮਾਂ ਸੀ ਜਦੋਂ ਬਾਦਸ਼ਾਹ ਸ਼ਰ ਖਾਂ ਨਾਲ ਰੁਹਤਾਬ ਵਿਚ ਜੰਗ ਕਰ ਿਹਾ ਸੀ । ਪਰ ਦਿਲੀ ਦੇ ਕਮਾਂਡਰ ਫਖਰ ਉਦੀਨ ਨੇ ਉਸ ਦੇ ਸਾਰ ਮਨਸੂਬੇ ਮਿਟੀ ਵਿਚ ਮਿਲਾ ਦਿਤੇ । ਆਗਰੇ ਵਿਚ ਥੋੜੀ ਜਿਹੀ ਲੜਾਈ ਕਰਨ ਮਗਰੋਂ ਉਹ ਲਾਹੌਰ ਮੁੜ ਆਇਆ।

ਸ਼ੇਰ ਸ਼ਾਹ ਸੂਰੀ ਹੱਥੋਂ ਹਾਰ

ਅਗਲੇ ਸਾਲ ਸ਼ਰ ਖਾਂ ਨੇ ਸ਼ਹਿਨਸ਼ਾਹ ਨੂੰ ਹਾਰ ਦਿਤੀ ਤੇ ਉਹ ਆਪਣੀ ਰਾਜਧਾਨੀ ਛਡਣ ਲਈ ਮਜ਼ਬੂਰ ਹੋ ਗਿਆ । ਰਾਜਧਾਨੀ ਤੋਂ ਨ ਕੇ ਉਹ ਲਾਹੌਰ ਆ ਵੜਿਆ । ਜੁਲਾਈ ੧੫੪੦ ਨੂੰ ਬਹੁਤ ਸਾਰੇ ਮੁਗ਼ਲ ਅਫਸਰ ਉਸ ਨੂੰ ਪੰਜਾਬ ਵਿਚ ਆਨ ਮਿਲੇ । ਇਹ ਅਫਸਰ ਪਹਿਲੀਆਂ ਲੜਾਈਆਂ ਵਿਚ ਉਸ ਨਾਲੋਂ ਵਿਛੜ ਗਏ ਸਨ । ਸ਼ੇਰ ਖਾਂ ਨੇ ਅਜੇ ਵੀ ਉਸ ਦਾ ਪਿਛਾ ਨਾ ਛੱਡਿਆ ਅਤੇ ਸੁਲਤਾਨ ਪੁਰ ਦੇ ਪਾਸ ਰਿਆ ਬਿਆਸ ਪਾਰ ਕਰ ਕੇ ਨਵੰਬਰ ਵਿਚ ਬਹਿਠਸ਼ਾਹ ਨੂੰ ਰਾਵੀ ਪਾਰ ਕਰ ਕ ਠਟਾ ਅਤੇ ਭਖੜ ਵਲ ਪਸਪਾ ਹੋ ਜਾਣ ਲਈ ਮਜਬੂਰ ਕਰ ਦਿਤਾ

ਮਾਰੂਥਲਾਂ ਵਿਚ ਮਾਰੇ ਮਾਰੇ ਫਿਰਨਾ

ਪਛਮੀ ਮਾਰੂਥਲ ਵਿਚਲੇ ਕਚ ਵਿਚ ਹਿਮਾਯੂੰ ਨੂੰ ਬੜੀਆਂ ਮੁਸੀਬਤਾਂ ਨਾਲ ਦੇ ਚਾਰ ਹੋਣਾ ਪਿਆ । ਇਹੋ ਜਿਹੇ ਦੁਖੜੇ ਪੂਰਬੀ ਸ਼ਹਿਨਸ਼ਾਹ ਨੇ ਪਹਿਲੇ ਕਦੇ ਨਹੀਂ ਸੀ ਝਾਗੇ । ਮਾਰੂ ਬਲਾਂ ਦਾ ਸੜਦੀ ਬਲਦੀ ਰੇਤ ਵਿਚ ਐਸੇ ਅਸਥਾਨਾਂ ਤੇ ਮਾਰੇ ਮਾਰੇ ਫਿਰਨਾ ਪਿਆ ਜਿਥੇ ਨਾ ਪਾਣੀ ਲਭਦਾ ਤੇ ਨਾ ਹੀ ਕਿਸੇ ਦਰਖਤ ਦੀ ਛਾਂ ਨਜ਼ਰ ਆਉਂਦੀ ਸੀ।