ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/148

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੫੪)

ਵਿਚਕਾਰ ਜਾ ਕੋ ਹਲਾ ਬੋਲਿਆ । ਪਰ ਹੁਣ ਤੀਕ ਅਫਗਾਨਾਂ ਨੂੰ

ਪੂਰਨ ਤੌਰ ਉਤੇ ਹਾਰ ਹੋ ਚੁਕੀ ਸੀ। ਉਹਨਾਂ ਦੀ ੫ ਹਜ਼ਾਰ ਫੌਜ ਮਾਰੀ ਜਾ ਚੁਕੀ ਸੀ । ਬਾਦਸ਼ਾਹ ਇਬਰਾਹੀਮ ਲੋਧੀ ਵੀ ਕਤਲ ਹੋ ਚੁਕਾ ਸੀ । ਇਸ ਰਣ ਘਮਸਾਨ ਵਿਚ ੧੬ ਹਜ਼ਾਰ ਅਫਗਾਨ ਮਾਰੇ ਗਏ ਅਤੇ ਬਾਕੀ ਦੇ ਮੈਦਾਨ ਛਡ ਕੇ ਨਸ ਗਏ । ਜੰਗ ਤੋਂ ਤੁਰਤ ਪਿਛੋਂ ਬਾਬਰ ਨੇ ਮੁਹੰਮਦ ਸੁਲਤਾਨ ਮਿਰਜ਼ਾ ਤੇ ਤਿੰਨ ਹੋਰ ਜਰਨੈਲਾਂ ਨੂੰ ਦਿਲੀ ਉਤੇ ਕਬਜ਼ਾ ਕਰਨ ਲਈ ਭੇਜਿਆ। ਉਸ ਨੇ ਸ਼ਾਹਜ਼ਾਦਾ ਹਮਾਯੂੰ ਨੂੰ ਵੀ ਆਗਰੇ ਦਾ ਕਬਜ਼ਾ ਲੈਣ ਲਈ ਰਵਾਨਾ ਕੀਤਾ।

ਵਿਜਈ ਬਾਬਰ ਦਾ ਦਿਲੀ ਵਿਚ ਦਾਖਲਾ

ਅਪਰੈਲ ੧੫੨੬ ਈ.

ਮੁਗਲ ਬਾਦਸ਼ਾਹ ਵਿਜਈ ਹੋ ਕੇ ੨੨ ਅਪਰੈਲ ੧੫੨੬ ਈਸਵੀ ਦਿੱਲੀ ਸ਼ਹਿਰ ਵਿਚ ਦਾਖਲ ਹੋਇਆ। ਸ਼ੇਖ ਜ਼ਿਆ ਦੀਨ ਦਿਲੀ ਉਸ ਦੇ ਨਾਮ ਦਾ ਖੁਤਬਾ ਪੜ੍ਹਿਆ। ਇਸ ਦੇ ਮਗਰੋਂ ਬਾਦਸ਼ਾਹ ਨੇ ਸੰਤਾਂ ਤੇ ਸ਼ਹੀਦਾਂ ਦੇ ਮਕਬਰਿਆਂ ਦੀ ਜ਼ਿਆਰਤ ਕੀਤੀ ਤੇ ਫੇਰ ਉਥੋਂ ਆਗਰੇ ਵਲ ਰਵਾਨਾ ਹੋਇਆ।

ਇਨਾਮਾਂ ਦੀ ਵੰਡ

ਉਸੇ ਸਾਲ ਦੀ ੯ ਮਈ ਨੂੰ ਬਾਬਰ ਨੇ ਸਰਕਾਰੀ ਖਜ਼ਾਨੇ ਦਾ ਮੂੰਹ ਖੋਲ ਦਿਤਾ ਜਿਸ ਵਿਚੋਂ ਲਖ ੫੦ ਹਜ਼ਾਰ ਰੁਪਏ ਦਾ ਇਨਾਮ ਆਪਣੇ ਬੇਟੇ ਹਮ ਯੂੰ ਨੂੰ, ੨ ਲਖ ਰੁਪਏ ਤੇ ੪ ਵਾਲਾਂ ਆਪਣੇ ਚਚੇਰੇ ਭਾਈ ਮੁਹੰਮਦ ਸੁਲਤਾਨ ਮਰਜ਼ਾ ਨੂੰ ਇਨਾਮ ਵਜੋਂ ਦਿਤੀਆਂ ਆਪਣੇ ਸਰਦਾਰਾਂ ਵਿਚ ਵੀ ਬਹੁਤ ਸਾਰੇ ਇਨਾਮ ਵੰਡੇ ਅਤੇ ਉਹ ਸੌਦਾਗਰ ਵੀ ਇਨਾਮਾਂ ਦੇ ਹਕਦਾਰ ਸਮਝੇ ਗਏ ਜਿਹੜੇ ਉਹਦੇ ਕੰਪ ਦੇ ਨਾਲ ਆਏ ਸਨ । ਖਜ਼ ਨੇ ਦਾ ਬਹੁਤ ਵੱਡਾ ਭਾਗ ਕਾਬਲ ਭੇਜਿਆ ਗਿਆ । ਜਿਥੇ ਉਸ ਦੀ ਵੰਡ ਉਹਨਾਂ ਲੋਕਾਂ ਵਿਚਾਲੇ ਕੀਤੀ ਗਈ ਜਿਹੜੇ ਇਨਾਮ ਦੇ ਹਕਦਾਰ ਸਨ । ਸਮਰਕੰਦ, ਖੁਰਾਸਾਨ, ਕਾਸ਼ਗ਼ਰ, ਇਰਾਕ, ਮਕੇ, ਮਖੀਨੇ ਕਰਬਲਾ, ਨਜ਼ਫ; ਮਸ਼ਹੂਦ ਅਤੇ ਦੂਜੇ ਮੁਕਦਸ ਅਸਥਾਨਾਂ ਤੇ ਮਜ਼ਹਬੀ ਵਕਫਾਂ ਨੂੰ ਵੀ ਭਾਰੀ ਰਕਮਾਂ ਭੇਜੀਆਂ ਗਈਆਂ । ਇਸ ਵਡੇ ਦਾਨ ਪੁੰਨ ਦੇ ਕਾਰਨ ਲੋਕਾਂ ਨੇ ਬਾਬਰ ਨੂੰ , ਕਲੰਦਰ ਦਾ ਨਾਮ ਦਿਤਾ ਜਿਸ ਦਾ ਭਾਵ ਐਸਾ ਮਨੁੱਖ ਹੈ ਜੋ ਆਪਣਾ ਸਭ ਖਰਚ ਕਰ ਦੇਵੇ ਤੇ ਕਲ ਲਈ ਕੁਛ ਬਚਾ ਕੇ ਨਾ ਰਖੇ ।

ਹਿੰਦੁਸਤਾਨ ਵਿਚ ਉਸ ਦੀਆਂ ਜੰਗੀ ਕਾਰਰਵਾਈਆਂ

ਸੰਨ ੧੫੨੯ ਵਿਚ ਬਾਬਰ ਨੇ ਮਾਲਵੇ ਦੇ ਬਾਦਸ਼ਾਹ ਮੁਹੰਮਦ ਖਿਲਜੀ ਨੂੰ ਹਾਰ ਦੇ ਕੇ ਕੈਦ ਕਰ ਲਿਆ। ਉਸ ਨੇ ਮੁਹੰਮਦ ਲੋਧੀ ਵਿਰੁਧ ਵੀ ਜੰਗ ਛੇੜੀ ਕਿਉਂਕਿ ਉਹ ਸੁਲਤਾਨ ਦਾ ਲਕਬ ਧਾਰ ਕੇ ਬਨਾਰਸ ਉਤੇ ਕਬਜ਼ਾ ਜਮਾ ਬੈਠਾ ਸੀ । ਬਾਬਰ ਨੇ ਇਕ ਲਖ ਫੌਜ ਨਾਲ ਚੜਾਈ ਕਰਕੇ ਉਸ ਨੂੰ ਹਾਰ ਦਿਤੀ ਤੇ ਬਨਾਰਸ ਵਿਚੋਂ ਉਸ ਨੂੰ ਨਸਾ ਦਿਤਾ । ਉਸ ਨੇ ਬੰਗਾਲ ਤੇ ਅਵਧ ਨੂੰ ਵੀ ਫਤਹ ਕੀਤਾ। ਚਾਰ ਸਾਲ ਦੇ ਸੰਖੇਪ ਜਿਹ ਸਮੇਂ ਵਿਚ- ਕਾਰ ਦਿਲੀ ਦੇ ਰਾਜ ਦੇ ਬਹੁਤ ਸਾਰੇ ਪੁਰਾਣੇ ਖੁਸ ਹੋਏ ਇਲਾਕੇ ਉਸ ਨੇ ਮੁੜ ਫਤਹ ਕਰ ਲਏ।

ਬਾਬਰ ਦੀ ਮੌਤ ੧੫੩੦ ਈਸਵੀ

੨੬ ਦਸੰਬਰ ੧੯੩੦ ਈਸਵੀ ਨੂੰ ੫੦ ਸਾਲ ਦੀ ਉਮਰ ਵਿਚ, ੩੯ ਸਾਲ ਤੱਕ ਰਾਜ ਕਰਨ ਮਗਰੋਂ ਬਾਬਰ ੨੬ ਦਸੰਬਰ ੧੫੩੦ ਈ.

ਨੂੰ ਆਗਰੇ ਵਿਚ ਚਲਾਣਾ ਕਰ ਗਿਆ। ਕਿਹਾ ਜਾਂਦਾ ਹੈ ਬਾਦਸ਼ਾਹ ਦੀ ਮੌਤ ਤੋਂ ਕੁਝ ਸਮਾਂ ਪਹਿਲੇ ਹਮਾਯੂੰ ਸਖਤ ਬੀਮਾਰ ਹੋ ਗਿਆ। ਐਨਾ ਬੀਮਾਰ ਕਿ ਉਸ ਦੇ ਜੀਉਣ ਦੀ ਕੋਈ ਆਸ ਬਾਕੀ ਨ ਰਹੀ। ਜਦ ਹਕੀਮਾਂ ਨੇ ਉਸ ਨੂੰ ਲਾ ਇਲਾਜ ਕਹਿ ਦਿਤਾ ਤਦ ਪਿਤਰੀ ਸਨੇਹ ਵਸ ਬਾਬਰ ਨੇ ਉਸ ਬੀਮਾਰ ਪੁਤਰ ਦੀ ਚਾਰਪਾਈ ਉਦਾਲੇ ਤਿੰਨ ਪਰਕਰਮਾਂ ਕੀਤੀਆਂ ਅਤੇ ਦੁਆ ਮੰਗੀ ਕਿ ਸ਼ਾਹਜ਼ਾਦੇ ਦਾ ਰੋਗ ਉਸ ਨੂੰ ਲਗ ਜਾਏ ਥੋੜਾ ਸਮਾ ਮਗਰੋਂ ਉਸ ਨੇ ਐਲਾਨ ਕਰ ਦਿਤਾ ਕਿ ਮੈਂ ਉਸ ਦੀ ਬਿਮਾਰੀ ਲੈ ਲਈ ਹੈ ।” ਉਸ ਸਮੇਂ ਤੋਂ ਬਾਦਸ਼ਾਹ ਦੀ ਹਾਲਤ ਨਿਘਰਨੀ ਆਰੰਭ ਹੋਈ ਜੋ ਨਿਘਰਦੀ ਹੀ ਚਲੀ ਗਈ ਤੇ ਅੰਤ ਉਸ ਦੀ ਮੌਤ ਹੋ ਗਈ । ਕਹਿਣ ਨੂੰ ਵਿਥਿਆ ਭਾਵੇਂ ਕਿੰਨੀ ਦਿਲ ਖੁਸ਼ ਕਰਨ ਵਾਲੀ ਹੋਵੇ ਅਸਲ ਗਲ ਇਹ ਹੈ ਕਿ ਵਖ ਵਖ ਜੰਗਾਂ ਵਿਚ ਖਰਚ ਹੋਈ ਸ਼ਕਤੀ ਔਸ਼ ਪ੍ਰਤੀ ਤੇ ਹਿੰਦ ਦੇ ਪੌਣ ਪਾਣੀ ਨੇ ਇਸ ਕਮਜ਼ੋਰ ਸਰੀਰ ਵਾਲੇ ਬਾਦਸ਼ਾਹ ਦੀ ਸਿਹਤ ਉਤੇ ਬੜਾ ਅਸਰ ਪਾਇਆ ਤੇ ਇਸ ਅਨੋਖੇ ਹੁਕਮਰਾਨ ਦੀ ਮੌਤ ਦਾ ਕਾਰਨ ਸਾਬਤ ਹੋਏ । ਬਾਂਬਰ ਦੀ ਵਸੀਅਤ ਦੇ ਅਨੁਸਾਰ ਉਸ ਦੀ ਮ੍ਰਿਤਕ ਦੇਹ ਕਾਬਲ ਪੁਢਾਈ ਗਈ ਅਤੇ ਚਮਕਦਾਰ ਵਗਦੀ ਨਦੀ ਦੇ ਪਾਸ ਵਾਲੇ ਉਸ ਮਕਬਰ ਵਿਚ ਦਫਨਾਈ ਗਈ ਜੋ ਉਸ ਨੇ ਪਹਿਲਾਂ ਆਪਣੀ ਅੰਤਮ ਆਰਾਮ ਗਾਹ ਲਈ ਬਣਾ ਰਖੀ ਸੀ । ਇਹ ਮਕਬਰਾ ਬੜੇ ਸੋਹਣੇ ਬਾਂਗ ਬਗੀਚਿਆਂ ਨਾਲ ਘਿਰਿਆ ਹੋਇਆ ਹੈ । ਸ਼ਹਿਰ ਦੇ ਲੋਕ ਤੇ ਸੈਲਾਨੀ ਏਥੇ ਭਾਰੀ ਗਿਣਤੀ ਵਿਚ ਸਿਰ ਸਪਾਟੇ ਲਈ ਜਾਂਦੇ ਹਨ । ਉਸ ਦੀ ਮੌਤ ਦੀ ਤਾਰੀਖ ਇਓਂ ਦਰਜ ਹੈ ਅਰਥਾਤ ਰਸ ਉਸ ਨੂੰ ਸਵਰਗ ਵਿਚ ਵਾਸਾ ਦੇਵੇ । ਬਾਦਸ਼ਾਹ ਦਾ ਜਨਮ ੬ ਮੁਹਰਮ ਦਾ ਸੀ ਅਤੇ ਕੁਦਰਤ ਦ ਗੇੜ ਵੇਖੋ ਉਸ ਦੀ ਮੌਤ ਵੀ ੬ ਮੁਹਰਮ ਨੂੰ ਹੀ ਹੋਈ । ਉਸ ਦੀ ਕਬਰ ਤੇ ਇਹ ਸ਼ਿਅਰ ਦਰਜ ਹੈ— ਬਰੋਜ਼ਿ ਸ਼ਸ਼ ਮੁਹਰਮ ਜ਼ਾਦ ਆਨ ਸ਼ੁਦ ਮੁਕਰਮ ਤਾਰੀਖ ਵਫਾਤਸ਼ ਹਮ ਆਮਦ ਸ਼ਸ਼ ਮੁਹਰਮ

ਅਰਥਾਤ ੬ ਮੁਹਰਮ ਨੂੰ ਨਾਮੀ ਬਾਦਸ਼ਾਹ ਕਾਲ ਵਸ ਹੋਇਆ । ਉਸ ਦੀ ਪੈਦਾਇਸ਼ ਦੀ ਤਾਰੀਖ ਵੀ ੬ ਮੁਹਰਮ ਸੀ।

ਚਲਨ

ਜਿਹੜੇ ਬਾਦਸ਼ਾਹ ਏਸ਼ਿਆਈ ਦੇਸ਼ਾਂ ਉਤੇ ਰਾਜ ਕਰ ਚੁਕੇ ਹਨ ਬਾਬਲ ਉਹਨਾਂ ਸਭਨਾਂ ਨਾਲੋਂ ਵਧੀਕ ਸਫਲ ਬਾਦਸ਼ਾਹ ਸੀ । ਉਹ ਜਮਾਂਦੂਰ ਲੜਾਕਾ ਸੀ ਤੇ ਕੁਦਰਤ ਨੇ ਉਸ ਨੂੰ ਉਹ ਸੂਝ ਬੂਝ ਦਿਤੀ ਸੀ ਜੋ ਕਿਸੇ ਸਫਲ ਜਰਨੈਲ ਤੇ ਰਾਜ ਪ੍ਰਬੰਧਕ ਵਿਚ ਹੋਣੀ ਅਵਸ਼ਕ ਹੈ। ਉਹ ਇਕ ਵਿਦਵਾਨ ਕਵੀ ਹੋਣ ਦੇ ਨਾਲ ਦੁਨੀਆਂ ਦੀ ਹਰ ਸੋਹਣੀ ਸ਼ੈ ਦਾ ਕਦਰ ਦਾਨ ਵੀ ਸੀ। ਉਸਨੇ ਤੁਰਕੀ ਜ਼ਬਾਨ ਵਿਚ ਆਪਣੇ ਜੀਵਨ ਸਮਾਚਾਰ ਆਪ ਲਿਖੇ ਤੇ ਉਸ ਦੀ ਲਿਖਤ ਪੂਰਬ ਦੇ ਚੰਗੇ ਤੇ ਚੋਟੀ ਦੇ ਲਿਖਾਰੀਆਂ ਨੂੰ ਮਾਤ ਕਰਦੀ ਹੈ । ਉਸ ਦੀ ਲਿਖਤ ਕੀ ਹੈ, ਉਸ ਦੀਆਂ ਵਸ਼ੇਸ਼ ਆਦਤਾਂ ਚੰਗੇਰੀ ਬੂਝ ਹਾਸ ਰਸ ਅਕਲਮੰਦੀ ਅਤੇ ਕੁਦਰਤ ਦੀਆਂ ਨਿਆਮਤਾਂ ਨੂੰ ਮਾਨਣ ਵਾਲ ਸੁਭਾ ਦਾ ਰਿਕਾਰਡ ਹੈ। ਮਿਰਜ਼ਾ, ਅਬਦੁਲ ਰਹੀਮ ਖਾਨਿ ਖਾਨਾਂ ਨੇ ਬਾਬਰ ਦੇ ਪੋਤੇ ਅਕਬਰ ਦੇ ਜ਼ਮਾਨੇ ਵਿਚ ਉਸਦੀ ਲਿਖਤ ਦਾ ਫਾਰਸੀ ਉਲਬਾ ਕੀਤਾ ਸੀ । ਬਾਬਰ ਵਿਚ ਆਮਗੀ ਦੇ ਨਾਲ ਹੀ ਦਰਿੜਤਾ, ਫੁਰਤੀ ਤੇ ਪਕਿਆਈ ਦਾ ਗੁਣ ਵੀ ਮੰਨ ਅਤੋ ਇਹੋ ਗੁਣ ਉਸ ਨੂੰ ਵੱਡੀ ਤੇ ਵੱਡੀ ਔਕੜ ਵਿਚ ਕੰਮ ਆਉਂਦੇ ਸਨ । ਸ਼ਇਦ ਹੀ ਕੋਈ ਏਸ਼ਿਆਈ ਬਾਦਸ਼ ਹ ਐਸਾ ਹੋਇਆ ਹੋਵੇ ਜਿਸ ਨੂੰ ਕਿਸਮਤ ਦ ਐਨੇ ਥਪੇੜੇ ਤੇ ਕਸ਼ਟ ਝਲਣੇ ਪਏ ਹੋਣ। ਕਿਸੇ ਵੇਲ਼ੇ ਤੇ ਉਹ ਇਕ ਬਹੁਤ ਵੱਡੀ ਬਾਦਸ਼ਾਹਤ ਦੇ ਰਾਜ ਸਿੰਘਾਸਣ ਉਤੇ ਬੈਠਾ ਨਜ਼ਰ ਆਉਂਦਾ ਅਤੇ ਕਿਸੇ ਸਮੇਂ ਉਹਨੂੰ ਸਿਰ ਲਕੌਣ ਲਈ ਕੱਖਾਂ ਦੀ ਕੁੱਲੀਂ ਤੀਕ ਨਸੀਬ ਨਹੀਂ ਸੀ ਹੁੰਦੀ । ਕਦੇ ਉਹ ਫੌਜ ਦਾ ਵੱਡਾ ਜਰਨੈਲ ਦਾ ਅਤੇ ਕਦੇ ਉਹ ਕਲਮਕਲਾਂ ਰਹਿ ਜਾਂਦਾ ਤੇ ਉਸ ਪਾਸ ਇਕ ਨੌਕਰ ਤੀਕ ਨ ਹੁੰਦਾ । ਉਹ ਏਸ਼ੀਆ ਦਾ