(੧੫੩)
ਮੋੜਨੀਆਂ ਪੈ ਗਈਆਂ। ਵਾਪਸ ਜਾ ਕੇ ਨਾ ਕੇਵਲ ਉਸ ਨੇ ਹਮਲਾ
ਆਵਰਾਂ ਨੂੰ ਹੀ ਬਾਹਰ ਨਸਾਇਆ ਸਗੋਂ ਕੰਧਾਰ ਨੂੰ ਵੀ ਫਤਹ ਕਰ ਲਿਆ ਅਤੇ ਉਥੋਂ ਦੇ ਸ਼ਾਹ ਬੇਰਾ ਅਰਬਨ ਨੂੰ ਵੀ ਦੇਸ ਵਿਚੋਂ ਬਾਹਰ ਕਢ ਦਿਤਾ। ਉਸ ਨੇ ਸਿੰਧ ਦੀ ਰਾਜਧਾਨੀ ਭਖੜ ਵਿਚ ਜਾ ਪਨਾਹ ਲਈ। ਬਾਬਰ ਨੇ ਬੰਦਸ਼ਾਂ ਦਾ ਰਾਜ ਆਪਣੇ ਵੱਡੇ ਪੁਤਰ ਹੁਮਾਯੂੰ ਦੇ ਅਤੇ ਕੰਧਾਰ ਦਾ ਦੂਜੇ ਬੇਟੇ ਕਾਮਰਾਨ ਦੇ ਸਪੁਰਦ ਕਰ ਦਿਤਾ। ਚੌਥੀ ਮੁਹਿੰਮ ੧੫੨੪ ਈ ਸੰਨ ੧੫੨੪ ਵਿਚ ਪੰਜਾਬ ਦੇ ਵਾਇਸਰਾਏ ਦੌਲਤ ਖਾਂ ਲੋਧੀ ਵਲੋਂ ਇਕ ਡੈਪੂਟੇਸ਼ਨ ਕਾਬਲ ਪੁਜ ਕੇ ਬਾਬਰ ਦੀ ਸੇਵਾ ਵਿਚ ਹਾਜ਼ਰ ਹੋਇਆ ਜਿਸ ਨੇ ਬਾਬਰ ਨੂੰ ਪੰਜਾਬ ਉਤੇ ਚੜ੍ਹਾਈ ਕਰਨ ਦਾ ਸਦਾ ਦਿਤਾ ਉਸ ਡੈਪੂਟੇਸ਼ਨ ਨੇ ਬਾਬਰ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਜੇ ਉਸ ਨੇ ਦੇਸ ਉਤੇ ਚੜਾਈ ਕੀਤੀ ਤਦ ਲਾਹੌਰ ਦਾ ਕਬਜ਼ਾ ਉਸ ਨੂੰ ਤੁਰਤ ਦੇ ਦਿਤਾ ਜਾਏਗਾ। ਬਾਬਰ ਦਾ ਖਤ ਪੱਤਰ ਲਾਹੌਰੀ ਵਾਇਸਰਾਏ ਨਾਲ ਇਸ ਸਮੇਂ ਵਿਚ ਦਿਲੀ ਦੇ ਸ਼ਹਿਨਸ਼ਾਹ ਨੂੰ ਦੌਲਤ ਖਾਂ ਲੋਧੀ ਦੀ ਵਫਾਦਾਰੀ ਵਿਚ ਸ਼ੱਕ ਪੈ ਗਿਆ। ਇਸ ਲਈ ਉਸ ਨੇ ਉਸ ਨੂੰ ਲਾਹੌਰੋਂ ਜਲਾਵਤਨ ਕਰ ਦਿਤਾ। ਜਿਸ ਕਰ ਕੇ ਸਾਬਕਾ ਵਾਇਸਰਾਏ ਨੂੰ ਬਲੋਚੀਆਂ ਪਾਸ ਪਨਾਹ ਲੈਣੀ ਵੀ। ਏਨੇ ਨੂੰ ਬਾਬਰ ਵੀ ਆਪਣੀ ਫੌਜ ਲੈ ਕੇ ਪੰਜਾਬ ਵਲ ਵਧਿਆ। ਗਖੜਾਂ ਦੇ ਦੇਸ ਵਿਚੋਂ ਲੰਘ ਰਿਹਾ ਸੀ ਕਿ ਪੰਜਾਬ ਦੇ ਸ਼ਾਹੀ ਅਫਸਰਾਂ ਨੇ ਉਸ ਦੀ ਪੇਸ਼ ਕਦਮੀ ਨੂੰ ਰੋਕਣ ਦਾ ਜਤਨ ਕੀਤਾ। ਰੁਕਾਵਟ ਪਾਉਣ ਵਾਲੇ ਬਿਹਾਰ ਖਾਂ ਲੋਧੀ, ਮੁਬਾਰਕ ਖਾਂ ਲੋਧੀ ਅਤੇ ਭੀਖਣ ਖਾਂ ਲੁਹਾਨੀ ਸਨ ਜਿਨ੍ਹਾਂ ਪਾਸ ਬਹੁਤ ਸਾਰੀ ਫੌਜ ਸੀ। ਲਾਹੌਰ ਉਤੇ ਹਮਲਾ ਤੇ ਜਿੱਤ ਲਾਹੌਰ ਦੇ ਮੈਦਾਨਾਂ ਵਿਚ ਦੋਵਾਂ ਧਿਰਾਂ ਦੀ ਲਹੂ ਡੋਲਵੀਂ ਜੰਗ ਹੋਈ। ਅੰਤ ਵਿਚ ਪੰਜਾਬ ਦੀਆਂ ਫੌਜਾਂ ਨੂੰ ਹਾਰ ਖਣੀ ਪਈ। ਉਹਨਾਂ ਦੀ ਬਹੁਤ ਸਾਰੀ ਫੌਜ ਜੰਗ ਵਿਚ ਮਾਰੀ ਗਈ ਤੇ ਬਾਕੀ ਦੀ ਫੌਜ ਨੜ ਗਈ ਮਕਾਨ ਸਾੜ ਦਿਤੇ ਬਾਬਰ ਵਿਜ਼ਈ ਦੇ ਰੂਪ ਵਿਚ ਲਾਹੌਰ ਸ਼ਹਿਰ ਵਿਚ ਬੜੀ ਧੂਮ ਧਾਮ ਨਾਲ ਦਾਖਲ ਹੋਇਆ। ਉਸ ਨੇ ਆਪਣੇ ਕਬੀਲੇ ਦੇ ਆਮ ਦਸਤੂਰ ਮੂਜਬ ਮਕਾਨਾਂ ਨੂੰ ਅੱਗ ਲਾ ਦਿਤੀ। ਉਹ ਪੂਰੇ ਚਾਰ ਦਿਨ ਤੀਕ ਲਾਹੌਰ ਵਿਚ ਟਿਕਿਆ ਰਿਹਾਂ।ਫੇਰ ਉਸ ਨੇ ਦੀਪਾਲ ਪੁਰ ਵਿਰੁਧ ਕੂਚ ਬੋਲ ਦਿਤਾ। ਉਥੋਂ ਦੇ ਕਿਲ੍ਹੇ ਵਿਚਲੀ ਫੌਜ ਨੇ ਬਾਬਰ ਦਾ ਡਟ ਕੇ ਮੁਕਾਬਲਾ ਕੀਤਾ। ਉਸ ਨੇ ਬੜੇ ਜ਼ੋਰ ਦੀ ਹਲਾ ਬੋਲਿਆ ਤੇ ਕਿਲ੍ਹੇ ਵਿਚਲੀ ਸਾਰੀ ਫੌਜ ਕਤਲ ਕਰ ਦਿਤੀ। ਦੀਪਾਲ ਪੁਰ ਵਿਚ ਦੌਲਤ ਖਾਂ ਲੋਧੀ ਤੇ ਉਸ ਦੇ ਉਹ ਤਿੰਨ ਪੁਤ ਬਾਬਰ ਨੂੰ ਆਣ ਮਿਲੇ ਜਿਨ੍ਹਾਂ ਨੇ ਬਲੋਚੀਆਂ ਪਾਸ ਪਨ ਹ ਲਈ ਹੋਈ ਸੀ ਬਾਬਰ ਨੇ ਉਹਨਾਂ ਦਾ ਬੜੇ ਆਦਰ ਨਾਲ ਸਵਾਗਤ ਕੀਤਾ ਅਤੇ ਜਲੰਧਰ ਸੁਲਤਾਨ ਪੁਰ ਤੇ ਪੰਜਾਬ ਦੇ ਕਈ ਹੋਰ ਜ਼ਿਲਿਆਂ ਦੀ ਗੌਰਮਿੰਟ ਉਨ੍ਹਾਂ ਦੇ ਸਪੁਰਦ ਕਰ ਦਿਤੀ। ਪਰ ਕੁਝ ਚਿਰ ਮਗਰੋਂ ਦੌਲਤ ਖਾਂ ਨੇ ਬਾਬਰੀ ਜੂਆ ਗਲੋਂ ਲਾਹ ਦਿਤਾ ਅਤੇ ਆਂਪਣੇ |
ਪਰਿਵਾਰ ਨੂੰ ਲੈ ਕੇ ਪਹਾੜਾਂ ਵਲ ਨਸ ਗਿਆ। ਇਸ ਕਾਰਰਵਾਈ ਨਾਲ ਹਿੰਦ ਵਿਚ ਬਾਬਰ ਦੇ ਲਾਭਾਂ ਨੂੰ ਭਾਰੀ ਨੁਕਸਾਨ ਪੂਜਾ | ਬਾਬਰ ਨੇ ਹੁਣ ਇਹੋ ਯੋਗ ਸਮਝਿਆ ਕਿ ਹਿੰਦੁਸਤਾਨ ਬਾਰੇ ਆਪਣੇ ਇਰਾਦਿਆਂ ਨੂੰ ਵਿਚੇ ਛਡ ਕੇ ਕਾਬਲ ਨੂੰ ਵਾਪਸ ਮੁੜ ਜਾਏ। ਜਿਤੇ ਹੋਏ ਇਲਾਕੇ ਦਾ ਪ੍ਰਬੰਧ ਉਸ ਨੇ ਹੁਣ ਲਾਹੌਰ ਵਲ ਕੂਚ ਕੀਤਾ ਅਤੇ ਏਥੇ ਪਹੁੰਚ ਕੇ ਉਸ ਨੇ ਜਿਤੇ ਹੋਏ ਇਲਾਕੇ ਦੇ ਪ੍ਰਬੰਧ ਲਈ ਸਕੀਮ ਬਣਾਈ। ਉਸ ਸਕੀਮ ਦੇ ਮੁਤਾਬਕ ਮੀਰ ਅਬਦੁਲ ਅਜ਼ੀਜ਼ ਲਾਹੌਰ ਦਾ ਗਵਰਨਰ ਖੁਸਰੋ ਗੋਕਲਤਾ ਸਿਆਲਕੋਟ ਦਾ ਗਵਰਨਰ, ਬਾਬਾ ਖੜਕਾ ਜੋ ਬਾਹ ਦਿਲੀ ਦੇ ਨਾਰਾਜ਼ ਹੋਏ ਭਾਈ ਸੁਲਤਾਨ ਅਲਾਉਦੀਨ ਦੇ ਮਾਤਹਿਤ ਸੀ, ਦੀਪਾਲਪੁਰ ਦਾ ਗਵਰਨਰ ਅਤੇ ਮੁਹੰਮਦ ਅਲੀ ਤਾਜਕ ਕਲਾਨੌਰ ਦਾ ਗਵਰਨਰ ਥਾਪਿਆ ਗਿਆ। ਇਹ ਪ੍ਰਬੰਧ ਕਰ ਕੇ ਬਾਬਰ ਕਾਬਲ ਨੂੰ ਮੁੜ ਗਿਆ ਹਿੰਦੁਸਤਾਨ ਵਿਚੋਂ ਬਾਬਰ ਦੀ ਗੈਰ-ਹਾਜ਼ਰੀ ਸਮੇਂ ਅਲਾਉਦੀਨ ਨੇ ਦੌਲਤ ਖਾਂ ਅਤੇ ਉਸ ਦੇ ਬੇਟੇ ਗਾਜ਼ੀ ਖਾਂ ਦੀ ਸਹਾਇਤਾ ਨਾਲ ੪੦ ਹਜ਼ਾਰ ਘੋੜ ਸਵਾਰ ਫੌਜ ਨਾਲ ਦਿਲੀ ਉਤੇ ਚੜ੍ਹਾਈ ਕਰ ਕੇ ਸ਼ਹਿਰ ਨੂੰ ਘੇਰੋ ਵਿਚ ਲੈ ਲਿਆ। ਪੰਜਵੀਂ ਮੁਹਿੰਮ ੧੫੨੫ ਈ: ਪਰ ਇਸ ਲੜਾਈ ਵਿਚ ਹਮਲਾਆਵਰ ਹਾਰ ਖਾ ਕੇ ਪੰਜਾਬ ਨੂੰ ਮੁੜ ਆਏ। ਜਦ ਬਾਬਰ ਨੂੰ ਇਸ ਚੜ੍ਹਾਈ 'ਤੇ ਹਾਰ ਦੀ ਖਬਰ ਪੁਜੀ ਤਦ ਉਸ ਨੇ ਹਿੰਦੁਸਤਾਨ ਉਤੇ ਪੰਜਵਾਂ ਹੱਲਾ ਬੋਲਿਆ। ਇਸ ਮੁਹਿੰਮ ਵਿਚ ਉਸ ਦਾ ਬੇਟਾ ਹਮਾਯੂੰ ਬਦਖਸ਼ਾਂ ਤੋਂ ਅਤੇ ਖਞ ਜਾ ਕਲਾਂ ਗਜ਼ਨੀ ਤੋਂ ਅਣ ਸ਼ਾਮਲ ਹੋਏ। ੧੦ ਦਸੰਬਰ ੧੫੨੫ ਈ: ਨੂੰ ਉਸ ਨੇ ਦਰਿਆ ਸਿੰਧ ਪਾਰ ਕੀਤਾ। ਉਸ ਦੇ ਪਾਸ ੧੦ ਹਜ਼ਾਰ ਚੋਣਵੇਂ ਘੋੜ-ਸਵਾਰਾਂ ਦੀ ਫੌਜ ਸੀ। ਦਿਲੀ ਵਿਚ ਕੂਚ ਉਸ ਨੇ ੧੩ ਹਜ਼ਾਰ ਘੋੜ ਸਵਾਰ ਫੌਜ ਨਾਲ ਦਿਲੀ ਉਤੇ ਧਾਵਾ ਬੋਲਿਆ। ਉਸ ਦੇ ਟਾਕਰੇ ਲਈ ਇਬਰਾਹੀਮ ਲੋਧੀ ੧ ਲਖ ਘੋੜਸਵਾਰ ਤੇ ੧੦੦ ਹਾਥੀ ਲੈ ਕੇ ਪਾਨੀਪਤ ਦੇ ਮੈਦਾਨ ਵਿਚ ਨਿਕਲਿਆ। ਪਾਨੀਪਤ ਦੀ ਲੜਾਈ ਪਹਾੜਾਂ ਤੇ ਸਖਤ ਜਾਨ ਵਸਨੀਕ ਆਪਣੇ ਸੂਰਬੀਰ ਅਤੇ ਤਜਰਬੇਕਾਰ ਆਗੂ ਦੀ ਅਗਵਾਈ ਵਿਚ ਜਾਨਾਂ ਹੀਲ ਕੇ ਲੜ। ਪਰ ਅਫਗਾਨ ਜੰਗ ਦੇ ਹੁਨਰ ਤੋਂ ਅਗਿਆਤ ਸਨ, ਉਹਨਾਂ ਨੇ ਆਪਣੇ ਦਸਤੇ ਫੈਲਾ ਕੇ ਲਾਈਨਾਂ ਵਿਚ ਵੰਡ ਦਿਤੇ ਅਤੇ ਂ ਛੁਟਦੇ ਹੀ ਉਹਨਾਂ ਦੇ ਰਸਾਲੇ ਨੇ ਹੱਲਾ ਬੋਲਿਆ। ਮੁਗਲਾਂ ਨੇ ਅਗ ਵਧਣ ਵਾਲੇ ਕਾਲਮਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਵੈਰੀ ਦੇ ਉਹਨਾ ਦੀ ਆਂ ਲਾਈਨਾਂ ਤੀਕ ਅਪੜਨ ਤੋਂ ਪਹਿਲੇ ਹੀ ਉਹਨਾਂ ਵਿਚ ਖਲ-ਬਲੀ ਮਚਾ ਦਿਤੀ। ਪਸਪਾ ਹੁੰਦੇ ਹੋਏ ਅਫਗਾਨ ਉਹਨਾਂ ਦੇ ਘੇਰੇ ਵਿਚ ਘਿਰ ਗਏ। ਦਿਲੀ ਦੇ ਸ਼ਹਿਨਸ਼ਾਹ ਦੀ ਹਾਰ ਤੇ ਉਸ ਦਾ ਕਤਲ ਬਾਦਸ਼ਾਹ ਬੜੀ ਦਲੇਰੀ ਨਾਲ ਅਗੇ ਵਧਿਆ ਅਤੇ ਵੈਰੀ ਦੇ |