ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/145

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੫੧

ਵਿਚ ਐਨ ਅਸ਼ਨਾਨ ਘਾਟ ਦੇ ਸਾਹਮਣੇ ਮਸੀਤਾਂ ਤੇ ਬਾਜ਼ਾਰ ਬਣਾਏ।

ਉਸ ਨੇ ਆਪਣੇ ਰਾਜ ਸਮੇਂ ਹੁਕਮ ਦੇ ਰਖਿਆ ਸੀ ਕਿ ਕੋਈ ਹਿੰਦੂ ਯਾਤਰੀ ਯਾਤਰਾ ਸਮੇਂ ਦਾੜੀ ਤੇ ਸਿਰ ਨਾ ਮੁਨਾਏ।

ਇਬਰਾਹੀਮ ਲੋਧੀ

ਉਸ ਦੇ ਪੁਤਰ ਇਬਰਾਹੀਮ ਦੀ ਗਦੀ ਨਸ਼ੀਨੀ

ਸਿੰਕਦਰ ਲੋਧੀ ਦੀ ਮੌਤ ਆਗਰੇ ਵਿਚ ਹੋਣ ਮਗਰੋਂ ਉਸਦਾ ਪੁਤਰ ਇਬਰਾਹੀਮ ਲੋਧੀ ਗਦੀ ਨਸ਼ੀਨ ਹੋਇਆ। ਤਖਤ ਉਤੇ ਬੈਠਣ ਮਗਰੋਂ ਉਸ ਨੇ ਆਪਣੇ ਭਰਾ ਜਲਾਲ ਖਾਂ ਨੂੰ ਪਹਿਲੇ ਤੇ ਕੈਦ ਵਿਚ ਪਾ ਦਿਤਾ ਤੇ ਫੇਰ ਉਸ ਨੂੰ ਮਰਵਾ ਦਿਤਾ।

ਬੇ

ਚੈਨੀ ਤੇ ਬਗਾਵਤਾਂ

ਉਸ ਦੀਆਂ ਅਤਿਆਚਾਰ ਪੂਰਤ ਕਾਰਰਵਾਈਆਂ ਤੇ ਸਖਤੀਆਂ ਦੇ ਕਾਰਨ ਉਹਦੇ ਅਨੇਕਾਂ ਵੈਰੀ ਉਠ ਖੜੇ ਹੋਏ। ਦਰਬਾਰੀਆਂ ਵਿਚਾਲੇ ਵੀ ਬੇਚੈਨੀ ਫੈਲ ਗਈ। ਬਿਹਾਰ ਦੇ ਗਵਰਨਰ ਨੇ ਆਪਣੀ ਸੁਤੰਰਤਾ ਦਾ ਐਲਾਨ ਕਰ ਦਿਤਾ ਅਤੇ ਕਈ ਲੜਾਈਆਂ ਵਿਚ ਸ਼ਾਹੀ ਫੌਜਾ ਨੂੰ ਹਾਰ ਦਿਤੀ। ਲਾਹੌਰ ਦੇ ਵਾਈਸਰਾਏ ਦੌਲਤ ਖਾਂ ਲੋਧੀ ਨੇ ਵੀ ਬਗਾਵਤ ਖੜੀ ਕਰ ਦਿਤੀ ਅਤੇ ਦਿਲੀ ਤੋਂ ਦੱਖਣ ਤੱਕ ਸਾਰੇ ਇਲਾਕੇ ਸਾਂਭ ਕੇ ਬੈਠ ਗਿਆ। ਇਬਰਾਹੀਮ ਲੋਧੀ ਦਾ ਚਾਚਾ ਸ਼ਾਹਜ਼ਾਦਾ ਅਲਾ ਉਦੀਨ, ਜੋ ਕਾਬਲ ਨਸ ਗਿਆ ਸੀ ੪੦ ਹਜ਼ਾਰ ਘੋੜ ਸਵਾਰ ਫੌਜ ਲੈ ਕੇ ਮੈਦਾਨ ਵਿਚ ਨਿਕਲਿਆਂ। ਦੌਲਤ ਖਾਂ ਲੋਧੀ ਵੀ ਉਸ ਦੇ ਨਾਲ ਸ਼ਾਮਲ ਹੋ ਗਿਆ। ਇਹ ਦੋਵੇਂ ਫੌਜਾਂ ਲੈ ਕ ਦਿਲੀ ਵਲ ਵਧੇ ਤਾਂ ਜੂ ਬਾਦਸ਼ਾਹ ਨੂੰ ਓਥੋਂ ਨਜਾਇਆ ਜਾਏ। ਲੜ ਈ ਆਰੰਭ ਹੋਣ ਤੇ ਂ ਸ਼ੁਰੂ ਵਿਚ ਤਾਂ ਸ਼ਾਹਜ਼ਾਦੇ ਦਾ ਹਥ ਉਪਰ ਰਿਹਾ ਕਿਉਂਕਿ ਬਾਦਸ਼ਾਹ ਦੇ ਬਹੁਤ ਸਾਰੇ ਅਫਸਰ ਇਸ ਨੂੰ ਛਡ ਕੇ ਉਹ ਦੇ ਨਾਲ ਸ਼ਾਮਲ ਹੋਏ ਪਰ ਅਗਲੇ ਦਿਨਾਂ ਵਿਚ ਜੰਗ ਦਾ ਪਾਸਾ ਪਲਟ ਗਿਆ। ਅਲਾ ਉਦੀਨ ਦੀਆਂ ਫੌਜਾਂ ਲੁਟ ਮਾਰ ਕਰਨ ਲਈ ਏਧਰ ਔਧਰ ਖਿੰਡ ਪੁੰਡ ਗਈਆਂ। ਬਾਦਸ਼ਾਹ ਨੇ ਮੌਕਾਂ ਤਾੜ ਕੇ ਆਪਣੀਆਂ

ਫੌਜਾਂ ਦੀ ਸਫਬੰਦੀ ਕੀਤੀ ਅਤੇ ਭਾਰੀ ਗਿਣਤੀ ਵਿਚ ਹਾਥੀ ਜਮਾ ਕਰਕੇ ਵੈਰੀ ਉਤੇ ਹਲਾ ਬੋਲ ਦਿਤਾ। ਦੋਵਾਂ ਪਾਸਿਆਂ ਵਲੋਂ ਬੜੀ ਕਟ ਵਢ ਮਗਰੋਂ ਲੜਾਈ ਵਿਚ ਹਮਲਾ ਆਵਰ ਫੌਜ ਨੂੰ ਹਾਰ ਹੋਈ ਤੇ ਉਹ ਅਫਰਾ ਤਫਰੀ ਵਿਚਾਲੇ ਨਸ, ਉਠੀਆਂ। ਉਹਨਾਂ ਦੀ ਫੌਜ ਭਾਰੀ ਗਿਣਤੀ ਵਿਚ ਮਾਰੀ ਗਈ ਇਸ ਹਾਰ ਤੋਂ ਮਗਰੋਂ ਸ਼ਾਹਜ਼ਾਦ ਅਲਾ ਉਦੀਨ ਪੰਜਾਬ ਵਲ ਹਰਨ ਹੋ ਗਿਆ।

ਦੌਲਤ ਖਾਂ ਲੋਧੀ ਨੇ ਬਾਬਰ ਨੂੰ ਹਿੰਦ ਵਿਚ ਬੁਲਾਇਆ

ਦਿਲੀ ਦਰਬਾਰ ਨਾਲ ਨਾਰਾਜ਼ ਹੋ ਕੇ ਦੌਲਤ ਖਾਂ ਲੋਧੀ ਵਾਇਸਰਾਏ ਪੰਜਾਬ ਨੇ ਆਪਣੇ ਪ੍ਰਤੀਨਿਧ ਕਾਬਲ ਭੇਜੇ ਤਾਂ ਜੁ ਤੈਮੂਰ ਦੇ ਪੋਤੇ ਮੁਗ਼ਲ ਬਾਦਸ਼ਾਹ ਬਾਬਰ ਨੂੰ ਹਿੰਦੁਸਤਾਨ ਉਤੇ ਚੜਾਈ ਲਈ ਤਿਆਰ ਕਰਨ ਜਿਵੇਂ ਕਿ ਉਸ ਦੇ ਵਡੇਰਿਆ ਨੇ ਕੀਤਾ ਸੀ।

ਇਸ ਸਦੇ ਪਤਰ ਨੂੰ ਪਰਵਾਨ ਕਰ ਕੇ ਬਾਬਰ ਨੇ ੧੫੨੬ ਵਿਚ ਹਿੰਦੁਸਤਾਨ ਉਤੇ ਹਮਲਾ ਕੀਤਾ। ਪਾਣੀਪਤ ਦੀ ਰਣ ਭੂਮੀ ਵਿਚ ਮੁਗਲ ਤੇ ਹਿੰਦੀ ਫੌਜਾਂ ਵਿਚਾਲੇ ਜੰਗ ਹੋਈ। ਪਾਣੀ ਪਤ ਉਹੋ ਮੈਦਾਨਿ ਜੰਗ ਹੈ ਜਿਥੇ ਕਈ ਵਾਰ ਹਿੰਦੁਸਤਾਨ ਦੀ ਕਿਸਮਤ ਦਾ ਫੈਸਲਾ ਹੋ ਚੁਕਾ ਸੀ।

ਸੁਲਤਾਨ ਇਬਰਾਹੀਮ ਦੀ ਹਾਰ ਤੇ ਮੌਤ ੧੫੨੭ ਈ:

ਇਸ ਇਤਿਹਾਸਕ ਯੁਧ ਵਿਚ ਜੋ ੨੧ ਅਪਰੈਲ ੧੫੨੬ ਈਸਵੀ ਨੂੰ ਹੋਇਆ ਬਾਬਰ ਦੀ ਫਤਹ ਹੋਈ। ਲੋਧੀ ਖਾਨਦਾਨ ਦਾ ਅੰਤਮ ਬਾਦਸ਼ਾਹ ਇਬਰਾਹੀਮ ਮੈਦਾਨਿ ਜੰਗ ਵਿਚ ਮਾਰਿਆ ਗਿਆ। ਉਸ ਦੀ ਮੌਤ ਨਾਲ ਮੁਗਲਾਂ ਦਾ ਇਕ ਹੋਰ ਖਾਨਦਾਨ ਏਥੇ ਸਥਾਪਤ ਹੋ ਗਿਆ। ਇਬਰਾਹੀਮ ਨੇ ੨੦ ਸਾਲ ਤੀਕ ਰਾਜ ਕੀਤਾ ਅਤੇ ਲੋਧੀ ਖਾਲਦਾਨ ਦਾ ਰਾਜ ੧੪੫੦ ਤੋਂ ੧੫੨੬ ਤੀਕ ਅਰਥਾਤ ੭੫ ਸਾਲ ਜਾਰੀ ਰਿਹਾ।


ਪਰਕਰਨ-੧੦

ਮੁਗਲ ਖਾਨਦਾਨ

ਜ਼ਹੀਰ ਉਦੀਨ ਬਾਬਰ

ਬਾਬਰ ਦੇ ਮਾਤਾ ਪਿਤਾ


ਬਾਬਰ ਤੈਮੂਰ ਦੀ ਛੇਵੀਂ ਪੀੜ੍ਹੀ 'ਤੇ ਉਮਰ ਸ਼ੇਖ ਮਿਰਜ਼ਾ ਦਾ ਪੁੱਤਰ ਸੀ। ਉਸ ਦੀ ਮਾਤਾ ਕੁਤਲੂਘ ਨਗਾਰ ਖਾਨਮ ਚੰਗੇਜ਼ ਖਾਨੀ ਨਸਲ ਵਿਚੋਂ ਸੀ।

ਬਚਪਨ

ਏਸ਼ਿਆਈ ਇਤਿਹਾਸ ਵਿਚ ੯ ਦੀ ਇਕੋ ਇਕ ਹਸਤੀ ਮੰਨੀ ਗਈ ਹੈ। ਅਜੇ ਉਹ ੧੨ ਸਾਲ ਦੀ ਉਮਰ ਦਾ ਨੌਜਵਾਨ ਹੀ ਸੀ ਕਿ ਉਸ ਦੇ ਬਾਪ ਨੇ ਉਸ ਨੂੰ ਜੁਦੀਜਾਨ ਦੀ ਬਾਦਸ਼ਾਹਤ ਸੌਂਪ ਦਿਤੀ। ੳਮਰ ਸ਼ੇਖ ਮਿਰਜ਼ਾ ਦੀ ਕਬੂਤਰ ਘਰ ਤੋਂ ਡਿਗ ਪੈਣ ਨਾਲ ਮੌਤ ਹੋ