ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/142

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੪੮)

ਅਮੀਰ ਸ਼ੇਖ ਅਲੀ ਗਵਰਨਰ ਕਾਬਲ ਦਾ

ਪੰਜਾਬ ਉਤੇ ਹਮਲਾ ੧੪੨੯ ਈ:

ਸੰਨ ੧੪੨੯ ਈਸਵੀ ਨੂੰ ਸ਼ਾਹ ਰੁਖ ਮਿਰਜ਼ਾ ਵਲੋਂ ਹੋ ਕੇ ਅਮੀਰ ਸ਼ੇਖ ਅਲੀ ਗਵਰਨਰ ਕਾਬਲ ਨੇ ਪੰਜਾਬ ਉਪਰ ਹੱਲਾ ਬੋਲਿਆ। ਗਖੜ ਵੀ ਉਸ ਦੇ ਨਾਲ ਹਮਲੇ ਵਿਚ ਸ਼ਾਮਲ ਹੋ ਗਏ ਤੇ ਇਹਨਾਂ ਦੋਵਾਂ ਨੇ ਮਿਲ ਕੇ ਪੰਜਾਬ ਵਿਚ ਬਹੁਤ ਹੂੰ ਜਾ ਫੇਰਿਆ। ਲਾਹੌਰ ਪਹੁੰਚ ਕੇ ਉਸ ਨੇ ਮਲਿਕ ਸਿਕੰਦਰ ਗਵਰਨਰ ਉਪਰ ਇਕ ਸਾਲ ਦੇ ਮਾਲੀਏ ਜਿਤਨਾ ਤਾਵਾਨ ਪਾ ਦਿਤਾ। ਇਥੋਂ ਦੀਪਾਲਪੁਰ ਵਲ ਕੂਚ ਬੋਲਿਆ। ਰਸਤੇ ਵਿਚ ਜਿਹੜਾ ਵੀ ਸ਼ਹਿਰ ਇਲਾਕਾ ਆਇਆ, ਲੁਟ ਪੁਟ ਲਿਆ।

ਹਿੰਦੂਆਂ ਦਾ ਕਤਲਿਆਮ

ਫਰਿਸ਼ਤਾ ਲਿਖਦਾ ਹੈ ਕਿ ਇਸ ਚੜ੍ਹਾਈ ਦੇ ਸਮੇਂ ੪੦ ਹਜ਼ਾਰ ਹਿੰਦੂ ਕਤਲ ਕੀਤੇ ਗਏ। ਮੁਲਤਾਨ ਦੇ ਗਵਰਨਰ ਇਮਾਦਉਲ ਮੁਲਕ ਨੇ ਤਲੰਬਾ ਦੇ ਅਸਥਾਨ ਉਤੇ ਸ਼ੇਖ ਅਲੀ ਉਤੇ ਅਚਾਨਕ ਾ ਛਪਾ ਮਾਰਨ ਦਾ ਜਤਨ ਕੀਤਾ ਪਰ ਅਸਫਲ ਰਿਹਾ।

ਮੁਲਤਾਨ ਵਿਚ ਖੂਨੀ ਜੰਗ ੧੪੩੦ ਈ:

ਦਰਿਆ ਰਾਵੀ ਦੇ ਕੰਢੇ ਕੰਢੇ ਕੂਚ ਕਰਦੀ ਹੋਈ ਮੁਗਲ ਫੌਜ ਖੈਰਾਬਾਦ ਵਲ ਵਧੀ ਅਤੇ ਉਥੋਂ ਉਸ ਨੇ ਮੁਲਤਾਨ ਦਾ ਰੁਖ ਕੀਤਾ। ੨੯ ਮਈ ੧੪੩੦ ਈਸਵੀ ਨੂੰ ਮੁਲਤਾਨ ਉਤੇ ਹਮਲਾ ਸ਼ੁਰੂ ਹੋਇਆ। ਹਮਲੇ ਵਿਚ ਮੁਗਲ ਫੌਜ ਨੂੰ ਸਫਲਤਾ ਨਾ ਹੋਈ, ਤਦ ਉਸ ਨੇ ਮੁਲਤਾਨ ਸ਼ਹਿਰ ਦਾ ਘੇਰਾ ਘੜ ਲਿਆ। ਇਨੇ ਨੂੰ ਮਜ਼ਦੂਰ ਖਾਂ ਗੁਜਰਾਤੀ ਦੇ ਬੇਟੇ ਫਤਹ ਖਾਂ ਦੀ ਕਮਾਨ ਹੇਠ ਦਿਲੀ ਂ ਮੁਲਤਾਨ ਦੀਆਂ ਫੌਜਾਂ ਨੂੰ ਕੁਮਕ ਪੁਜ ਗਈ। ਇਸ ਤੇ ਅਮੀਰ ਸ਼ੇਖ ਅਲੀ ਦੀ ਕਮਾਨ ਹੇਠਲੀਆਂ ਮੁਗਲ ਫੌਜਾਂ ਅਤੇ ਇਮਾਦਉਲ ਮੁਲਕ ਦ ਮਾਤਹਿਤ ਪੰਜਾਬ ਤੇ ਦਿਲੀ ਦੀਆਂ ਫੌਜਾਂ ਵਿਚਾਲੇ ਖੂਨੀ ਜੰਗ ਸ਼ੁਰੂ ਹੋ ਗਈ। ਸ਼ੁਰੂ ਸ਼ੁਰੂ ਵਿਚ ਮੁਗਲ ਫੌਜਾਂ ਦਾ ਹਥ ਉਚਾ ਰਿਹਾ, ਪਰ ਫਤਹਿ ਖਾਂ ਗੁਜਰਾਤੀ ਦੀ ਮੌਤ ਨੇ ਹਿੰਦੀ ਫੌਜਾ ਦੇ ਦਿਲਾਂ ਅੰਦਰ ਬਦਲੇ ਦੀ ਅੱਗ ਭੜਕਾ ਦਿਤੀ। ਉਹ ਐਨੇ ਦਰਿੜ ਚਿਤ ਹੋ ਕੇ ਲੜੇ ਕਿ ਮੁਗਲ ਫੌਜ ਦੇ ਛਿੱਕੇ ਛਟ ਗਏ ਤੇ ਉਸ ਨੂੰ ਸਖਤ ਹਾਰ ਖਾਣੀ ਪਈ।

ਅਮੀਰ ਸ਼ੇਖ ਅਲੀ ਦੀ ਹਾਰ ਤੇ ਵਰਾਰੀ

ਵਿਜਈ ਹਿੰਦੀ ਫੌਜ ਨੇ ਹਾਰੀ ਹੋਈ ਮੁਗਲ ਫੌਜ ਦਾ ਦੂਰ ਤੀਕ ਪਿਛਾ ਕੀਤਾ। ਮੁਗਲਾਂ ਦੀ ਸਾਰੀ ਦੀ ਸਾਰੀ ਫੌਜ ਕਤਲ ਹੋ ਗਈ ਤੇ ਰਹਿੰਦੀ ਖੁਹੰਦੀ ਦਰਿਆ ਜਿਹਲਮ ਪਾਰ ਕਰਨ ਦੇ ਜਤਨ ਵਿਚ ਦਰਿਆ ਬੁਰਦ ਹੋ ਗਈ।

ਸੰਨ ੧੪੩੨ ਈਸਵੀ ਵਿਚ ਨਸਰਤ ਖਾਂ ਗੁਰਗੰਦਾਜ਼ ਲਾਹੌਰ ਦਾ ਵਾਇਸਰਾਏ ਥਾਪਿਆ ਗਿਆ। ਉਸ ਸਾਲ ਅਤੇ ਉਸ ਤੋਂ ਅਗਲੇ ਸਾਲ ਫੇਰ ਪੰਜਾਬ ਉਪਰ ਮਲਿਕ ਜਸਰਤ ਅਤੇ ਅਮੀਰ ਸ਼ੇਖ ਅਲੀ ਵਲੋਂ ਹਮਲੇ ਹੋਏ। ਪਰ ਸ਼ਾਹੀ ਫੌਜਾਂ ਨੇ ਇਹ ਦੋਵੇਂ ਹਮਲੇ ਬੜੀ ਸਫਲਤਾ ਨਾਲ ਅਫਲ ਕਰ ਦਿਤੇ। ਨਸਰਤ ਖਾਂ ਮਗਰੋਂ ਕੁਛ ਸਮੇਂ ਲਈ ਅਲਾਦਾਦ ਲੋਧੀ ਲਾਹੌਰ ਦਾ ਗਵਰਨਰ ਨਿਯਤ ਹੋਇਆ। ਅੰਤ ਵਿਚ ਦੇਸ਼ ਦੀ ਵਾਗ ਡੋਰ ਈਮਾਦਉਲ ਮੁਲਕ ਹਥ ਸੌਂਪੀ ਗਈ।

ਬਾਦਸ਼ਾਹ ਦਾ ਕਤਲ ੧੪੩੫ ਈ,

ਦਿਲੀ ਦੇ ਬਾਦਸ਼ਾਹ ਸਯਦ ਮੁਬਾਰਕ ਸ਼ਾਹ ਨੂੰ ਮਸੀਤ ਵਿਚ ਨਿਮਾਜ਼ ਪੜ੍ਹਦੇ ਨੂੰ ਸਾਜ਼ਸ਼ੀਆਂ ਨੇ ਕਤਲ ਕਰ ਦਿਤਾ। ਮਸੀਤ ਜਿਸ ਵਿਚ ਉਸ ਨੂੰ ਕਤਲ ਕੀਤਾ ਗਿਆ, ਉਸ ਨੇ ਆਪ ਹੀ ਬੜੇ ਚਾਅ ਨਾਲ ਨਵੇਂ ਸ਼ਹਿਰ ਵਿਚ ੲਣਵਾਈ ਸੀ। ਇਹ ਘਟਨਾ ੧੮ ਜਨਵਰੀ ੧੪੩੫ ਈਸਵੀ ਦੀ ਹੈ। ਇਸ ਬਾਦਸ਼ਾਹ ਨੇ ੧੩ ਸਾਲ ਤੇ ਤਿੰਨ ਮਹੀਨੇ ਰਾਜ ਕੱਤਾ।

ਸਯਦ ਮੁਹੰਮਦ

ਸਯਦ ਮੁਹੰਮਦ ਦੀ ਗੱਦੀ ਨਸ਼ੀਨੀ ੧੪੩੫ ਈ.

ਜਿਸ ਦਿਨ ਮੁਬਾਰਕ ਸ਼ਾਹ ਕਤਲ ਹੋਇਆ ਤੇ ਉਸ ਦੀ ਲਾਸ਼ ਕਬਰ ਵਿਚ ਦਫਨਾਈ ਗਈ। ਠੀਕ ਉਸੇ ਦਿਨ ਹੀ ਸਵਰਗੀ ਬਾਬਾ ਸ਼ਾਹ ਦੇ ਪੁਤਰ ਸਯਦ ਮੁਹੰਮਦ ਨੂੰ ਦਿੱਲੀ ਦੇ ਰਾਜ ਸਿੰਘਾਸਨ ਉਤੇ ਬਿਠਾ ਦਿਤਾ ਗਿਆ। ਵਜ਼ੀਰ ਸਰਵਰਉਲ ਮੁਲਕ ਜਿਸ ਦੀ ਗੱਦਾਰੀ ਨਾਲ ਬਾਦਸ਼ਾਹ ਦਾ ਕਤਲ ਹੋਇਆ ਨੂੰ ਖਾਨ ਜਹਾਨ ਦਾ ਉਪਨਾਮ ਅਤੇ ਸਾਰੀ ਵਜ਼ਾਰਤ ਦਾ ਕੰਟਰੋਲ ਦਿਤਾ ਗਿਆ।

ਮੁਲਤਾਨ ਵਿਚ ਬਗਾਵਤ ੧੪੩੬ ਈਸਵੀ

ਸੰਨ ੧੪੩੬ ਈਸਵੀ ਵਿਚ ਲੰਗਾ ਅਫਗਾਨਾਂ ਨੇ ਮੁਲਤਾਨ ਵਿਚ ਬਗਾਵਤ ਕਰ ਦਿਤੀ। ਠੀਕ ਉਸੇ ਹੀ ਸਮੇਂ ਲਾਹੌਰ ਉਪਰ ਉਥੇ ਬਹਿਲੋਲ ਲੋਧੀ ਨੇ ਕਬਜ਼ਾ ਕਰ ਲਿਆ; ਜਿਸ ਨੇ ਆਪਣੇ ਚਾਚੇ ਇਸਲਾਮ ਖਾਂ ਦੀ ਮੌਤ ਮਗਰੋਂ ਸਰਹਿੰਦ ਦੇ ਸੂਬੇ ਦੀ ਗੌਰਮਿੰਟ ਉਤੇ ਆਪਣਾ ਅਧਿਕਾਰ ਜਮਾ ਲਿਆ ਸੀ।

ਬਹਿਲੋਲ ਲੋਧੀ

ਲਾਹੌਰ ਉਤੇ ਕਬਜ਼ਾ ਕਰਨ ਮਗਰੋਂ ਉਸ ਨੇ ਦੀਪਾਲ ਪੁਰ ਨੂੰ ਵੀ ਫਤਹ ਕਰ ਲਿਆ। ਇਸ ਤਰ੍ਹਾਂ ਉਹ ਪਾਨੀਪਤ ਦੇ ਦੱਖਣ ਤੀਕ ਦੇ ਸਾਰੇ ਦੇਸ਼ ਦਾ ਸਵਾਮੀ ਬਣ ਬੈਠਾ। ਉਸ ਦੀ ਬਾਦਸ਼ਾਹ ਨਾਲ ਵੀ ਮਨੌਤੀ ਹੋ ਗਈ। ਬਾਦਸ਼ਾਹ ਨੇ ਉਸ ਦੇ ਕਹਿਣ ਉਤੇ ਹਿਸਾਮ ਖਾਂ ਡਿਪਟੀ ਨਜ਼ੀਰ ਨੂੰ ਕਤਲ ਕਰਵਾ ਦਿਤਾ ਅਤੇ ਕਾਮਲ ਗੁਲ ਮੁਲਕ ਨੂੰ ਵੀ ਵਜ਼ੀਰੀ ਤੋਂ ਵਿਰਵਿਆਂ ਕਰ ਦਿਤਾ। ਇਹ ਦੋਵਾਂ ਕਾਰਰਵਾਈਆਂ ਰਾਜ ਲਈ ਖਤਰਨਾਕ ਸਾਬਤ ਹਈਆਂ ਅਤੇ ਉਸ ਦੇ ਰਾਜ ਦੇ ਪਤਨ ਦਾ ਕਾਰਨ ਬਣ ਗਈਆਂ।

ਰਾਜ ਦੀ ਭੈੜੀ ਦਸ਼ਾ

ਇਸ ਸਮੇਂ ਰਾਜ ਦੀ ਹਾਲਤ ਬੜੀ ਨਿਰਬਲ ਹੋ ਚੁਕੀ ਸੀ। ਬੂਬਿਆਂ ਦੇ ਗਵਰਨਰ ਸੁਤੰਤਰ ਹੋ ਚੁਕੇ ਸਨ ਅਤੇ ਜ਼ਿੰਮੀਂਦਾਰਾਂ ਨੇ ਮਾਲੀਏ ਦੀ ਅਦਾਇਗੀ ਰੋਕ ਲਈ ਸੀ ਕਿਉਂਕਿ ਉਹਨਾਂ ਨੂੰ ਹੋਣ ਵਾਲੀ ਬੇਚੈਨੀ ਦੀ ਹਾਲਤ ਪਹਿਲੇ ਹੀ ਦਿਸ ਪਈ ਸੀ। ਜੌਨ ਪੂਰ ਦੇ ਬਾਦਸ਼ਾਹ ਇਬਰਾਹੀਮ ਸ਼ਾਹ ਸ਼ਰਕੀ ਨੇ ਆਪਣੇ ਇਲਾਕੇ ਦੇ ਨਾਲ ਲਗਦੇ ਕਈ ਜ਼ਿਲਿਆਂ ਉਤੇ ਅਧਿਕਾਰ ਜਮਾ ਲਿਆ ਅਤੇ ਮਾਲਵੇ ਦੇ ਬਾਦਸ਼ਾਹ ਸੁਲਤਾਨ ਮਹਿਮੂਦ ਨੇ ੧੪੪੦ ਈਸਵੀ ਵਿਚ ਦਿੱਲੀ ਫਤਹ ਕਰਨ ਦਾ ਜਤਨ ਕੀਤਾ। ਬਹਿਲੋਲ ਲੋਦੀ ਬਾਦਸ਼ਾਹ ਦੇ ਹੁਕਮ ਨਾਲ ੨੦ ਹਜ਼ਾਰ ਘੁੜ ਸਵਾਰ ਫੌਜ ਲੈ ਕੇ ਉਸ ਦੇ ਟਾਕਰੇ ਲਈ ਨਿਕਲਿਆ