(੧੪੭)
ਔਧਰ ਕਰ ਦਿਤੀਆਂ ਜਿਸ ਕਰ ਕੇ ਬਾਦਸ਼ਾਹ ਨੂੰ ਉਦੋਂ ਤੀਕ ਰੁਕਣਾ
ਪਿਆ ਜਦ ਤੀਕ ਕਿ ਦਰਿਆ ਪਾਰ ਕਰਨ ਵਾਲਾ ਨਾ ਹੋ ਗਿਆ। ਇਸ ਸਮੇਂ ਤੀਕ ਜ਼ੀਰਕ ਖਾਂ ਉਥੋਂ ਨਸ ਜਾਣ ਵਿਚ ਸਫਲ ਹੋ ਗਿਆ ਤੇ ਉਹ ਬਾਦਸ਼ਾਹ ਮੁਬਾਰਕ ਸ਼ਾਹ ਨਾਲ ਜਾਂ ਮਿਲਿਆ ਅਕਤੂਬਰ ੧੪੨੧ ਨੂੰ ਮਲਿਕ ਸਿਕੰਦਰ ਵਜ਼ੀਰ ਜੀਰਕ ਖਾਂ, ਮਹਿਮੂਦ ਹਸਲ, ਮਲਿਕ ਕਾਲੂ ਤੇ ਦੂਜੇ ਉਮਰਾ ਅਤੇ ਸ਼ਹਿਨਸ਼ਾਹ ਆਪ ਤੇ ਉਸ ਦੀ ਸਾਰੀ ਫੌਜ ਦਰਿਆ ਪਾਰ ਕਰ ਗਈ। ਉਹਨਾਂ ਦੀ ਹਾਰ ਬ ਹੀ ਫੌਜ ਅਤੇ ਗਖੜਾਂ ਵਿਚਾਲੇ ਜਿਹੜੀ ਜੰਗ ਹੋਈ ਉਸ ਵਿਚ ਗਖੜਾਂ ਨੂੰ ਪੂਰੀ ਪੂਰੀ ਹਾਰ ਦਾ ਮੂੰਹ ਵੇਖਣਾ ਪਿਆ। ਉਹਨਾਂ ਦੀ ਬਹੁਤ ਸਾਰੀ ਫੌਜ ਜੰਗ ਵਿਚ ਕਤਲ ਹੋ ਗਈ ਤੇ ਬਹੁਤ ਸਾਰਾ ਸਾਮਾਨ ਫੜਿਆ ਗਿਆ। ਉਹਨਾਂ ਦਾ ਲੀਡਰ ਜਸਰਤ ਦਰਿਆ ਚਨਾਬ ਪਾਰ ਕਰ ਕੇ ਪਹਾੜਾਂ ਵਿਚ ਨਸ ਗਿਆ। ਉਹ ਬਿਸਾਲ ਦੇ ਕਿਲੇ ਵਿਚ ਜਾ ਛੁਪਿਆ ਪਰ ਸ਼ਾਹੀ ਫੌਜ ਨੇ ਉਸ ਦਾ ਉਥੋਂ ਤੀਕ ਪਿੱਛਾ ਕੀਤਾਂ ਉਹ ਉਥੋਂ ਵੀ ਨਸ ਗਿਆ। ਹੁਣ ਮੁਹਰਮ ਦਾ ਮਹੀਨਾ ਸ਼ੁਰੂ ਹੋ ਗਿਆ (ਜਨਵਰੀ ੧੪੨੨) ਮੁਬਾਰਕ ਸ਼ਾਹ ਲਾਹੌਰ ਵਿਚ ੧੪੨੨ ਈ, ਸ਼ਹਿਨਸ਼ਾਹ ਮੁਬਾਰਕ ਸ਼ਹ ਲਾਹੌਰ ਪਹੁੰਚਾ, ਜਿਥੇ ਉਸ ਨੇ ਸ਼ਾਹੀ ਮਹਲ ਤੇ ਕਿਲੇ ਦੀ ਮੁਰੰਮਤ ਦੀ ਨਿਗਰਾਨੀ ਕੀਤੀ ਜਿਨ੍ਹਾਂ ਨੂੰ ਪਿਛਲੀਆਂ ਜੰਗਾਂ ਵਿਚ ਭਾਰੀ ਨੁਕਸਾਨ ਪੁਜਾ ਸੀ। ਇਸ ਦੇ ਮਗਰੋਂ ਮਹਿਮੂਦ ਹਸਨ ਨੂੰ ਵਾਇਸਰਾਏ ਨਿਯਤ ਕਰ ਕੇ ਬਾਦਸ਼ਾਹ ਰਾਜਧਾਨੀ ਵਲ ਮੁੜ ਗਿਆ। ਗਖੜਾਂ ਦਾ ਨਵਾਂ ਹਮਲਾ ੧੪੨੨ ਈ; ਬਾਦਸ਼ਾਹ ਅਜੇ ਦਿਲੀ ਵਿਚ ਪੂਜਾ ਹੀ ਸੀ ਕਿ ਜਸਰਤ ਪਹਾੜਾਂ ਤੋਂ ਤੇਜ਼ੀ ਨਾਲ ਥਲੇ ਉਤਰ ਆਇਆ ਅਤੇ ਫੇਰ ਲਟ ਮਾਰ ਸ਼ੁਰੂ ਕਰ ਦਿਤੀ। ਉਸ ਨੇ ਲਾਹੌਰ ਦਾ ਘਰ ਘੜ ਲਿਆ ਜੋ ਛੀ ਮਹੀਨੇ ਤੀਕ ਜਾਰੀ ਰਿਹਾ। ਸ਼ਹਿਰ ਮਜ਼ਬੂਤ ਕਿਲੇ ਬੰਦ ਹੋਣ ਕਰ ਕੇ ਉਸ ਦਾ ਡਟ ਕੇ ਟਾਕਰਾ ਕਰਦਾ ਰਿਹਾ। ਲਾਹੌਰ ਫਤਹ ਕਰਨ ਦੇ ਸਭ ਜਤਨ ਅਸਫਲ ਲਾਹੌਰ ਉਤੇ ਫਤਹ ਪਉਣ ਦੇ ਸਭ ਜਤਨ ਅਸਫਲ ਰਹੇ ਇਸ ਤੇ ਉਸ ਨੇ ਘੇਰਾ ਚੁਕ ਲਿਆ ਅਤੇ ਕਲਾਨੌਰ ਵਲ ਪਸਪਾ ਹੋ ਗਿਆ। ਕਲਾਨੌਰ ਤੋਂ ਉਸ ਨੇ ਜੰਮੂ ਉਤੇ ਜਾ ਧਾਵਾ ਬੋਲਿਆ। ਇਥੋਂ ਦੇ ਰਾਜੇ ਨੇ ਪਹਿਲੀ ਮੁਹਿੰਮ ਵਿਚ ਬਾਦਸ਼ਾਹ ਦੀਆਂ ਫੌਜਾਂ ਨੂੰ ਬਿਸਾਲ ਤੀਕ ਪੁਚਾਇਆ ਸੀ। ਉਸ ਦੀ ਚੜ੍ਹਾਈ ਦਾ ਰਾਜੇ ਉਤੇ ਕੋਈ ਅਸਰ ਨਾ ਪਿਆ, ਤੇ ਨਾਂ ਹੀ ਉਸ ਦੇ ਰਾਜ ਨੂੰ ਕੋਈ ਹਾਨੀ ਪੁਜੀ। ਜਸਰਤ ਉਥੋਂ ਪਸਪਾ ਹੋ ਕੇ ਬਿਆਸ ਵਾਪਸ ਮੁੜ ਆਇਆ ਤਾਂ ਜੁ ਆਪਣੇ ਲਈ ਫੌਜ ਭਰਤੀ ਕਰ ਸਕੇ। ਏਨੇ ਚਿਰ ਨੂੰ ਲਾਹੌਰ ਵਿਚ ਵਜ਼ੀਰ ਮਲਿਕ ਸਕੰਦਰ ਦੀ ਕਮਾਨ ਹੇਠ ਹੋਰ ਕੁਮਕ ਪੁਜ ਗਈ। ਮਲਿਕ ਸਿਕੰਦਰ ਨੇ ਦੀਪਾਲ ਪੁਰ ਦੇ ਗਵਰਨਰ ਮਲਿਕ ਰਜਬ ਅਤੇ ਗਵਰਨਰ ਸਰਹਿੰਦ ਇਸਲਾਮ ਖਾਂ ਨਾਲ ਵੀ ਆਪਣਾ ਸਬੰਧ ਜੋੜ ਲਿਆ। ਇਸ ਤਰ੍ਹਾਂ ਇਹਨਾਂ ਸਾਰਿਆਂ ਦੀਆਂ ਫੌਜਾਂ ਨੇ ਮਿਲ ਕੇ ਜਸਰਤ ਵਿਰੁਧ ਫੌਜ ਕਸ਼ੀ ਕੀਤੀ। ਲੜਾਈ ਵਿਚ ਜਸਰਤ ਨੂੰ ਭਾਰੀ |
ਨੁਕਸਾਨ ਪੁਜਾ। ਮਿਲਵੀਂ ਫੌਜ ਨੇ ਉਸ ਨੂੰ ਦਰਿਆ ਚਨਾਬ ਤੋਂ ਪਾਰ ਕਰ ਦਿਤਾ ਜਿਸ ਤੇ ਂ ਉਹ ਪਹਾੜਾਂ ਵਲ ਨੂੰ ਪਜਪਾ ਹੋ ਗਿਆ। ਹੁਣ ਗਖੜ ਬਿਨਾ ਲੀਡਰ ਦੇ ਰਹਿ ਗਏ ਤੇ ਵਜ਼ੀਰ ਨੇ ਉਹਨਾਂ ਦਾ ਪਿਛਾ ਜਾਰੀ ਰਖਿਆ। ਵਜ਼ੀਰ ਰਾਵੀ ਨੂੰ ਪਾਰ ਕਰਕੇ ਕਲਾਨੌਰ ਪੂਜਾ ਉਥੇ ਹੀ ਉਸ ਨੂੰ ਜੰਮੂ ਦਾ ਰਾਜਾ ਵੀ ਆਣ ਮਿਲਿਆ। ਇਹਨਾਂ ਦੋਵਾਂ ਨੇ ਗਖੜਾ ਦੀ ਇਸ ਭਾਰੀ ਗਿਣਤੀ ਦੀ ਸੂਹ ਨਾ ਲਈ ਜੋ ਵਖ ਥਾਵਾਂ ਉਤੇ ਲੁਕੇ ਹੋਏ ਸਨ। ਇਹਨਾਂ ਸਭਨਾਂ ਨੂੰ ਉਹਨਾਂ ਨੇ ਚੁਣ ਚੁਣਕੇ ਕਤਲ ਕੀਤਾ। ਇਸ ਕਾਰਰਵਾਈ ਤੋਂ ਵਿਹਲਾ ਹੋਕੇ ਵਜ਼ੀਰ ਲਾਹੌਰ ਮੁੜ ਆਇਆ। ਵਜੀਰ ਮਲਿਕ ਸਿਕੰਦਰ ਲਾਹੌਰ ਦਾ ਵਾਇਸਰਾਏ ਸ਼ਹਿਨਸ਼ਾਹ ਵਜੀਰ ਮਲਿਕ ਸਿਕੰਦਰ ਦੀ ਸੁਰਬੀਰਤਾ ਉਤੇ ਬੜਾ ਖੁਸ਼ ਹੋਇਆ ਅਤੇ ਉਸ ਨੂੰ ਲਾਹੌਰ ਦਾ ਵਾਇਸਰਾਏ ਥਾਪ ਕੇ ਮਹਿਮੂ ਹਸਨ ਨੂੰ ਦਿਲੀ[1] ਵਾਪਸ ਬੁਲਾ ਲਿਆ। ਗਖੜਾਂ ਦੇ ਪੰਜਾਬ ਉਪਰ ਹਲੇ ਸ਼ਾਹੀ ਫੌਜਾਂ ਦੇ ਜਾਣ ਦੀ ਦੇਰ ਸੀ ਕਿ ਜਸਰਤ ਗਖੜ ਫੇਰ ਮੈਦ ਵਿਚ ਆ ਗਜਿਆ। ੧੨ ਹਜ਼ਾਰ ਗਖੜਾਂ ਦੀ ਫੌਜ ਨਾਲ ਜੰਮੂ ਦੇ ਰਾਜੇ ਰਾਏ ਭੀਮ ਨੂੰ ਹਾਰ ਦੇ ਕੇ ਕਤਲ ਕਰ ਦਿਤਾ ਇਸਦੇ ਮਗਰੋਂ ਲਾਹੌਰ ਤੇ ਦੀਪਾਲਪੁਰ ਦੇ ਸੂਬਿਆਂ ਨੂੰ ਜਾ ਲੁਟਿਆ। ਗਵਰਨਰ ਮਲਿਕ ਸਿਕੰਦਰ ਨੇ ਲਾਹੌਰ ਤੋਂ ਉਸਦੇ ਵਿਰੁਧ ਚੜਾਈ ਕੀਤੀ। ਉਸ ਦੇ ਪਹੁੰਣ ਤੋਂ ਪਹਿਲੇ ਹੀ ਜਸਫਤ ਲੁਟ ਦਾ ਮਾਲ ਲੈ ਕੇ ਪਹਾੜਾਂ ਨੂੰ ਨਸ ਗਿਆ। ਐਨੇ ਨੂੰ ਮੁਲਤਨ ਰਾ ਗਵਰਨਰ ਮਲਿਕ ਅਬਦੁਲ ਰਹੀਮ ਅਲਾ ਉਸ ਮੁਲਕ ਮਰ ਗਿਆ ਸੀ। ਇਸ ਲਈ ਮਹਿਮੂਦ ਹਸਨ ਨੂੰ ਫੌਜ ਦੇ ਕੇ ਮੁਲਤਾਨ ਭੇਜਿਆ ਗਿਆ। ਠੀਕ ਇਸ ਵਲੇ ਅਮੀਰ ਸ਼ੇਖ ਅਲੀ ਮੁਗਲ ਸਰਦਾਰ ਨੇ ਜੋ ਸ਼ਾਹ ਰੁਖੁ ਮਿਰਜਾ ਗਵਰਨਰ ਕਾਬਲ ਪਾਸ ਨੌਕਰ ਸੀ। ਜਸਰਤ ਦੇ ਕਹਿਣ ਉਤੇ ਭਖੜ ਤੇ ਦਾਦਾ ਉਤੇ ਹਮਲਾ ਕਰ ਦਿਤਾ। ਸਤੰਬਰ ੧੪੨੭ ਈਸਵੀ ਵਿਚ ਹਾਰ ਦੇ ਕੇ ਉਸ ਨੂੰ ਲਾਹੌਰ ਦਾ ਘੇਰਾ ਘਤ ਲਿਆ ਤੇ ਮਲਿਕ ਸਿਕੰਦਰ ਨੂੰ ਜੰਗ ਵਿਚ ਹਾਰ ਦੇ ਕੇ ਉਸ ਨੂੰ ਲਾਹੌਰ ਵਲ ਪਸਪਾ ਹੋਣ ਲਈ ਮਜਬੂਰ ਕਰ ਦਿਤਾ। ਉਨ੍ਹਾਂ ਦੀ ਹਾਰ ਮਹਿਮੂਦ ਨੇ ਖਬਰ ਸੁਣ ਕੇ ਜੀਰਕ ਖਾਂ ਗਵਰਨਰ ਸਮ ਨਾਂ ਤੇ ਇਸਲਾਮ ਖਾਂ ਗਵਰਨਰ ਮਹਿਮੂਦ ਦੀ ਸਰਦਾਰਾਂ ਹੇਠ ਫ਼ੌਜਾਂ ਦੀ ਕੁਮਕ ਭੇਜੀ ਪਰ ਉਹਨਾਂ ਦੇ ਲਾਹੌਰ ਦੀਆਂ ਫ਼ੌਜਾਂ ਨੂੰ ਮਿਲਣ ਤੋਂ ਪਹਿਲੇ ਹੀ ਮਲਿਕ ਸਕੰਦਰ ਨੇ ਜਸਰਤ ਨੂੰ ਬਹੁਤ ਬੁਰੀ ਹਾਰ ਦੇ ਦਿਤੀ ਅਤੇ ਉਸ ਪਾਸੋਂ ਉਹ ਸਾਰਾ ਮਾਲ ਰਖਵਾ ਲਿਆ ਜੋ ਉਸ ਨੇ ਲੋਕਾਂ ਨੂੰ ਲੁਟ ਕੇ ਜਮਾ ਕੀਤਾ ਸੀ।
|
- ↑ ਇਹ ਆਪਣਾ ਪੰਜਾਬ ਦੇ ਉਸ ਮਹਤਵ ਨੂੰ ਪ੍ਰਗਟ ਕਰਦੀ ਹੈ ਜੋ ਉਸ ਨੂੰ ਹਿੰਦ ਦੇ, ਉਹ ਪੱਛਮੀ ਸੂਬੇ ਦੇ ਤੌਰ ਉਤੇ ਪ੍ਰਾਪਤ ਹੈ। ਦਿਲੀ ਵਿਚਲੇ ਵਜ਼ੀਰ ਦੀ ਪਦਵੀ ਲਾਹੌਰ ਦੇ ਵਾਇਸਰਾਏ ਨਾਲੋਂ ਦੂਜੇ ਦਰਜੇ ਦੀ ਸਮਝੀ ਜਾਂਦੀ ਸੀ। ਜਿਹਾ ਕਿ ਪਹਿਲੇ ਦਸਿਆ ਜਾ ਚੁਕਾ ਹੈ ਅਸਲ ਗਲ ਇਹ ਸੀ ਕਿ ਜੋ ਸਯਦਾਂ ਦੇ ਹਥ ਵਿਚ ਪੰਜਾਬ ਨ ਹੁੰਦਾ ਤਦ ਉਹਨਾਂ ਨੂੰ ਹਿੰਦ ਵਿਚ ਐਡੀ ਵਡੀ ਤਾਕਤ ਕਦੇ ਵੀ ਨਾ ਮਿਲ ਸਕਦੀ ਪੰਜਾਬ ਨੇ ਹੀ ਉਹਨਾਂ ਲਈ ਵਡਿਆਈ ਦਾ ਰਸਤਾ ਖੋਲਿਆ ਸੀ।