ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/139

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੪੫)

ਸ਼ੇਖਾ ਗਖੜ ਦੀ ਲਾਹੌਰ ਵਿਚ ਬਗਾਵਤ, ਗ੍ਰਿਫਤਾਰੀਤੇ ਮੌਤ

ਅਮੀਰ ਦੀ ਗੈਰ ਹਜ਼ਰੀ ਵਿਚ ਸ਼ੇਖ ਨੇ ਦੇਸ਼ ਦੀ ਭੈੜੀ ਦਸ਼ਾ ਦਾ ਲਾਭ ਉਠਾ ਕੇ ਲਾਹੌਰ ਉਤੇ ਕਬਜ਼ਾ ਕਰ ਲਿਆ ਅਤੇ ਅਮੀਰ ਦੀ ਤਾਬੇਦਾਰੀ ਮੰਨਣ ਤੋਂ ਉਦੋਂ ਸਿਰ ਫੇਰ ਦਿਤਾ ਜਦ ਉਹ ਜਮੂੰ ਦੇ ਮੁਕਾਮ ਤੋ ਡੇਰੇ ਲਾਈ ਬੈਠਾ ਸੀ। ਇਸ ਤੇ ਅਮੀਰ ਤੈਮੂਰ ਨੇ ਆਪਣੀ ਫੌਜ ਦਾ ਇਕ ਦਸਤਾਂ ਲਾਹੌਰ ਰਵਾਨਾ ਕੀਤਾ। ਇਸ ਫੌਜ ਨੇ ਜਾਂਦੇ ਹੀ ਲਾਹੌਰ ਦਾ ਘੇਰਾ ਘੜ ਲਿਆ ਤੇ ਉਸ ਤੇ ਕਬਜ਼ਾ ਕਰਕੇ ਸ਼ੇਖੇ ਨੂੰ ਗਰਿਫ਼ਤਾਰ ਕਰ ਲਿਆ। ਉਸ ਨੂੰ ਹਥਕੜੀ ਲਾ ਕੇ ਅਮੀਰ ਤੈਮੂਰ ਦੇ ਰੂਬਰੂ ਪੇਸ਼ ਕੀਤਾ ਗਿਆ।ਤੈਮੂਰ ਦੇ ਹੁਕਮ ਨਾਲ ਉਸ ਨੂੰ ਉਸੇ ਸਮੇਂ ਕਤਲ ਕੀਤਾ ਗਿਆ।

ਵਿਜਈ ਦੀ ਦੇਸ ਨੂੰ ਵਾਪਸੀ

ਜਮੂੰ ਵਿਚ ਆਪਣੇ ਪੜਾਓ ਦੇ ਸਮੇਂ ਤੈਮੂਰ ਨੂੰ ਖਿਜ਼ਰ ਖਾਂ ਆਪਣਾ ਵਾਇਸਰਾਏ ਨਿਯਤ ਕਰ ਕੇ ਲਾਹੌਰ, ਮੁਲਤਾਨ ਦੀਪਾਲਪੁਰ ਦੇ ਸੂਬੇ ਉਸ ਦੇ ਮਤਹਿਤ ਕਰ ਦਿਤੇ ਅਤੇ ਆਪ ਕਾਬਲ ਦੇ ਰਸਤੇ ਸਮਰਕੰਦ ਵਲ ਵਾਪਸ ਮੁੜ ਗਿਆ। ਤੈਮੂਰ ਦੀ ਇਥੋਂ ਰਵਾਨਗੀ ਦੇ ਪਿਛੋਂ ਦਿਲੀ ਵਿਚ ਦੋ ਮਹੀਨੇ ਤੀਕ ਬਦਅਮਨੀ ਮੱਚੀ ਰਹੀ। ਇਸ ਸਮੇਂ ਤੋਂ ਮਗਰੋਂ ਦਿਲੀ ਫੇਰ ਨਵੇਂ ਸਿਰੇ ਵਸਣੀ ਸ਼ੁਰੂ ਹੋਈ। ਮਹਿਮੂਦ ਦੇ ਚਚੇਰੇ ਭਾਈ ਤੇ ਫਤਹਿ ਖਾਂ ਦੇ ਪੁਤਰ ਬਹਜ਼ਾਦਾ ਨਸਰਤ ਸ਼ਾਹ ਨੇ ਮੇਰਠ ਤੋਂ ੨੦੦੦ ਘੋੜ ਸਵਾਰ ਫੌਜ ਲਿਆ ਕੇ ਦਿਲੀ ਉਤੇ ਕਬਜ਼ਾ ਜਮਾਇਆ, ਪਰ ਵਜ਼ੀਰ ਇਕਬਾਲ ਖਾਂਨ ਉਸ ਨੂੰ ਦਿਲੀ ਵਿਚੋਂ ਬਾਹਰ ਕਢ ਦਿਤਾ ਅਤੇ ਰਾਜ ਪ੍ਰਬੰਧ ਆਪ ਸੰਭਾਲ ਲਿਆ।

ਤੈਮੂਰ ਦੀ ਰਵਾਨਗੀ ਮਗਰੋਂ ਪੰਜਾਬ ਦੇ ਮਾਮਲੇ

ਫੇਰ ਸਾਮਾਨੇ ਦੇ ਗਵਰਨਰ ਬਹਿਰਾਮ ਖਾਂ ਨੂੰ ਆਪਣੇ ਨਾਲ

ਸ਼ਾਮਲ ਕਰ ਕੇ ਇਕਬਾਲ ਖਾਂ ਨੇ ਮੁਲਤਾਨ ਵਲ ਇਸ ਲਈ ਧਾਵਾ ਬੋਲਿਆ ਕਿ ਉਥੋਂ ਦੇ ਖਿਜ਼ਰ ਖਾਂ ਨੂੰ ਬਾਜ਼ਲੁਜ਼ਾਰੇ ਬਣਾਏ। ਇਸ ਸਾਂਝੀ ਫੌਜ ਦਾ ਟਾਕਰਾ ਤਲੰਬੇ ਦੇ ਅਸਥਾਨ ਉਤੇ ਰਾਏ ਦਾਊਦ, ਕਮਲ ਖਾਂ ਅਤੇ ਾਰ ਏ ਹੱਬੂ, ਪੁਤਰ ਰਾਏ ਰੱਤਾ ਦੀਆਂ ਫੌਜਾਂ ਨਾਲ ਹੋਇਆ। ਇਹ ਸਭ ਉੱਤਰੀ ਸੂਬਿਆਂ ਦੇ ਰਾਜੇ ਸਨ। ਇਸ ਜੰਗ ਵਿਚ ਇਹਨਾਂ ਦੀ ਮਿਲਵੀਂ ਫੌਜ ਨੂੰ ਹਾਰ ਹੋਈ ਤੇ ਉਹ ਸਾਰੇ ਸਰਦਾਰ ਕੈਦ ਕੀਤੇ ਗਏ। ਖਿਜ਼ਰ ਖਾਂ ਨੇ ਮੁਲਤਾਨ, ਲਾਹੌਰ ਤੇ ਦੀਪਾਲ ਪੁਰ ਦੀਆਂ ਫੌਜਾਂ ਇਕੱਠੀਆਂ ਕਰ ਕੇ ਅਜੁੱਦਨ ਦੇ ਅਸਥਾਨ ਉਤੇ ਇਕਬਾਲ ਖਾਂ ਨਾਲ ਲੜਾਈ ਕੀਤੀ। ਇਹ ਦੋਵੇਂ ੧੮ ਨਵੰਬਰ ੧੪੦੫ ਈਸਵੀ ਨੂੰ ਜੰਗ ਦੇ ਮੈਦਾਨ ਵਿਚ ਉਤਰੀਆਂ ਸਨ। ਇਸ ਜੰਗ ਵਿਚ ਇਕਬਾਲ ਖਾਂ ਕਤਲ ਹੋ ਗਿਆ। ਉਸ ਦੀ ਫੌਜ ਪਸਪਾ ਹੋ ਗਈ ਤੇ ਬਹੁਤ ਸਾਰੀ ਫੌਜ ਜੰਗ ਵਿਚ ਮਾਰੀ ਗਈ।

ਬਾਦਸ਼ਾਹ ਮਹਿਮੂਦ ਦੀ ਦਿੱਲੀ ਵਾਪਸੀ

ਇਸ ਜੰਗ ਦੀ ਖਬਰ ਦਿਲੀ ਪੁਜੀ। ਇਸ ਤੇ ਦੌਲਤ ਖਾਂ ਲੋਧੀ ਅਤੇ ਅਖਤਿਆਰ ਖਾਂਨ ਜਿਨ੍ਹਾਂ ਹਥ ਫੌਜੀ ਕਮਾਨ ਸੀ। ਮਹਿਮੂਦ ਤੁਗ਼ਲਕ ਨੂੰ ਕਨੌਜ ਤੋਂ ਵਾਪਸ ਬੁਲਾ ਲਿਆ ਅਤੇ ਉਸ ਨੂੰ ਇਕ ਵਾਰ ਫੇਰ ਦਿਲੀ ਦੇ ਤਖਤ ਉਤੇ ਬਿਠਾ ਦਿਤਾ। ਨਾਲ

ਉਸ ਦੀ ਮੌਤ

ਕੁਝ ਚਿਰ ਮਗਰੋਂ ਉਸ ਨੂੰ ਬੁਖਾਰ ਹੋ ਗਿਆ ਤੇ ਏਸੇ ਬੁਖਾਰ ਫਰਵਰੀ ੧੪੧੨ ਈਸਵੀ ਵਿਚ - ੫ ਸਾਲਾ ਹਕੂਮਤ ਮਗਰੋਂ ਚਲਾਣਾ ਕਰ ਗਿਆ। ਉਸ ਦੀ ਮੌਤ ਦੇ ਨਾਲ ਹੀ ਸ਼ਹਿਨਸ਼ ਚ ਸ਼ਹਾਬ ਉਦੀਨ ਗੌਰੀ ਦੇ ਜਾਂ ਨਸ਼ੀਨ ਗੁਲਾਮਾਂ ਦੇ ਖਾਨਦਾਨ ਦਾ ਵੀ ਅੰਤ

ਹੋ ਗਿਆ।


ਪਰਕਰਨ ੮

ਸਯਦ ਖਾਨਦਾਨ

ਸਯਦ ਖਿਜ਼ਰ ਖਾਂ

ਦੌਲਤ ਖਾਂ ਦੀ ਗਦੀ ਨਸ਼ੀਨੀ ੧੪੧੨ ਈ:

ਮਹਿਮੂਦ ਗਲਕ ਦੀ ਮੌਤ ਮਗਰੋਂ, ਦਰਬਾਰੀਆਂ ਨੇ ਦੌਲਤ ਖਾਂ ਅਫਗਾਨ ਲੋਧੀ ਨੂੰ ਜੇ ਅਮਲ ਵਿਚ ਪ੍ਰਾਈਵੇਟ ਸਕਤਰ ਸੀ ਤੇ ਜਿਸ ਨੂੰ ਇਕਬਾਲ ਖਾਂ ਦੀ ਮੌਤ ਮਗਰੋਂ ਵਰਗੀ ਬਾਦਸ਼ਾਹ ਨੇ ਵਜ਼ੀਰ ਥਾਪ

ਕੇ ਅਜੀਜ ਉਲ ਮੁਮਾਲਕ ਦੀ ਪਦਵੀ ਦਿਤੀ ਸੀ, ਤਖਤ ਸੌਂਪ ਦਿਤਾ ਦੌਲਤ ਖਾਂ ਆਨੈਲ ੧੪੧੨ ਈਸਵੀ ਨੂੰ ਤਖਤ ਨਸ਼ੀਨ ਹੋਇਆ। ਉਸ ਨੇ ਆਪਣੇ ਨਾਮ ਦਾ ਸਿਕਾਂ ਵੀ ਜਾਰੀ ਕੀਤਾ।

ਖਿਜ਼ਰ ਖਾਂ ਵਾਇਸਰਾਏ ਲਾਹੌਰ ਦਾ ਜਲਾਵਤਨ ਹੋਣਾ

ਖਿਜ਼ਰ ਖਾਂ ਵਾਇਸਰਾਏ ਲਾਹੌਰ ਨੇ ਤੈਮੂਰ ਦੇ ਨਾਮ ਉਤੇ ਰਾਜ