(੧੩੬)
ਮੁਗਲ ਸਰਦਾਰ ਬਹਿਰਾਮ ਆਬੀਆ ਦੋ ਹਥੋਂ ਕਤਲ ਹੋ ਗਿਆ ।
ਬਹਿਰਾਮ ਆਬੀਆਂ ਨੇ ਮੁਲਤਾਨ ਦੀ ਫੌਜ ਲਾਹੌਰ ਦੇ ਵਾਇਸਰਾਏ ਦੇ ਸਪੁਰਦ ਕਰ ਦਿਤੀ । ਇਸ ਤਰਾਂ ਸਾਰੀਆਂ ਸਾਝੀਆਂ ਫੌਜਾਂ ਕੂਚ ਕਰਦੀਆਂ ਦਿਲੀ ਜਾ ਪੁਜੀਆਂ ਜਿਥੇ ਸ਼ਾਹੀ ਫੌਸਾਂ ਨੇ ਸਰਸਵਤੀ ਦੇ ਕੰਢਿਆਂ ਉਤੋ ਇਹਨਾ ਦਾ ਟਾਕਦਾ ਕੀਤਾ । ਸ਼ਾਹੀ ਫੌਜਾਂ ਨਿਕੰਮੀਆਂ ਤੇ ਆਰਾਮ ਤਲਬ ਹੋ ਚੁਕਿਆ ਸਨ ਇਸ ਲਈ ਉਹ ਸਰਹਦ ਦੀਆਂ ਉਹਨਾਂ ਸਖ਼ਤ ਜਾਨ ਫੋਜਾਂ ਦਾ ਉਕਾ ਹੀ ਟਾਕਰਾ ਨਹੀਂ ਸਨ ਕਰ ਸਕਦੀਆਂ ਜੋ ਕਿ ਪੂਰੀ ਤਰ੍ਹਾਂ ਜੰਗ ਦਾ ਹੁਨਰ ਵਿਚ ਮਾਹਰ ਸਨ ਤੇ ਜੋ ਅਨੇਕਾਂ ਵਾਰ ਮੁਗਲਾਂ ਨੂੰ ਮੈਦਾਨ ਢੰਗ ਵਿਚ ਪਛਾੜ ਚੁਕਿਆ ਸਨ। ਮਲਿਕ ਖੁਸਰੋ ਦੀ ਹਾਰ ਏਥੇ ਜਿਹੜੀ ਜੰਗ ਹੋਈ ਉਸ ਵਿਚ ਮਲਿਕ ਖੁਸਰੋ ਨੂੰ ਹਾਰ ਹੋਈ ਤੇ ਉਹ ਮੈਦਾਨ ਛਡ ਕੇ ਨਸ ਗਿਆ । ਲਾਹੌਰੀ ਫੌਜਾਂ ਨੇ ਇਕ ਪੁਰਾਣੇ ਕ ਬਰਸ ਤਾਨ ਵਿਚ ਲੁਕੇ ਹੋਏ ਇਸ ਬਾਦਸ਼ਾਹ ਨੂੰ ਜਾ ਫੜਿਆ । ਉਸ ਦੀ ਮੌਤ ੧੩੨੧ ਈਸਵੀ ਵੈਰੀ ਨ ਉਸ ਨੂੰ ਓਥੋਂ ਬਾਹਰ ਧੂਹ ਲਿਆਂਦਾ ਅਤੇ ੨੨ ਅਗਸਤ ੧੩੨੧ ਇਸਵੀ ਨੂੰ ਕਤਲ ਕਰ ਦਿਤਾ। ਗਾਜ਼ੀ ਬੇਗ ਭੁਗਲਕ ਬਾਦਸ਼ਾਹ ਚੁਣਿਆ ਗਿਆ ਇਸ ਦੇ ਦੂਜੇ ਹੀ ਦਿਨ ਸ਼ਹਿਰ ਦੇ ਉਮਰਾ ਤੇ ਦਰਬਾਰੀ ਕਿ ਬੀ |
ਦੀ ਸੇਵਾ ਵਿਚ ਹਾਜ਼ਰ ਹੋਏ। ਉਹਨਾਂ ਸਭਨਾਂ ਨੇ ਉਸ ਦੀ ਬੀਨ ਮੰਨ ਲਈ ' ਤੇ ਬਹਿਰ ਦੀਆਂ ਢਾਣੀਆਂ ਵਿਜਈ ਦੇ ਹਵਾਲੇ ਕਰ ਦਿਤੀਆਂ। ਗਾਜ਼ੀ ਬੇਗ ਵਿਜਈ ਦੇ ਰੂਪ ਵਿਚ ਸ਼ਹਿਰ ਅੰਦਰ ਦਾਖਲ ਹੋਇਆ। ਜਿਵੇਂ ਹੀ ਓਸ ਨੇ ਹਜ਼ਾਰ ਮੀਨਾਰ ਨੂੰ ਡਿੱਠਾ ਉਸ ਦੀਆਂ ਬੂਬਾਂ ਨਿਕਲ ਗਈਆਂ ਤੇ ਉਹ ਬਹੁਤ ਰੋਇਆ । ਇਸ ਮੌਕੇ ਉਤੇ ਜਨਤਾ ਨੂੰ ਸੰਬੋਧਨ ਕਰਕੇ ਉਸ ਨੇ ਆਖਿਆ ਮੈਂ ਵੀ ਉਹਨਾਂ ਵਾਂਗ ਪਰਜਾ ਦਾ ਹੀ ਇਕ ਬੰਦਾ ਹਾਂ । ਮੈਂ ਆਪਣੀ ਤਲਵਾਰ ਮਿਆਨ ਵਿਚੋਂ ਇਸ ਲਈ ਬਾਹੀ ਕਢੀ ਸੀ ਤਾਂ ਜੁ ਉਹ ਲੋਕਾਂ ਨੂੰ ਇਸ ਬਲਾਂ ਤੋਂ ਮੁਕਤੀ ਦਵਾਈ ਅਤੇ ਜੇ ਸ਼ਾਹੀ ਨਸਲ ਦਾ ਕਈ ਬੰਦਾ ਜੀਉਂਦਾ ਨਹੀਂ ਰਿਹਾ ਤਦ ਉਹ ਬੜਰ ਖੁਸ਼ੀ ਨਾਲ ਉਸ ਆਦਮੀ ਦੀ ਤਾਬੇਦਾਰੀ ਕਬੂਲ ਕਰਨ ਲਈ ਤਿਆਰ ਹੈ ਜਿਸ ਨੂੰ ਅਮੀਰ ਵਜ਼ੀਰ ਮਿਲ ਕੇ ਆਪਣਾ ਬਾਦਸ਼ਾਹ ਚੁਣ ਲੈਣ । ਬੇਅੰਤ ਆਵਾਜ਼ਾਂ ਆਈਆਂ ਕਿ ਉਸ ਤੋਂ ਚੰਗੇਰਾ ਤੇ ਯੋਗ ਪੁਰਸ਼ ਹੋਰ ਕੋਈ ਨਹੀਂ ਜੌ ਰਾਜ ਕਰ ਸਕੇ, ਉਸੇਨ ਲੋਕਾਂ ਨੂੰ ਮੁਗਲਾਂ ਦੇ ਅਤਿਆਚਾਰ ਤੇ ਜ਼ੁਲਮ ਤੋਂ ਬਚਾਇਆ ਹੈ ਤੇ ਉਹਨਾਂ ਦੀ ਇਹਨਾਂ ਗਾਸਬਾਂ ਹਥੋਂ ਖਲਾਸੀ ਕਈ ਹੈ । ਇਸ ਦੇ ਮਗਰੋਂ ਉਹ ਲੋਕ ਉਸ ਨੂੰ ਚੁਕ ਕੇ ਦਰਬਾਰਹਾਲ ਵਿਚ ਲੈ ਗਏ ਅਤੇ ਉਸ ਨੂੰ ਸ਼ਾਹੀ ਤਖਤ ਉਤੇ ਜਾ ਬਿਠਾਇਆ । ਸਭ ਲੋਕ ਹਥ ਜੋੜ ਕੇ ਖੜੇ ਹੋ ਗਏ ਅਤੇ ਉਸ ਨੂੰ ਸ਼ਾਹਿ ਜਹਾਨ ਕਰਕੇ ਸੰਬੋਧਨ ਕੀਤਾ । ਗਜ਼ੀ ਬੇਗ ਨੇ ਗਦੀ ਨਸ਼ੀਨ ਹੋ ਕੇ ਆਪਣੇ ਲਈ ਗਿਆਸ ਉਦੀਨ ਦਾ ਸਾਦਾ ਜਿਹਾ ਉਪਨਾਮ ਹੀ ਪਸੰਦ ਕੀਤਾ । ਐਉਂ ਖਿਲਜੀ ਪਰਿਵਾਰ ੧੨੮੮ ਈਸਵੀ ਤੋਂ ੧੩੨੧ ਈਸਵੀ ਤੀਕ ਰਾਜ ਕਰਨ ਮਗਰੋਂ ਬਦਅਮਨੀ ਬਗਾਵਤ, ਖੂਨ ਖਰਾਬ ਤੇ ਖੌਫਨਾਕ ਹਮਲਿਆਂ ਵਿਚਾਲੇ ਖਤਮ ਹੋ ਗਿਆ । |
ਪਰਕਰਨ-੬
ਤੁਗ਼ਲਕ ਪਰਿਵਾਰ (੧੩੨੧ ਤੋਂ ੧੩੯੮)
ਗਿਆਸ ਉਦੀਨ ਤੁਗ਼ਲਕ ਗਾਜ਼ੀ ਬੇਗ ਤੁਗ਼ਲਕ ਦਾ ਮੁਢ ਲਖਾਂ ਲੋਕਾਂ ਦੇ ਰੂਬਰੂ ਸ਼ਿਆਸ ਉਦੀਨ ਤੁਗਲਕ ਦੀ ਗਦੀ ਨਸ਼ੀਨੀ ਬੜੇ ਉਤਸ਼ਾਹ ਨਾਲ ਹੋਈ । ਮੁਹੰਮਦ ਕਾਸਮ ਫਰਿਸ਼ਤਾ ਲਿਖਦਾ ਹੈ ਕਿ ਆਪਣੇ ਬਾਦਸ਼ਾਹ ਇਬਰਾਈਮ ਆਦਿਲ ਸ਼ਾਹ ਬਿਜੇ ਪੁਰ ਵਲੋਂ ਪਰਤੀਨਿਧ ਬਣ ਕੇ ਸ਼ਹਿਸ਼ਾਹ ਜਹਾਂਗੀਰ ਜੋ ਓਦੋਂ ਲਾਹੌਰ ਵਿਚ ਸ੍ਰੀ ਦਰਬਾਰ ਵਿਚ ਪੂਜਾ ਤਦ ਉਸ ਨੇ ਉਥੇ ਮੌਜੂਦ ਪਰਸਿਧ ਇਤਿਹਾਸਕਾਰਾਂ ਪਾਸੋਂ ਪੁਛ ਕੀਤੀ ਸੀ ਕਿ ਤੁਗਲਕ ਖਾਨਦਾਨ ਦੇ ਆਰੰਭ ਬਾਰੇ ਉਹਨਾਂ ਦੇ ਕੀ |
ਵਿਚਾਰ ਹਨ । ਇਸ ਵਿਸ਼ੇ ਉਤੇ ਭਾਵੇਂ ਉਹ ਲੋਕ ਕੋਈ ਲਿਖਤੀ ਸਬੂਤ ਤਾਂ ਪੇਸ਼ ਨਾ ਕਰ ਸਕੇ ਫੇਰ ਵੀ ਉਹ ਸਾਰੇ ਇਸ ਗਲ ਉਤੇ ਸਹਿਮਤ ਸਨ ਕਿ ਗਿਆ ਉਦੀਨ ਦੇ ਪਿਤਾ ਦਾ ਨਾਮ ੁ ਗਲਕ ਸਾਂ ਅਤੇ ਉਹ ਇਕ ਤੁਰਕੀ ਗੁਲਾਮ ਸੀ ਜਿਸ ਨੇ ਜਟ ਕੌਮ ਦੀ ਇਕ ਇਸਤਰੀ ਨਾਲ ਲਾਹੌਰ ਦੇ ਨੇੜੇ ਸ਼ਾਦੀ ਕੀਤੀ ਸੀ । ਗਿਆਸ ਉਦੀਨ ਦਾ ਉਪਨਾਮ ਉਸ ਸ਼ਾਦੀ ਵਿਚੋਂ ਇਕ ਲੜਕਾ ਗਾਜ਼ੀ ਬੇਗ ਹੋਇਆ ਜਿਸ ਨ ਤਖਤ ਉਤੇ ਬੈਠਣ ਮਗਰੋਂ ਆਪਣਾ ਨਾਮ ਗਿਆਸ ਉਦੀਨ ਚਖ ਲਿਆ । |
Sri Satguru Jagjit Singh Ji eLibrary Namdhari Elibrary@gmail.com La