ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/129

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੩੫)

ਉਸ ਸਮੇਂ ਦੇ ਕਵੀਆਂ ਵਿਚ ਅਮੀਰ ਖੁਸਰੋ, ਅਮੀਰ ਹਸਨ, ਸਦਰ

ਉਦੀਨ ਅਲੀ ਅਤੇ ਮੌਲਾਨਾ ਆਰਿਫ ਦੇ ਨਾਮ ਵਿਸ਼ੇਸ਼ ਤੌਰ ਤੇ ਪਰਸਿਧ ਹਨ |

ਬਾਦਸ਼ਾਹ ਦੀ ਮੌਤ ੧੩੧੬ ਈ.

ਅਲਾਉਦੀਨ ੧੯ ਦਸੰਬਰ ੧੩੧੬ ਈਸਵੀ ਨੂੰ ੨੦ ਸਾਲ ਤੇ ਕੁਝ ਮਹੀਨੇ ਰਾਜ ਕਰਨ ਮਗਰੋਂ ਚਲਾਣਾ ਕਰ ਗਿਆ।

ਕੁਤਬਉਦੀਨ ਮੁਬਾਰਕ ਸ਼ਾਹ

ਅਲਾਉਦੀਨ ਖਿਲਜੀ ਦੀ ਮੌਤ ਮਗਰੋਂ ਮਲਿਕ ਕਾਫੂਰ ਨਾਮੀ ਗੁਲਾਮ ਜਿਸ ਨੂੰ ਸਵਰਗੀ ਬਾਦਸ਼ਾਹ ਨੇ ਕੈਂਬੇ ਦੇ ਅਸਥਾਨ ਤੋਂ ਖਰੀਦਿਆ ਸੀ, ਅਤੇ ਜੋ ਬਾਦਸ਼ਾਹ ਦੀ ਮਿਹਰਬਾਨੀ ਨਾਲ ਉਚੀ ਪਦਵੀ ਤੇ ਪਹੁੰਚਾ ਸੀ, ਨੇ ਸਾਰੇ ਉਮਰਾਵਾਂ ਨੂੰ ਇਕਠਿਆਂ ਕਰ ਕੇ ਉਹਨਾਂ ਦੇ ਮੂਹਰੇ ਸੁਵਰਗੀ ਬਾਦਸ਼ਾਹ ਦੀ ਇਕ ਜਾਹਲੀ ਦਸਤਾਵੇਜ਼ ਰੱਖੀ।

ਸਭ ਤੋਂ ਛੋਟੇ ਲੜਕੇ ਉਮਰ ਦੀ ਗੱਦੀ ਨਸ਼ੀਨੀ

ਇਸ ਦਸਤਾਵੇਜ਼ ਅਨੁਸਰ ਬਾਦਸ਼ਾਹ ਨੇ ਆਪਣੇ ਸਭ ਤੋਂ ਛੋਟੇ ਲੜਕੇ ਉਮਰ ਨੂੰ ਗੱਦੀ ਦਾ ਹਕਦਾਰ ਥਾਪਿਆ ਸੀ। ਸ਼ਾਹਜ਼ਾਦੇ ਦੀ ਉਮਰ ਉਸ ਸਮੇਂ ਕੇਵਲ ੭ ਸਾਲ ਦੀ ਸੀ ਇਸ ਲਈ ਕਾਫੂਰ ਨੇ ਉਹਦਾ ਰੀਜੰਞ (ਸਰਪਰਸਤ ਬਣ ਕੇ ਬਾਦਸ਼ਾਹਤ ਦਾ ਸਾਰਾ ਪ੍ਰਬੰਧ ਆਪਣੇ ਹੱਬ ਵਿਚ ਲੈ ਲਿਆ।

ਸ਼ਾਹੀ ਸ਼ਾਹਜ਼ਾਦੇ ਅੰਨ੍ਹੇ ਕਰ ਦਿਤੇ ਗਏ

ਮਲਿਕ ਕਾਫੂਰ ਨੇ ਖਿਜ਼ਰ ਖਾਂ ਅਤੇ ਸ਼ਾਈ ਖਾਂ ਅਤੇ ਨਾਮੀ ਬਾਦਸ਼ਾਹ ਦੇ ਵਡੇ ਸ਼ਾਹਜ਼ਾਦਿਆਂ ਦੀਆਂ ਅੱਖਾਂ ਕਢਵਾ ਕੇ ਉਹਨਾਂ ਨੂੰ ਅੰਨ੍ਹੇ ਕਰਾ ਦਿਤਾ। ਇਹ ਗੁਲਾਮੀਂ ਬਣਿਆ ਰੀਜੰਟ ਅਸਲ ਵਿਚ ਹਿਜੜਾ ਸੀ। ਇਸ ਗਲਦੇ ਬਾਵਜੂਦ ਉਸ ਨੇ ਸ਼ਾਹਜ਼ਾਦਾ ਉਮਰ ਦੀ ਮਾਂ ਨਾਲ ਜੋ ਸੁਵਰਗੀ ਬਾਦਸ਼ਾਹ ਦੀ ਤੀਜੀ ਮਲਕਾ ਸੀ ਵਿਆਹ ਕਰ ਲਿਆ। ਇਹ ਕੰਮ ਕਰ ਚੁਕਣ ਤੇ ਉਸ ਨੇ ਕਾਤਲਾਂ ਦੇ ਇਕ ਟੋਲੇ ਨੂੰ ਤਿਆਰ ਕਰ ਕੇ ਮੁਬਾਰਕ ਖਾਂ ਨਾਮੀ ਬਾਦਸ਼ਾਹ ਦੇ ਤੀਜੇ ਬਾਹਜ਼ਾਦੇ ਨੂੰ ਕਤਲ ਕਰਨ ਦਾ ਕੰਮ ਸਪੁਰਦ ਕੀਤਾ। ਸ਼ਹਿਜ਼ਾਦੇ ਨੇ ਆਪਣੀ ਦਾਨਾਈ ਤੋਂ ਕੰਮ ਲੈ ਕੇ ਕਾਤਲਾਂ ਦੇ ਸਾਹਮਣੇ ਆਪਣੇ ਵਡਮੁਲੇ ਜ਼ੇਵਰ ਵਗਾਹ ਮਾਰੇ। ਇਹਨਾਂ ਕੀਮਤੀ ਜੇਵਰਾਂ ਦੀ ਵੰਡ ਬਾਰੇ ਉਹਨਾਂ ਵਿਚਾਲੇ ਝਗੜਾ ਉਠ ਖੜਾ ਹੋਇਆ।

ਮਲਕ ਕਾਫੂਰ ਦੀ ਮੌਤ

ਇਸ ਮਾਮਲੇ ਦੀ ਖਬਰ ਸ਼ਾਹੀ ਗਾਰਦ ਦੇ ਕਮਾਂਡਰ ਨੂੰ ਲਗ ਗਈ। ਉਹ ਆਪਣੇ ਲੈਫਟੀਨੈਂਟ ਤੇ ਜਵਾਨ ਲੈ ਕੇ ਹਿਜੜੇ ਸਰਪਰਸਤ ਦੋ ਕਮਰੇ ਵਿਚ ਜਾ ਵੜਿਆ ਤੇ ਉਹਨੂੰ ਉਥੇ ਹੀ ਕਤਲ ਕਰ ਦਿਤਾ |

ਮੁਬਾਰਕ ਦੀ ਗੱਦੀ ਨਸ਼ੀਨੀ

ਇਸ ਦੇ ਮਗਰੋਂ ਮੁਬਾਰਕ ਗੱਦੀ ਨਸ਼ੀਨ ਹੋਇਆ ਪਰ ਉਸ ਦੇ ਰਾਜ ਤਿਲਕ ਦੀ ਨਿਯਮ ਅਨੁਸਾਰ ਰਸਮ ੨੨ ਮਾਰਚ ੧੩੧੭ ਈਸਵੀ ਨੂੰ ਹੋਈ।

ਮੁਬਾਰਕ ਨੇ ਪਹਿਲੇ ਪਹਿਲ ਜੋ ਕਾਰਰਵਾਈਆਂ ਕੀਤੀਆਂ ਉਹ ਨਿਆਂ ਭਰਪੁਰ ਤੇ ਲੋਕ ਭਲਾਈ ਵਾਲੀਆਂ ਸਨ। ਉਸ ਨੇ ਬਹੁਤ ਸਾਰੇ ਕੈਦੀ ਰਿਹਾ ਕਰ ਕੇ ਸ਼ਾਹੀ ਐਲਾਨ ਕਰ ਦਿਤਾ ਕਿ ਉਹ ਸਭ ਕੈਦੀ ਵਾਪਸ ਵਤਨ ਵਿਚ ਆ ਜਾਣ। ਪ੍ਰਸਿੱਧਤਾ ਪ੍ਰਾਪਤ ਕਰਨ ਲਈ ਉਸ ਨੇ ਫੌਜ ਨੂੰ ਛੇ ਮਹੀਨੇ ਦੀ ਤਨਖਾਹ ਇਨਾਮ ਵਜੋਂ ਦਿਤੀ ਅਤੇ ਪਿਛਲੇ ਰਾਜ ਦੀਆਂ ਜ਼ਬਤ ਕੀਤੀਆਂ ਜ਼ਮੀਨਾਂ ਉਹਨਾਂ ਦੇ ਵਾਰਸਾਂ ਨੂੰ ਬਹਾਲ ਕਰ ਦਿਤੀਆਂ। ਉਸ ਨੇ ਸਾਰੇ ਹੀ ਦੁਖਦਾਈ ਟੈਕਸ ਤੇ ਖਰਾਜ ਮਨਸੂਖ ਕਰ ਦਿਤੇ। ਇਸ ਤੋਂ ਛੁਟ ਆਪਣੇ ਸੁਵਰਗੀ ਪਿਤਾ ਦੀਆਂ ਲਾਈਆਂ ਤਜਾਰਤੀ ਬੰਦਸ਼ਾਂ ਵੀ ਹਟਾ ਦਿੱਤੀਆਂ। ਜਿਸ ਕਰ ਕੇ ਤਜਾਰਤ ਪਹਿਲੇ ਵਾਂਗ ਹੀ ਚਮਕ ਉਠੀ।

ਐਸ਼ ਇਸ਼ਰਤ ਵਿਚ ਫਸ ਗਿਆ

ਜਿਥੇ ਉਸ ਨੇ ਇਹ ਸੁਧਾਰ ਕੀਤੇ ਉਥੋ ਆਪਣੇ ਪਿਤਾ ਦੇ ਕਈ ਸਿਆਣਪ ਭਰਪੂਰ ਜਾਰੀ ਕੀਤੇ ਹੋਏ ਕੰਮ ਵੀ ਬੰਦ ਕਰ ਦਿਤੇ। ਫੇਰ ਉਹ ਆਪ ਵੀ ਐਸ਼ ਵਿਸ਼ਰਭ ਵਿਚ ਪੈ ਗਿਆ। ਵਿਚਾਰ ਤੇ ਵਿਲਾਸਤਾ ਫੈਸ਼ਨ ਜਿਹੀ ਬਣ ਗਈ। ਉਸ ਦੀ ਦੇਖਾ ਦੇਖੀ ਅਨੇਕਾਂ ਹੋਰ ਲੋਕ ਵੀ ਇਸ ਪਾਪ ਦਾ ਸ਼ਿਕਾਰ ਹੋ ਗਏ।

ਮੁਬਾਰਕ ਖਿਲਜਈ ਦਾ ਕਤਲ ੧੩੨੯ ਈ:

ਦਸ਼ਾਹ ਨੇ ਕਵੀ ਐਸੇ ਨੀਚ ਅਨਰਥ ਵੀ ਕੀਤੇ ਜੋ ਮਨੁਖ ਜਾਤੀ ਨੂੰ ਕਲੰਕ ਲਾਉਣ ਵਾਲੇ ਸਨ। ਉਹ ਆਪਣੇ ਪਾਪਾਂ ਤੇ ਦੁਰਾਚਾਰ ਲਈ ਬਦਨਾਮ ਹੋ ਗਿਆ।੯ ਮਾਰਚ ੧੩੨੯ ਈਸਵੀ ਦੀ ਰਾਤ ਨੂੰ ਉਹਨੂੰ ਕਿਰਾਏ ਦੇ ਉਹਨਾਂ ਕਾਤਲਾਂ ਨੇ ਕਤਲ ਕਰ ਦਿਤਾ ਜਿਨ੍ਹਾਂ ਨੂੰ ਮਲਿਕ ਖੁਸਰੋ ਨੇ ਏਸੇ ਮਤਲਬ ਲਈ ਨਿਯਤ ਕੀਤਾ ਸੀ। ਮਲਿਕ ਖੁਸਰੋ ਅਸਲ ਵਿਚ ਇਕ ਹਿੰਦੂ ਗੁਲਾਮ ਸੀ ਜਿਸ ਨੂੰ ਉਸ ਨੇ ਆਪਣੀ ਮਿਹਰ ਨਾਲ ਉਚੀ ਪਦਵੀ ਤੱਕ ਪੁਚਾਇਆ ਸੀ।

ਮਲਿਕ ਖੁਸਰੋ ਦਾ ਤਖਤ ਸਾਂਭਣਾ

ਦੂਜੇ ਦਿਨ ਹੀ ਮਲਿਕ ਖੁਸਰੋ ਨਸੀਰ ਉਦੀਨ ਦੇ ਨਾਮ ਨਾਲ ਗਦੀ ਨਸ਼ੀਨ ਹੋ ਗਿਆ।

ਸ਼ਾਹੀ ਖਾਨਦਾਨ ਦਾ ਕਤਲ

ਹਰ ਉਹ ਮਨੁੱਖ ਜਿਸ ਦਾ ਸੁਵਰਗੀ ਬਾਦਸ਼ਾਹ ਨਾਲ ਕੋਈ ਵੀ ਸੰਬੰਧ ਰਿਸ਼ਤਾ ਜੀ ਚੁਣ ਚੁਣ ਕੇ ਨਿਰਦਇਤਾ ਨਾਲ ਕਤਲ ਕੀਤਾ। ਗਿਆ। ਬਾਦਸ਼ਾਹ ਨੇ ਕੇਵਲ ਦੇਵੀ ਨਾਲ ਵਿਆਹ ਕਰ ਲਿਆ ਜੋ ਕਿ ਉਸਦੇ ਮਾਲਕ 'ਤੇ ਬਾਦਸ਼ਾਹ ਦੇ ਭਾਈ ਖਿਜ਼ਰ ਖਾਂ ਦੀ ਹੁਸੀਨ ਪਤਨੀ ਸੀ।

ਲਾਹੌਰ ਵਾਇਸਰਾਏ ਗਾਜ਼ੀ ਬੇਗ ਦਾ ਦਿਲੀ ਉਪਰ ਧਾਵਾ

ਲਾਹੌਰ ਦੇ ਸੂਰਬੀਰ ਤੇ ਦਾਨੇ ਵਾਇਬਰਾਵੈ ਗਾਜ਼ੀ ਬੇਗ ਤੁਗਲਕੀ ਨੇ ਖੁਸਰੋਂ ਦੀਆਂ ਇਨਕਲਾਬੀ ਕਾਰਰਵਾਈਆਂ ਦੀ ਖਬਰ ਸੁਣ ਕੇ ਇਕ ਭਾਰੀ ਫੌਜ ਨਾਲ ਪੰਜਾਬ ਵਿਚੋਂ ਕੂਚ ਕਰ ਦਿਤਾ ਤਾਂ ਜੋ ਖੁਸਰੇ ਵਰਗੇ ਗਾਲਬ ਦੇ ਹਥੋਂ ਦੁਖੀ ਪਰਜਾ ਨੂੰ ਛੁਟਕਾਰਾ ਦਿਵਾਇਆ ਜਾਏ। ਕਈ ਸੂਬਿਆਂ ਦੇ ਗਵਰਨਰ ਵੀ ਆਪਣੀਆਂ ਫੌਜਾਂ ਲੈ ਕੇ ਤੁਗਲਕ ਦੇ ਨਾਲ ਆਣ ਸ਼ਾਮਲ ਹੋਏ। ਮੁਲਤਾਨ ਦਾ ਗਵਰਨਰ ਮੁਗਲਤਗੀਨ ਜੋ ਉਹਦੇ ਨਾਲ ਮਿਲ ਕੇ ਕਾਰਵਾਈ ਨਹੀਂ ਸੀ ਕਰਨਾ ਚਾਹੁੰਦਾ ਉਹ ਸਿਧ