ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/127

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸਭ ਤੋਂ ਛੋਟੇ ਲੜਕੇ ਕਾਵਰ ਖਾਂ ਨੂੰ ਗਦੀ ਨਸ਼ੀਨ ਕਰ ਦਿਤਾ ਕਿਉਂਕਿ ਉਸ ਸਮੇਂ ਸਭ ਤੋਂ ਵਡਾ ਲੜਕਾ ਆਰਕ ਅਲੀ ਖਾਂ ਸੂਬਾ ਮੁਲਤਾਨ ਵਿਚ ਸੀ ਤੇ ਉਸ ਨੇ ਰਾਜਧਾਨੀ ਵਿਚ ਆਉਂਣ ਤੋਂ ਵੀ ਇਨਕਾਰ ਕਰ ਦਿਤਾ ਸੀ। ਅਲਾਉਦੀਨ ਦਾ ਪਹਿਲੇ ਤੇ ਇਹ ਵੀਚਾਰ ਸੀ ਕਿ

ਉਹ ਇਕ ਆਜ਼ਾਦ ਬਾਦਸ਼ਾਹਤ ਕਰੇ ਪਰ ਉਸ ਨੇ ਆਪਣਾ ਇਹ ਇਰਾਦਾ ਬਦਲ ਦਿਤਾ ਤੇ ਤੇਜ਼ੀ ਨਾਲ ਦਿਲੀ ਪੁਜਾ ਏਥੇ ਪੂਜਨ ਤੇ ਨੌਜਵਾਨ ਬਾਦਸ਼ਾਹ ਨੇ ਉਸ ਨੂੰ ਰੋਕ ਦਿਤਾ। ਜਦ ਬਾਦਸ਼ਾਹ ਨੇ ਡਿਠਾ ਕਿ ਅਲਾਉਦੀਨ ਦੀਆਂ ਫੌਜਾਂ ਜੰਗ ਲਈ ਤਿਆਰ ਖੜੀਆਂ ਹਨ ਤਦ ਉਹ ਨਿਰਾਸ਼ ਹੋ ਕੇ ਸ਼ਹਿਰ ਵਲ ਵਾਪਸ ਹੋ ਗਿਆ। ਉਸ ਦੇ ਕਈ ਦਰਬਾਰੀ ਵੀ ਉਸ ਦਾ ਸਾਥ ਛਡ ਗਏ।

ਅਲਾਉਦੀਨ ਦੀ ਗਦੀ ਨਸ਼ੀਨੀ ੧੨੯੬ ਈਸਵੀ

ਇਸ ਤੇ ਅਲਾਉਦੀਨ ਬੜੀ ਸ਼ਾਨ ਸ਼ੌਕਤ ਨਾਲ ਸ਼ਾਹਿਰ ਵਿਚ ਦਾਖਲ ਹੋਇਆ ਅਤੇ ਏਥੇ ਸੰਨ ੧੨੯੬ ਦੇ ਅੰਤ ਵਿਚ ਉਸ ਦਾ ਰਾਜ ਤਿਲਕ ਹੋਇਆ। ਨੌਜਵਾਨ ਬਾਦਸ਼ਾਹ ਆਪਣੀ ਮਾਂ, ਹਰਮ, ਖਜ਼ਾਨਾਂ ਤੇ ਵਫਾਦਾਰ ਉਮਰਾ ਨੂੰ ਲੈ ਕੇ ਮੁਲਤਾਨ ਵਲ ਰਵਾਨਾ ਹੋਇਆ ਤੇ ਉਥੇ ਆਪਣੇ ਭਰਾ ਨਾਲ ਜਾ ਮਿਲਿਆ।

ਮੁਲਤਾਨ ਨੂੰ ਫੌਜ ਭੇਜਣੀ

ਅਲਾਉਦੀਨ ਨੇ ਆਪਣੀ ਪੁਜ਼ੀਸ਼ਨ ਪਕੀ ਕਰਕੇ ਆਪਣੇ ਸਵਰਗੀ ਚਾਚੇ ਦੀ ਔਲਾਦ ਨੂੰ ਟਿਕਾਣੇ ਲਾਉਣ ਲਈ ਕਾਰਵਾਈ ਸ਼ੁਰੂ ਕਰ ਦਿਤੀ। ਇਸ ਮੰਤਵ ਲਈ ਉਸ ਨੇ ੪੦ ਹਜ਼ਾਰ ਸਵਾਰ ਵੇਖੋ ਆਪਣੇ ਭਾਈਆਂ ਅਲਫ ਖਾਂ ਤੇ ਜ਼ਫਰ ਖਾਂ ਦੀ ਕਮਾਨ ਹੇਠ ਮੁਲਤਾਨ ਵਲ ਰਵਾਨਾ ਕੀਤੀ।

ਦੋਵਾਂ ਸ਼ਾਹੀ ਸ਼ਾਹਜ਼ਾਦਿਆਂ ਨੂੰ ਅਨ੍ਹੇ ਕਰ ਕੇ ਮਾਰਨਾ

ਇਹਨਾਂ ਫੌਜਾਂ ਨੇ ਜਾਂਦੇ ਹੀ ਮੁਲਤਾਨ ਦਾ ਘੇਰਾ ਘਤ ਲਿਆ, ਜੋ ਦੋ ਮਹੀਨੇ ਤੀਕ ਜਾਰੀ ਰਿਹਾ। ਇਸ ਸਮੇਂ ਵਿਚ ਸ਼ਹਿਰ ਵਾਸੀਆਂ ਤੇ ਅੰਦਰ ਦੀ ਫੌਜ ਨੇ ਸ਼ਾਹਜ਼ਾਦਿਆਂ ਨਾਲ ਧਰੋਹ ਕਮਾਇਆ। ਉਨ੍ਹਾਂ ਨੂੰ ਪੂਰੀ ਪੂਰੀ ਰਖਿਆਂ ਦਾ ਭਰੋਸਾ ਦਿਵਾ ਕੇ ਹਾਰ ਮੰਨਣ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਦੀ ਜਾਨ ਦੀ ਰਖਿਆ ਲਈ ਕਸਮਾਂ ਵੀ ਖਾਧੀਆਂ ਗਈਆਂ, ਪਰ ਇਨਾਂ ਗੱਲਾਂ ਨੂੰ ਛਿਕੇ ਉਤੇ ਰਖ ਕੇ ਅਲਾਉਦੀਨ ਦੇ ਹੁਕਮਾਂ ਨਾਲ ਦੋਵਾਂ ਸ਼ਾਹਜ਼ਾਦਿਆਂ ਨੂੰ ਰਸਤੇ ਵਿਚ ਹੀ ਅੰਨੇ ਕਰ ਦਿਤਾ ਤੇ ਫੇਰ ਹਾਂਸੀ ਵਿਚ ਜਾ ਨਜ਼ਰਬੰਦ ਕੀਤਾ। ਅੰਤ ਉਥੇ ਹੀ ਜਾਨੋਂ ਮਾਰ ਮੁਕਾਇਆ।

ਮੁਗਲਾਂ ਦਾ ਪੰਜਾਬ ਉਤੇ ਹੱਲਾ ੧੨੯੭ ਈ:

ਰਾਜ ਦੇ ਦੂਜੇ ਸਾਲ ਬਾਦਸ਼ਾਹ ਨੂੰ ਖਬਰਾਂ ਪੁਜੀਆਂ ਕਿ ਮਾਵਲਉਲ ਨਹਿਰ ਦੇ ਬਾਦਸ਼ਾਹ ਅਮੀਰ ਚਾਉਦ ਦੀ ਕਮਾਨ ਹੇਠ ਇਕ ਲੱਖ ਮੁਗਲਾਂ ਦੀ ਫੌਜ, ਮੁਲਤਾਨ, ਲਾਹੌਰ ਤੇ ਸਿੰਧ ਨੂੰ ਫਤਹਿ ਕਰਨ ਲਈ ਪੰਜਾਬ ਵਲ ਵਧੀ ਆ ਰਹੀ ਹੈ।ਰਸਤੇ ਵਿਚ ਜੋ ਕੋਈ ਵੀ ਟਕਰਦਾ ਤਲਵਾਰ ਤੇ ਅੱਗ ਦੀ ਭੇਟਾ ਕੀਤਾ ਜਾ ਰਿਹਾ ਹੈ। ਇਹ ਵੇਖ ਕੇ ਅਲਾਉਦੀਨ ਨੇ ਆਪਣੇ ਭਰਾ ਅਲਫ ਖਾਂ ਨੂੰ ਹਮਲਾਆਵਰਾਂ ਵੀ ਰੋਕ ਥਾਮ ਲਈ ਚੋਖੀ ਸਾਰੀ ਫੌਜ ਦੇ ਕੇ ਰਵਾਨਾ ਕੀਤਾ।

ਜ਼ਿਲਾ ਲਾਹੌਰ ਵਿਚ ਮੁਗਲਾਂ ਦੀ ਹਾਰ

ਇਹਨਾਂ ਦੋਵਾਂ ਵਿਰੋਧੀ ਫੌਜਾਂ ਦੀ ਟੱਕਰ ਜ਼ਿਲਾ ਲਾਹੌਰ ਵਿਚ

ਹੋਈ, ਜਿਥੇ ਬੜੀ ਲਹੂ-ਡੋਲਵੀਂ ਜੰਗ ਲੜੀ ਗਈ। ਇਸ ਘਲੂ-ਘਾਰੇ ਵਿਚ ਮੁਗਲ ਫੌਜਾਂ ਨੂੰ ਹਾਰ ਹੋਈ। ਉਹਨਾਂ ਦੀ ੧੨ ਹਜ਼ਾਰ ਫੌਜ ਰਣ ਮੈਦਾਨ ਵਿਚ ਖੇਤ ਰਹੀ। ਬਹੁਤ ਸਾਰੇ ਵਡੇ ਵਡੇ ਅਫਸਰ ਵੀ ਲੜਾਈ ਵਿਚ ਮਾਰੇ ਗਏ। ਉਹਨਾਂ ਦੀ ਬਹੁਤ ਸਾਰੀ ਫੌਜ ਨੂੰ ਕੈਦ ਕਰ ਕੇ ਅੰਤ ਤਲਵਾਰ ਦੇ ਘਾਟ ਉਤਾਰਿਆ ਗਿਆ। ਇਹ ਕਤਲ ਆਮ ਐਨਾ ਨਿਰਦਇਤਾ ਭਰਪੂਰ ਸੀ ਕਿ ਮੁਗਲ ਕੈਂਪ ਦੇ ਕੈਦੀ ਤੀਂਵੀਆਂ ਤੇ ਬਚਿਆਂ ਉਤੇ ਵੀ ਤਰਸ ਨਾ ਕੀਤਾ ਗਿਆ।

ਮੁਗਲਾਂ ਦਾ ਤਾਜ਼ਾ ਦਾਖਲਾ ੧੨੯੮ ਈ.

ਆਪਣੀ ਪਹਿਲੀ ਕਤਲਿ-ਆਮ ਤੋਂ ਅਪਰਭਾਵਤ ਰਹਿ ਕੇ ਮੁਗਲਾਂ ਨੇ ਕਤਲਗ ਪੁਤਰ ਅਮੀਰ ਦਾਉਦ ਖਾਂ ਸ਼ਾਹ ਮਾਣਨ ਉਲ ਨਹਿਰ ਦੀ ਕਮਾਨ ਹੇਠ ਮੁੜ ੧.੯੮ ਈਸਵੀ ਨੂੰ ਪੰਜਾਬ ਉਤੇ ਚੜਾਈ ਕੀਤੀ। ਫਰਿਸ਼ਤਾ ਲਿਖਦਾ ਹੈ ਕਿ ਇਸ ਵਾਰ ਉਹਨਾਂ ਦੀ ਫੌਜ ਵਿਚ ਦੋ ਲਖ ਘੋੜ ਸਵਾਰ ਉਹ ਸਨ ਜੋ ਸਿੰਧ ਤੋਂ ਪਰ ਦੇ ਸਾਰੇ ਮੁਲਕਾਂ ਵਿਚੋਂ ਭਰਤੀ ਕੀਤੇ ਗਏ ਸਨ। ਮੁਗਲਾਂ ਦੀ ਇਹ ਹਮਲਾ ਆਵਰ ਫੌਜ ਮਾਰੋ ਮਾਰ ਕਰਦੀ ਹੋਈ ਰਾਜਧਾਨੀ ਦੇ ਬੂਹਿਆਂ ਤੀਕ ਅਪੜ ਗਈ। ਏਥੇ ਪੁਜ ਕੇ ਉਸ ਨੇ ਦਰਿਆ ਜਮਨਾ ਦੇ ਕਿਨਾਰਿਆਂ ਉਤੇ ਡੇਰੇ ਲਾ ਦਿਤੇ।

ਏਧਰ ਬਾਦਸ਼ ਹ ਨੇ ਸਾਰੀਆਂ ਫ਼ੌਜਾਂ ਦੀ ਕਮਾਨ ਆਪਣੇ ਹਥ ਲਈ ਹਮਲਾ ਆਵਰਾਂ ਨਾਲ ਬੜੀ ਸਖਤ ਲੜਾਈ ਛਿੜ ਪਈ। ਬਹੁਤ ਸਾਰੀ ਕਟਾ ਵਢ ਮਗਰੋਂ ਮੁਗਲਾਂ ਨੂੰ ਉਨੀ ਹੀ ਛੇਤੀ ਵਾਪਸ ਹੋਣਾ ਤੇ ਭਾਰਤ ਖਾਲੀ ਕਰਨਾ ਪਿਆ ਜਿੰਨੀ ਛੇਤੀ ਕਿ ਉਹ ਮੂੰਹ ਚੁਕੀ ਆਏ ਸਨ |

ਬਾਦਸ਼ਾਹ ਦੇ ਇਰਾਦੇ

ਆਪਣੀ ਇਸ ਜਿਤ ਨਾਲ ਖੂਬ ਹੋਕੇ ਅਲਾਓਦੀਨ ਨੇ ਆਪਣਾ ਅਭਰਾ ਹੀ ਮਜ਼੍ਹਬ ਚਲਾਉਣ ਦੀ ਘੜਤ ਘੜੀ ਤਾਂ ਜੁ ਉਸ ਦਾ ਨਾਮ ਵੀ ਦੂਜੇ ਮਹਾਂ ਪੁਰਸ਼ਾਂ ਵਾਂਗ ਅਵੱਲ ਰਹੇ। ਇਸ ਤੋਂ ਛੁਟ ਉਸ ਨੇ ਮਹਾਂ ਸਿਕੰਦਰ ਵਾਂਗ ਦੁਨੀਆਂ ਨੂੰ ਫਤਹ ਕਰਨ ਦੀ ਵਿਉਂਤ ਵੀ ਸੋਚੀ। ਉਹ ਹਿੰਦੁਸਤਾਨ ਵਿਚ ਆਪਣਾ ਵਾਇਸਰਾਏ (ਨਾਇਬ) ਛਡਕੇ ਆਪ ਬਾਹਰ ਜਾਣਾ ਚਾਹੁੰਦਾ ਸੀ, ਪਰ ਛੇਤੀ ਹੀ ਮਗਰੋਂ ਉਸ ਨੂੰ ਇਹ ਸਭ ਇਰਾਦੇ ਝਲਣੇ ਪਏ।

ਮੁਗਲਾਂ ਦਾ ਮੁੜ ਨਵੇਂ ਸਿਰੇ ਹਮਲਾ ੧੩੦੩ ਈ:

ਸੰਨ ੧੩੦੩ ਇਸਵੀ ਵਿਚ ਬਾਦਸ਼ਾਹ ਰਾਜਪੁਤਾਨੇ ਵਿਚ ਚਿਤੌੜ ਅਤੇ ਤਿਲੰਗਾਨੇ ਦੀ ਰਾਜਧਾਨੀ ਵਾਰੰਗਲ ਦੀਆਂ ਮੁਹਿਮਾਂ ਵਿਚ ਰੁਝਾ ਹੋਇਆ ਸੀ। ਉਸ ਦੀਆਂ ਦੂਰ ਦੁਰਾਡੀਆਂ ਇਹਨਾਂ ਮੁਹਿੰਮਾਂ ਦੀਆਂ ਖਬਰਾਂ ਝਟ ਮਾਵਲ ਉਲ ਨਹਿਰ ਪੁਜੀਆਂ ਤਦ ਮੁਗਲ ਸਰਦਾਰ ਤੁਰਗਈ ਖਾਂ ਨੇ ਇਹ ਸੋਚ ਕੇ ਕਿ ਬਾਦਸ਼ਾਹ ਢੇਰ ਚਿਰ ਤੀਕ ਇਹਨਾਂ ਮੁਹਿੰਮਾਂ ਵਿਚ ਰੁਝਾ ਰਹੇਗਾ ੧੨ ਹਜ਼ਾਰ ਘੁੜ ਸਵਾਰ ਫੌਜ ਲੈ ਕੇ ਹਿੰਦ ਉੜੇ ਚੜ੍ਹਾਈ ਕਰ ਦਿਤੀ ਉਹ ਮੁਗਲ ਸਰਦਾਰ ਬਿਨਾ ਰੋਕ ਟੋਕ ਦੇ ਦਿਲੀ ਤੀਕ ਅਪੜ ਗਿਆ। ਏਥੇ ਪੁਜ ਕੇ ਆਸ ਪਾਸ ਦੇ ਇਲਾਕੇ ਵਿਚ ਉਸ ਨੇ ਲੁੱਟ ਮਚਾ ਦਿਤੀ।

ਮੁਗਲਾਂ ਦੀ ਅਚਨਚੇਤ ਵਾਪਸੀ

ਪਰ ਐਨ ਇਸ ਸਮੇਂ ਮੁਗਲ ਫੌਜ ਨੂੰ ਅਚਨ ਚੰਦ ਵਾਪਸ ਮੁੜਨਾ ਪੈ ਗਿਆ। ਇਹ ਕਹਿਣਾ ਕਠਨ ਹੈ ਕਿ ਉਹ ਕਿਸੇ ਡਰ