ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/124

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੩੦)

ਸ਼ਾਹਜ਼ਾਦ ਮੁਹੰਮਦ ਪੰਜਾਬ ਦਾ ਵਾਇਸਰਾਏ

ਸਹਿਨਸ਼ਾਸ਼ ਨੇ ਆਪਣੇ ਸਭ ਤੋਂ ਵੱਡੇ ਪੁਤਰ ਤੇ ਤਖ਼ਤ ਦੇ ਵਾਰਸ ਬਾਹਜ਼ਾਰਾ ਮੁਹੰਮਦ ਉਰਫ ਤਾਜ ਉਲ ਮਲਕ ਨੂੰ ਸ਼ੇਰ ਖ਼ਾਂ ਦਾ ਜਾਨਸ਼ੀਨ ਨਿਯਤ ਕੀਤਾ। ਇਹ ਨੌਜਵਾਨ ਸ਼ਾਹਜ਼ਾਦਾ ਅਕਲ ਵੰਦ ਤੇ ਸਾਹਿਤ ਦਾ ਬੜਾ ਪ੍ਰੇਮੀ ਸੀ। ਉਹ ਆਪ ਵੀ ਫਾਰਸੀ ਤੇ ਅਰਬੀ ਦਾ ਬੜਾ ਵਡਾ ਵਿਦਵਾਨ ਸੀ। ਲਾਹੌਰ ਵਿਚ ਆਪਣਾ ਦਰਬਾਰ ਨਿਯਤ ਕਰਕੇ ਉਹ ਹਿੰਦੁਸਤਾਨ ਦੀ ਰਾਜਧਾਨੀ ਵਿਚੋਂ ਚੋਣਵਾਂ ਆਲਮ ਫਾਜ਼ਲ ਵੀ ਨਾਲ ਲੈ ਆਇਆ ਅਤੇ ਉਹਨਾਂ ਵਿਚ ਸ਼ਾਹਜ਼ਾਦੇ ਦਾ ਹਰਮਨ ਪਿਆਰਾ ਉਸਤਾਦ ਅਮੀਰ ਖੁਸਰੋ ਸ਼ਾਹੀ ਕਵੀ ਅਤੇ ਖਵਾਜ਼ਾਂ ਹਸਨ ਵਰਗੀਆਂ ਹਸਤੀਆਂ ਵੀ ਸ਼ਾਮਲ ਸਨ। ਉਸ ਜ਼ਮਾਨੇ ਦਾ ਸਭ ਤੋਂ ਵਡਾ ਆਲਮ ਸ਼ੇਖ ਉਸਮਾਨ ਤੁਰਮੂਜ਼ੀ ਵੀ ਲਾਹੌਰ ਆਇਆ ਜੋ ਕੁਝ ਸਮਾਂ ਏਥੇ ਠਹਿਰਕੇ ਆਪਣੇ ਵਤਨ ਤੂਰਾਨ ਨੂੰ ਵਾਪਸ ਚਲਾ ਗਿਆ।

ਲਾਹੌਰ ਇਤਿਹਾਸਕਾਰਾਂ ਤੇ ਆਲਮਾ ਦੀ ਸੈਰ ਗਾਹ

ਫਰਿਸ਼ਤਾ ਲਿਖਦਾ ਹੈ ਕਿ ਇਕ ਦਿਨ ਖਵਾਜ਼ਾਂ ਆਪਣੀਆਂ ਨਜ਼ਮਾਂ (ਕਵਿਤਾ) ਆਲਮਾਂ ਦੇ ਇਕਠ ਵਿਚ ਆਰਬੀ ਵਿਚ ਪੜ੍ਹ ਰਿਹਾ ਸੀ। ਇਸ ਜਲਸੇ ਦੀ ਪ੍ਰਧਾਨਗੀ ਖੁਦ ਸ਼ਾਹਜ਼ਾਦਾ ਕਰ ਰਿਹਾ ਸੀ। ਇਹ ਨਜ਼ਮ ਐਨੀ ਚੰਗੀ ਸੀ ਕਿ ਓਥੇ ਹਜ਼ਾਰਾਂ ਕਵੀ ਤੋਂ ਬੜੇ ਪ੍ਰਭਾਵਤ ਹੋਏ। ਕਵਿਤਾ ਸੁਣ ਕੇ ਇਸ ਆਲਮ ਸ਼ਾਹਜ਼ਾਦੇ ਦੀਆਂ ਅਖਾਂ ਵਿਚੋਂ ਵੀ ਹੰਝੂ ਚਲ ਪਏ। ਮੁਲਤਾਨ ਵਿਚ ਰਿਹਾ। ਇਸ ਦੇ ਦੌਰਾਨ ਵਿਚ ਸ਼ਾਹਜ਼ਾਦੇ ਨੇ ਸ਼ੀਰਾਜ਼ ਦੇ ਪ੍ਰਸਿਧ ਲਿਖਾਰੀ ਸ਼ੇਖ ਸਾਅਦੀ ਨੂੰ ਆਪਣੇ ਦਰਬਾਰ ਵਿਚ ਦੋ ਵਾਰ ਸਦਾਵਾਇਆ ਪਰ ਉਹ ਬੁਢਾਪੇ ਦੇ ਕਾਰਨ ਹਾਜ਼ਰ ਨ ਹੋ ਸਕਿਆ। ਬੜੀਆਂ ਲਗਾਤਾਰ ਦਰਖਾਂਸੜਾ ਮਗਰੋਂ ਉਸ ਨੇ ਕੇਵਲ ਉਹ ਸੁਗਾਤਾਂ ਪਰਵਾਨ ਕੀਤੀਆਂ ਜੋ ਉਸ ਨੂੰ ਭੇਜ'ਆਂ ਗਈਆਂ ਸਨ। ਇਸ ਦੇ ਬਦਲੇ ਵਿਚ ਸ਼ੇਖ ਸਾਅਦੀ ਨੇ ਉਸ ਨੂੰ ਆਪਣੀ ਲਿਖਤ ਦੇ ਉਤਾਰੇ ਭੇਜੇ ਅਤੇ ਖੁਸਰੋ ਦੀ ਯੋਗਤਾ ਤੇ ਵਿਦਵਤਾ ਦੀ ਵੀ ਬੜੀ ਪ੍ਰਸੰਸਾ ਕੀਤੀ।

ਸ਼ਹਿਨਸ਼ਾਹ ਦੇ ਹੁਕਮ ਨਾਲ ਉਸ ਦੇ ਸਭ ਤੋਂ ਛੋਟੇ ਲੜਕੇ ਕਾਰਾ ਖਾਂ ਅਰਥਾਤ ਨਸੀਰ ਉਦੀਨ ਨੇ ਨਾਲੇ ਤੇ ਮੁਗਲਾਂ ਦੀ ਆਵਾ-ਜਾਈ ਦੀ ਨਿਗਰਾਨੀ ਕਰਨ ਲਈ ਫ਼ੌਜ ਭਰਤੀ ਤੇ ਜਥੇਬੰਦ ਕੀਤੀ ਤੇ ਨਾਲੇ ਦਰਿਆ ਬਿਆਸ ਉਪਰ ਇਕ ਐਸਾ ਮਿਲਨ-ਅਸਥਾਨ ਬਣਾਇਆ ਜਿਥੇ ਦੋਵੇਂ ਸ਼ਾਹਜ਼ਾਦੇ ਮਿਲ ਸਕਣ ਅਤੇ ਵੈਰੀ ਨੂੰ ਬਾਹਰ ਕਢਣ ਲਈ ਸ਼ਾਹੀ ਫੌਜਾਂ ਨਾਲ ਸ਼ਾਮਲ ਹੋ ਸਕਣ। ਇਹ ਬਾਦਸ਼ਾਹ ਆਪਣੀ ਰਾਜਧਾਨੀ ਤੋਂ ਤਿੰਨ ਸਾਲ ਤੱਕ ਬਾਹਰ ਰਿਹਾ ਕਉਂਕਿ ੧੨੭੮ ਈਸਵੀ ਵਿਚ ਬੰਗਾਲ ਵਿਚ ਬੜੀ ਵਡੀ ਬਗਾਵਤ ਉਠ ਖੜੀ ਹੋਈ ਸੀ। ਇਸ ਸਮੇਂ ਵਿਚ ਵਾਇਸਰਾਏ ਤੁਗਰਲ ਖਾਂ ਨੇ ਬਾਦਸ਼ ਹ ਦਾ ਖਿਤਾਬ ਧਾਰਨ ਕਰ ਲਿਆ। ਬਗਾਵਤ ਨੂੰ ਦਬਾ ਦੇਣ ਮਗਰੋਂ ਸ਼ਹਿਨਸ਼ਾਹ ਦਿੱਲੀ ਵਾਪਸ ਮੁੜ ਆਇਆ, ਜਿਥੇ ਸ਼ਾਹਜ਼ਾਦਾ ਮੁਹੰਮਦ ਨੇ ਉਸ ਨਾਲ ਮੁਲਾਕਾਤ ਕੀਤੀ।

ਮੁਲਤਾਨ ਵਿਚੋਂ ਮੁਗਲਾਂ ਦਾ ਨਿਕਾਸ

ਅਜੇ ਉਸ ਨੂੰ ਆਪਣੇ ਪਿਤਾ ਨਾਲ ਰਹਿੰਦਿਆਂ ਤਿੰਨ ਮਹੀਨੇ ਹੀ ਹੋਏ ਸਨ ਕਿ ਉਸ ਨੂੰ ਮੁਲਤਾਨ ਉਪਰ ਮੁਗਲਾਂ ਦੇ ਹਮਲੇ ਦ ੇ ਖ਼ਬਰ ਪੁਜੀ। ਇਸ ਤੇ ਉਹ ਛੇਤੀ ਛੇਤੀ ਮੁਲਤਾਨ ਵਾਪਸ ਪੂਜਾ ਉਸਨ ਝਟ ਪਟ ਵੈਰੀ ਵਿਰੁਧ ਹਲਾ ਬੋਲਿਆ ਅਤੇ ਮੁਗਲਾਂ ਨੂੰ ਹਾਰ ਦੇ ਕੇ ਤੇ ਉਹਨਾਂ ਦਾ ਕਤਲੇ-ਆਮ ਕਰਕੇ ਉਹਨਾਂ ਨੂੰ ਸ਼ਹਿਰ ਵਿਚੋਂ ਬਾਹਰ

ਕਢ ਦਿਤਾ। ਇਸ ਤਰ੍ਹਾਂ ਉਸਨੇ ਉਹਨਾਂ ਪਾਸੋਂ ਸਾਰਾ ਇਲਾਕਾ ਮੁੜ ਵਾਪਸ ਲੈ ਲਿਆ

ਤੈਮੂਰ ਦਾ ਪੰਜਾਬ ਉਤੇ ਹਲਾ ੧੨੫੮ ਈ:

ਪਰ ਪੰਜ ਬ ਦ ਕਿਸਮਤ ਵਿਚ ਅਜੇ ਇਕ ਹੋਰ ਤਬਾਹੀ ਲਿਖੀ ਸੀ। ਈਰਾਨ ਵਿਚ ਉਸ ਸਮੇਂ ਐਬਕ ਖਾਨ ਦਾ ਪੁਤ੍ਰ ਅਤੇ ਉਹ ਹਲਾਖੂ ਖਾਂ ਦਾ ਪੋਤਾ ਜਿਸ ਨੇ ੧੨੫੮ ਈ. ਵਿਚ ਐਡੀ ਵਡੀ ਸਲਤਨਤ ਫਤਹ ਕੀਤੀ ਸੀ, ਰਾਜ ਕਰਦਾ ਸੀ। ਉਸ ਦਾ ਪੂਰਾ ਨਾਂ ਅਰਘਨ ਖਾਨ ਸੀ। ਖੁਰਾਸਾਨ ਤੋਂ ਸਿੱਧ ਤੀਕ ਦੇ ਈਰਾਨ ਦੇ ਸੂਬਿਆਂ ਉਪਰ ਚੰਗੇਜ਼ ਖਾਂ ਦੇ ਖਾਨਦਾਨ ਦੇ ਤੈਮੂਰ ਖਾਂ [1]ਨਾਮੀ ਵਿਅਕਤੀ ਦਾ ਰਾਜ ਸੀ। ਉਹ ੨੦ ਹਜ਼ਾਰ ਫੌਜ ਲੈ ਕੇ ਪੰਜਾਬ ਉਪਰ ਚੜ੍ਹ ਆਇਆ ਤਾਂ ਜੁ ਉਸ ਕਤਲੇ-ਆਮ ਦਾ ਬਦਲਾ ਲਏ ਜੋ . ਪਿਛਲੇ ਸਾਲ ਮੁਗਲਾਂ ਦਾ ਹੋਇਆ ਸੀ। ਉਸ ਨੇ ਦੀਪਾਲਪੁਰ ਤੇ ਲਾਹੌਰ ਦੇ ਇਰਦ ਗਿਰਦ ਦਾ ਸਾਰਾ ਏਸ ਲੁਟ ਪੁਟ ਕੇ ਤਬਾਹ ਕਰ ਦਿਤਾ ਅਤੇ ਪਿੰਡਾਂ ਦੇ ਪਿੰਡ ਉਜਾੜ ਦਿਤੇ। ਉਸ ਵੇਲੇ ਲਾਹੌਰ ਦੇ ਵਾਇਸਰਾਏ ਦਾ ਦਰਬਾਰ ਮੁਲਤਾਨ ਵਿਚ ਲਗਦਾ ਸੀ। ਇਹਨਾਂ ਹਲਿਆਂ ਦੀ ਖਬਰ ਸੁਣ ਕੇ ਮੁਹੰਮਦ ਨੇ ਲਾਹੌਰ ਵਲ ਕੂਚ ਬੋਲਿਆ ਅਤੇ ਲੜਾਈ ਲਈ ਜ਼ਬਰਦਸਤ ਤਿਆਰੀ ਕਰ ਲਈ। ਜਦ ਤੈਮੂਰ ਖਾਂ ਮਾਰੋ ਮਾਰ ਕਰਦਾ ਹੋਇਆ ਰਾਵੀ ਉਤੇ ਅਪੜਿਆ ਤਦ ਉਸ ਨੇ ਡਿਠਾ ਕਿ ਰਾਵੀ ਦੇ ਦੂਜੇ ਪਾਸੇ ਹਿੰਦੀ ਫੌਜਾਂ ਦੇ ਟਿਡੀਦਲ ਉਤਰੇ ਹੋਏ ਹਨ। ਸ਼ੇਰ-ਦਿਲ ਮੁਹੰਮਦ ਉਸ ਪ੍ਰਸਿਧ ਮੁਗਲ ਸਰਦਾਰ ਨਾਲ ਸਾਹਮਣੇ ਹੋ ਕੇ ਹਥ ਕਰਨਾ ਚਾਹੁੰਦਾ ਸੀ ਇਸ ਲਈ ਉਸ ਨੇ ਉਹਨੂੰ ਦਰਿਆ ਪਾਰ ਕਰ ਲੈਣ ਦੀ ਖੁਲ੍ਹ ਦਿਤੀ ਤੇ ਕੋਈ ਰੋਕ ਨ ਪਾਈ

ਮੁਗਲਾਂ ਦੀ ਹਾਰ

ਦਰਿਆ ਦੇ ਕੰਢੇ ਉਪਰ ਦੋਵੇਂ ਫੌਜਾਂ ਜੰਗ ਲਈ ਆਹਮਣੇ ਸਾਹਮਣੇ ਡਟ ਗਈਆਂ ਤੇ ਲੜਾਈ ਸ਼ੁਰੂ ਹੋ ਗਈ। ਇਸ ਜੰਗ ਵਿਚ ਦੋਵਾਂ ਪਾਸਿਆਂ ਦੇ ਜਰਨੈਲਾਂ ਨੇ ਆਪਣੀ ਆਪਣੀ ਬਹਾਦਰੀ ਦੇ ਜੌਹਰ ਦਿਖਾਏ। ਹਿੰਦੀ ਫ਼ੌਜਾਂ ਨੇ ਉਹਨਾਂ ਦਾ ਦੂਰ ਤੀਕ ਪਿਛਾ ਕੀਤਾ। ਸ਼ਾਹਜ਼ਾਦਾ ਮੁਹੰਮਦ ਜਦ ਪਿੱਛਾ ਕਰਦਾ ਕਰਦਾ ਥਕ ਗਿਆ ਤਦ ਉਹ ਆਪਣੀ ਫ਼ੌਜ ਨਾਲੋਂ ਪੰਜ ਸੌ ਮੁਲਜ਼ਮਾਂ ਸਮੇਤ ਵੱਖ ਹੋ ਗਿਆ ਉਹਨੇ ਦਰਿਆ ਦੇ ਕੰਢੇ ਉਤੇ ਹੀ ਡੇਰਾ ਲਾ ਦਿਤਾ ਅਤੇ ਆਪ ਨਮਾਜ਼ ਵਿਚ ਰੁਝ ਗਿਆ ਠੀਕ ਇਸ ਮੌਕੇ ਉਪਰ ਇਕ ਮੁਗਲ ਸਰਦਾਰ ਜੋ ਪਾਸ ਦੇ ਜੰਗਲ ਵਿਚ ਦੋ ਹਜ਼ਾਰ ਸਵਾਰਾਂ ਸਮੇਤ ਲੁਕਿਆ ਬੈਠਾ ਸੀ ਅਚਾਨਕ ਸ਼ਾਹਜ਼ਾਦੇ ਦੇ ਦਸਤੇ ਉਤੇ ਅਚਾਨਕ ਝਪਦ ਕੇ ਪਿਆ। ਸਾਹਜ਼ ਦੇ ਦਾ ਇਹ ਦਸਤਾ ਉਸ ਸਮੇਂ ਲੜਾਈ ਲਈ ਤਿਆਰ ਨਹੀਂ ਸੀ

ਵਲੀ ਅਹਿਦ ਦੀ ਮੌਤ

ਸਮੇਂ ਦੀ ਨਜ਼ਾਕਤ ਵੇਖ ਕੇ ਸ਼ੇਰ-ਦਿਲ ਸ਼ਾਹਜ਼ਾਦਾ ਭਾਰਤ ਆਪਣੇ ਘੋੜੇ ਉਪਰ ਸਵਾਰ ਹੋ ਗਿਆ ਤੇ ਉਸ ਨੇ ਆਪਣੇ ਨਿਕੇ ਜਿਹੇ ਦਸਤੇ ਨੂੰ ਵੀ ਜੰਗ ਵਿਚ ਕੁਦਣ ਦਾ ਹੁਕਮ ਦੇ ਦਿਤਾ ਇਕ ਦੋਵਾਂ ਧਿਰਾਂ ਵਿਚਾਲੇ ਬੜੀ ਭਿਆਨਕ ਲੜਾਈ ਲੜੀ ਗਈ ਜਿਸ ਵਿਚ ਸ਼ਾਹਜ਼ਾਦਾ ਬਹੁਤੇ ਵੈਰੀਆਂ ਵਿਚ ਘਿਰ ਗਿਆ ਤੇ ਬੁਰੀ ਤਰ੍ਹਾਂ ਫਟੜ ਹੋ ਕੇ ਘੋੜੇ

  1. ਇਹ ਮਨੁਖ ਗੋਰਕਾਨ ਦਾ ਉਹ ਅਮੀਰ ਤੈਮੂਰ ਨਹੀਂ ਜੋ ਤਿਮਰ ਲਿੰਗ ਕਰ ਕਰ ਕੇ ਪਰਸਿਧ ਹੈ।