(੧੨੭)
ਤੇ ਤਰੱਕੀ ਦੇ ਕੇ ਅਮੀਰਾਉਲ ਉਮਰਾ ਅਰਥਾਤ ਸਰਦਾਰਾਂ ਦਾ
ਸਰਦਾਰ ਬਣਾ ਦਿਤਾ। ਇਸ ਪਰਕਾਰ ਮਲਿਕਾ ਅਤੇ ਹਬਸ਼ੀ ਗੁਲਾਮ ਵਿਚਾਲੇ ਨਜ਼ਦੀਕੀ ਸੰਬੰਧ ਕਾਇਮ ਹੋਣੇ ਅਰੰਭ ਹੋਏ। ਮਲਕਾ ਜਦ ਸਵਾਰੀ ਕਰਨ ਲਗਦੀ, ਤਦ ਜਮਾਲ-ਉਦੀਨ ਆਪਣੀਆਂ ਬਾਹਵਾਂ ਨਾਲ ਚੁਝ ਕੇ ਉਸ ਨੂੰ ਘੋੜ ਉਤੇ ਸਵਾਰ ਕਰਾਉਂਦਾ। ਅਮੀਰਾਂ ਵਜ਼ੀਰਾਂ ਅੰਦਰ ਉਸ ਦੇ ਇਸ ਵਰਤਾਰੇ ਨੇ ਬੇਚੈਨੀ ਤੇ ਈਰਖਾ ਪੈਦਾ ਕਰ ਦਿਤੀ। ਰੋਜ਼ ਨਾ ਇਨਾਮਾਂ ਤੇ ਰਿਆਇਤਾਂ ਦੀਆਂ ਬਖਸ਼ੀਸ਼ਾਂ ਨੇ ਬਲਦੀ ਉਤੇ ਤੇਲ ਪਾਇਆ ਉਹ ਉਹਨਾਂ ਆਜ਼ਾਦੀਆਂ ਤੇ ਖੁਲਾਂ ਤੋਂ ਵੀ ਸਾਝਾ ਕਰਨ ਲਗ ਪਏ ਜੋ ਮਲਕਾ ਵਲੋਂ ਹਬਸ਼ੀ ਗੁਲਾਮ ਨੂੰ ਪਤ ਹੋਦਿਆਂ ਲਾਹੌਰੀ ਵਾਇਸਰਾਏ ਦਾ ਵਰਤਾਉ ਸਭ ਤੋਂ ਪਹਿਲੇ ਲਾਹੌਰ ਦੇ ਵਾਇਸਰਾਏ ਮਲਿਕ ਕਬੀਰ ਨੇ ਆਪਣੀ ਬੇਚੈਨੀ ਟ ਕੀਤੀ। ਉਸ ਨੇ ਆਪਣੀ ਮਾਤਹਿਤੀ ਦਾ ਚੁਗਾ ਗਲੋਂ ਉਤਾਰ ਕੇ ਆਪਣੇ ਆਪ ਨੂੰ ਸੁਤੰਤਰ ਕਰ ਲਿਆ। ਮਲਿਕਾ ਰਜ਼ੀਆ ਨੇ ਫ਼ੌਜ ਲੈ ਕੇ ਉਸ ਤੇ ਚੜ੍ਹਾਈ ਕਰ ਦਿਤੀ ਅਤੇ ਉਸ ਨੂੰ ਹਾਰ ਦੇ ਕੇ ਈਨ ਮਨਾਈ। ਇਸ ਸਮੇਂ ਮਲਿਕਾ ਐਨਾ ਨਰਮ ਹੋ ਗਿਆ ਕਿ ਮਲਿਕਾ ਨੇ ਉਸ ਨੂੰ ਸਚਾ ਸਮਝ ਕੇ ਜਾਂ ਉਸ ਦਾ ਮਿਲ ਵਰਤਨ ਪ੍ਰਾਪਤ ਕਰਨ ਨਈ ਨਾ ਕੇਵਲ ਉਸ ਨੂੰ ਲਾਹੌਰ ਦੀ ਗਦੀ ਉਤੇ ਮੁੜ ਬਹਾਲ ਕਰ ਦਿੱਤਾ ਸਗੋਂ ਉਸ ਨੂੰ ਮੁਲਤਾਨ ਦੀ ਗਵਰਨਰੀ ਵੀ ਬਖਸ਼ੀ ਜੋ ਮਲਕ ਕਾਰਾਗੁਜ਼ ਨੇ ਖਾਲੀ ਕੀਤੀ ਸੀ। ਤੁਰਕੀ ਸਰਦਾਰ ਅਲਤੂਨੀਆ ਦੀ ਬਗਾਵਤ ਏਸੇ ਹੀ ਸਾਲ ਤੁਰਕੀ ਸਰਦਾਰ ਮਲਿਕ ਅਲਤੂਨੀਆ ਗਵਰਨਰ ਭਟਿੰਡਾ (ਬਠਿੰਡਾ) ਨੇ ਬਗਾਵਤ ਕਰ ਦਿਤੀ। ਮਲਿਕਾ ਨੇ ਉਸ ਨਾਲ ਲੜਾਈ ਕੀਤੀ ਪਰ ਉਸ ਦੀ ਫ਼ੌਜ ਵਿਚ ਜਿਹੜਾ ਤੁਰਕੀ ਸਰਦਾਰ ਸਨ ਉਹਨਾਂ ਵੀ ਬਗਾਵਤ ਕਰ ਦਿਤੀ ਜਿਸ ਕਰਕੇ ਮਲਕਾ ਨੂੰ ਜੰਗ ਵਿਚ ਹਾਰ ਖਾਣੀ ਪਈ। ਇਸ ਲੜਾਈ ਵਿਚ ਉਸ ਦਾ ਹਬਸ਼ੀ ਆਸ਼ਕ ਵੀ ਮਾਰਿਆ ਗਿਆ। ਮਲਿਕਾ ਵੀ ਕੈਦ ਹੋ ਕੇ ਅਲਤੂਨੀਆਂ ਦੇ ਪੇਸ਼ ਹੋਈ ਜਿਸ ਨੇ ਉਸ ਨੂੰ ਭਵਿੰਡ ਦੇ ਕਿਲੇ ਵਿਚ ਨਜ਼ਰ ਬੰਦ ਕਰ ਦਿਤਾ। ਉਸ ਦੀ ਮਲਿਕਾ ਨਾਲ ਸ਼ਾਦੀ ਤੁਰਕੀ ਅਫਸਰਾਂ ਨੂੰ ਮਲਿਕਾ ਦੇ ਭਾਈ ਬਹਿਰਾਮ ਨੂੰ ਜੋ ਸ਼ਮਸ-ਉਨ ਅਲਤਮਸ਼ ਦਾ ਪੁਤ੍ਰ ਸੀਗਦੀ ਨਸ਼ੀਨ ਕਰ ਦਿਤਾ। ਇਸ ਦੇ ਥੋੜੇ ਹੀ ਚਿਰ ਮਗਰੋਂ ਅਲਤੂਨੀਆਂ ਨੇ ਮਲਕਾ ਨਾਲ ਸ਼ਾਦੀ ਕਰ ਲਈ। ਮਲਕਾ ਨੇ ਗਖੜ, ਜਾਟਾਂ ਦੀ ਫ਼ੌਜ ਤਿਆਰ ਕਰ ਕੇ ਦਿਲੀ ਉਪਰ ਧਾਵਾ ਬੋਲਿਆ। ਦਿਲੀ ਦੇ ਪਾਸ ਬੜੀ ਸਖਤ ਲੜਾਈ ਹੋਈ ਜਿਸ ਵਿਚ ਮਲਿਕਾ ਹਾਰ ਖਾ ਕੇ ਭਟਿੰਡੋ ਨਸ ਗਈ। ਮਲਕਾ ਨੂੰ ਹਾਰ ਮਲਕਾ ਨੇ ਖਿੰਡਰੀ ਪੁੰਡਰੀ ਫੌਜ ਨੂੰ ਜਮਾਂ ਕਰ ਕੇ ਦਿਲੀ ਉਤੇ ਧਾਵਾ ਬੋਲਿਆ, ਪਰ ੨੪ ਅਕਤੂਬਰ ੧੨੩੯ ਈਸਵੀ ਵਿਚ ਉਸ ਨੂੰ ਮੁੜ ਕੈਥਲ ਦੇ ਅਸਥਾਨ ਤੇ ਹਾਰ ਦਾ ਮੂੰਹ ਵੇਖਣਾ ਪਿਆ। ਇਸ ਲੜਾਈ ਵਿਚ ਮਲਕਾ ਤੇ ਉਸ ਦਾ ਪਤੀ ਦੋਵੇਂ ਹੀ ਕੈਦ ਹੋ ਗਏ। |
੧੨੩੯ ਈ: ਵਿਚ ਮੌਤ ਇਸੇ ਸਾਲ ਦੇ ਨਵੰਬਰ ਦੇ ਮਹੀਨੇ ਵਿਚ ਮਲਕਾ ਕਤਲ ਕੀਤੀ ਗਈ। ਉਸ ਨੇ ਕੇਵਲ ਸਾਢੇ ਤਿੰਨ ਸਾਲ ਤੀਕ ਰਾਜ ਕੀਤਾ। ਮੁਈਜ਼-ਉਦੀਨ ਬਹਿਰਾਮ ਸ਼ਾਹ ਬਹਿਰਾਮ ਸ਼ਾਹ - ਭਰਾਤਾ ਰਜ਼ੀਆਂ ਦੀ ਤਖਤ-ਨਸ਼ੀਨੀ ੧੨੩੯ ਈ: ਜਿਸ ਸਮੇਂ ਸੁਲਤਾਨਾਂ ਰਜ਼ੀਆ ਬੇਗਮ ਬਠਿੰਡੇ ਦੇ ਕਿਲੇ ਵਿਚ ਨਜ਼ਰਬੰਦ ਸੀ। ਬਹਿਰਾਮ ਸ਼ਾਹ ੨੧ ਅਪ੍ਰੈਲ ੧੨੩੯ ਈਸਵੀ ਨੂੰ ਗੱਦੀਨਸ਼ੀਨ ਹੋਇਆ। ਮਲਿਕ ਨਾਰਾਗੁਜ਼ ਨੂੰ ਮੁੜ ਲਾਹੌਰ ਦਾ ਵਾਇਸਰਾਏ ਥਾਪਿਆ ਗਿਆ। ਇਸ ਬਾਦਸ਼ਾਹ ਦੇ ਰਾਜ ਵਿਚ ਸਲਤਨਤ ਦੇ ਅੰਦਰ ਬੇਚੈਲੀ ਤੇ ਮਦ-ਭੇਦ ਪੈਦਾ ਹੋ ਗਏ। ਇਸ ਤੋਂ ਛੂਟ ਬਾਹਰੀ ਹਮਲੇ ਦਾ ਵੀ ਜ਼ਬਰਦਸਤ ਖਤਰਾ ਪੈਦਾ ਹੋ ਗਿਆ। ਪੰਜਾਬ ਵਿਚ ਮੁਗਲਾਂ ਦਾ ਦਾਖਲਾ ੧੨੪੧ ਈ: ਇਹ ਉਹ ਸਮਾਂ ਸੀ ਜਦ ਮਹਾਲ ਵਡੇ ਲੀਡਰ ਚੰਗੇਜ਼ ਖਾਂ ਦੇ ਟਿੱਡੀ ਦਲ ਲਸ਼ਕਰ ਮਧ ਏਸ਼ੀਆ ਦੇ ਦੇਸ਼ਾਂ ਉਪਰ ਛਾ ਚੁਕੇ ਸਨ। ਉਹਦੇ ਦਲ ਪੰਜਾਬ ਵਿਚ ਵੀ ਆਣ ਦਾਖਲ ਹੋਏ। ਉਹ ਜਿਥੇ ਜਿਥੇ ਵੀ ਗਏ, ਤਲਵਾਰ ਤੇ ਅੱਗ ਨਾਲ ਲੈਂਦੇ ਗਏ। ਗਜ਼ਨੀ ਤੋਂ ਚਲ ਕੇ ਉਹਨਾਂ ਨੇ ੨੨ ਨਵੰਬਰ ੧੨੪੧ ਈਸਵੀ ਨੂੰ ਲਾਹੌਰ ਉਤੇ ਆ ਅਧਿਕਾਰ ਜਮਾਇਆ। ਮੁਗਲਾਂ ਨੇ ਲਾਹੌਰ ਲੁਟਣਾ ਲਾਹੌਰ ਦੇ ਵਾਇਸਰਾਏ ਨੇ ਵੇਖਿਆ ਕਿ ਉਸ ਦੀਆਂ ਫੌਜਾਂ ਅੰਦਰ ਬਗਾਵਤ ਫੇਲ ਚੁਕੀ ਹੈ ਇਸ ਲਈ ਉਹ ਰਾਤ ਦੇ ਹਨੇਰੇ ਦਾ ਲਾਭ ਉਠਾ ਕੇ ਨੱਸ ਗਿਆ। ਇਹ ਹਾਲ ਵੇਖ ਕੇ ਮੁਗਲਾਂ ਨੇ ਲਾਹੌਰ ਸ਼ਹਿਰ ਵਿਚ ਬੇਤਹਾਸ਼ਾ ਲੁਟ ਮਾਰ ਮਚਾ ਦਿਤੀ ਅਤੇ ਹਜ਼ਾਰਾਂ ਵਸਨੀਕਾਂ ਨੂੰ ਕੈਦ ਕਰ ਕੇ ਲੈ ਗਏ। ਬਾਦਸ਼ਾਹ ਨੂੰ ਇਸ ਤਬਾਹੀ ਦਾ ਪਤਾ ਲਗਾ ਤਾਂ ਉਸ ਨੇ ਵਜ਼ੀਰ ਅਖਤਿਆਰ ਖਾਂ ਨੂੰ ਫੌਜ ਦੇ ਕੇ ਹਮਲਾਆਵਰਾਂ ਨੂੰ ਦੇਸ ਵਿਚੋਂ ਨਠਾਉਣ ਲਈ ਭੇਜਿਆ, ਪਰ ਉਸ ਦੇ ਪੰਜਾਬ ਪਹੁੰਚਣ ਤੋਂ ਪਹਿਲੇ ਹੀ ਹਮਲਾਆਵਰ ਸ਼ਹਿਰ ਵਿਚ ਪੂਰਨ ਤਬਾਹੀ ਮਚਾ ਕੇ ਅਤੇ ਲੁਟ ਮਾਰ ਕਰ ਕੇ ਜਾ ਚੁਕੇ ਸਨ। ਬਾਦਸ਼ਾਹ ਦੀ ਕੈਦ ਤੇ ਮੌਤ ੧੨੪੧ ਈ: ਇਸ ਸਮੇਂ ਵਿਚਕਾਰ ਵਜ਼ੀਰ ਨੇ ਬਗਾਵਤ ਖੜੀ ਕਰ ਦਿਤੀ ਪਰ ਬਾਦਸ਼ਾਹ ਵਿਰੁਧ ਸਾਜਬ ਕਰਕੇ ਉਸ ਨੂੰ ਤਖਤੋਂ ਉਤਾਰਕੇ ਕੈਦ ਕਰ ਲਿਆ। ਕੈਦ ਵਿਚ ਹੀ ਬਾਦਸ਼ਾਹ ਨੂੰ ੧੨੪੧ ਈ: ਨੂੰ ਕਤਲ ਕੀਤਾ ਗਿਆ। ਉਸ ਨੇ ਦੋ ਸਾਲ ਤੋਂ ਵੀ ਥੋੜਾ ਸਮਾਂ ਰਾਜ ਕੀਤਾ| ਅਲਾਉਦੀਨ ਮਸੂਦ ਅਲਾਉਦੀਨ ਮਸੂਦ ਦਾ ਰਾਜ ਤਿਲਕ ਮੁਈਜ਼ ਉਦੀਨ ਬਹਿਜ਼ਾਮਬਾਹ ਦੀ ਥਾਂ ਅਲਾਉਦੀਨ ਮਸੂਦ ਸਪੂਤ ਰੁਕਨ-ਉਦੀਨ ਫ਼ਿਰੋਜ਼ ਗਦੀ ਨਸ਼ੀਨ ਹੋਇਆ। ਉਸ ਦੇ ਰਾਜ |