ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/120

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੨੬)

ਸ਼ਮਸ-ਉਦੀਨ ਅਲਤਮਸ਼ ਦੀ ਮੌਤ ੧੨੩੬ ਈਸਵੀ

ਸੰਨ ੧੨੩੬ ਵਿਚ ਉਸ ਨੇ ਆਪਣੀ ਫੌਜ ਮੌਤ ਮੁਲਤਾਨ ਵਲ ਕੂਚ ਬੋਲਿਆ ਪਰ ਰਸਤੇ ਵਿਚ ਹੀ ਬੀਮਾਰ ਹੋ ਗਿਆ ਜਿਸ ਕਰਕੇ ਦਿਲੀ ਵਾਪਸ ਆ ਗਿਆ ੩੦ ਅਪਰੈਲ ੧੨੩੬ ਈਸਵੀ ਨੂੰ ਦਿਲੀ ਵਿਚ ਹੀ ਉਸ ਦੀ ਮੌਤ ਹੋ ਗਈ। ਉਸ ਨੇ ਪੂਰੇ ੨੬ ਵਰਸ਼ ਤੀਕ ਰਾਜ ਕੀਤਾ। ਇਸ ਨੇ ਆਪਣੀ ਹੀ ਯੋਗਤਾ ਨਾਲ ਏਡਾ ਉਢਾ ਮੁਰਾਤਬਾ ਪ੍ਰਾਪਤ ਕੀਤਾ ਸੀ। ਉਸ ਬਦਸ਼ਾਹ ਦੇ ਰਾਜ ਸਮੇਂ ਹਿੰਦੁਸਤਾਨ ਵਿਚਲੀ ਮੁਸਲਮਾਨੀ ਸਲਤਨਤ ਨੇ ਬਹੁਤ ਉਨਤੀ ਕੀਤੀ ਅਤੇ ਬੜੀ ਸ਼ਕਤੀ ਸ਼ਾਲੀ ਬਣ ਗਈ।

ਟੁਕਨ ਉਦੀਨ ਫਿਰੋਜ਼

ਰੁਕਨ ਉਦੀਨ ਦੀ ਗਦੀ ਨਸ਼ੀਨੀ ੧ ਮਈ ੧੨੩੬ ਈਸਵੀ


ਸੰਨ ੧੨੩੧ ਈਸਵੀ ਵਿਚ ਗੁਵਾਲੀਅਰ ਨੂੰ ਅਧੀਨ ਕਰਨ ਮਗਰੋਂ ਰੁਕਨ ਉਦੀਨ ਫਰੋਜ ਨੂੰ ਉਸ ਦੇ ਪਿਤਾ ਸ਼ਮਸ਼ ਉਦੀਨ ਅਲਤਮਸ਼ ਨੇ ਲਾਹੌਰ ਦਾ ਵਾਇਸਰਾਏ ਨਿਯਤ ਕਰ ਦਿਤਾ। ਜਦ ਬਾਦਸ਼ਾਹ ਦੀ ਮੌਤ ਹੋਈ ਤਦ ਰੁਕਨ ਉਦੀਨ ਇਲੀ ਵਿਚ ਹੀ ਸੀ। ਇੱਥੇ ਹੀ ਉਸ ਦੇ ਰਾਜ ਤਿਲਕ ਦੀ ਰਸਮ ਹੋਈ। ਬਾਦਸ਼ਾਹ ਬਣਨ ਮਗਰੋਂ ਉਸ ਨੇ ਰੰਗ ਰਲੀਆਂ ਵਾਲਾ ਜੀਵਨ ਬਿਤਾਉਣਾ ਸ਼ੁਰੂ ਕਰ ਦਿਤਾ। ਰਾਜ ਦੇ ਕੰਮਾ ਵਿਚ ਅਣਗਹਿਲੀ ਆਰੰਭ ਹੋ ਗਈ। ਰਾਜ ਪ੍ਰਬੰਧ ਹੌਲੀ ਹੌਲੀ ਉਸ ਦੀ ਮਾਤਾ ਸ਼ਾਹ ਝੁਰਕਾਨ ਦੇ ਹਬ ਚਲਾ ਗਿਆ, ਜੋ ਬੜੇ ਜਾਲਮ ' ਸੁਭਾ ਦੀ ਇਸਤਰੀ ਸੀ।ਸ਼ਾਹ ਤੁਰਕਾਨ ਨੇ ਸ਼ਹਿਨਸ਼ਾਹ ਸ਼ਮਸ ਉਦੀਨ ਦੋ ਹਰਮ ਦੀਆਂ ਸਭ ਬੇਗਮਾਂ ਨੂੰ ਜਾਨੋਂ ਮਰਵਾ ਦਿਤਾ।

ਉਸ ਵਿਰੁਧ ਸਰਦਾਰਾਂ ਦੀ ਸਾਜ਼ਸ਼


ਉਸ ਸਮੇਂ ਲਾਹੌਰ ਦਾ ਗਵਰਨਰ ਮਲਿਕ ਅਲਾ ਉਦੀਨ ਖਾਂ ਅਤੇ ਮੁਲਤਾਨ ਦਾ ਵਾਇਸਰਾਏ ਮਲਿਕ ਕਬੀਰ ਖਾਂ ਸੀ। ਲਾਹੌਰ ਵਿਚ ਸਰਦਾਰਾਂ ਨੇ ਮਿਲ ਕੇ ਇਹ ਸਾਜ਼ ਕੀਤੀ ਕਿ ਬਾਦਸ਼ਾਹ ਨੂੰ ਗਦੀ ਉ3 ਲਾਹਿਆ ਜਾਏ। ਇਹ ਸਾਜ਼ਸ਼ ਵਿਚ ਉਤਰੀ ਤੇ ਪਛਮੀ ਸੂਬਿਆਂ ਦੇ ਸਾਰੇ ਵਡੇ ਵਡੇ ਸਰਦਾਰ ਸ਼ਾਮਲ ਹੋ ਗਏ। ਬਾਦਸ਼ਾਹ ਨ ਇਹਨਾਂ ਸਾਜ਼ਸ਼ੀਆਂ ਵਰੁਧ ਚੜਾਈ ਕੀਤੀ ਪਰ ਉਸ ਦੇ ਆਪਣੇ ਕਈ ਸਰਦਾਰ ਵੀ ਉਹਦਾ ਸਾਥ ਛਡ ਗਏ ਇਸ ਲਈ ਬਾਦਸ਼ਾਹ ਆਪਣੇ ਪਿਛਲਰਾਂ ਨੂੰ ਲੈ ਕੇ ਦਿਲ ਵਾਪਸ ਮੁੜ ਗਿਆ। ਬਾਦਸ਼ਾਹ ਦੀ ਮਾਤਾ ਤੁਰਕਾਨ ਨੂੰ ਕੈਦ ਵਿਚ ਸੁਟ ਕੇ ਸ਼ੇਮਜ਼ ਉਦੀਨ ਦੀ ਵਡੀ ਪੁਤਰੀ ਸੁਲਤਾਨਾ ਰਜ਼ੀਆਂ ਨੂੰ ਗਦੀ ਨਸ਼ੀਨ ਕੀਤਾ।

ਸੁਲਤਾਨਾਂ ਰਜ਼ੀਆ ਬੇਗਮ ਹਥੋਂ ਸ਼ਾਹ ਦੀ ਹਾਰ ੧੨੩੬ ਈ

ਆਪਣੀ ਭੈਣ ਸੁਲਤਾਨਾ ਰਜ਼ੀਆ ਬੇਗਮ ਹਥੋਂ ਹਾਰ ਖਾ ਕੇ ਰੁਕਨ ਉਚੀਨ ਨੇ ਆਪਣੇ ਆਪ ਨੂੰ ਉਸ ਦੇ ਹਵਾਲੇ ਕਰ ਦਿਤਾ। ਕੁਝ ਚਿਰ ਮਗਰੋਂ ਉਹ ਕੈਦ ਵਿਚ ਹੀ ਚਲਾਣਾ ਕਰ ਗਿਆ। ਇਸ ਬਾਦਸ਼ਾਹ ਨੇ ਕੁਲ ੧ ਮਹੀਨੇ ੨੮ ਦਿਨ ਰਾਜ ਕੀਤਾ।

ਸੁਲਤਾਨਾਂ ਰਜ਼ੀਆ ਬੇਗਮ

ਸੂਝਵਾਨ ਸ਼ਾਹਜ਼ਾਦੀ ਰਜ਼ੀਆ


ਸੁਲਤਾਨਾ ਰਜ਼ੀਆ ਬੇਗਮ ਜਿਸ ਨੂੰ ਮਲਿਕਾ ਇਦੌਰਾਨ ਵੀ ਆਖਦੇ ਹਨ, ਵਿਚ ਉਹ ਸਾਰੇ ਗੁਣ ਹਨ ਜੋ ਇਕ ਲਾਇਕ ਤੋਂ ਲਾਇਕ

ਬਾਦਸ਼ਾਹ ਵਿਚ ਹੋਣੇ ਜ਼ਰੂਰੀ ਹਨ। ਉਹ ਕੋਈ ਸਾਧਾਰਨ ਤੱਵੀਂ ਨਹੀਂ ਸੀ। ਉਸ ਦੇ ਕਟਰ ਤੇ ਕਟਰ ਨੁਕਤਾ ਚੀਨ ਨੂੰ ਵੀ ਸੁਵਾਬ ਇਸਦੇ ਕਿ ਉਹ ਇਸਤ੍ਰੀ ਜਾਤ ਸੀ ਉਸ ਦੇ ਅੰਦਰ ਗਜ਼ਬ ਦੀ ਦਲੇਰੀ ਦਰਿੜਤਾ ਵਰਿਆਮਗੀ ਸੀ। ਆਪਣੀ ਯੋਗਤਾ ਤੇ ਉਸ ਦੀ ਅਸਲੀ ਵਰਤੋਂ ਨੇ ਉਹਦੇ ਪਿਤਾ ਦੇ ਜੀਵਨ ਵਿਚ ਹੀ ਉਸ ਨੂੰ ਰਾਜ ਕਾਜ ਤ ਨੀਤੀ ਵਿਚ ਹਰ ਮਨ ਪਿਆਰੀ ਬਣਾ ਦਿਤਾ ਸੀ। ਬਾਦਸ਼ਾਹ ਆਪਣੀ ਉਸ ਹੋਣਹਾਰ ਪਤੀ ਨੂੰ ਸਦਾ ਆਪਣੇ ਨਾਲ ਰਖਦਾ ਜਿਸ ਸਮੇਂ ਬਾਦਸ਼ਾਹ ਗਵਾਲੀਅਰ ਦੇ ਕਿਲੇ ਨੂੰ ਫਤਹ ਕਰਨ ਵਿਚ ਰੁਝਾ ਹੋਇਆ ਸੀ। ਉਸ ਨੇ ਰਾਜਧਾਨੀ ਵਿਚ ਉਸ ਨੂੰ ਆਪਣੀ ਗੈਰ ਹਾਜ਼ਰੀ ਵਿਚ ਆਪਣਾ ਰੀਜੰਟ ਥਾਪਿਆ ਸੀ। ਉਮਰਾ ਨੇ ਬਾਦਸ਼ਾਹ ਪਾਸੋਂ ਪੁਛ ਕੀਤੀ ਕਿ ਉਸ ਨੇ ਆਪਣੇ ਪੁਤਰਾਂ ਦੀ ਥਾਂ ਆਪਣੀ ਬੋਲੀ ਨੂੰ ਰਾਜ ਕਾਜ਼ ਚਲਾਣ ਲਈ ਆਪਣਾ ਜੰਟ ਕਿਉਂ ਚੁਣਿਆ ਤਦ ਬਾਦਸ਼ਾਹ ਨੇ ਉਤਰ ਦਿਤਾ ਕਿ ਮੈਂ ਵਖ ਰਿਹਾ ਹਾਂ ਕਿ ਮੇਰੇ ਪੁਤ੍ਰ ਸ਼ਰਾਬੀ, ਜਨੀ ਜਏਬਾਜ਼ ਤੇ ਚਾਪਲੂਸ਼ ਬਣ ਚੁਕੇ ਹਨ ਉਹ ਰਾਜ ਦਾ ਕੰਮ ਚਲੌਣੋਂ ਅਸਮਰਥ ਹਨ। ਇਸ ਦੇ ਟਾਕਰ ਉਤੇ ਰਜ਼ੀਆਂ ਭਾਵੇਂ ਤੀਵੀ ਹੈ ਪਰ ਉਸਦਾ ਦਿਲ ਤੇ ਦਿਮਾਗ ਮਰਦਾਨਾ ਹੈ ਅਤੇ ਉਹ ੨੦ ਨਾਲਾਇਕ ਪੁਤਾਂ ਨਾਲੋਂ ਇਕੋ ਧੀ ਚੰਗੀ ਹੈ। ਸੁਲਤਾਨਾ ਰਹੀਆਂ ਦੀ ਸਿਖਿਆ ਬੜੇ ਸੋਹਣੇ ਢੰਗ ਨਾਲ ਹੋਈ ਸੀ। ਉਹ ਐਨਾ ਵਿਦਵਾਨ ਸੀਿ ਕੁਰਾਨ ਦਾ ਪਾਠ ਸਹੀ ਸਹੀ ਕਰ ਸਕਦੀ ਸੀ।

ਰਾਜ ਕਾਜ ਵਿਚ ਪਰਵਿਰਤੀ


ਸ਼ਾਹੀ ਅਧਿਕਾਰਾਂ ਦੀ ਪ੍ਰਾਪਤੀ ਮਗਰੋਂ ਰਜ਼ੀਆ ਨੇ ਆਪਣੀ ਪੁਸ਼ਾਕ ਉਤਾਰ ਕੇ ਸ਼ਾਹੀ ਪੁਸ਼ਾਕ ਧਾਰਨ ਕਰ ਲਈ ਅਤੇ ਹਰ ਰੋਜ਼ ਤਖਤ ਉਪਰ ਬੈਠਕੇ ਦਰਬਾਰ ਲਾਉਣਾ ਆਰੰਭ ਕੀਤਾ। ਉਹ ਰਾਜ ਕਾਜ ਦੇ ਸਾਰੇ ਕੰਮਾਂ ਦੀ ਨਿਗਰਾਨੀ ਕਰਦੀ। ਉਹ ਆਪਣੇ ਪਿਤਾ ਦੇ ਬਣਾਏ ਹੋਏ ਕਾਨੂੰਨਾਂ ਦੀ ਪ੍ਰੋੜਤਾ ਕਰਦੀ ਹੈ ਉਹਨਾਂ ਵਿਚ ਅਦਲਾ ਬਦਲੀ ਕਰਦੀ ਉਹ ਸਭ ਨਾਲ ਇਕੋ ਜਿਹਾ ਇਨਸਾਫ ਕਰਦੀ ਸੀ। ਜਿਹੜੇ ਲਾਹੌਰ ਵਿਚ ਇਕੱਤਰ ਹੋਏ ਸਾਜਸ਼ੀ ਉਮਰਾਂ ਨੇ ਮਿਲਕੇ ਦਿਲੀ ਵਲ ਧਾਵਾ ਬੋਲਿਆ। ਪਰ ਮਲਿਕਾ ਨੇ ਆਪਣੀ ਯੋਗਤਾ ਨਾਲ ਵਡੇ ਵਡੇ ਸਰਦਾਰਾਂ ਵਿਚਾਲੇ ਐਸੇ ਢੰਗ ਨਾਲ ਫੁਟ ਦਾ ਬੀ ਬੀਜਿਆ ਕਿ ਹ ਇਕਠੇ ਨ ਰਹਿ ਸਕੇ ਤੇ ਸਭ ਇਕ ਦੂਜੇ ਨਾਲ ਨਾਰਾਜ਼ ਹੋ ਕੇ ਬਾਬ ਛਡ ਗਏ।

ਕਬੀਰ ਖਾਂ ਲਾਹੌਰ ਦਾ ਵਾਇਸਰਾਏ


ਮਲਿਕਾ ਨੇ ਖਵਾਜਾ ਮੰਹਿਦੀ ਗਜ਼ਨਵੀ ਨੂੰ ਨਿਜ਼ਾਮ ਉਦੀਨ ਮੁਲਿਕ ਦੀ ਪਦਵੀ ਦੇ ਕੇ ਪ੍ਰਧਾਨ ਮੰਤਰੀ (ਵਜ਼ੀਰ ਆਜ਼ਮ) ਅਤੇ ਕਬਰ ਖਾਂ ਨੂੰ ਲਾਹੌਰ ਦਾ ਵਾਇਸਰਾਏ ਥਾਪਿਆ। ਇਉਂ ਕਰਨ ਨਾਲ ਸਾਰੇ ਝਗੜੇ ਤੇ ਫਸਾਦ ਖਤਮ ਹੋ ਗਏ। ਦੂਰ ਦੂਰ ਦੇ ਸੂਬਿਆਂ ਦੇ ਗਵਰਨਰਾਂ ਨ ਵੀ ਮਲਿਕਾ ਦੀ ਤਾਬਦਾਰੀ ਪਰਵਾਨ ਕਰ ਲਈ। ਕਈ ਫਸਾਦੀ ਫਸੀ ਉਤੇ ਲਟਕਾਏ ਗਏ ਅਤੇ ਬਾਕੀਆਂ ਨੂੰ ਨਰਮੀ ਨਾਲ ਤਾਬੇਦਾਰੀ ਕਬੂਲਣ ਤੇ ਮਜਬੂਰ ਕੀਤਾ ਗਿਆ। ਉਹਨਾਂ ਕਾਰਵਾਈਆਂ ਦਾ ਫਲ ਇਹ ਨਿਕਲਿਆ ਕਿ ਦੇਸ਼ ਵਿਚ ਅਮਨ ਤੇ ਸ਼ਾਂਤੀ ਦਾ ਰਾਜ ਕਾਇਮ ਹੋ ਗਿਆ।

ਹਬਸ਼ੀ ਗ਼ੁਲਾਮ ਜਮਾਲ ਉਦੀਨ

ਮੰਦੇ ਭਾਗਾਂ ਨੂੰ ਕਵਾਰੀ ਮਲਿਕਾ ਅੰਦਰ ਆਪਣੀ ਜਿਨਸ ਦੀ ਨਿਰਬਲਤਾ ਪ੍ਰਗਟ ਹੋ ਆਈ ਅਤੇ ਉਸ ਨੇ ਹਬਸ਼ੀ ਗੁਲਾਮ ਜਮਾਲ ਉਦੀਨ ਨੂੰ ਆਪਣਾ ਇਤਬਾਵੀ ਬਣਾ ਲਿਆ ਉਸਨੂੰ ਰੋਜ਼ਾਨਾ ਸ਼ਾਹੀ ਇਨਾਮ ਦੇਣੇ ਆ ਕੀਤੇ। ਉਸ ਨੂੰ ਘੋੜਿਆਂ ਦੇ ਮਾਸਟਰ (ਮੰਚ ਅਬੋਜ਼) ਦੇ ਅੰਦੋ