ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/119

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੨੫)

ਦਿਲੀ ਵਿਚ ਕੁਤਬਮੀਨਾਰ ਦੀ ਉਸਾਰੀ

ਦਿਲੀ ਵਿਚ ਪ੍ਰਸਿੱਧ ਕੁਤਬਮੀਨਾਰ ਤੇ ਸ਼ਨਦਾਰ ਮਸੀਤ ਕੁਤਬ ਨੇ ਹੀ ਅਰੰਭ ਕੀਤੀ ਸੀ। ਇਹ ਉਚੇ ਮਨਾਰੇ ਵਲੀ ਯਾਦਗਾਰ ਹਿੰਦ ਦੀ ਪੁਰਾਤਨ ਰਾਜਧਾਨੀ ਦਿੱਲੀ ਦੀ ਉਸਾਰੀ ਦੀ ਮੁਸਲਮਾਨ ਜਰਨੈਲ ਦੀ ਜਿੱਤ ਦਾ ਸਮਾਰਕ ਹੈ।

ਅਰਮ

ਅਰਮ ਦੀ ਨਿਰਬਲ ਹਕੂਮਤ

ਕੁਤਬ-ਉਦੀਨ ਦੀ ਮੌਤ ਮਗਰੋਂ ਉਸ ਦਾ ਇਕਲੌਤਾ ਪੁਤਰ ਅਰਮ ਗੱਦੀ-ਨਸ਼ੀਨ ਹੋਇਆ। ਉਸ ਵਿਚ ਹੌਸਲੇ ਤੇ ਦਰਿੜਤਾ ਦੀ ਘਾਟ ਸੀ। ਉਸ ਦੀ ਇਸ ਕਮਜ਼ੋਰੀ ਤੋਂ ਲਾਭ ਉਠਾ ਕੇ ਨਯਰ-ਉਦੀਨ ਕੁਬਾਰਾ ਨਾਮੀ ਮੁਹੰਮਦ ਗੌਰੀ ਦੇ ਗੁਲਾਮ ਨੇ ਆਪਣੇ ਆਪ ਨੂੰ ਸੁਤੰਤਰ ਕਰ ਲਿਆ।

ਪੰਜਾਬ ਦੇ ਕਈ ਜ਼ਿਲੇ ਹਥੋਂ ਨਿਕਲ ਗਏ

ਨਯਰ-ਉਦੀਨ ਕੁਬਾਚਾ ਨੇ ਇਕ ਵੱਡੀ ਸਾਰੀ ਫੌਜ ਜਮਾਂ ਕਰ ਕੇ ਕੂਚ ਬੋਲਿਆ ਅਤੇ ਸਿੰਧ, ਮੁਲਤਾਨ, ਊਚ, ਸ਼ਿਰਵਾਨ ਆਦਕ ਪੰਜਾਬ ਦੇ ਕਈ ਜ਼ਿਲਿਆਂ ਉਤੇ ਆਪਣਾ ਅਧਿਕਾਰ ਕਾਇਮ ਕਰ ਲਿਆ ਉਸ ਦੀ ਦੇਖਾ ਦੇਖੀ ਕਈ ਹੋਰ ਛੋਟੇ ਛੋਟੇ ਰਾਜੇ ਵੀ ਸੁਤੰਤਰ ਹੋ ਗਏ। ਇਹ ਦਸ਼ਾ ਵੇਖ ਕੇ ਬਹੁਤ ਸਾਰੇ ਉਮਰਾ ਡੈਪੂਟੇਸ਼ਨ ਬਣ ਕ ਸੁਵੱਰਗੀ ਬਾਦਸ਼ਾਹਦੇ ਜਵਾਈ ੇ ਮੁਤਬਨੇ ਸ਼ਮਸ-ਉਦੀਨ ਅਲਤਮਸ਼ ਪਾਸ ਗਏ ਅਤੇ ਉਸ ਨੂੰ ਸਲਤਨਤ ਦਾ ਪਰਬੰਧ ਸੰਭਾਲਣ ਲਈ ਬੇਨਤੀ ਕੀਤੀ।

ਸ਼ਮਸ-ਉਦੀਨ ਨੇ ਉਸ ਨੂੰ ਤਖਤ ਤੋਂ ਉਤਾਰਨਾ

ਸ਼ਮਸਉਦੀਨ ਨੇ ਉਹਨਾਂ ਦੀ ਬੇਨਤੀ ਪਰਵਾਨ ਕਰ ਲਈ। ਦਿਲੀ ਦੇ ਆਸ ਪਾਸ ਜੋ ਲੜਾਈ ਹੋਈ; ਉਸ ਵਿਚ ਅਰਮ ਨੂੰ ਹਾਰ ਹੋਈ ਤੇ ਸ਼ਮਸ਼-ਉਦੀਨ ਨੇ ਤਖਤ ਉਤੇ ਕਬਜ਼ਾ ਕਰ ਲਿਆ। ਇਹ ਘਟਨਾ ਉਸੇ ਸਾਲ, ਅਰਥਾਤ ੧੨੧੦ ਈ: ਦਾ ਹੈ ਜਦੋਂ ਕਿ ਅਮ ਦਾ ਰਾਜ-ਤਿਲਕ ਹੋਇਆ ਸੀ।

ਸ਼ਮਸ-ਉਦੀਨ ਅਲਤਮਸ਼

ਸ਼ਮਸ-ਉਦੀਨ ਦਾ ਪਰਿਵਾਰ

ਸ਼ਮਸ਼-ਉਦੀਨ, ਅਲਬੇਰੀ ਕਬੀਲੇ ਦੇ ਆਲਮ ਖਾਂ ਦਾ ਪੁਤਰ ਸੀ। ਉਸ ਦੀ ਮਾਤਾ ਦਾ ਸੰਬੰਧ ਖੱਤਾਂ ਦੇ ਸਾਊ ਘਰਾਣੇ ਨਾਲ ਸੀ। ਉਸ ਦੇ ਭਰਾਵਾਂ ਨੇ ਉਸ ਨੂੰ ਗੁਲਾਮ ਬਣਾ ਕੇ ਸੈਲਾਨੀ ਸੌਦਾਗਰਾਂ ਦੇ ਹਥ ਵੇਚ ਦਿਤਾ, ਜੋ ਉਸ ਨੂੰ ਬੁਖਾਰੇ ਲੈ ਗਏ ਤੇ ਉਥੇ ਜਾ ਕੇ ਸਦਰ ਜਹਾਨ ਨਾਮੀ ਸਰਦਾਰ ਦੇ ਰਿਸ਼ਤੇਦਾਰ ਪਾਸ ਵਚ ਦਿਤਾ। ਬੁਖਾਰੇ ਵਿਚ ਉਸ ਦੀ ਸਿੱਖਿਆ ਦੀਖਿਆ ਚੰਗੇ ਢੰਗ ਨਾਲ ਹੋਈ। ਉਸ ਦੇ ਮਾਲਕ ਦੀ ਮੌਤ ਉਤੇ ਉਸ ਨੂੰ ਫੇਰ ਇਕ ਸੌਦਾਗਰ ਹੱਥ ਵੇਚ ਦਿਤਾ ਗਿਆ। ਉਸ ਸੌਦਾਗਰ ਨੇ ਫੇਰ ਅਗਾਂਹ ਦੂਜੇ ਸੌਦਾਗਰ ਹਥ ਵੇਚ ਦਿਤਾ। ਅੰਤ ਸੁਲਤਾਨ ਮੁਹੰਮਦ ਗੌਰੀ ਦੀ ਆਗਿਆ ਨਾਲ ਕੁਤਬ-ਉਦੀਨ ਐਬਕ ਨੇ ਉਸ ਨੂੰ ਪ ਹਜ਼ਾਰ ਦੀਨਾਰ (ਚਾਂਦੀ ਦੀ ਮੁੰਦਰਾ ਦੋ ਕ ਮੂਲ ਲੈ ਲਿਆ। ਉਸ ਨੂੰ ਹੋਨਹਾਰ ਸਮਝ ਕੇ ਕੁਤਬ-ਉਦੀਨ ਨੇ ਆਪਣੀ ਲੜਕੀ ਦੀ ਸ਼ਾਦੀ ਉਸ ਨਾਲ

ਕਰ ਦਿਤੀ। ਆਪਣੇ ਮਾਲਕ ਦਾ ਜਵਾਈ ਬਣ ਕੇ ਅਲਤਮਸ਼ ਦਿਨੋ ਦਿਨ ਹਰਮਨ ਪਿਆਰਾ ਹੁੰਦਾ ਗਿਆ। ਪਹਿਲੋਂ ਉਸ ਨੂੰ ਜਨਰਲ ਇਨਚੀਫ ਬਣਾਇਆ ਗਿਆ ਤੇ ਇਸ ਦੇ ਛੇਤੀ ਹੀ ਮਗਰੋਂ ਉਹ ਉਤਰੀ ਹਿੰਦ ਦਾ ਵਾਇਸਤਾ ਏ ਥਾਪਿਆ ਗਿਆ।

ਰਜ਼ਨੀ ਦੇ ਬਾਦਸ਼ਾਹ ਤਾਜ ਉਦੀਨ ਯਲਦੂਜ਼ ਦੀ ਹਾਰ ੧੨੧੫ ਈ.

ਗਦੀ ਨਸ਼ੀਨੀ ਦੇ ਚਾਰ ਸਾਲ ਮਗਰੋਂ ਤਾਜ ਉਦੀਨ ਯਲਜ ਸ਼ਾਹ ਗਜ਼ਨੀ ਨੂੰ ਖਵਾਰਜ਼ਮ ਦੇ ਬਾਦਸ਼ਾਹ ਖਵਾਰਜ਼ਮ ਸ਼ਾਹ ਨੇ ਹਾਰ ਦਿਤੀ ਇਸ ਲਈ ਉਸ ਨੇ ਆਪਣਾ ਸਾਰਾ ਧਿਆਨ ਪੂਰਬੀ ਦੇਸ਼ਾਂ ਨੂੰ ਫਤਹ ਕਰਨ ਵਲ ਲਾ ਦਿਤਾ। ਸੰਨ ੧੨੧੫, ਈਸਵੀ ਵਿਚ ਉਸ ਨੇ ਪੰਜਾਬ ਉਤੇ ਕਬਜ਼ਾ ਕਰ ਲਿਆ। ਫੇਰ ਉਸ ਨੇ ਥਾਨੇਸਰ ਵੀ ਫਤਹ ਕਰ ਲਿਆ। ਇਸ ਸ਼ਮਸ਼ਉਦੀਨ ਅਲਤਮਸ਼ ਨੇ ਆਪਣੀਆਂ ਫ਼ੌਜਾਂ ਜਮਾ ਕਰਕੇ ਉਸ ਨਾਲ ਨਾਰਾਇਣ ਦੇ ਮੈਦਾਨ ਵਿਚ ਜੰਗ ਲੜੀ। ਅਤੇ ਉਸਨੂੰ ਹਾਰ ਦੇ ਕੇ ਕੈਦ ਕਰ ਲਿਆ। ਮੰਨ ੧੨੭੭ ਈ ਵਿਚ ਅਲਤਮਸ਼ ਨੇ ਆਪਣੇ ਬਾਲ ਨਸੀਰ-ਉਦੀਨ ਕੁਬਾਚਾ ਉਤੇ ਹੱਲਾ ਬੋਲਿਆ ਕਿਉਂਕਿ ਉਸ ਨੇ ਸਿੰਧ ਵਿਚ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿਤਾ ਸੀ। ਮਾਨਸਰਾਂ ਵਿਚਲੀ ਜੰਗ ਵਿਚ ਉਸ ਨੂੰ ਲਕ ਤੋੜ ਹਾਰ ਦਿਤੀ। ਮਾਨਸੇਰਾਂ ਚਨਾਬ ਦੇ ਕਿਨ ਰ ਵਾਕਿਆ ਹੈ।

ਜਲਾਲ-ਉਦੀਨ ਖ਼ਵਾਰਜ਼ਮ ਨੂੰ ਬਾਹਰ ਕਢਣਾ

ਇਸ ਦੇ ਚਾਰ ਸਾਲ ਮਗਰੋਂ ਤਾਤਾਰੀਆ ਨੇ ਆਪਣੇ ਮਹਾਨ ਵਡੇ ਲੱਝਰ ਚੰਗੇਜ਼ ਖਾਂ ਦੀ ਸਰਦਾਰੀ ਹੇਠ ਖਵਾਰਜ਼ਮ ਦੇ ਦੇਸ਼ ਨੂੰ ਆਪਣੇ ਅਧੀਨ ਕਰ ਲਿਆ ਅਤੇ ਮਾਰੋ ਮਾਰ ਕਰਦੇ ਗਜ਼ਨੀ ਤੀਕ ਜਾ ਪਹੁੰਚੇ। ਸਵਰਗੀ ਸੁਲਤਾਨ ਖੁਵਾਰਜ਼ਮ ਦੇ ਬੇਟੇ ਨੂੰ ਲਾਹੌਰ ਵਲ ਪਸਪਾ ਹੋਣ ਲਈ ਮਜਬੂਰ ਹੋਣਾ ਪਿਆ। ਏਥੇ ਸ਼ਮਸ਼ ਉਦੀਨ ਅਲਤਮਸ਼ ਨੇ ਉਸ ਨਾਲ ਜੰਗ ਕੀਤਾ ਤੇ ਉਸ ਨੂੰ ਪਿਛੇ ਹਟ ਜਾਣ ਲਈ ਮਜਬੂਰ ਕੀਤਾ। ਇਸੇ ਸਾਲ ਅਲਤਮਸ਼ ਨੇ ਆਪਣੇ ਵਜੀਰ ਨਿਜ਼ਾਮ ਓਲ ਮੁਲਕ[1] ਜੂਨਈ ਦੇ ਮਿਲਵਰਤਨ ਨਾਲ ਸਿੰਧ ਨੂੰ ਅੰਤਮ ਵਾਰ ਫਤਹ ਕੀਤਾ। ਉਸ ਦਾ ਪੁਰਾਣਾ ਵੈਰੀ ਜਲਾਲ ਉਦੀਨ ਜ਼ੁਬਾਚਾ ਦਰਿਆ ਸਿੰਧ ਨੂੰ ਪਾਰ ਕਰਦਾ ਕਰਦਾ ਵਿਚ ਡੁੱਬ ਮੋਇਆ।

ਹਿੰਦੁਸਤਾਨ ਨੂੰ ਫਤਹ ਕਰਨਾ

ਸ਼ਮਲ-ਉਦੀਨ ਅਲਤਮਸ਼ ਨੇ ਮਾਲਵਾ ਤੇ ਉਜੈਨ ਨੂੰ ਜਿਤ ਆਪਣਾ ਰਾਜ ਬੰਗਾਲ ' ਦ ਸੂਬੇ ਉਪਰ ਜਾ ਜਮਾਇਆ ਜੋ ਆਜ਼ਾਦ: ਚੁਕਾ ਸੀ। ਹਿੰਦੁਸਤਾਨ ਵਿਚ ਉਜੈਨ ਹਿੰਦੂਆਂ ਦਾ ਪੁਰਾਤਨ ਸ਼ਹਿਰ ਹੈ ਏਥੇ ਜਿੰਨੇ ਮੰਦਰ ਸਨ। ਉਹ ਸਭ ਉਸ ਨੇ ਢਾਹ ਢੇਰੀ ਕਰ ਦਿਤੇ ਅਤੇ ਮਹਾਂ ਕਾਲੀ ਤੇ ਵਿਕਰਮਾਦਿਤਯ ਦੀਆਂ ਮੂਰਤੀਆਂ, ਸਮੇਤ ਹੋਰ ਅਨੇਕਾਂ ਤਾਂਬੇ ਤੇ ਪਿਤਲ ਦੀਆਂ ਮੂਰਤੀਆਂ ਦੇ ਦਿਲੀ ਪੂਰਾ ਦੜੀਆਂ। ਵਿਕਰਮਾ ਦਿਤੀਆਂ ਦੀ ਮੌਤ ਤੋਂ ਹਿੰਦੂ ਆਪਣੇ ਮਤ ਦਾ ਆਰੰਭ ਮੰਨਦੇ ਹਨ। ਇਹ ਸਭ ਮੂਰਤੀਆਂ ਜਾਮਾ ਮਸੀਤ ਦੇ ਦਰਵਾਜ਼ੇ ਅਗੇ ਰਖਕੇ

ਝੜੀਆਂ ਗਈਆਂ।

  1. ਹਿੰਦੁਸਤਾਨ ਵਿਚ ਉਹ ਪਹਿਲਾ ਵਜ਼ੀਰ ਸੀ ਜਿਸਨੂੰ ਨਿਜ਼ਾਮ ਉਲ ਮੁਲਕ ਦਾ ਖਤਾਬ ਪ੍ਰਾਪਤ ਹੋਇਆ। ਇਹ ਖਤਾਬ ਪਿਛੋਂ ਆਮ ਪ੍ਰਚਲਤ ਹੋ ਗਿਆ ਜਾਪਦਾ ਹੈ। ਅੰਤਮ ਨਿਜ਼ਾਮ ਉਲ ਮੁਲਕ ਦੇ ਵਾਰਸ ਹੁਣ ਤੀਕ ਹੈਦਰਾਬਾਦ ਰਿਆਸਤ ਵਿਚ ਨਵਾਬ ਬਣੇ ਹਕੂਮਤ ਕਰ ਰਹੇ ਹਨ।