ਇਸ ਸਮੇਂ ਵਿਚਕਾਰ ਪੰਜਾਬ ਦੀ ਪਹਾੜੀ ਕੌਮ ਗੁਖੜ[1]ਾਂ ਨੇ
ਕਰਾਤੀ ਦਾ ਡੰਡਾ ਖੜਾ ਕਰ ਕੇ ਬਹੁਤ ਤਬਾਹੀ ਮਚਾਈ । ਉਹਨਾਂ ਨ ਜਿਹਲਮ ਅਤੇ ਚਨਾਬ ਵਿਚਲੇ ਬਾਰੇ ਦਸ ਨੂੰ ਲੁਟ ਪੁਟ ਕੇ ਨਸ਼ਟ ਕਰ ਦਿਤਾ । ਲਾਹੌਰ ਉਤੇ ਗਖੜਾਂ ਦਾ ਅਧਿਕਾਰ ਇਹਨਾਂ ਲੜਾਕੇ ਲੋਕਾਂ ਨੇ ਸਾਰੇ ਪੰਜਾਬ ਨੂੰ ਲਿਤਾੜ ਸੁਟਿਆ ਅਤੇ ਲਾਹੌਰ ਉਤੇ ਵੀ ਅਧਿਕਾਰ ਜਮਾ ਲਿਆ। ਗਜ਼ਨੀ ਵਿਚ ਬੈਠੇ ਮੁਹੰਮਦ ਗੌਰੀ ਨੇ ਜਦ ਇਸ ਬਗਾਵਤ ਦੀ ਖਬਰ ਸੁਣੀ ਤਦ ਉਹ ਫਿਰ ਪੰਜਾਬ ਉਪਰ ਚੜੂ ਦੌੜਿਆ । ਉਸ ਨੇ ਸਭ ਤੋਂ ਪਹਿਲੇ ਮੁਲਤਾਨ ਉਤੇ ਹਲਾ ਬੋਲਿਆ ਕਿਉਂਕਿ ਉਥੇ ਵੀ ਬਗਾਵਤ ਹੋ ਗਈ ਸੀ। ਉਸ ਨੇ ਗੱਦਾਰ ਜ਼ੀਰਕ ਨੂੰ ਹਾਰ ਦਿਤੀ ਜਿਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਬਾਦਸ਼ਾਹ ਦੇ ਮੁਲਤਾਨ ਵਿਚਲੇ ਵਾਇਸਰਾਏ ਅਮੀਰ ਦਾਊਦ ਹਸਨ ਨੂੰ ਕਤਲ ਕਰ ਕੇ ਉਸ ਸੂਬੇ ਉਤੇ ਆਪਣਾ ਅਧਿਕਾਰ ਜਮਾ ਲਿਆ ਸੀ । ਇਸ ਦੇ ਮਗਰੋਂ ਉਸ ਨੇ ਆਪਣੇ ਜਰਨੈਲ ਕੁਤਬਉਦੀਨ ਅੰਬਕ ਨੂੰ ਹੁਕਮ ਦਿਤਾ ਕਿ ਉਹ ਪੂਰਬ ਵਲੋਂ ਗਖੜਾਂ ਉਤੇ ਹੱਲਾ ਬੋਲੇ । ਪਛਮ ਵਲੋਂ ਉਸ ਨੇ ਆਪ ਉਹਨਾਂ ਵਿਰੁਧ ਚੜ੍ਹਾਈ ਕਰ ਦਿਤੀ ਕੁਤਬਉਦੀਨ ਹਥੋਂ ਗਖੜਾਂ ਦੀ ਹਾਰ ਤੇ ਕਤਲ ਆਮ ਲੜਾਕੇ ਗਖੜ ਇਉਂ ਦੋ ਅੱਗਾਂ ਦੀ ਮਾਰ ਵਿਚ ਆ ਉਹਨਾਂ ਨੂੰ ਹਾਰ ਹੋਈ ਤੇ ਉਹਨਾਂ ਦਾ ਕਤਲਿਆਮ ਸ਼ੁਰੂ ਹੋ ਗਿਆ ਇਹਨਾਂ ਦੀ ਭਾਰੀ ਗਿਣਤੀ ਨੂੰ ਮੁਮਾਨ ਬਣਾ ਲਿਆ ਗਿਆ । |
ਲਾਹੌਰ ਵੀ ਉਹਨਾਂ ਦੇ ਹਥੋਂ ਖੁਸ਼ ਗਿਆ । ਇਸ ਤਰ੍ਹਾਂ ਗਖੜਾਂ ਨੂੰ ਨੂੰ ਪਰਾਜਿਤ ਕਰਨ ਮਗਰੋਂ ਕੁਤਬਉਦੀਨ ਐਬਕ ਆਪਣੀ ਰਾਜਧਾਨੀ ਦਿਲੀ ਵਿਚ ਵਾਪਸ ਮੁੜ ਆਇਆ। ਹਿੰਦੁਸਤਾਨ ਦੇ ਝਗੜੇ ਨਜਿਠ ਕੇ ਸੁਲਤਾਨ ਗਜ਼ਨੀ ਨੂੰ ਵਾਪਸ ਮੁੜਿਆ । ਗਜ਼ਨੀ ਨੂੰ ਜਾਂਦੇ ਹੋਏ ਉਹਨੇ ਸਿੰਧ ਦੇ ਕਿਨਾਰੇ ਰੋਹਤਕ ਦ ਇਕ ਪਿੰਡ ਵਿਚ ਆਪਣਾ ਕੈਂਪ ਲਾਇਆ । ਏਥੇ ਆਸ ਪਾਸ ਕੁਛ ਗਖੜ ਵਸਦੇ ਸਨ ਜਿਨ੍ਹਾਂ ਦੇ ਰਿਸ਼ਤੇਦਾਰ ਪਿਛਲੀਆਂ ਲੜਾਈਆ ਵਿਚ ਮਾਰੇ ਗਏ ਸਨ । ਉਹਨਾਂ ਨੇ ਸੁਲਤਾਨ ਨੂੰ ਜਾਨੋਂ ਮਾਰ ਮੁਕਾਉਣ ਦਾ ਮਤਾ ਪਕਾਇਆ ਸੁਲਤਾਨ ਦਾ ਕਤਲ ੧੨੦੫ ਈਸਵੀ ਜਿਨ੍ਹਾਂ ਤੰਝੂਆਂ ਵਿਚ ਬਾਦਸ਼ਾਹ ਸੁਤਾ ਸੀ ਉਹ ਦਰਿਆ ਵਾਲੇ ਪਾਸੇ ਤੋਂ ਖੁੱਲ੍ਹੇ ਸਨ ਤਾਂ ਜੋ ਤਾਜ਼ਾ ਹਵਾ ਅੰਦਰ ਆ ਸਕੇ । ਕਾਤਲਾਂ ਬਾਦਸ਼ਾਹ ਦੇ ਸੌਣ ਦੇ ਕਮਰੇ ਦਾ ਪਤਾ ਲਗ ਗਿਆ । ਉਹਨਾਂ ਪਹਿਰੇਦਾਰ ਨੂੰ ਵੀ ਪਤਾ ਨਾ ਲਗਣ ਦਿਤਾ ਤੇ ਕਿਸੇ ਨਾ ਕਿਸੇ ਢੰਗ ਨਾਲ ਸ਼ਾਹੀ ਤੰਬੂ ਵਿਚ ਜਾ ਦਾਖਲ ਹੋਏ। ਦੋ ਗੁਲਾਮ ਬਾਦਸ਼ਾਹ ਨੂੰ ਪਖਾ ਝਲ ਰਹ ਸਨ ਉਹ ਕਾਤਲਾਂ ਨੂੰ ਵਖ ਕੇ ਡਰ ਗਏ । ਕਾਤਲਾਂ ਨ ਜਾਂਦੇ ਹੀ ਬਾਦਸ਼ਾਹ ਦਾ ਪੇਟ ਪੰਜੜਾਂ ਨਾਲ ਚਾਕ ਕਰ ਦਿਤਾ ਉਹ ਉਥੇ ਹੀ ਮਰ ਗਿਆ । ਉਸ ਦ ਸਰੀਰ ਉਤੇ ੨੨ ਜ਼ਖਮ ਲਗ ਗਏ ਜਿਨ੍ਹਾਂ ਨਾਲ ਉਹਦੀ ਤੁਰਤ ਮੌਤ ਹੋ ਗਈ । ਇਹ ਘਟਨਾ ੧੪ ਮਾਰਚ ੧੨੭੫ ਈਸਵੀ ਨੂੰ ਹੋਈ। ਹਿੰਦ ਵਿਚ ਵਸ਼ਾਲ ਮੁਸਲਮਾਨੀ ਰਾਜ ਦੀ ਨੀਂਹ ਇਹ ਅੰਤ ਹੋਇਆ ਉਸ ਸੁਲਤਾਨ ਸ਼ਹਾਬਉਦੀਨ ਮੁਹੰਮਦ ਗੌਰੀ ਦਾ ਜੋ ਏਸ਼ਿਆਈ ਸਲਤਨਤ ਉਤੇ ਰਾਜ ਕਰਨ ਵਲਾ ਸਭ ਤੋਂ ਵੱਡਾ ਮੁਸਲਮਾਨ ਬਾਦਸ਼ਾਹ ਸੀ । ਉਸ ਦਾ ਮਿਤਰਕ ਸ਼ਰੀਰ ਮਾਤਮੀ ਰਸਮ ਨਾਲ ਗਜ਼ਨੀ ਪੁਚਾਇਆ ਗਿਆ । ਜਿਥੇ ਉਸ ਨੂੰ ਉਸ ਮਕਬਰੇ ਵਿਚ ਦਫਨਾਇਆ ਜੋ ਉਸ ਦੀ ਬੇਟੀ ਲਈ ਤਿਆਰ ਕੀਤਾ ਗਿਆ ਸੀ । ਉਸ ਨ ਗਜ਼ਨੀ ਵਿਚ ਰਾਜ ਸਿੰਘਾਸਨ ਉੱਤੇ ਬੈਠਣ ਮਗਰੋਂ ੩੨ ਸਾਲ ਤੀਕ ਰਾਜ ਕੀਤਾ । ਉਹ ਆਪਣ ਪਿਛ ਕੋਈ ਔਲਾਦ ਨਾ ਛਡ ਗਿਆ। ਆਪਣੇ ਮਹਾਨ ਵਡੇ ਬਜ਼ੁਰਗ ਮਹਿਮੂਦ ਵਾਂਗ ਇਸ ਨੂੰ ਵੀ ਹਿੰਦੂ ਰਾਜਿਆਂ ਦੇ ਇਕਠਾਂ ਨਾਲ ਲੜਨਾ ਪਿਆ । ਮਾਂਹਮੂਦ ਕੇਵਲ ਫਤਹ ਕਰਨਾ, ਲੁਟ ਮਾਰ ਮਹੌਣ ਅਤੇ ਲੁੱਟ ਦਾ ਮਾਲ ਲੈ ਕੇ ਵਾਪਸ ਮੁੜ ਜਾਣ ਦੀ ਨੀਯਤ ਨਾਲ ਆਂਉਂਦਾ ਰਿਹਾ ਪਰ ਮੁਹੰਮਦ ਗੌਰੀ ਨੇ ਇਕ ਐਮ ਰਾਜ ਦੀ ਨੀਂਹ ਰਖੀ ਜੋ ਹਿੰਦੁਸਤਾਨ ਵਿਚ ਮੁਸਲਮਾਨਾਂ ਦਾ ਸਭ ਤੋਂ ਵਡਾ ਰਾਜ ਸੀ।
|
- ↑ ਫਰਿਸ਼ਤਾ ਲਿਖਦਾ ਹੈ ਕਿ ਗਖੜ ਵਹਿਸ਼ੀ ਲੋਕਾਂ ਦੀ ਨਸਲ ਵਿਚੋਂ ਹਨ ਜੋ ਨੀਲਥ ਦੇ ਦੋਵਾਂ ਕਿਨਾਰਿਆਂ ਦੇ ਦੇਸ਼ ਵਿਚ ਵਸਦੇ ਹਨ । ਇਹ ਲੋਕ ਸ਼ਿਵਾਲਕ ਪਰਬਤ ਦੇ ਪੈਰਾਂ ਤੀਕ ਫੈਲੇ ਹੋਏ ਹਨ। ਇਹਨਾਂ ਦਾ ਕੋਈ ਦੀਨ ਧਰਮ ਨਹੀਂ । ਇਹਨਾਂ ਨੇ ਮੁਸਲਮਾਨਾਂ ਉਤੇ ਬੜੇ ਜ਼ੁਲਮ ਕੀਤੇ ਸਨ । ਬਦਲ ਘਾਤ, ਲਲਿਆ ਜਨਕ ਰਸਮ ਏਸੇ ਕੌਮ ਵਿਚ ਚਾਲੂ ਸੀ । ਜਦ ਕੋਈ ਲੜਕੀ ਪੈਦਾ ਹੁੰਦੀ ਤਦ ਲੜਕੀ ਦਾ ਬਾਪ ਇਕ ਹਥ ਵਿਚ ਬਚੀ ਨੂੰ ਤੇ ਦੂਜੇ ਫਿਰ ਤੇਜ਼ ਚਾਕੂ ਫੜ ਕੇ ਦਰਵਾਜ਼ੇ ਅਗੇ ਆ ਖੜਦਾ । ਉਹ ਉਚੀ ਆਵਾਜ਼ ਨਾਲ ਐਲਾਨ ਕਰਦਾ ਜੇ ਕਿਸੇ ਨੇ ਵਹੁਟੀ ਲੈਣੀ ਹੋਵੇ ਤਦ ਉਹ ਇਸ ਨੂੰ ਲੈ ਜਾਏ ।' ਜੇ ਕੋਈ ਨਾ ਲੈਂਦਾ ਤਦ ਉਸੇ ਵੇਲੇ ਬਚੀ ਨੂੰ ਕਤਲ ਕਰ ਦਿਤਾ ਜਾਂਦਾ । ਇਹੋ ਕਾਰਨ ਹੈ ਕਿ ਗਖੜਾਂ ਵਿਚ ਤੀਵੀਆਂ ਬਹੁਤ ਘੱਟ ਹਨ ਤੇ ਇਕ ਤੀਵੀਂ ਦੇ ਕਈ ਪਤੀ ਹੁੰਦੇ ਸਨ । ਮੁਹੰਮਦ ਗੌਰੀ ਨੇ ਇਹਨਾ ਦੇ ਰਾਜੇ ਨੂੰ ਮੁਸਲਮਾਨ ਬਣਾ ਕੇ ਰਿਹਾ ਕਰ ਦਿਤਾ। ਉਸ ਦੇ ਬਹੁਤ ਸਾਰੇ ਫਿਛਲਗ ਵੀ ਵੀ ਮੁਸਲਮਾਨ ਹੋ ਗਏ । ਬਾਕੀਆਂ ਨੂੰ ਜਬਰਨ ਮੁਸਲਮਾਨ ਬਣਾਇਆ ਗਿਆ ।