ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/114

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੩੭)

ਨੂੰ ਮਰ ਗਿਆ। ਉਸ ਦੇ ਰਾਜ ਸਮੇਂ ਕੋਈ ਘਰੋਗੀ ਝਗੜਾ ਜਾਂ ਬਦੇਸ਼ੀ

ਜੰਗ ਨਹੀਂ ਹੋਈ।

ਸੁਲਤਾਨ ਅਰਸਲਾਨ

ਸੁਵੱਰ ਬਾਦਸ਼ਾਹ ਦਾ ਲੜਕਾ ਅਰਸਲਾਨ ਤਖਤ-ਨਸ਼ੀਨ ਹੋਇਆ। ਉਸ ਨੇ ਆਪਣੇ ਦੂਜੇ ਭਰਾਵਾਂ ਨੂੰ ਕੈਦ ਵਿਚ ਪਾ ਦਿਤਾ! ਸਲਜੂਕਾਂ ਦੇ ਸੁਲਤਾਨ ਸੰਜਰ ਨੇ ਕੈਦ ਹੋਏ ਭਰਾਵਾਂ ਦੀ ਹਮਾਇਤ ਦਾ ਬੀੜਾ ਚੁਕਿਆ ਅਤੇ ਅਚਲਾਨ ਨਾਲ ਜੰਗ ਛੇੜ ਦਿਤੀ। ਉਸ ਨੇ ਅਰਸ਼ਲਾਨ ਨੂੰ ਹਾਰ ਦੇ ਕੇ ਉਥੋਂ ਨਸ਼ਾ ਦਿਤਾ। ਉਹ ਉਥੋਂ ਨੱਸ ਕੇ ਪੰਜਾਬ ਆ ਗਿਆ ਅਤੇ ਇਥੋਂ ਮੁਸਲਮਾਨੀ ਫੌਜ਼ ਇਕੱਠੀ ਕਰ ਕੇ ਆਪਣੀ ਰਾਜਧਾਨੀ ਨੂੰ ਮੁੜ ਫਹਿ ਕਰਨ ਲਈ ਵਾਪਸ ਮੁੜ ਗਿਆ। ਸੁਲਤ ਨ ਸੱਜਰ ਫੇਰ ਜ਼ਾਤੀ ਤੌਰ ਤੇ ਰਣ-ਮੈਦਾਨ ਵਿਚ ਉਤਰਿਆ ਅਤੇ ਮੁੜ ਸ ਨੂੰ ਗਜ਼ਨੀ ਵਿਚੋਂ ਬਾਹਰ ਕੱਢਣ ਵਿਚ ਸਫਲ ਹੋਇਆਂ। ਹਾਰੇ ਹੋਏ ਬਾਦਸ਼ਾਹ ਨੇ ਅਫ਼ਗਾਨਾਂ ਪਾਸ ਆਣ ਪਨਾਹ ਲਈ, ਪਰ ਸਲਜੂਕਾਂ ਨੇ ਉਸ ਦਾ ਬੁਰੀ ਤਰ੍ਹਾਂ ਪਿੱਛਾ ਕੀਤਾ ਅਤੇ ਉਸ ਨੂੰ ਕੰਦ ਕਰ ਕੇ ਲੈ ਗਏ।

ਉਸ ਦੀ ਮੌਤ ੧੧੨੧ ਈ:

ਇਸ ਦੇ ਛੇਤੀ ਹੀ ਮਗਰੋਂ ਉਸ ਦੀ ਉਮਰ ਦੇ ੨੭ਵੇਂ ਤੇ ਰਾਜ ਦੇ ਤੀਜੇ ਸਾਲ ਵਿਚ ਉਹਦੇ ਭਾਈ ਬਹਿਰਾਮ ਨੇ ਉਸ ਨੂੰ ਬਹੁਤ ਤਸੀਹ ਦੇ ਕੇ ਮਾਰ ਦਿਤਾ

ਸੁਲਤਾਨ ਬਹਿਰਾਮ

ਸਲਜੂਕਾਂ ਦੇ ਸੁਲਤਾਨ ਥੰਕਰ ਨੇ ਅਰਸਥਾਨ ਦੇ ਭਾਈ ਬਹਿਰਾਮ ਨੂੰ ਗਜ਼ਨੀ ਦੇ ਤਖਤ 'ਤੇ ਬਿਠਾਇਆ। ਲਾਹੌਰ ਦੇ ਵਾਇਸਰਾਏ ਮੁਹੰਮਦ ਭੀਲਮ ਨੇ ਆਪਣੇ ਭਾਈ ਅਸਥਾਨ ਦਾ ਪਖ ਲੈ ਕੇ ਨਵੇਂ ਬਾਦਸ਼ਾਹ ਨਾਲ ਇਤਿਹਾਦ ਕਰਨ ਤੋਂ ਇਨਕਾਰ ਕਰ ਦਿਤਾ। ਇਸ ਏ ਬਹਿਰਾਮ ਨੇ ਉਸ ਨੂੰ ਅਧੀਨ ਕਰਨ ਲਈ ਗਜ਼ਨੀ ਤੋਂ ਕੂਚ ਕੀਤਾ।

ਲਾਹੌਰ ਦਾ ਵਾਇਸਰਾਏ ਭੀਲਮ

ਸ਼ਾਹੀ ਫੌਜਾਂ ਅਤੇ ਲਾਹੌਰ ਦੇ ਵਾਇਸਰਾਏ ਭੀਲਮ ਵਿਚਾਲੇ ਜੰਗ ਹੋਈ ਜਿਸ ਵਿਚ ਜ਼ੁਲਮ ਨੂੰ ਹਾਰ ਹੋਈ ਅਤੇ ਉਹ ਬੇਦੀ ਬਣਾ ਲਿਆਂ ਗਿਆਂ। ਇਹ ੫ ਦਸੰਬਰ ੧੧੧੮ ਈਸਵੀ ਦੀ ਘਟਨਾ ਹੈ। ਇਸ ਦੇ ਕੁਝ ਚਿਰ ਪਿਛੋਂ ਭੀਲਮ ਨੇ ਬਾਜ ਗੁਜ਼ਾਰਾ ਮੰਨ ਲਿਆ। ਇਸ ਲਈ ਸੁਲਤਾਨ ਨੇ ਉਸ ਨੂੰ ਮੁੜ ਵਾਇਸਰਾਏ ਲਈ ਉਤੇ ਬਹਾਲ ਕਰ ਦਿਤਾ ਅਤੇ ਉਹ ਆਪ ਰਜ਼ਨੀ ਨੂੰ ਵਾਪਸ ਮੁੜ ਗਿਆ। ਬਹਿਰਾਮ ਦੇ ਚਲੇ ਜਾਣ ਮਗਰੋਂ ਭੀਲਮ ਨੇ ਪੰਜਾਬ ਵਿਚ ਆਪਣੀ ਪੁਜ਼ੀਸ਼ਨ ਪਕੀ ਕਰ ਲਈ ਅਤੇ ਸ਼ਿਵਾਲਕ ਦੇ ਅਸਥਾਨ ਉਤੇ ਇਕ ਨਵਾਂ ਕਿਲਾ ਉਸਾਰ ਲਿਆ। ਇਸ ਕਿਲੇ ਵਿਚ ਆਪਣੀ ਸਾਰੀ ਦੌਲਤ ਜਮਾਂ ਕਰ ਲਈ। ਆਪਣਾ ਪਰਿਵਾਰ ਤੇ ਹੋਰ ਸਾਮਾਨ ਵੀ ਓਥੇ ਭੇਜ ਦਿਤਾ।

ਸਵਾਧੀਨਤਾ ਦਾ ਐਲਾਨ

ਇਸ ਦੇ ਮਗਰੋਂ ਭੀਲਮ ਨੇ ਬਹੁਤ ਸਾਰੇ ਅਰਬ, ਈਰਾਨ, ਅਫਗਾਨ ਤੇ ਖਿਲਜੀ ਆਪਣੀ ਫੌਜ ਵਿਚ ਭਰਤੀ ਕਰ ਲਏ ਅਤੇ ਆਜ਼ਾਦ ਛਾਜਿਆਂ ਦੇ ਇਲਾਕਿਆਂ ਵਿਚ ਹਲੇ ਬੋਲਣੇ ਸ਼ੁਰੂ ਕਰ ਦਿਤੇ। ਅੰਤ

ਵਿਚ ਆਪਣੇ ਆਪ ਨੂੰ ਖੁਦ ਮੁਖਤਿਆਰ ਬਾਦਸ਼ਾਹ ' ਹੋਣ ਦਾ ਐਲਾਨ ਕਰ ਦਿਤਾ। ਜਦ ਬਹਿਰਾਮ ਨੂੰ ਇਸ ਗੱਲ ਦਾ ਪਤਾ ਲਗਾ ਤਦ ਉਹ ਫੌਜ ਲੈ ਕ ਜੀ ਵਾਰ ਪੰਜਾਬ ਵਿਚ ਆਇਆ। ਭੀਲਮ ਦੇ ਦਸ ਪੁਤਰ ਸਨ। ਉਸ ਨੇ ਹਰ ਇਕ ਨੂੰ ਇਕ ਇਕ ਸੂਬੇ ਦੀ ਕਮਾਨ ਸੌਂਪ ਰਖੀ ਸੀ। ਉਹ ਸਾਰੇ ਹੀ ਆਪੋ ਆਪਣੀਆਂ ਫੌਜਾਂ ਲੈ ਕੇ ਆਪਣੇ ਪਿਓ ਦੀ ਸਹਾਇਤਾ ਲਈ ਆ ਗਏ। ਇਹਨਾਂ ਸਾਰਿਆਂ ਦੀ ਸਾਂਝੀ ਫੌਜ ਨੇ ਮੁਲਤਾਨ ਦੇ ਅਸਥਾਨ ਉਤੇ ਬਹਿਰਾਮ ਦੀਆਂ ਫੌਜਾਂ ਦਾ ਟਾਕਰਾ ਕੀਤਾ। ਮੁਲਤਾਨ ਵਿਚ ਬੜੀ ਸਖਤ ਲੜਾਈ ਦੋਵਾਂ ਫੌਜਾਂ ਵਿਚਾਲੇ ਹੋਈ।

ਹਾਰ ਤੇ ਮੌਤ

ਲੜਾਈ ਵਿਚ ਭੀਲਮ ਤੇ ਉਸ ਦੇ ਬੇਟਿਆਂ ਨੂੰ ਹਾਰ ਹੋਈ। ਦੌੜਦੇ ਹੋਏ 'ਉਹ ਸਾਰੇ ਇਕ ਡੂੰਘੀ ਦਲ ਦਲ ਵਿਕ ਧਸ ਗਏ ਤੇ ਉਥੇ ਹੀ ਮਰ ਗਏ। ਇਸ ਫਤਹ ਮਗਰੋਂ ਸੁਲਤਾਨ ਨੇ ਇਬਰਾਈਮ ਅਲਵੀ ਦੇ ਪੁਤਰ ਸਾਲਾਰ ਰਸਾਨ ਨੂੰ ਲਾਹੌਰ ਦਾ ਰਾਜ ਪਰਬੰਧ ਸੌਂਪਿਆ ਅਤੇ ਆਪ ਗਜ਼ਨੀ ਨੂੰ ਮੁੜ ਗਿਆ।

ਇਸ ਦੇ ਥੋੜਾ ਚਿਰ ਮਗਰੋਂ ਬਹਿਰਾਮ ਨੇ ਆਪਣੇ ਜਵਾਈ ਕੁਤਬ ਉਦੀਨ ਮੁਹੰਮਦ ਨੂੰ ਜੇ ਗੌਰ ਦਾ ਇਕ ਅਫਗਾਨ ਸੀ, ਸ਼ਰੇ ਆਮ ਵਿਚ ਫਾਂਸੀ ਲਟਕਾ ਦਿਤਾ। ਇਸ ਦੇ ਮਗਰੋਂ ਉਸ ਨੇ ਗੌਰ ਦੇ ਬਾਦ ਸ਼ਾਹ ਤੇ ਸੁਵਰਗੀ ਦੇ ਭਾਈ ਸੇਫ ਉਚੀਨ ਸੂਰੀ ਨਾਲ ਜੰਗ ਛੇੜ ਦਿਤੀ। ਗਦਾਰ ਗਜ਼ਨਵੀ ਫੌਜਾਂ ਨੇ ਸੇਫ ਉਦੀਨ ਨੂੰ ਚਾਰ ਪਾਸਿਆਂ ਤੋਂ ਘੇਰ ਲਿਆ। ਉਸ ਨੂੰ ੰਦ ਕਰ ਕੇ ਬਹਿਰਾਮ ਪਾਸ ਲੈ ਆਏ ਜਿਸ ਨ ਉਸ ਨੂੰ ਬੜੀ ਨਿਰਦਈ ਨਾਲ ੋਹ ਕੋਹ ਕ ਿ ਮਾਰ ਦਿਤਾ। ਸੋਫ ਉਦੀਨ ਦੇ ਭਾਈ ਅਲਾ ਊਦੀਨ ਨੇ ਜੋ ਹੁਣ ਗੌਰ ਦਾ ਸੁਲਤਾਨ ਸੀ ਆਪਣੇ ਭਾਈ ਦੀ ਮੌਤ ਦਾ ਬਦਲਾ ਲੈਣ ਲਈ ਕੂਚ ਕਰ ਦਿਤਾ। ਬੜੀ ਸਖਤ ਲੜਾਈ ਮਗਰੋਂ ਉਸ ਨੇ ਗਜ਼ਨੀ ਉਪਰ ਕਬਜ਼ਾ ਕਰ ਲਿਆ। ਇਸ ਸ਼ਹਿਰ ਵਿਦ ਉਸ ਨੇ ਬੜੀ ਲੁਟ ਮਚਾਈ। ਇਸ ਸ਼ਹਿਰ ਦੇ ਬਹੁਤ ਸਾਰੇ ਸ਼ਾਹੀ ਮਹਿਲ ਤੇ ਇਮਾਰਤਾਂ ਢਾਹ ਕੇ ਪੱਧਰ ਕਰ ਦਿਤੀਆਂ ਪੂਰੇ ਸਤ ਦਿਨ ਤੀਕ ਉਹ ਸ਼ਹਿਰ ਨੂੰ ਸਾੜਦਾ ੇ ਤਲਵਾਰ ਨਾਲ ਕਤਲ ਆਮ ਮਚਾਂਦਾ ਰਿਹਾ | ਬਦਲੇ ਦੀ ਅਬੁਝ ਅੱਗ ਨਾਲ ਭਖ ਹੋਏ ਅਲਾ ਉਦੀਨ ਨੇ ਜਿਸ ਦਾ ਨਾਮ ਹੀ ਜਵਾਨ ਸੋਜ਼ ਅਰਥਾਤ ਦੁਨੀਆਂ ਨੂੰ ਸਾੜਨ ਵਾਲਾ ਪੰ ਗਿਆ ਸੀ, ਉਥੋਂ ਦੇ ਬਹੁਤ ਸਾਰੇ ਪਤਵੰਤੇ ਅਤੇ ਆਲਮ ਫਾਜ਼ਲ ਲੋਕਾਂ ਨੂੰ ਹਥ ਕੜੀਆਂ ਲਵਾ ਕੇ ਕੋਹ ਫਿਰੋਜ਼ ਲੈ ਗਿਆ ਜਿਥੇ ਕਿ ਉਸ ਨੇ ਫਤਹ ਦਾ ਨਸ਼ਾਨ ਮਨਾਇਆ। ਇਹ ਜਿਤ ਦਾ ਜਸ਼ਨ ਵੀ ਉਸ ਨੇ ਇਹਨਾਂ ਲੋਕਾਂ ਦੇ ਗਲ ਕਟ ਕੇ ਮਨਾਇਆ। ਹਾਰ ਖਾਣ ਮਗਰੋਂ ਬਹਿਰਾਮ ਹਿੰਦੁਸਤਾਨ ਵਲ ਨਸ ਗਿਆ ਪਰ ਦਿਲ ਟੁਟ ਜਾਣ ਕਰ ਕੇ ਰਸਤੇ ਵਿਚ ਹੀ ਸੰਨ ੧੧੫੨ ਈਸਵੀ ਨੂੰ ੩੫ ਸਾਲ ਰਾਜ ਕਰਨ ਮਗਰੋਂ ਮਰ ਗਿਆ।

ਸੁਲਤਾਨ ਖੁਸਰੋ

ਉਸ ਦੇ ਪੁਤਰ ਖੁਸਰੌ ਦੀ ਗਦੀ ਨਸ਼ੀਨੀ

ਬਹਿਰਾਮ ਦਾ ਪੁਤਰ ਖੁਸ ਗਜ਼ਨੀ ਛਡਣ ਮਗਰੋਂ ਲਾਹੌਰ ਪੁੱਜਾ ਜਿਥੇ ਕਿ ਰ ਬਾਦਸ਼ਾਹ ਉਸ ਦੀ ਸਲਾਮੀ ਉਤਾਰੀ ਗਈ। ਜਦ ਅਲਾ ਉਦੀਨ ਗੌਰ ਨੂੰ ਵਾਪਸ ਮੁੜ ਗਿਆ। ਖੁਸਰੋ ਨੇ ਲਾਹੌਰ ਤੋਂ ਇਸ ਇਰਾਦੇ ਨਾਲ ਕੂਚ ਬੋਲਿਆ ਕਿ ਆਪਣ ਛਿਨੇ ਹੋਏ ਇਲਾਕੇ ਨੂੰ ਮੁੜ ਫਤਹ ਕਰੇ। ਰਸਤੇ ਵਿਚ ਉਸ ਨੂੰ ਮੁਲਤਾਨ ਸੰਜਰ ਦੇ ਮਰ ਜਾਣ ਦੀ ਖਬਰ

ਮਿਲੀ ਜਿਸ ਪਾਸੋਂ ਸਹਾਇਤਾ ਲੋਕ ਉਸ ਨੇ ਗੰਜਾਂ ਦੇ ਤੁਰਕਮਾਨਾ ਨਾਲ ਗਜ਼ਨੀ ਉਤੇ ਹਮਲਾ ਕਰਨਾ ਸੀ।