ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੧੮)

ਰੋਗ ਲੱਗ ਗਿਆ ਅਤੇ ਗਜ਼ਨੀ ਵਿਚ ੨੪ ਦਸੰਬਰ ੧੦੪੮ ਈਸਵੀ ਨੂੰ

੯ ਸਾਲ[1] ਤੋਂ ਵਧੀਕ ਚਿਰ ਤੀਕ ਰਾਜ ਮਗਰੋਂ ਚਲਾਨਾ ਕੀਤਾ।

ਸੁਲਤਾਨ ਅਬੁਲ ਹੁਸੈਨ

ਮਾਦੂਦ ਦੂਜਾ

ਮੌਦੂਦ ਦੀ ਮੌਤ ਦੇ ਮਗਰੋਂ ਉਸਦ ਬੇਟਾ ਮਾਸੂਦ ਦੂਜਾ ਜੋ ਉਦੋਂ ਕੇਵਲ ਚਾਰ ਸਾਲ ਦਾ ਬਚਾ ਸੀ, ਅਲੀਬਿਨ ਰੂਬੀ ਦੀ ਪਾਰਟੀ ਵਲੋਂ ਗਦੀ ਨਸ਼ੀਨ ਹੋਇਆ ਪਰ ਅਲੀਬਿਨ ਰੂਬੀ ਦੀਆਂ ਫੌਜਾਂ ਨੂੰ ਅਲਮਤ ਗੀਨ ਹਾਜੀਭ ਨੇ ਮਾਰਕੇ ਨਸਾ ਦਿਤਾ। ਅਲਮਤ ਗੀਨ ਅਬੁਲ ਹੁਸੈਨ ਦਾ ਹਮਾਇਤੀ ਸੀ।

ਅਬੁਲ ਹੁਸੈਨ ਬਾਦਸ਼ਾਹ ਬਣਿਆ

ਉਸਨੇ ਬਾਲਕ-ਬਾਦਸ਼ਾਹ ਨੂੰ ੬ ਦਿਨ ਦੀ ਬਾਦਸ਼ਾਹਿਤ ਪਿਛੋਂ ਤਖਤ ਉਤੋਂ ਉਤਾਰ ਦਿਤਾ।

ਬਾਗੀ ਅਫਸਰ ਅਲੀਬਿਨ ਰਬੀ ਨੇ ਗਜ਼ਨੀ ਦੇ ਸ਼ਾਹੀ ਖਜ਼ਾਨੇ ਨੂੰ ਲੁਟ ਲਿਆ ਅਤੇ ਕੁਛ ਘਰੋਗੀ ਫੌਜ ਨੂੰ ਆਪਣੇ ਨਾਲ ਮਿਲਾਕੇ ਪਿਸ਼ਾਵਰ ਵਲ ਨਸ ਗਿਆ। ਉਥੋਂ ਦੇ ਲੋਕਾਂ ਨਾਲ ਮਿਲਾਕੇ ਉਸਨੇ ਇਕ ਬੜੀ ਵਡੀ ਫ਼ੌਜ ਤਿਆਰ ਕੀਤੀ। ਇਸ ਨਵੀਂ ਫੌਜ ਦੀ ਸਹਾਇਤਾ ਨਾਲ ਉਸ ਨੇ ਮੁਲਤਾਨ ਤੇ ਸਿੰਧ ਦੋ ਇਲਾਕੇ ਫਤਹ ਿ ਕਰ ਲਏ। ਉਸ ਨ ਉਹਨਾਂ ਅਫਗ਼ਾਨਾਂ ਨੂੰ ਵੀ ਈਨ ਮਨਾਈ ਜਿਨਾਂ ਨੇ ਮੁਲਕ ਵਿਚ ਪਸਰੀ ਹੋਈ ਬਦਅਮਨੀ ਤੋਂ ਲਾਭ ਉਠਾਕੇ ਆਪਣੇ ਖੁਦ ਮੁਖਤਾਰ ਰਾਜ ਕਾਇਮ ਕਰ ਲਏ ਸਨ।

ਭੁਖਤੋਂ ਉਭਾਰਿਆ ਗਿਆ ੧੦੫੦ ਈਸਵੀ

ਅਬੁਲ ਹਸੇਨ ਪੰਜਾਬ ਵਿਚ ਅਮਨ ਕਾਇਮ ਕਰਨ ਵਿਚ ਅਸਫਲ ਰਿਹਾ। ਸੁਲਤਾਨ ਮਹਿਮੂਦ ਦੇ ਬੇਟੇ ਅਬਦੁਲ ਰਸ਼ੀਦ ਨੇ ਉਸ ਨੂੰ ਹਾਰ

ਦੇ ਕੇ ਤਖਤ ਤੋਂ ਥੱਲੇ ਲਾਹ ਦਿਤਾ। ਉਸ ਨੂੰ ਕੇਵਲ ਦੋ ਸਾਲ ਹੀ ਰਾਜ ਕੀਤਾ ਸੀ।

ਸੁਲਤਾਨ ਅਬਦੁਲ ਰਸ਼ੀਦ

ਨਵੇਂ ਮੁਲਤਾਨ ਨੰ: ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਉਸ ਨੇ ਅਲੀ ਬਿਨ ਰੂਬੀ ਨੂੰ ਜਿਸ ਨੇ ਉਤਰ ਪੱਛਮ ਵਲ ਰਾਜਨਵੀਆਂ ਦੇ ਭਾਰਤੀ ਇਲਾਕੇ ਉਤੇ ਕਬਜ਼ਾ ਜਮਾ ਲਿਆ ਸੀ ਇਸ ਮੁੜ ਰਾਜ ਦਾ ਵਫਾਦਾਰ ਬਣਨ ਲਈ ਤਿਆਰ ਕਰ ਲਿਆ। ਇਸ ਤਰ੍ਹਾਂ ਪੰਜਾਬ ਦੀ ਸਰਹੰਦ ਉੱਠਿਅਨ ਕਾਇਮ ਹੋਇਆ।

ਨਬਤਗੀਨ ਹਾਸੀਬ ਪੰਜਾਬ ਦਾ ਗਵਰਨਰ

ਨਸ਼ਤਰੀਨ ਹਾਜੀਬ ਨੂੰ ਅਮੀਰ ਦੀ ਉਪਾਧੀ ਦਿਤੀ ਗਈ। ਉਸ ਨੂੰ ਸਿੰਧ ਦੇ ਪੂਤਬੀ ਇਲਾਕਿਆਂ ਦਾ ਗਵਰਨਰ ਥਾਪ ਕੇ ਬਹੁਤ ਵਡੀ ਫੌਜ ਸਮੇਤ ਲਾਹੌਰ ਰਵਾਨਾ ਕੀਤਾ ਗਿਆ। ਨਗਰ ਕੋਟ ਫੇਰ ਹਿੰਦੂਆਂ ਦੇ ਕਬਜ਼ ਵਿਚ ਜਾ ਚੁਕਾ ਸੀ। ਮੁਸਲਮਾਨ ਫੌਜਾਂ ਨੇ ਜਾਂਦੇ ਹਾਂ ਉਸ ਨੂੰ ਘੇਰੇ ਵਿਚ ਲੈ ਲਿਆ। ਘੇਰੇ ਦੇ ਛੇਵੇਂ ਦਿਨ ਉਹ ਕਿਲ੍ਹੇ ਵਿਚ ਜਾ ਦਾਖਲ ਹੋਇਆ। ਅਤੇ ਇਸ ਤਰ੍ਹਾਂ ਨਗਰ ਕੋਟ ਨੂੰ ਫਹ ਕਰ ਲਿਆ।

ਸੁਲਤਾਨ ਅਬਦੁਲ ਰਸ਼ੀਦ ਦਾ ਕਤਲ ੧੦੫੨

ਅਬਦੁਲ ਰਸ਼ੀਦ ਨੇ ਕੇਵਲ ਇਕ ਸਾਲ ਰਾਜ ਕੀਤਾ ਕਿ ਉਸ ਉਸ ਨੂੰ ਇਕ ਗਾਸਬ ਤੁਰਲ ਨੇ ਕਤਲ ਕਰ ਦਿਤਾ। ਇਹ ਮੌਜੂਦ ਦੇ ਦਰਬਾਰ ਦਾ ਇਕ ਦਰਬਾਰੀ ਸੀ। ਜਿਸ ਨੇ ਸੁਵਰਗੀ ਸੁਲਤਾਨ ਮਾਮੂਦ ਦੀ ਲੜਕੀ ਨਾਲ ਜਬਰਨ ਨਿਕਾਹ ਪੜ੍ਹਾ ਲਿਆ ਸੀ। ਇਸ ਬਾਗ਼ੀ ਅਮੀਰ ਨੂੰ ਅਮੀਰ ਨਸ਼ਤਗੀਨ ਹਾਜੀਬ ਨੇ ਰਾਜ ਸਿੰਘਾਸਨ ਉਤੇ ਬੈਠਣ ਦੇ ੪੦ਵੀਂ ਦਿਨ ਉਦੋਂ ਕਤਲ ਕਰ ਦਿਤਾ ਜਦੋਂ ਉਹਨੇ ਦਰਬਾਰ[2] ਲਾਉਣ ਲਈ ਤਖਤ ਉਤੇ ਅਜੇ ਪੈਰ ਧਰਿਆ ਹੀ ਸੀ।

ਸੁਲਤਾਨ ਫਰਖ ਜਾਂਦ

ਫਰਖ ਜ਼ਾਦ ਦੀ ਮੌਤ ੧੦੫੮ ਈ.

ਸੁਲਤਾਨ ਮਾਜੂਦ ਪਹਿਲੇ ਦੇ ਪੁਤਰ ਫਰਖਜ਼ਾਦ ਨੂੰ ਨਸ਼ਤਗੀਨ ਹਾਜ਼ੀਬ ਨੇ ਗਜ਼ਨੀ ਦੇ ਤਖਤ ਉੱਤੇ ਬਠਾਇਆ ਅਤੇ ਆਪ ਮਹਾਂ ਮੰਤਰੀ ਬਣ ਬੈਠਾ। ਇਸ ਸੁਲਤਾਨ ਦੇ ਰਾਜ ਸਮੇਂ ਰਾਜਨਵੀਆਂ ਦ ਭਾਰਤੀ ਇਲਾਕਿਆਂ ਵਿਚ ੬ ਸਾਲ ਤੀਕ ਅਮਨ ਹੀ ਰਿਹਾ। ਇਸ ਦੇ ਮਗਰੋਂ ਸੁਲਤਾਨ ਮਰ ਗਿਆ ਤੇ ਉਸ ਦੀ ਥਾਂ ਉਸ ਦਾ ਭਰਾ ਈਬਰਾਹੀਮ ਗਦੀ ਨਸ਼ੀਨ ਹੋਇਆ।

ਸੁਲਤਾਨ ਇਬਰਾਹੀਮ

ਸਲਦੂਕਾਂ ਦੇ ਮਾਮਲੇ ਨਬੇੜਨ ਮਗਰੋਂ ਮੁਲਤਾਨ ਇਬਰਾਈਮ ਨੇ ਪੰਜਾਬ ਵਲ ਕੂਚ ਕੀਤਾ ਤਾਂ ਜੋ ਦੇਸ਼ ਦੇ ਉਹਨਾਂ ਇਲਾਕਿਆਂ ਨੂੰ

ਫਤਹ ਕਰੇ ਜੋ ਮੁਸਲਮਾਨੀ ਹਲਿਆਂ ਤੋੰ ਅਜੇ ਤਕ ਬਚ ਰਹੇ ਸਨ।

  1. ਮੌਦੂਦ ਨੇ ਲਾਹੋਰ ਵਿਚ ਜਿਹੜਾ ਸਿਕਾ ਚਲਾਇਆ ਉਸ ਉਤੇ ਇਹ ਆਖਰ ਉਕਰੇ ਹੋਏ ਸਨ: ‘ਅਦਲ-ਸ਼ਹਾਬ ਉਲ ਦੌਲਤ ਵ ਕੁਤਬ ਉਲ ਮਿਲਤ ਅਲੇ ਫਤਹ ਮੌਜੂਦ ਮੌਦੂਦ ਦੇ ਸਿਕੇ- ਮਿਸਟਰ ਗਜਰ ਦੇ ਨਥਨ ਅਨੁਸਾਰ ਇਹ ਸਿਕੇ ਚਾਰ ਕਿਸਮ ਦੇ ਸਨ। ਉਹਨਾਂ ਜੋ ਰੰਜ਼ਾਦ ਦੇ ਸਿਕਿਆਤ ਪਰਮਾਣ ਮੰਨਿਆ ਜਾਂਦਾ ਹੈ, ਸਭਨਾ ਦੇ ਇਕ ਪਾਸੇ ਬੋਲ ਦਾ ਚਿਤ ਸੀ ਅਤੇ ਇਸ ਬੈਲ ਦੇ ਉਪਰ ਹਿੰਦੀ ਵਿਚ ਇਹ ਲਿਖਤ ਸੀ: ‘ਸਿਰੀ ਸਾਮੰਤ ਦੇਵ’ਇਹਨਾਂ ਸਿਕਿਆ ਉਪਰ ਲਾਹੌਰ ਨੂੰ ਲੋਹੋਰ ਲਿਖਿਆ ਹੈ। ਅਲਬਰੂਨੀ ਲਾਹੌਰ ਨੂੰ ਲਹਾਵਰ ਲਿਖਦਾ ਹੈ। ਮਿਸਟਰ ਐਮ. ਐਲ. ਡੇਮਜ਼ ਸੀ ਐਸ ਨੂੰ ਡੇਰਾ ਇਸਮਾਈਲ ਖਾਨ ਦੇ ਇਕ ਸ਼ਾਹੂਕਾਰ ਪਾਸੋਂ ਮੌਦੂਦ ਦੀ ਇਕ ਸੋਨੇ ਦੀ ਮੋਹਰ ਮਿਲੀ ਦੋ ਉਸ ਨੇ ਇਕ ਪਾਵਿੰਦਾ ਸੌਦਾਗਰ ਪਾਸੋਂ ਮੂਲ ਲਈ। ਸੀ ਇਸ ਉਤੇ ਇਹ ਆਖਰ ਦਰਜ ਸਨ - ਲਾਇਲਾਇਲਲਿਲਾ ਮੁਹੰਮ ਉਲ ਰਸੂਲ ਅਲਾ ਵਾਹਿਦ ਹੂਲਾ ਸ਼ਰੀਕਾ’ ਦੂਜੇ ਪਾਸੇ ਲਿਖਿਆ ਸੀ- “ਅਲਾ ਕਾਇਮ ਬਾਮੂਰਾਲਾ ਸ਼ਹਾਬ ਉਲ ਦੌਲਾ ਮੌਜੂਦ।’ ਅਰਥਾਤ ਰਬ ਇਕੋ ਹੈ ਉਸਦਾ ਕੋਈ ਸ਼ਰੀਕ ਨਹੀਂ ਅਤੇ ਮੁਹੰਮ ਖੁਦਾ ਦਾ ਰਸੂਲ ਅਥਵਾ ਪੈਗੰਬਰ ਹੈ। ਰਾਜ ਦਾ ਬਾਗ ਮੌਜੂਦ ਜੋ ਰਬ ਦੇ ਹੁਕਮ ਨਾਲ ਰਾਜ ਕਰਦਾ ਹੈ - ਮੰਨ......
  2. ਉਸ ਦੇ ਸਿਕੇ ਉਤੇ ਇਹ ਲਿਖਤ ਦਰਜ ਸੀ ਅਦਲ ਉਲ ਦੌਲਤ ਅਮੀਨ ਉਲ ਮਿਲਤ ਅਬੁਲ ਅਨਸੂਰ ਅਬਦੁਲ ਰਸ਼ੀਦ।