ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

+ (990) ਰਾਜਾ ਜੈਪਾਲ ਤੇ ਉਸ ਦੇ ੧੫ ਵਡੇ ਵਡੇ ਸਰਦਾਰ ਕੈਦੀ ਬਣਾਏ ਗਏ । ਇਸ ਫਤਹ ਨਾਲ ਮਹਿਮੂਦ ਦੀ ਨਾਮਵਰੀ ਅਤੇ ਦੌਲਤ ਵਿਚ ਬੜਾ ਵਾਧਾ ਹੋਇਆ । ਇਸ ਥਾਂ ਤੋਂ ਉਸ ਨੂੰ ਜੋ ਲੁੱਟ ਦਾ ਮਾਲ ਮਿਲਿਆ ਉਸ ਵਿਚ ਹੀਰੇ ਜਵਾਹਰਾਤ ਜੜੇ ਉਹ ੧੬ ਨੈਕਲੇਸ਼ (ਮਾਲਾ) ਵੀ ਸਨ ਜੋ ਜੈਪਾਲ ਪਾਉਂਦਾ ਸੀ ਤੇ ਜਿਸ ਦੀ ਕੀਮਤ ੮੨ ਹਜ਼ਾਰ ਪੌਂਡ ਲਾਈ ਗਈ ਸੀ। ਏਥੇ ਫਤਹ ਪ੍ਰਾਪਤ ਕਰ ਚੁਕਣ ਮਗਰੋਂ ਮਹਿਮੂਦ ਨੇ ਬਠਿੰਡੇ ਵਲ ਕੂਚ ਕੀਤਾ । ਬਠਿੰਡੇ ਦੇ ਕਿਲ੍ਹੇ ਉਤੇ ਹਲਾ ਬੋਲਕੇ ਉਸ ਨੂੰ ਅਧੀਨ ਕਰ ਲਿਆ । ਅਗਲੀ ਬਹਾਰ ਰੁੱਤ ਵਿਚ ਉਸ ਨੇ ਜੈਪਾਲ ਦ ਸਾਲਾਨਾ ਬਾਜ਼ ਗੁਜਾਰੀ ਦੇਣੀ ਪਰਵਾਨ ਕਰਨ ਉਤ ਉਸ ਨੂੰ ਰਿਹਾ ਕਰ ਦਿਤਾ । ਪਰ ਉਸ ਨੇ ਉਹਨਾਂ ਅਫਗਾਨ ਸਰਦਾਰਾਂ ਨੂੰ ਤਲਵਾਰ ਦੇ ਘਾਟ ਉਤਾਰ ਦਿਤਾ ਜਿਹਨਾਂ ਨ ਉਸ ਦੀ ਪੰਜਾਬ ਉਪਰ ਚੜ੍ਹਾਈ ਦੀ ਵਿਰੋਧਤਾ ਕੀਤੀ ਸੀ v ਜੈ ਪਾਲ ਦਾ ਰਾਜ ਤਿਆਗ ਤੇ ਚਿਤਾ ਤੇ ਸੜ ਮਰਨਾ ਬਿਰਧ ਹਿੰਦੂ ਬਾਦਸ਼ਾਹ ਨੇ ਹਾਰਾਂ ਤੋਂ ਬੜੀ ਸ਼ਰਮ ਅਨੁਭਵ ਕੀਤੀ ਅਤੇ ਆਪਣੇ ਆਪ ਨੂੰ ਰਾਜ ਦੇ ਅਯੋਗ ਸਮਝ ਕੇ ਰਾਜ ਤਿਆਗ ਦਿਤਾ । ਗਦੀ ਉਤੇ ਆਪਣੇ ਪੁਤਰ ਅਨੰਗ ਪਾਲ ਨੂੰ ਬਿਠਾ ਕੇ ਉਹ ਉਸ ਚਿਤਾ ਵਿਚ ਸੜ ਮੋਇਆ ਜੋ ਉਸ ਨੇ ਆਪਣੇ ਹਥ ਨਾਲ ਆਪ ਤਿਆਰ ਕੀਤੀ ।ਉਹ ਅਣਖ ਲਈ ਕੁਰਬਾਨ ਹੋ ਗਿਆ । ਦੂਜਾ ਹਮਲਾ ੧੦੦੪ ਈਸਵੀ ਸੰਨ ੧੦੦੪ ਈਸਵੀ ਵਿਚ ਸੀਸਤਾਨ ਦੀ ਫ਼ੌਜੀ ਮੁਹਿੰਮ ਤੋਂ ਵਾਪਸੀ ਉਪਰ ਮਹਿਮੂਦ ਨੂੰ ਪਤਾਂ ਲਗਾ ਕਿ ਹਿੰਦੁਸਤਾਨ ਨੇ ਪੂਰਾ ਖਰਾਜ ਨਹੀਂ ਦਿਤਾ । ਅਨੰਗ ਪਾਲ ਰਾਜਾ ਲਾਹੌਰ ਨੇ ਤੇ ਆਪਣੀ ਬਾਜ ਦੇ ਦਿਤੀ ਹੈ ਪਰ ਰਾਜਾ ਬਠਿੰਡਾ ਬਿਜੇ ਰਾਏ ਨੇ ਅਪਣਾ ਹਿਸਾ ਰੋਕ ਲਿਆ ਹੈ । ਉਹ ਮੁਸਲਮਾਨਾਂ ਦੇ ਸਖਤ ਵਿਰੁਧ ਹੈ ਅਤੇ ਹਿੰਦੁਸਤਾਨ ਵਿਚ ਮਹਿਮੂਦ ਜਿਹੜੇ ਵੀ ਗਵਰਨਰ ਭੇਜਦਾ ਉਹਨਾਂ ਸਭ ਨੂੰ ਤੰਗ ਕਰਦਾ ਹੈ । ਰਾਜਾ ਬਠਿੰਡਾ ਨਾਲ ਲੜਾਈ ਮਹਿਮੂਦ ਫ਼ੌਜ ਲੈ ਕੇ ਮੁਲਤਾਨ ਦੇ ਰਸਤੇ ਰਾਜ ਦੇ ਇਲਾਕੇ ਵਿਚ ਦਾਖਲ ਹੋਇਆ । ਬਠਿੰਡਾ ਉਦੀਆਂ ਚੀਆਂ ਕੰਧਾਂ ਨਾਲ ਫੜ ਹੋਇਆ ਹੈ ਅਤੇ ਸ਼ਹਿਰ ਦੇ ਇਰਦ ਗਿਰਦ ਚੌੜੀ ਤੇ ਡੂੰਘੀ ਪਾਣੀ ਦੀ ਖਾਈ ਪੁਟੀ ਹੋਈ ਹੈ । ਰਾਜ ਨੇ ਵੀ ਆਪਣੀ ਰਾਜਪੂਤੀ ਫ਼ੌਜ ਨੂੰ ਜੰਗ ਲਈ ਤਿਆਰ ਕਰ ਲਿਆ । ਹਿੰਦੁਸਤਾਨੀਆਂ ਨੇ ਮੁਸਲਮਾਨਾਂ ਉਤੇ ਐਨੇ ਜ਼ੋਰ ਦਾ ਹੱਲਾ ਬੋਲਿਆ ਕਿ ਲਗਾਤਾਰ ਤਿੰਨ ਦਿਨ ਤੀਕ ਮੁਸਲਮਾਨਾਂ ਨੂੰ ਕਈ ਲੜਾਈਆਂ ਵਿਚ ਪਸ਼ਪਾ ਹੋਣਾ ਪਿਆ। ਸਭ ਪਕੀਆਂ ਪੁਜ਼ੀਸ਼ਨਾਂ ਹਿੰਦੂਆਂ ਦੇ ਕਬਜ਼ੇ ਵਿਚ ਸਨ । ਮੁਸਲਮਾਨੀ ਫੌਜਾਂ ਦਾ ਭਾਰੀ ਨੁਕਸਾਨ ਹੋਇਆ ਤੇ ਉਹ ਮੈਦਾਨਿ-ਜੰਗ ਵਿਚੋਂ ਨਸ਼ਣ ਲਈ ਤਿਆਰ ਹੋ ਗਏ । ਅੰਤ ਚੌਥੇ ਦਿਨ ਮਹਿਮੂਦ ਨੇ ਮਕੇ ਵਲ ਮੂੰਹ ਕਰਕੇ ਸਿਜਦਾ ਕੀਤਾ ਅਤੇ ਸਾਰੀ ਫੌਜ ਦੇ ਸਾਹਮਣੇ ਨਿਮਾਜ਼ ਪੜ੍ਹਨ ਮਗਰੋਂ ਜ਼ੋਰ ਦਾ ਨਾਹਰਾ ਲਾਇਆ ਕਿ ਪੈਗੰਬਰ (ਹਜ਼ਰਤ ਮੁਹੰਮਦ ਸਾਹਿਬ) ਨੇ ਉਸ ਨੂੰ ਫਤਹ ਦਿਤੀ ਹੈ । ਇਹ ਕਹਿ ਓਸ ਨੇ ਆਪ ਵਡਾ ਹਮਲਾ ਸ਼ੁਰੂ ਕਰ ਦਿਤਾ। ਭਿਆਨਕ ਹਮਲਾ ਉਸ ਦੇ ਸਿਪਾਹੀਆਂ ਨੇ ਉਚੇ ਉਚ ਨਾਹਰਿਆਂ ਨਾਲ ਆਕਾਸ਼ ਫਰਿਸ਼ਤੇ ਨੇ ਉਸ ਦਾ ਨਾਮ ਆਨੰਦ ਪਾਲ ਲਿਖਿਆ ਹੈ ਪਰ ਰਾਜਪੂਤਾਨਾ ਕਨੀਕਲ ਅਤੇ ਪੁਰਾਨਾਂ ਵਿਚ ਉਸ ਦਾ ਨਾਮ ਅਨੰਗ ਪਾਲ ਹੀ ਦਰਜ ਹੈ। ਗੂੰਜਾ ਦਿਤਾ ਅਤੇ ਮੁਸਲਮਾਨੀ ਫ਼ੌਜ ਐਨੇ ਜੋਸ਼ ਨਾਲ ਅਗਾਂਹ ਵਧੀ ਕਿ ਵਿਰੋਧੀ ਦਲਾਂ ਨੂੰ ਸ਼ਹਿਰ ਦੇ ਦਰਵਾਜ਼ੇ ਤੀਕ ਧਕ ਕੇ ਲੈ ਗਈ। ਅਗਲੀ ਸਵੇਰ ਨੂੰ ਬਠਿੰਡੇ ਦੇ ਕਿਲ੍ਹੇ, ਦਾ ਘੇਰਾ ਘਤ ਲਿਆ । ਥੋੜੇ ਦਿਨਾਂ ਵਿਚ ਹੀ ਕਿਲੇ ਦੇ ਬਾਹਰਲੀ ਖਾਈ ਸਬ ਪੂਰ ਦਿੱਤੀ। ਬਾਜੀ ਰਾਉ ਨੇ ਡਿਠਾ ਕਿ ਉਹ ਆਪਣੀ ਪੁਜ਼ੀਸ਼ਨ ਕਾਇਮ ਨਹੀਂ ਰਖ ਸਕਦਾ। ਉਸ ਨੇ ਕਿਲ੍ਹਾ ਛਡ ਦਿਤਾ । ਕਿਲੇ ਵਿਚ ਥੋੜੀ ਜਿਹੀ ਫ਼ੌਜ ਦਾ ਇਕ ਦਸਤਾ ਰੱਖਿਆ ਲਈ ਛਡ ਕੇ ਉਹ ਬਾਕੀ ਫੌਜ ਨਾਲ ਸਿੰਧ ਦੇ ਕਿਨਾਰਿਆਂ ਉਤੇ ਜੰਗਲ ਵਿਚ ਜਾ ਛੁਪਿਆ। ਮਹਿਮੂਦ ਦੀ ਫ਼ੌਜ ਦੇ ਇਕ ਦਸਤੇ ਨੇ ਉਸਦਾ ਜੰਗਲ ਵਿਚ ਵੀ ਪਿੱਛਾ ਕੀਤਾ ਅਤੇ ਉਸ ਦੀ ਬੁਰੀ ਗਤ ਬਣਾਈ। ਇਸ ਬਿਪਤਾ ਵਿਚ ਉਸ ਦੇ ਨਿਕਟ ਵਰਤੀ ਮਿੱਤਰ ਵੀ ਉਹਦਾ ਸਾਥ ਛਡ ਗਏ। ਰਾਜੇ ਦਾ ਆਤਮ ਘਾਤ ਇਹੋ ਜਿਹੀ ਪਰੇਸ਼ਾਨੀ ਦੀ ਹਾਲਤ ਵਿਚ ਉਸਦਾ ਫੜੇ ਜਾਣਾ ਅਵੱਸ਼ ਸੀ। ਇਹ ਦਸ਼ਾ ਵੇਖ ਕੇ ਉਸ ਨੇ ਆਪਣੀ ਤਲਵਾਰ ਨਾਲ ਹੀ ਆਪਣਾ ਗਲਾ ਕਟ ਲਿਆ। ਉਸ ਦੇ ਉਹਨਾਂ ਪਿਛਲਗਾਂ ਨੇ ਜਿਨ੍ਹਾਂ ਨੇ ਆਪਣੇ ਮਾਲਕ ਦੀ ਮੌਤ ਦਾ ਬਦਲਾ ਲੈਣਾ ਚਾਹਿਆ ਉਹਨਾਂ ਵਿਚੋਂ ਬਹੁਤ ਸਾਰੇ ਤਲਵਾਰ ਦੇ ਘਾਟ ਉਤਾਰੇ ਗਏ । ਵੈਰੀ ਨੇ ਬਠਿੰਡੇ ਦੇ ਗੜ੍ਹ ਉਤੇ ਹਲਾ ਬੋਲ ਕੇ ਉਸ ਨੂੰ ਫਤਹ ਕਰ ਲਿਆ ੨੯੦ ਹਾਥੀ ਬਹੁਤ ਸਾਰੀ ਗਿਣਤੀ ਵਿਚ ਕੈਦੀ (ਦਾਸ) ਅਤੇ ਬੇਓੜਕ ਲੁੱਟ ਦਾ ਮਾਲ ਮਹਿਮੂਦ ਦੇ ਹਥ ਲਗਾ । ਇਸ ਤਰ੍ਹਾਂ ਉਹ ਜਿਤ ਦੇ ਢੋਲ ਵਜਾਉਂਦਾ ਹੋਇਆ ਗਜ਼ਨੀ ਨੂੰ ਵਾਪਸ ਮੁੜਿਆ । ਤੀਜਾ ਹਮਲਾ ਮੁਲਤਾਨ ਦੇ ਪਹਿਲੇ ਮੁਸਲਮਾਨ ਹੁਕਮਰਾਨ ਸ਼ੇਖ ਹਮੀਦ ਸਾਦੀ ਨੇ ਅਮੀਰ ਸਬਕਤਗੀਨ ਦੀ ਤਾਬੇਦਾਰੀ ਕਬੂਲ ਕੀਤੀ ਅਤੇ ਆਪਣਾ ਖਰਾਜ ਉਸ ਨੂੰ ਭਰਿਆ । ਉਸਦੇ ਮਗਰੋਂ ਉਹਦੇ ਪੋਤੇ ਅਬੁਲ ਫਤਹ ਦਾਊਦ ਨੇ ਜੋ ਸਰਦਾ ਪੁਤਰ ਸੀ, ਗਜ਼ਨੀ ਦੇ ਸੁਲਤਾਨ ਬਾਜ਼ਗੁਜ਼ਾਰ ਹੋਣਾ ਪਰਵਾਨ ਕੀਤਾ । ਪਰ ਉਸ ਨੇ ਸੰਨ ੧੫੦੦ ਈਸਵੀ ਵਿਚ ਲਾਹੌਰ ਦੇ ਅਨੰਗ ਪਾਲ ਨਾਲ ਮਿਲ ਕੇ ਗਜ਼ਨੀ ਨਾਲੋਂ ਸੰਬੰਧ ਤੋੜ ਲਿਆ । ਹੁਣ ਮਹਿਮੂਦ ਨੇ ਮੁਲਤਾਨ ਨੂੰ ਮੁੜ ਫਤਹ ਕਰਨ ਦੀ ਤਿਆਰੀ ਕੀਤੀ ਅਤੇ ਬਹਾਰ ਰੁੱਤ ਵਿਚ ਬੜੀ ਵਡੀ ਫੌਜ ਲੈ ਕੇ ਮੁਲਤਾਨ ਉਪਰ ਚੜਾਈ ਕਰ ਦਿਤੀ । ਪਿਸ਼ਾਵਰ ਦੀਆਂ ਪਹਾੜੀਆਂ ਵਿਚ ਉਸ ਦੀਆਂ ਅਨੰਗ ਪਾਲ ਦੀਆਂ ਫੌਜਾਂ ਨਾਲ ਕਈ ਝੜਪਾਂ ਹੋਈਆਂ ।ਇਹਨਾਂ ਛੋਟੀਆਂ ਛੋਟੀਆਂ ਲੜਾਈਆਂ ਵਿਚ ਅਨੰ ਪਾਲ ਦੀਆਂ ਫੌਜਾਂ ਨੂੰ ਹਾਰ ਹੋਈ। ਗਜ਼ਨੀ ਦੀ ਫੌਜ ਨੇ ਹਾਰੀ ਹੋਈ ਫੌਜ ਦਾ ਪਿਛਾ ਸੋਡਰੇ() ਤੀਕ ਕੀਤਾ ਜੋ ਦਰਿਆ ਚਨਾਬ ਦੇ ਕੰਢੇ ਉਤੇ ਸੀ । ਮੁਲਤਾਨ ਦੀ ਜਿਤ ਅਨੰਗ ਪਾਲ ਆਪਣੀ ਰਾਜਧਾਨੀ ਛਡ ਕੇ ਕਸ਼ਮੀਰ ਨੂੰ ਦੌੜ ਗਿਆ । ਮਹਿਮੂਦ ਨੇ ਇਥੋਂ ਬਠਿੰਡੇ ਦੇ ਰਸਤੇ ਮੁਲਤਾਨ ਵਲ ਕੂਚ ਬੋਲਿਆ । ਉਸ ਨੇ ਮੁਲਤਾਨ ਪੁਜ ਕੇ ਕਿਲੇ ਦਾ ਘੇਰਾਂ ਘਤ ਲਿਆ, ਜੋ ਸਤ ਦਿਨ ਤੀਕ ਜਾਰੀ ਰਿਹਾ । ਅੰਤ ਦਾਊਦ ਨੂੰ ਈਨ ਮੰਨਣੀ ਪਈ ੨੦ ਹਜ਼ਾਰ ਸੋਨੇ ਦੇ ਦਰਮ ਸਾਲਾਨਾ ਖਰਾਜ ਮੰਨਣ ਤੇ ਮਹਿਮੂਦ ਨੇ ਉਸ ਨੂੰ ਮਾਫ ਕਰ ਦਿਤਾ । ਮਹਿਮੂਦ ਸ਼ਾਇਦ ਵਧੇਰੇ ਚਿਰ ਤੀਕ ਹਿੰਦੁਸਤਾਨ ()ਇਹ ਅਸਥਾਨ ਵਰਤਮਾਨ ਵਜ਼ੀਰਾ ਬਾਦ ਹੈ ਜੋ ਦਰਿਆ ਚਨਾਬ ਦੇ ਖਬੇ ਕਿਨਾਰੇ ਉਤੇ ਵਾਕਿਆ ਹੈ । + Sri Satguru Jagjit Singh Ji eLibrary Namdhari Elibrary@gmail.com