1 ਉਹਨਾਂ ਦੀ ਹੁਣ ਇਕ ਇਟ ਵੀ ਨਜ਼ਰ ਨਹੀਂ ਆਉਂਦੀ ਪਰ ਉਸਦੀ ਧਤਾ ਦੀ ਯਾਦਗਾਰ ਸਦੀਆਂ ਮਗਰੋਂ ਵੀ ਬਰਾਬਰ ਕਾਇਮ ਹੈ ਤੇ ਉਸ ਦੀ ਵਡਿਆਈ ਦੀ ਸਥਾਈ ਯਾਦਗਾਰ ਹੈ । ਸੁਲਤਾਨ ਮਹਿਮੂਦ ਗਜ਼ਨਵੀਂ] ਸਬਕਤਗੀਨ ਦੇ ਮਰਨ ਪਿਛੋਂ ਉਸਦਾ ਸਭ ਤੋਂ ਵਡਾ ਲੜਕਾ ਮਹਿਮੂਦ ਨਿਸ਼ਾਪੁਰ ਵਿਚ ਸੀ । ਦੂਜਾ ਪੁਤਰ ਇਸਮਾਈਲ ਆਖਰੀ ਸਮੇਂ ਆਪਣੇ ਪਿਤਾ ਪਾਸ ਹੋਣ ਕਰਕੇ ਪਿਤਾ ਤੋਂ ਆਪਣੀ ਗਦੀ ਨਸ਼ੀਨ ਦੀ ਪਰਵਾਨਗੀ ਲੈਣ ਵਿਚ ਸਫਲ ਹੋਗਿਆ। ਉਸ ਦੇ ਪਿਤਾ ਦੇ ਮਰਨ ਪਿਛੋਂ ਬਲਖ਼ ਵਿਚ ਉਸੇ ਨੂੰ ਰਾਜ-ਤਿਲਕ ਦਿਤਾ ਗਿਆ । ਮਹਿਮੂਦ ਤੇ ਇਸਮਾਈਲ ਵਿਚਾਲੇ ਤਾਜ ਲਈ ਲੜਾਈ ਦੂਜੇ ਪਾਸੇ ਮਹਿਮੂਦ ਨੇ ਤਾਜ ਤਖਤ ਉਤੇ ਆਪਣਾ ਹਕ ਜਤਾਇਆ ਉਸ ਨੇ ਇਹ ਵੀ ਐਲਾਨ ਕੀਤਾ ਕਿ ਉਹ ਬਲਖ਼ ਤੇ ਖੁਰਾਸਾਨ ਵਿਚ ਆਪਣੇ ਛੋਟੇ ਭਾਈ ਦੀ ਖੁਦ ਮੁਖਤਾਰੀ ਪਰਵਾਨ ਕਰ ਲਏਗਾ ਜੇ ਉਹ ਬਾਕੀ ਇਲਾਕੇ ' ਤੋਂ ਆਪਣਾ ਦਾਅਵਾ ਛਡ ਦੇਵੇ, ਪਰ ਇਸਮਾਈਲ ਨੇ ਇਹ ਪੇਸ਼ਕਸ਼ ਪਰਵਾਨ ਨਾ ਕੀਤੀ। ਇਸ ਤੇ ਮਹਿਮੂਦ ਨ ਇਸਮਾਈਲ ਉਪਰ ਚੜ੍ਹਾਈ ਕਰ ਦਿਤੀ । ਉਸ ਨੂੰ ਆਪਣੇ ਚਾਚੇ ਬੋਘਰਡ ਅਤੇ ਆਪਣੇ ਛੋਟੇ ਭਾਈ ਅਮੀਰ ਨਸੀਰ ਉਦੀਨ ਯੂਸਫ ਦੀ ਹਮਾਇਤ ਪ੍ਰਾਪਤ ਸੀ । ਇਸਮਾਈਲ ਦੀ ਫੌਜ ਨਾਲ ਹਾਥੀਆਂ ਦੀ ਕਤਾਰ ਵੀ ਸੀ । ਦੋਵਾਂ ਫੌਜਾਂ ਵਿਚਾਲੇ ਗਜ਼ਨੀ ਦੇ ਨੇੜੇ ਸਖਤ ਲੜਾਈ ਹੋਈ । ਇਸਮਾਈਲ ਦੀ ਹਾਰ ਇਸ ਘਮਸ਼ਾਨ ਵਿਚ ਇਸਮਾਈਲ ਨੂੰ ਹਾਰ ਹੋਈ। ਉਸ ਨੇ ਕਿਲ੍ਹੇ ਤੇ ਖਜ਼ਾਨੇ ਦੀਆਂ ਚਾਬੀਆਂ ਆਪਣ ਭਰਾ ਦੇ ਹਵਾਲੇ ਕਰ ਦਿਤੀਆਂ ਇਸ ਦੇ ਬਦਲੇ ਮਹਿਮੂਦ ਨੇ ਉਸ ਨੂੰ ਬਾਕੀ ਦਾ ਸਾਰਾ ਜੀਵਨ ਸੁਖੀ ਰਖਿਆ । ਮਹਿਮੂਦ ਗਜ਼ਨੀ ਦੇ ਤਖਤ ਉਤੇ ਮਹਿਮੂਦ ਭਰ ਜਵਾਨੀ ਸਮੇਂ ਪੂਰੇ ੩੦ ਸਾਲ ਦੀ ਉਮਰ ਵਿਚ ਤਖ਼ਤ ਉਤੇ ਬੈਠਾ । ਆਪਣੇ ਬਾਪ ਦੀਆਂ ਸਭ ਫੌਜੀ ਮੁਹਿੰਮਾਂ ਵਿਚ ਸ਼ਾਮਲ ਰਹਿਣ ਅਤੇ ਸੁਤੰਤਰ ਤੌਰ ਉਤੇ ਮੁਹਿੰਮਾਂ ਦੀ ਕਮਾਨ ਕਰ ਕੇ ਉਸ ਨੇ ਜੰਗ ਦੇ ਹੁਨਰ ਵਿਚ ਚੋਖਾ ਅਨੁਭਵ ਪਰਾਪਤ ਕਰ ਲਿਆ ਸੀ । ਜਿਥੋਂ ਤੀਕ ਅਮਨ ਤੇ ਹੁਨਰ ਦਾ ਸੰਬੰਧ ਹੈ ਉਸ ਵਿਚ ਬਾਦਸ਼ਾਹ ਹੋਣ ਦੇ ਸਾਰੇ ਗੁਣ ਸਨ। ਰਾਜ ਗਦੀ ਉਤ ਬੈਠਣ ਮਗਰੋਂ ਉਸ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਸਮਾਨੀ ਦੇ ਸ਼ਾਹੀ ਪਰਵਾਰ ਨਾਲ ਵਫਾਦਾਰੀ ਜਤੌਣ ਲਈ ਬੁਖਾਰਾ ਦੇ ਦਰਬਾਰ ਵਿਚ ਆਪਣਾ ਰਾਜ ਦੂਤ ਭੇਜਿਆ । ਆਪਣੀ ਸੁਤੰਰਤਾ ਦਾ ਐਲਾਨ ਉਸ ਦੇ ਥੋੜੀ ਦੇਰ ਮਗਰੋਂ ਹੀ ਉਸ ਨੇ ਇਸ ਵਫਾਦਾਰੀ ਨੂੰ ਗਲੋਂ ਲਾਹ ਸੁੱਟਿਆ ਅਤੇ ੯੯੯ ਈਸਵੀ ਵਿਚ ਆਪਣੀ ਸੁਤੰਤਰਤਾ {}ਮਹਿਮੂਦ ਦਾ ਉਪਨਾਮ ‘ਬੂਤ ਸ਼ਿਕਨ' ਅਰਥਾਤ ਮੂਰਤੀ ਨਾਸ਼ਕ ਸੀ । ਉਸਦਾ ਖਤਾਬ ਸੀ ਅਮੀਨ ਉਲਮਿਲਤ (ਮਜ਼੍ਹਬ ਦਾ ਰਾਖਾ) ਅਤੇ ਯਮੀਨ ਉ ਦੌਲਤ (ਰਾਜ ਦੀ ਸਜੀ ਬਾਂਹ) (੧੦੯) ਦਾ ਐਲਾਨ ਕਰ ਦਿਤਾ । ਫੇਰ ਉਸ ਨੇ ਬਲਖ ਤੋ ਖੁਰਾਸਾਨ ਦੇ ਸੂਬਿਆਂ ਵਿਚ ਅਮਨ ਕਾਇਮ ਕਰਨ ਵਲ ਧਿਆਨ ਦਿਤਾ ਖਲੀਫਾ ਬਗਦਾਦ ਵਲੋਂ ਖਤਾਬ ਤੇ ਖਿਲਅਤ ਉਸ ਦੀ ਧੀ ਬਗਦਾਦ ਦੇ ਦਰਬਾਰ ਵਿਚ ਵੀ ਪਹੁੰਚੀ । ਅਬਾਸੀਆ ਖਾਨਦਾਨ ਦੇ ਖਲੀਫਾ ਅਲਕਾਦਰ ਬਿਲਾਹ ਨੇ ਉਸ ਨੂੰ ਵਡਮੁਲਾ ਖਿਲਅਤ ਭੇਟਾ ਕਰਨ ਦੇ ਨਾਲ ਹੀ ਉਸ ਨੂੰ ‘ਅਮੀਨ- ਉਲ ਮਿਲੋਤ ਤੇ ‘ਯਮੀਨ-ਉਲ ਦੌਲਤ’ ਦੇ ਖਿਤਾਬ (ਉਪਾਧੀ) ਨਾਲ ਨਿਵਾਜਿਆ। ਸੁਲਤਾਨ ਹੋਣ ਦਾ ਐਲਾਨ ਹੁਣ ਉਸ ਸੁਲਤਾਨ ਹੋਣ ਦਾ ਐਲਾਨ ਵੀ ਕਰ ਦਿਤਾ। ਸਾਮਾਨੀ ਪਰਿਵਾਰ ਉਤੇ ਜਬਰੀ ਕਬਜ਼ਾ ਕਰਨ ਵਾਲੇ ਸ਼ਹਿਨਸ਼ਾਹ ਬੁਖਾਰਾ ਅਲਿ ਕਹਾਨ ਨੇ ਆਪਣੀ ਸ਼ਾਹਜ਼ਾਦੀ ਦਾ ਨਿਕਾਹ ਵੀ ਉਸ ਨਾਲ ਕਰ ਇਤਾ ਆਪਣੀਆਂ ਪੂਰਬੀ ਹਦਾਂ ਵਲ ਦੇ ਦੇਸ਼ਾਂ ਦੀ ਦੌਲਤਵੰਦੀ ਤੇ ਸ਼ਾਨ ਸ਼ੌਕਤ ਦੀਆਂ ਕਥਾਵਾਂ ਮਹਿਮੂਦ ਮੁਦਤ ਤੋਂ ਸੁਣਦਾ ਰਿਹਾ ਸੀ । ਉਸ ਨੇ ਇਹ ਪ੍ਰਣ ਧਾਰਿਆ ਕਿ ਜੇ ਉਹ ਦੇ ਦੇਸ਼ ਵਿਚ ਅਮਨ ਰਿਹਾ ਤਦ ਉਹ ਹਿੰਦੁਸਤਾਨ ਦ ਬੁਤ ਪੂਜਕਾਂ ਦੇ ਵਿਰੁਧ ਜਹਾਦ ਖੜਾ ਕਰਗਾ ਅਤੇ ਉਸ ਦੇਸ਼ ਵਿਚੋਂ ਬੁਤ ਪੂਜਾ ਦਾ ਖੁਰਾ ਖੋਜ ਮਿਟਾ ਦੇਵੇਗਾ । ਇਸ ਦੀ ਥਾਂ ਇਕ ਰਬ ਦੀ ਪੂਜਾ ਨੂੰ ਜਾਰੀ ਕਰੇਗਾ। ਇਸਲਾਮ ਦੇ ਪ੍ਰਚਾਰ ਲਈ ਜੋਸ਼ ਦਰਿਆ ਸਿੰਧ ਦੇ ਕੰਢਿਆਂ ਉਪਰਲੇ ਹਿੰਦ ਦੇ ਉਹਨਾਂ ਇਲਾਕਿਆਂ ਤੋਂ ਜਿਹੜੇ ਉਸ ਦੀ ਸਰਹਦ ਨਾਲ ਲਗਦੇ ਸਨ ਮਹਿਮੂਦ ਪਹਿਲੇ ਹੀ ਵਾਕਫ ਸੀ । ਉਸ ਦੇ ਅੰਦਰ ਹੀ ਇਸਲਾਮ ਦੇ ਪ੍ਚਾਰ ਦਾ ਬੇਪਨਾਹ ਜੋਸ਼ ਤੇ ਆਪਣੇ ਫੌਜੀ ਜਵਾਨਾਂ ਦੀ ਸੂਰਬੀਰਤਾ ਉਪਰ ਉਸ ਨੂੰ ਪੂਰਾ ਪੂਰਾ ਭਰੋਸਾ ਸੀ । ਉਹਨਾਂ ਦੋਹਾਂ ਦੇ ਸਦਕੇ ਹੀ ਉਸ ਨੇ ਹਿੰਦੁਸਤਾਨ ਉਪਰ ਹੀ ਚੜ੍ਹਾਈ ਕਰਨ ਦਾ ਨਿਸ਼ਚਾ ਧਾਰਿਆ । ਮਹਿਮੂਦ ਦਾ ਪਹਿਲਾ ਹਮਲਾ ੧੦੦੧ ਈਸਵੀ ਆਪਣੇ ਦਰਿੜ ਇਰਾਦੇ ਦੀ ਪੂਰਨਤਾ ਲਈ ਉਸ ਨੇ ਸੰਨ ੧੭੦੧ ਈਸਵੀ ਦੇ ਅਗਸਤ ਮਹੀਨੇ ਵਿਚ ਉਸ ਨੇ ਗਜ਼ਨੀ ਤੋਂ ਪਿਸ਼ਾਵਰ ਵਲ ਕੂਚ ਬੋਲਿਆ । ਉਸ ਦੀ ਕਮਾਨ ਹੇਠ ੧੦ ਹਜ਼ਾਰ ਘੋੜ ਸਵਾਰ ਜਹਾਦੀ ਨ । ਜੈ ਪਾਲ ਰਾਜਾ ਲਾਹੌਰ ਨਾਲ ਜੰਗ ਮਹਿਮੂਦ ਦੇ ਟਾਕਰੇ ਲਈ ਜੈਪਾਲ ਰਾਜਾ ਲਾਹੌਰ ਮੈਦਾਨ ਵਿਚ ਨਿਕਲਿਆ। ਉਸ ਦੇ ਪਾਸ ੧੨ ਹਜ਼ਾਰ ਘੋੜ ਸਵਾਰ ਤੇ ੩੦ ਹਜ਼ਾਰ ਪੈਦਲ ਫ਼ੌਜ ਸੀ। ੩੦੦ ਹਾਥੀ ਵੀ ਸਨ । ਦੋਹਾਂ ਧਿਰਾਂ ਵਿਚਾਲੇ ਬੜਾ ਘਮਸਾਨ ਮਚਿਆ । ਹਿੰਦੂ ਫ਼ੌਜਾਂ ਜਾਨ ਤੋੜ ਕੇ ਲੜੀਆਂ ਪਰ ਅੰਤ ਵਿਚ ਉਹ ਮਹਿਮੂਦ ਦੀਆਂ ਜ਼ਬਤ ਵਾਲੀਆਂ ਸਵਾਰ ਫ਼ੌਜਾਂ ਅਗੇ ਨਾ ਟਿਕ ਸਕੀਆਂ । ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਦੀ ਹਾਰ ਹੋਈ । ਮਹਿਮੂਦ ਦੀ ਜਿੱਤ ਇਸ ਜੰਗ ਵਿਚ ਹਿੰਦੂਆਂ ਦੀ ਪੰਜ ਹਜ਼ਾਰ ਫ਼ੌਜ ਮਾਰੀ ਗਈ । Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/103
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ