ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/102

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸਾਰੀ ਰਕਮ ਨਹੀਂ ਸੀ ਤਾਰ ਸਕਦਾ ਇਸ ਲਈ ਮੋਹਤਬਿਰ ਆਦਮੀ

ਉਹਦੇ ਨਾਲ ਲਾਹੌਰ ਭੇਜੇ ਗਏ ਤਾਂ ਜੁ ਬਾਕੀ ਰਕਮ ਵਸੂਲ ਕਰ ਲਿਆਵਨ। ਇਸ ਸਮੇਂ ਵਿਚਕਾਰ ਕਈ ਪਤਵੰਤੇ ਬਰਗਮਾਲ ਵਜੋਂ ਸਬਕਤਗੀਨ ਦੇ ਪਾਸ ਰਖੇ ਗਏ। ਪਰ ਆਪਣੀ ਰਾਜਧਾਨੀ ਲਾਹੌਰ ਵਿਚ ਪਹੁੰਚ ਕੇ ਤੇ ਆਪਣੇ ਆਪ ਨੂੰ ਸੁਰਖਿਅਤ ਪਾਕੇ, ਬ੍ਰਹਮਣ ਸਲਾਹਕਾਰਾਂ ਦੀ ਸਲਾਹ ਨਾਲ ਰਾਜੇ ਨੇ ਸੰਧੀ ਦੀ ਉਲੰਘਣਾ ਕਰਕੇ, ਮੁਸਲਮਾਨ ਅਫਸਰਾਂ ਨੂੰ ਕੈਦ ਕਰ ਲਿਆ। ਇਸ ਸਮੇਂ ਤੀਕ ਸਬੂਕਤਗੀਨ ਗਜ਼ਨੀ ਪਹੁੰਚ ਚੁਕਾ ਸੀ। ਉਹ ਇਹ ਖਬਰ ਸੁਣਕੇ ਹੱਕਾ ਬੱਕਾ ਰਹਿ ਗਿਆ। ਉਸੇ ਵਲੋਂ ਇਕ ਬਹੁਤ ਵਡੀ ਫ਼ੌਜ ਲੈ ਕੇ ਮੁੜਦੀ ਪੈਰੀਂ ਲਘਮਾਨ ਬਲ ਕੂਚ ਕਰ ਦਿਤਾ ਤਾਂ ਜੋ ਹਿੰਦੂ ਰਾਜੇ ਪਾਸੋਂ ਇਸ ਅਪਮਾਨ ਦਾ ਬਦਲਾ ਲਏ।

ਹਿੰਦੂ ਰਾਜਿਆਂ ਦਾ ਸਾਂਝਾ ਫਰੰਟ

ਜੈਪਾਲ ਨੇ ਵੀ ਆਉਣ ਵਾਲੇ ਝਖੜ ਦਾ ਟਾਕਰਾ ਕਰਨਾ ਲਈ ਪੂਰੀ ਤਰ੍ਹਾਂ ਤਿਆਰੀ ਕਰ ਲਈ। ਉਸ ਨੇ ਦਿਲੀ, ਅਜਮੇਰ, ਕਾਲਿੰਜਰ ਅਤੇ ਕਨੌਜ ਦੇ ਰਾਜਿਆਂ ਨੂੰ ਆਪਣੇ ਨਾਲ ਮਿਲਾ ਲਿਆ। ਇਸ ਪਰਕਾਰ ਸਾਰਿਆਂ ਦੀ ਸਾਂਝੀ ਫੌਜ ਜਿਸ ਵਿਚ ੧੦ ਹਜ਼ਾਰ ਘੁੜ ਸਵਾਰ ਤੇ ਚੋਣਵੇਂ ਸੂਰਬੀਰ ਲੜਾਕੇ ਪੈਦਲ ਸਿਪਾਹੀ ਸਨ, ਲਘੁਮਾਨ ਦੀਆਂ ਹਦਾਂ ਵਿਚ ਇਕਤਰ ਹੋਈ ਤਾਂ ਜੋ ਮੁਸਲਮਾਨ ਹਮਲਾਆਵਰਾਂ ਨੂੰ ਉਥੇ ਹੀ ਪਿਛਾਂਹ ਧਕੇਲ ਦਿਤਾ ਜਾਏ। ਸਬਕਤਗੀਨ ਨੇ ਇਕ ਪਹਾੜੀ ਉਤੇ ਚੜ੍ਹਕੇ ਹਿੰਦੀ ਫ਼ੌਜਾਂ ਦੀ ਵਸ਼ਾਲਤਾ ਦਾ ਇੰਦਾਜ਼ਾ ਲਾਇਆ ਜੋ ਅਥਾਹ ਸਾਗਰ ਵਾਂਗ ਠਾਠਾਂ ਮਾਰ ਰਿਹਾ ਸੀ। ਉਸ ਨੇ ਆਪਣੇ ਸਰਦਾਰਾਂ ਨੂੰ ਜਿੱਤ ਦਾ ਭਰੋਸਾ ਦਵਾ ਕੇ ਉਹਨਾਂ ਦਾ ਹੌਂਸਲਾ ਵਧਾਇਆ ਅਤੇ ਉਹਨਾਂ ਦੀ ਸੂਰਮਤਾਈ ਨੂੰ ਟੁੰਬ ਕੇ ਹਰ ਇਕ ਨੂੰ ਫੌਜੀ ਦਸਤੇ ਦੀ ਕਮਾਨ ਸਪੁਰਦ ਕੀਤੀ। ਉਸ ਨੇ ਆਪਣੀ ਫੌਜ ਦੇ ਪੰਜ ਪੰਜ ਸੌ ਦੇ ਸਕਵਾਡਰਨ ਬਣਾਏ।

ਸਬਕਤਗੀਨ ਦੀ ਚਤੁਰਾਈ ਭਰੀ ਨਕਲ ਹਰਕਤ

ਸਬਕਤਗੀਨ ਨੇ ਆਪਣੇ ਕਮਾਂਡਰਾਂ ਨੂੰ ਹੁਕਮ ਦਿਤਾ ਕਿ ਉਹ ਹਿੰਦੂ ਫੌਜ ਦੇ ਕਮਜ਼ੋਰ ਪੱਖ ਉਤ ਤਾਬੜ ਤੋੜ ਹਮਲੇ ਕੀਤੇ ਜਾਣ ਇਸ ਨੁਮਾਇਸ਼ ਤੋਂ ਇਹ ਗੱਲ ਪ੍ਰਗਟ ਹੁੰਦੀ ਸੀ ਕਿ ਥੱਕੀ ਹੋਈ ਹਿੰਦੂ ਘੁੜ ਸਵਾਰ ਫੌਜ ਵਿਰੁਧ ਤਾਜ਼ਾਂ ਦਮ ਫੌਜਾਂ ਅਗੇ ਵਧ ਰਹੀਆਂ ਹਨ। ਹਿੰਦੂ ਫੌਜਾਂ ਦੀ ਸਫਬੰਦੀ ਟੁੱਟ ਗਈ ਜਿਸ ਨਾਲ ਉਹਨਾਂ ਵਿਚਾਲੇ ਅਫਰਾ ਤਫਰੀ ਤੇ ਖਿਡਾਰ ਪੈਦਾ ਹੋ ਗਿਆ।

ਉਸ ਦੀ ਫਤਹ

ਇਸ ਬੇਤਰਤੀਬੀ ਤੇ ਖਿੰਡਾਰ ਤੋਂ ਲਾਭ ਉਠਾ ਕੇ ਸਬਕਤਗੀਨ ਨੇ ਵਡੇ ਹਮਲੇ ਦਾ ਹੁਕਮ ਦੇ ਦਿਤਾ। ਇਸ ਤਰ੍ਹਾਂ ਹਰ ਥਾਂ ਤੋਂ ਹਿੰਦੂਆਂ ਦੇ ਪੈਰ ਉਖੜ ਗਏ ਤੇ ਉਹ ਨਸ ਉਠ। ਮੁਸਲਮਾਨਾਂ ਦੀਆਂ ਵਿਜਈ ਫੌਜਾਂ ਨੇ ਹਿੰਦੂਆਂ ਦਾ ਨੀਲਾਬ ਦੇ ਕਿਨਾਰਿਆਂ ਤੀਕ ਪਿੱਛਾ ਕਦਾ। ਵਿਜਈ ਸਬਕਤਗੀਨ ਨੇ ਸਿੰਧ ਦੇ ਪਛਮੀ ਦੇਸਾਂ ਉਤੇ ਤਾਵਾਨ ਪਾਇਆ।

ਗਜ਼ਨੀ ਨੂੰ ਵਾਪਸੀ

ਉਸ ਨੇ ਪਿਸ਼ਾਵਰ ਤੇ ਲਘਮਾਨ ਨੂੰ ਆਪਣੇ ਰਾਜ ਦੀ ਪੂਰਬੀ ਹਦ ਨਿਯਤ ਕਰਕੇ ਆਪਣੇ ਇਕ ਅਫਸਰ ਨੂੰ ਇਕ ਹਜ਼ਾਰ ਘੋੜ ਸਵਾਰ ਦੇ ਕੇ ਆਪਣੇ ਜਿਤੇ ਹੋਏ ਇਲਾਕੇ ਦਾ ਗਵਰਨਰ ਥਾਪਿਆ ਅਤੇ ਆਪ ਗ਼ਜ਼ਨੀ ਨੂੰ ਵਾਪਸ ਮੁੜ ਗਿਆ।

ਉਸ ਦੀ ਮੌਤ ੯੯੭ ਈਸਵੀ

ਆਪਣੇ ਬਾਕੀ ਜੀਵਨ ਵਿਚ ਸਬੂਕਤਗੀਨ ਆਪਣੇ ਰਾਜ ਦੇ ਉਤਰ ਪੱਛਮ ਵਲ ਫੌਜੀ ਮੁਹਿਮਾਂ ਵਿਚ ਰੁੱਝਾ ਰਿਹਾ। ਅਗਸਤ ੯੯੭ ਈਸਵੀ ਨੂੰ ਆਪਣੀ ਆਯੂ ਦੇ ੫੬ਵੇਂ ਸਾਲ ਵਿਚ ੨੦ ਸਾਲ ਰਾਜ ਕਰਨ ਮਗਰੋਂ ਬਲਖ਼ ਦੇ ਨੇੜੇ ਤਾਮਜ਼ ਦੇ ਅਸਥਾਨ ਉਪਰ ਮਰ ਗਿਆ। ਉਸ ਦੀ ਲਾਸ਼ ਗਜ਼ਨੀ ਵਿਚ ਲਿਜਾ ਕੇ ਦਫਨਾਈ ਗਈ।

ਉਸ ਦਾ ਚਲਨ

ਸਬਕਤਗੀਨ ਇਕ ਐਸਾ ਬਾਦਸ਼ਾਹ ਸੀ ਜਿਸ ਵਿਚ ਅਸਾਧਾਰਨ ਵਰਿਆਮਗੀਅ ਅਕਲਵੰਦੀ ਤੋਂ ਛੁਟ ਇਨਸਾਫ ਤੇ ਨਰਮੀ ਦਾ ਮਾਦਾ ਵੀ ਕਾਫੀ ਸੀ। ਉਸ ਦਾ ਵਜ਼ੀਰ ਅਲਅਬਾਸ ਫਜ਼ਲ ਰਾਜ ਪ੍ਰਬੰਧ ਦੇ ਤੇ ਆਪਣੀ ਅਕਲਵੰਦੀ ਲਈ ਬੜਾ ਪ੍ਰਸਿਧ ਸੀ।

ਦੰਦ ਕਥਾਵਾਂ

ਸਬੂਕਤਗੀਨ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਇਕ ਦਿਨ ਬਾਹਰ ਸ਼ਿਕਾਰ ਖੇਡ ਰਿਹਾ ਸੀ ਕਿ ਉਸ ਨੇ ਜੰਗਲ ਵਿਚ ਇਕ ਹਿਰਨੀ ਅਤੇ ਉਸ ਦਾ ਛੋਟਾ ਬੱਚਾ ਡਿੱਠਾ, ਉਸਨੇ ਆਪਣੇ ਘੋੜੇ ਨੂੰ ਅੱਡੀ ਲਾਈ ਤੇ ਉਹਨਾਂ ਨੂੰ ਜਾ ਫੜਿਆ ਹਿਰਨੀ ਤੇ ਬੱਚੇ ਨੂੰ ਫੜ ਕ ਉਸ ਦੀਆਂ ਮੁਸ਼ਕਾਂ ਕੱਸ ਲਈਆਂ ਤੇ ਉਸ ਨੂੰ ਬੰਨ੍ਹਕੇ ਘੋੜੇ ਉਤੇ ਲਦ ਕੇ ਪੂਰੀ ਤੇਜ਼ੀ ਨਾਲ ਘਰ ਨੂੰ ਮੁੜਿਆ। ਜਦ ਉਸ ਨੇ ਮੁੜ ਕੇ ਪਿਛੇ ਵਲ ਤਕਿਆ ਤਦ ਸਨੇਹ-ਵਸ ਹਿਰਨੀ ਪੂਰੀ ਤੇਜ਼ੀ ਨਾਲ ਉਸ ਦੇ ਮਗਰ ਦੌੜੀ ਆ ਰਹੀ ਸੀ ਸਬੂਕਤਗੀਨ ਨੂੰ ਮਾਂ ਦੀ ਮਮਝਾ ਵੇਖ ਕੇ ਬੜਾ ਤਰਸ ਆਇਆ ਤੇ ਉਸ ਨੇ ਹਰਨੀ ਦੇ ਬਚੇ ਨੂੰ ਛਡ ਦਿਤਾ। ਇਹ ਦੇਖ ਤੇ ਹਰਨੀ ਬੜੀ ਖੁਸ਼ ੀ ਹੋ ਗਈ। ਉਹ ਚੁੰਘੀਆਂ ਭਰਦੀ ਬਚੇ ਨਾਲ ਜਾ ਰਹੀ ਸੀ ਤੇ ਮੁੜ ਮੁੜ ਉਹਦੇ ਵਲ ਵੇਖ ਰਹੀ ਸੀ। ਉਹਦੀਆਂ ਅੱਖਾਂ ਵਿਚੋਂ ਖੁਸ਼ੀ ਦੇ ਹੰਝੂ ਕਿਰ ਰਹੇ ਸਨ | ਕਿਹਾ ਜਾਂਦਾ ਹੈ ਕਿ ਉਸੇ ਰਾਤ ਉਸ ਨੂੰ ਸੁਫਨੇ ਵਿਚ ਰੱਬੀ ਪੈਗੰਬਰ ਨੇ ਦਰਸ਼ਨ ਦਿਤਾ ਅਤੇ ਉਸ ਨੂੰ ਆਖਿਆ, ਅੱਜ ਇਕ ਦੁਖੀ ਜਾਨਵਰ ਉਪਰ ਤਰਸ ਖਾਧਾ ਹੈ, ਉਸ ਨਾਲ ਰੱਬ ਤੇਰੇ ਉਤੇ ਪ੍ਰਸੰਨ ਹੋਇਆ ਹੈ। ਉਸ ਦੇ ਬਦਲੇ ਵਿਚ ਤੈਨੂੰ ਗਜ਼ਨੀ ਦਾ ਰਾਜ ਬਖਸ਼ਿਆ ਗਿਆਂ ਹੈ। ਵੇਖੀਂ ਵਡੇ ਬਣਕੇ ਇਸ ਗੁਣ ਨੂੰ ਭੁਲ ਨਾ ਜਾਈਂ ਸਗੋਂ ਮਨੁੱਖ ਜਾਤੀ ਲਈ ਵੀ ਆਪਣਾ ਦਾਨ ਜਾਰੀ ਰਖੀ।

ਨਸੀਰ ਉਲ ਮੁਲਕ ਦਾ ਲੇਖਕ ਲਿਖਦਾ ਹੈ ਕਿ ਸਬੁਕਤਗੀਨ ਦੇ ਪੁਤਰ ਮਹਿਮੂਦ ਨੇ ਆਪਣੇ ਔਸ਼ ਬਾਗ ਵਿਚ ਬੜਾ ਸ਼ਾਨਦਾਰ ਮਹੱਲ ਉਸਾਰਿਆ। ਇਸ ਵਿਚ ਪਰਵੇਸ਼ ਦੀ ਰਸਮ ਸਮੇਂ ਉਸ ਨੇ ਬੜੀ ਸ਼ਾਨਦਾਰ ਦਾਅਵਤ ਦਿਤੀ ਜਿਸ ਵਿਚ ਆਪਣੇ ਪਿਤਾ ਨੂੰ ਵੀ ਸਦਿਆ ਸ਼ਾਹੀ ਮਹਲ ਦੀ ਉਸਾਰੀ ਵਿਚ ਇਸ ਸੁਹਜ ਸਵਾਦ ਸੁੰਦਰਤਾ ਤੇ ਹੁਨਰ ਦੀ ਵਰਤੋਂ ਕੀਤੀ ਗਈ ਉਸ ਬਾਰੇ ਨੌਜਵਾਨ ਸ਼ਾਹਜ਼ਾਦੇ ਨੇ ਆਪਣੇ ਪਿਤਾ ਦੀ ਰਾਏ ਪੁਛੀ। ਸਬੁਕਤਗੀਨ ਨੇ ਆਪਣੇ ਪੁਤਰ ਨੂੰ ਉਤਰ ਦਿਤਾ ਉਹਦੀ ਰਾਏ ਵਿਚ ਇਹ ਇਕ ਐਸੀ ਜ਼ਾਹਰੀ ਯਾਦਗਾਰ ਹੈ ਜੋ ਉਸ ਦੀ ਪਰਜਾ ਦਾ ਹਰ ਮਨੁਖ ਦੌਲਤ ਨਾਲ ਉਸਾਰ ਸਕਦਾ ਹੈ। ਬਰਖੁਰਦਾਰ ਸ਼ਾਹਜ਼ਾਦ ਨੂੰ ਚਾਹੀਦਾ ਹੈ ਕੋਈ ਐਸੀ ਸਿਬਾਈ ਯਾਦਗਾਰ ਕਾਇਮ ਕਰੋ ਜੋ ਉਸ ਦੇ ਨਾਮ ਨੂੰ ਸਜ਼ਾ ਉਜਾਗਰ ਕਰਦੀ ਰਹੇ। ਇਹ ਯਾਦਗਾਰ ਇਟਾਂ ਚੂਨੇ ਦੀ ਨਹੀਂ ਸਗੋਂ ਨੇਕ ਅਮਲਾਂ ਦੀ ਹੋਵੇ ਜਿਸ ਦੀ ਬਾਕੀ ਦੇ ਲੋਕ ਵੀ ਰੀਸ ਕਰਨ, ਪਰ ਇਹੋ ਜਿਹੀ ਯਾਦਗਾਰ ਕੋਈ ਆਪ ਨ ਬਣਾ ਸਕੇ। ਇਸ ਬਾਰੇ ਕਵੀ ਨਜ਼ਾਮੀ ਊਰਜ਼ੀਏ ਸਮਰਕੰਦੀ ਨੇ ਐਉਂ ਲਿਖਿਆ ਹੈ:- ਮਹਿਮੂਦ ਨੇ ਜਿੰਨੇ ਵੀ ਸ਼ਾਨਦਾਰ ਮਹਲ ਉਸਾਰੇ