ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/101

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੦੭

ਦੋ ਰਾਜੇ ਨਾਲ ਮੇਲ ਕਰ ਲਿਆ । ਪਰ ਇਹਨਾਂ ਦੀ ਮਿਲਵੀਂ ਫੌਜ ਬੀ

ਹਮਲਾਆਵਰਾਂ ਨੂੰ ਉਹ ਲੁੱਟ ਦਾ ਮਾਲ ਲਿਜਾਣੋ ਰੋਕ ਨਾ ਸਕੀ ਜੋ ਉਹ ਹਰ ਹਮਲੇ ਸਮੇਂ ਲੈ ਜਾਂਦੇ ਸਨ।

ਅਲਪਤਗੀਨ ਦੀ ਮੌਤ

ਅਲਪਤਗੀਨ ਨੇ ੧੫ ਸਾਲ ਬੜੇ ਅਮਨ ਤੇ ਸ਼ਾਂਤੀ ਨਾਲ ਰਾਜ ਕੀਤਾ । ਸੰਨ ੯੭੬ ਵਿਚ ਉਸ ਦੀ ਮੌਤ ਹੋ ਗਈ । ਉਸ ਦੇ ਮਰਨ ਪਿਛੋਂ ਉਸਦਾ ਲੜਕਾ ਅਬੂ ਇਸਹਾਕ ਗਦੀ ਉਤੇ ਬੈਠਾ ਉਹ ਵੀ ਦੋ ਸਾਲ ਦੇ ਅੰਦਰ ਅੰਦਰ ਮਰ ਗਿਆ । ਇਸ ਤੇ ਅਲਪਤਗੀਨ ਦਾ ਜਰਨੈਲ ਸਬੁਕਤ- ਗੀਨ ਜੋ ਅਸਲ ਵਿਚ ਗੁਲਾਮ ਸੀ ਤੇ ਜਿਸ ਨੇ ਉਸ ਦੀ ਲੜਕੀ ਨਾਲ ਸ਼ਾਦੀ ਕੀਤੀ ਹੋਈ ਸੀ, ਫ਼ੌਜ ਦੀ ਸਹਾਇਤਾ ਨਾਲ ਗਜ਼ਨੀ ਦੇ ਤਖ਼ਤ ਉੱਤੇ ਬੈਠ ਗਿਆ

ਅਮੀਰ ਨਸੀਰ ਓਦੀਨ ਸਬਕਤਗੀਨ ਸਬਕਤਗੀਨ ਦਾ ਖਾਨਦਾਨ

ਮਿਨਹਾਜੂਸ ਸ਼ੀਰਾਜ ਦੇ ਕਥਨ ਅਨੁਸਾਰ ਸਬਕਤਗੀਨ ਇਕ ਤੁਰਕੀ ਗੁਲਾਮ[1] (ਦਾਸ) ਸੀ ।ਅਜੇ ਉਹ ਲੜਕਾ ਹੀ ਸੀ ਕਿ ਨੁਸਾਰ ਹਾਜੀ ਨਾਮਾ ਸੌਦਾਗਰ ਨੇ ਉਸ ਨੂੰ ਮੁਲ ਖਰੀਦ ਲਿਆ ਤੇ ਤੁਰਕਿਸਤਾਨ ਵਿਚ ਬੁਖਾਰੇ ਲੈ ਆਇਆ । ਏਥੇ ਆ ਕੇ ਉਸ ਨੂੰ ਅਲਪਤਗੀਨ ਪਾਸ਼ ਵੇਚ ਦਿਤਾ । ਸਬੂਕਤਗੀਨ ਨੂੰ ਅਲਪਤਗੀਨ ਦੂਜੇ ਗੁਲਾਮਾਂ ਦੇ ਨਾਲ ਹੀ ਵਿਦਿਆ ਪੜ੍ਹਾਈ ਗਈ ਤੇ ਹਥਿਆਰਾਂ ਦੀ ਵਰਤੋਂ ਦੀ ਸਿਖਿਆ ਦਿਤੀ ਗਈ । ਪਹਿਲੇ ਪਹਿਲ ਉਹ ਪ੍ਰਾਈਵਟ ਘੋੜ ਚੜ੍ਹਾ ਬਣਾਯਾ ਗਿਆ । ਕਿਉਂਕਿ ਉਹ ਬੜਾ ਦਲੇਰ ਤੇ ਫੁਰਤੀਲਾ ਸੀ ਇਸ ਲਈ ਜੰਗਲ ਵਿਚ ਉਹ ਬਾਦਸ਼ਾਹ ਲਈ ਸ਼ਿਕਾਰ ਖੇਡਦਾ ਸੀ । ਛੋਟੀ ਉਮਰ ਵਿਚ ਹੀ ਉਸ ਦੇ ਹੋਣਹਾਰ ਹੋਣ ਦੇ ਚਿਨ੍ਹ ਪ੍ਰਗਟ ਸਨ। ਉਸ ਦਾ ਮਾਲਕ ਉਹਦੀ ਯੋਗਤਾ ਦੀ ਬੜੀ ਸਲਾਹੁਤਾ ਕਰਦਾਂ ਸੀ । ਹੌਲੀ ਹੌਲੀ ਉਸ ਨੇ ਉਸ ਨੂੰ ਫੌਜੀ ਮੁਹਿੰਮਾਂ ਵਿਚ ਭਾਗ ਲੈਣ ਦੀ ਖੁਲ ਕਰ ਦਿਤੀ। ਫੇਰ ਉਸ ਨੂੰ ਫੌਜ ਵਿਚ ਜ਼ਿੰਮੇਵਾਰੀ ਦਾ ਔਹਦਾ ਸੌਂਪ ਦਿਤਾ । ਜਿਸ ਸਮਾਂ ਉਸ ਗਜ਼ਨੀ ਵਿਚ ਰਾਜ ਤਿਲਕ ਮਿਲਿਆ ਤਦ ਉਸ ਨੇ ਆਪਣੇ ਪਿਛਲਗ ਨੂੰ ਅਮੀਰ ਉਲ ਉਮਰਾ ਅਤੇ ਵਕੀਲ-ਇ-ਮੁਤਲਕ ਦੀ ਉਪਾਧੀ ਦਿਤੀ।

ਸ਼ਾਹੀ ਅਧਿਕਾਰ ਦੀ ਪ੍ਰਾਪਤੀ

ਗਦੀ ਨਸ਼ੀਨ ਹੋਣ ਮਗਰੋਂ ਸਬੂਕਤਗੀਨ ਨੇ ਨਸੀਰ ਉਦੀਨ ਅਥਵਾ ਦੀਨ ਦੇ ਵਿਜਈ ਦੀ ਉਪਾਧੀ ਪ੍ਰਾਪਤ ਕੀਤੀ ਅਤੇ ਆਪਣੇ ਆਪ ਨੂੰ ਅਮੀਰ ਅਖਵਾਉਣਾ ਵੀ ਸ਼ੁਰੂ ਕਰ ਦਿਤਾ । ਕੰਧਾਰ ਨੂੰ ਜਿਤ ਕੇ ਆਪਣੇ ਰਾਜ ਨਾਲ ਮਿਲਾਉਣ ਮਗਰੋਂ ਉਸ ਨੇ ਜ਼ਬੂਲਸਤਾਨ ਦੀ ਰਾਜਧਾਨੀ ਕਿਲਾ ਬਸਤ ਨੂੰ ਜਾ ਪ੍ਰਾਪਤ ਕੀਤਾ, ਜਿਥੇ ਉਸਦੀ ਮੁਲਾਕਾਤ

ਅਬੁਲਫਤਹ ਨਾਲ ਹੋਈ, ਜਿਸ ਨੂੰ ਉਸ ਨੇ ਨਾਮੀ ਵਿਦਵਾਨ ਤੇ ਦਾਨਸ਼ਵੰਦ ਹੋਣ ਕਰਕੇ ਆਪਣਾ ਚੀਫ਼ ਸੈਕਰੇਟਰੀ ਬਾਪ ਲਿਆ।

ਉਸ ਨੇ ਐਲਾਨ ਕੀਤਾ ਕਿ ਉਹ ਹਿੰਦੁਸਤਾਨ ਦੇ ਉਹਨਾਂ ਮੂਰਤੀ ਪੂਜਕਾਂ ਵਿਰੁਧ ਜਹਾਦ ਕਰੇਗਾ ਜੋ ਕਿ ਅਜੇ ਤੀਕ ਬ੍ਰਹਮਾ ਅਤੇ ਬੁਧ ਦੀ ਪੂਜਾ ਕਰਦੇ ਸਨ। ਉਸ ਸਮੇਂ ਲਾਹੌਰ ਵਿਚ ਹਸਪਾਲ ਦਾ ਪੁਤਰ ਜੰਪਾਲ ਨਾਮੀ ਰਾਜਾ ਰਾਜ ਕਰਦਾ ਸੀ, ਜਿਸ ਦਾ ਰਾਜ ਦਰਿਆ ਸਿੰਧ ਤੋਂ ਲੈ ਕੇ ਲਘੁਮਾਨ ਤੀਕ ਇਕ ਪਾਸੇ ਅਤੇ ਕਸ਼ਮੀਰ ਤੋਂ ਮੁਲਤਾਨ ਤੱਕ ਦੂਜੇ ਪਾਸੇ ਪਸਰਿਆ ਹੋਇਆ ਸੀ ।

ਉਸ ਦੀ ਪੰਜਾਬ ਦੀ ਸੀਮਾ ਉਤੇ ਚੜ੍ਹਾਈ

ਸੰਨ ੯੭੭ ਈਸਵੀ ਨੂੰ ਇਕ ਬੜੀ ਭਾਰੀ ਫ਼ੌਜ ਲੈ ਕੇ ਉਸ ਨੇ ਪੂਰਬ ਵਲ ਕੂਚ ਸ਼ੁਰੂ ਕੀਤਾ । ਉਸ ਨੇ ਕਈ ਗੜ੍ਹ (ਕਿਲੋ) ਫਤਹ ਕੀਤੇ, ਕਈ ਮਸੀਤਾਂ ਉਸਾਰੀਆਂ ਅਤੇ ਬਹੁਤ ਸ਼ਾਂਰਾ ਲੁਟ ਦਾ ਸਾਮਾਨ ਲੈ ਕੇ ਗਜ਼ਨੀ ਨੂੰ ਵਾਪਸ ਮੁੜ ਗਿਆ । ਰਾਜਾ ਜੈਪਾਲ ਉਸ ਸਮੇਂ ਬਠਿੰਡੇ ਕਿਲ੍ਹੇ ਦੇ ਵਿਚ ਰਹਿੰਦਾ ਸੀ । ਉਸ ਅਨੁਭਵ ਕੀਤਾ ਕਿ ਮੁਸਲਮਾਨਾਂ ਦੇ ਲਗਾਤਾਰ ਹਮਲਿਆਂ ਨੇ ਦੇਸ਼ ਦਾ ਅਮਨ ਤਬਾਹ ਕਰ ਦਿਤਾ ਹੈ । ਇਹਨਾਂ ਹਮਲਿਆਂ ਨੂੰ ਰੋਕਣ ਲਈ ਉਸ ਨੇ ਬਹੁਤ ਵਡੀ ਫੌਜ ਜਮਾਂ ਕਰ ਲਈ ਅਤੇ ਅਣਗਿਣਤ ਹਾਥੀ ਮੰਗਾ ਲਏ ਤਾਂ ਮੁਸਲਮਾਨਾਂ ਉਪਰ ਉਹਨਾਂ ਦੀ ਧਰਤੀ ਉਪਰ ਹੀ ਹਮਲਾ ਕੀਤਾ ਜਾਏ।

ਜੈਪਾਲ ਨਾਲ ਲੜਾਈ

ਲਾਹੌਰ ਦੇ ਰਾਜੇ ਜੋਪਾਲ ਨੇ ਫੌਜ ਸਮੇਤ ਸਿੰਧ ਪਾਰ ਕਰ ਕੇ ਲਘਮਾਨ ਵਲ ਕੂਚ ਬੋਲ ਦਿਤਾ । ਉਸ ਅਸਥਾਨ ਉਤੇ ਉਹਦੀ ਟੱਕਰ ਸਬੂਝ ਗੀਨ ਨਾਲ ਹੋਈ । ਸਬਕਤਗੀਨ ਓਦੋਂ ਭਾਵੇਂ ਅਜੇ ਅਲ੍ਹੜ ਮੰਡਾ ਹੀ ਸੀ ਫੇਰ ਵੀ ਉਸ ਨੇ ਆਪਣੀ ਵਰਿਆਮਗੀ ਦਾ ਚੰਗਾ ਸਬੂਤ ਦਿਤਾ । ਠੀਕ ਰਾਤ ਦੇ ਸਮੇਂ ਉਸ ਇਲਾਕੇ ਵਿਚ ਗੜੇ ਮਾਰ ਹੋਈ ਤੇ ਹਵਾਈ ਤੂਫਾਨ ਝੁਲ ਪਏ ਜਿਸ ਨਾਲ ਚਾਰੇ ਪਾਸੇ ਡਰ ਤੇ ਤਬਾਹੀ ਮਚ ਗਈ ।

ਰਾਜੇ ਦੀ ਸੁਲਹ ਲਈ ਮੰਗ

ਇਸ ਤੂਫਾਨ ਨਾਲ ਲਾਹੌਰ ਦੇ ਰਾਜਾ ਜੈਪਾਲ ਦੀਆਂ ਫੌਜਾਂ ਨੂੰ ਬੜਾ ਨੁਕਸਾਨ ਪੁਜਾ। ਉਸ ਦੇ ਬਹੁਤ ਸਾਰੇ ਜਾਨਵਰ ਮਾਰੇ ਗਏ । ਰਾਜਾ ਇਹ ਵੇਖ ਕੇ ਕਿ ਉਸ ਦੀ ਫੌਜ ਖਿਲਰ ਪੁਲਰ ਗਈ ਹੈ, ਦੂਜੀ ਭਲਕ ਹੀ ਸੁਲਾਹ ਕਰਨ ਉਤੇ ਉਤਰ ਆਇਆ । ਸਬਕਤਗੀਨ ਚਾਹੁੰਦਾ ਸੀ ਕਿ ਉਹ ਹਿੰਦੂ ਰਾਜੇ ਨਾਲ ਸੁਲਾਹ ਕਰ ਲਵੇ, ਪਰ ਨੌਜਵਾਨ ਮਹਿਮੂਦ ਨੇ, ਜੋ ਬੜਾ ਮਨ-ਚਲਾ ਸਿਪਾਹੀ ਸੀ, ਉਸ ਨੂੰ ਪੇਸ਼ ਕੀਤੀਆਂ ਸ਼ਰਤਾਂ ਤੇ ਸੁਲਾਹ ਕਰਨ ਤੋਂ ਰੋਕ ਦਿਤਾ । ਇਸ ਤੇ ਜੈਪਾਲ ਨੇ ਫੇਰ ਦੂਜੇ ਦੂਤ ਭਜੇ ਤਾਂ ਜੁ ਉਹ ਬਾਦਸ਼ਾਹ ਨੂੰ ਇਹ ਹਾਲ ਖੋਲ੍ਹ ਕੇ ਦਸ ਦੇਣ ਕਿ ਰਾਜਪੂਤਾਂ ਵਿਚ ਇਹ ਰਿਵਾਜ ਹੈ ਕਿ ਜਦ ਉਹਨਾਂ ਨੂੰ ਬਵਾ ਦੀ ਕੋਈ ਆਸ ਨਾ ਰਹਿ ਜਾਏ, ਤਦ ਉਹ ਆਪਣੀਆਂ ਪਤਨੀਆਂ ਤੇ ਬਚਿਆਂ ਨੂੰ ਆਪ ਕਤਲ ਕਰ ਦੇਂਦੇ, ਆਪਣੇ ਘਰ ਘਾਟ ਨੂੰ ਫੂਕ ਮੁਟਦੇ ਅਤੇ ਆਪਣੇ ਕੇਸ ਖੋਹਲ ਕੇ ਬਦਲੇ ਦੀ ਅੱਗ ਵਿਚ ਪੈ ਕੇ ਲਹੂ ਦੀਆਂ ਨਦੀਆਂ ਵਗਾ ਦੇਂਦੇ ਹਨ।” ਸਬਕਤਗੀਨ ਨਹੀਂ ਸੀ ਚਾਹੁੰਦਾ ਕਿ ਰਾਜੇ ਨੂੰ ਇਸ ਹਦ ਤੀਕ ਨਿਰਾਸ ਕੀਤਾ ਜਾਵੇ ਇਸ ਲਈ ਉਸ ਨੇ ਸੁਲਹ ਦੀਆਂ ਸ਼ਰਤਾਂ ਪੇਸ਼ ਕਰਨਾ ਪਰਵਾਨ ਕਰ ਲਿਆ ।

ਸੁਲਹ ਦੀਆਂ ਸ਼ਰਤਾਂ

ਰਾਜੇ ਨੇ ਸੁਲਹ ਦੇ ਮੂਲ ਵਜੋਂ ੧੦ ਲਖ ਦਿਰਮ ਅਤੇ ਪੰਜਾਹ ਹਾਥੀ ਦੇਣੇ ਪਰਵਾਨ ਕਰ ਲਏ । ਕਿਉਂਕਿ ਮੌਕੇ ਉਤੇ ਕੈਂਪ ਵਿਚ ਰਾਜਾ ਇਹ

  1. ਤੁਰਕੀ ਗੁਲਾਮ ਹੋਣ ਦੇ ਬਾਵਜੂਦ ਸਬਕਤਗੀਨ ਦਾਵੇਦਾਰ ਸੀ ਕਿ ਉਹ ਜਯੀਦੀ ਖਾਨ ਦੇ ਸ਼ਾਹੀ ਖਾਨਦਾਨ ਵਿਚੋਂ ਹੈ । ਇਹ ਖਾਨਦਾਨ ਈਰਾਨ ਦੇ ਅੰਤਮ ਬਾਦ ਸ਼ਾਹ ਦਾ ਸੀ ਜਿਸਦੀਆਂ ਫੌਜਾਂ ਨੂੰ ਖਾਲੀਫਾ ਉਸਮਾਨ ਦੇ ਰਾਜ ਵਿਚ ਬੁਰੀ ਤਰ੍ਹਾਂ ਹਾਰ ਹੋਈ ਸੀ, ਤੇ ਜੋ ਸ਼ਹਿਰ ਮਰਵ ਦੇ ਨੇੜੇ ਪਨਚਕੀ ਉਪਰ ਕਤਲ ਕਰ ਦਿਤਾ ਗਿਆ ਉਸਦਾ ਪਰਿਵਾਰ ਤੁਰਕਿਸਤਾਨ ਵਿਚ ਜਾ ਵਸਿਆ ਅਤੇ ਉਥੇ ਦੇ ਲੋਕਾਂ ਨਾਲ ਮੇਲ ਜੋਲ ਰਖਣ ਕਰ ਕੇ ਤੁਰਕੀ ਬਣ ਗਿਆ - ਫਰਿਸ਼ਤਾ