ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/100

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੦੬)


ਕਰਕੇ ਦਮਿਸ਼ਕ ਲਿਆਂਦਾ ਜਾਏ। ਜਿਸ ਸਮੇਂ ਉਸ ਦਾ ਮੁਰਦਾ ਸਰੀਰ

ਦਮਿਸ਼ਕ ਪਹੁੰਚ ਗਿਆ ਉਸ ਵੇਲੇ ਹਿੰਦੂ ਸ਼ਾਹਜ਼ਾਦੀਆਂ ਨੇ ਕਾਸਮ ਬਾਰੇ ਦਸਿਆ ਕਿ ਉਹ ਨਿਰਦੋਸ਼ ਸੀ। ਉਨ੍ਹਾਂ ਨੂੰ ਉਸ ਦੀ ਮੌਤ ਤੇ ਖੁਸ਼ੀ ਸੀ ਕਿਉਂਕਿ ਉਨ੍ਹਾਂ ਨੇ ਆਪਣੇ ਬਾਪ ਦੇ ਕਤਲ ਦਾ ਬਦਲਾ ਲੈ ਲਿਆ ਸੀ! ਇਹ ਜਾਣ ਕੇ ਖਲੀਫੇ ਨੇ ਹੁਕਮ ਦਿਤਾ ਕਿ ਇਹਨਾਂ ਦੋਹਾਂ ਸ਼ਾਹਜ਼ਾਦੀਆਂ ਨੂੰ ਮੇਰੇ ਸਾਹਮਣੇ ਕਤਲ ਕੀਤਾ ਜਾਏ। ਖਲੀਫ ਨੂੰ ਆਪਣੇ

ਸੂਰਮੇ ਜਰਨੈਲ ਦੀ ਮੌਤ ਦਾ ਬੜਾ ਰੰਜ ਹੋਇਆ ਪਰ ਹੋਣ ਕੀ ਬਣ ਸਕਦਾ ਸੀ। ਕਬਮ ਦੀ ਮੌਤ ਨਾਲ ਸਿੰਧ ਦੀ ਮੁਸਲਮਾਨ ਹਕੂਮਤ ਨੂੰ ਉਹ ਸਟ ਵਜੋਂ ਜਿਸ ਨਾਲ ਉਹ ਕਿੰਨਾ ਚਿਰ ਪਿਛੋਂ ਤੀਕ ਉਠ ਨ ਸਕੀ। ਉਸ ਦੇ ਜਾਨਸ਼ੀਨ ੪੦ ਸਾਲ ਤੀਕ ਦੇਸ ਉਤੇ ਰਾਜ ਕਰਦੇ ਰਹੇ, ਜਿਸ ਦੇ ਮਗਰੋਂ ਸੁਮੇਰਾ ਦੀਆਂ ਰਾਜਪੂਤ ਜਾਤੀਆਂ ਨੇ ਉਹਨਾਂ ਨੂੰ ਬਾਹਰ ਕਢ ਕੇ ਦੇਸ਼ ਉਤੇ ਆਪਣਾ ਅਧਿਕਾਰ ਜਮਾ ਲਿਆ।



ਪਰਕਰਨ-੨


ਗਜ਼ਨਵੀ ਖਾਨਦਾਨ

ਅਲਪਤਗੀਨ

ਮੁਆਫੀਆ ਦੇ ਸ਼ਾਹੀ ਖਾਨਦਾਨਾਂ ਅਤੇ ਅਬਾਸੀ ਘਰਾਣੇ ਦੇ ਉਹਨਾਂ ਬਾਦਸ਼ਾਹਾਂ ' ਦ ਜੋ ਖਿਲਾਫਤ ਦੇ ਜਾਨਸ਼ੀਨ ਬਣੇ ਲਗਾਤਾਰ ਰਾਜ ਸਮੇਂ, ਅਰਬ-ਰਾਜ ਆਪਣੀ ਪੂਰੀ ਸ਼ਾਨ ਵਿਦ ਰਿਹਾ ਪਰ ਮਹਾਨ ਹਾਰਿ ਉਲ-ਰਸ਼ੀਦ ਦੀ ਮੌਤ ਪਿਛੋਂ ਉਸ ਮਜ਼੍ਹਬੀ ਰਾਜ ਵਿਚ ਹੌਲੀ ਹੌਲ਼ੀ ਪਤਨ ਦੇ ਚਿਨ੍ਹ ਪ੍ਰਗਟ ਹੋਣੇ ਸ਼ੁਰੂ ਹੋਏ।

ਖਿਲਾਫਤ ਦਾ ਪੜਨ

ਵੱਖ ਵੱਖ ਸੂਬਿਆਂ ਦੇ ਗਵਰਨਰਾਂ ਨੇ ਆਪਣੇ ਸੰਬੰਧ ਉਸ ਨਾਲੋਂ ਤੋੜ ਲਏ ਅਤੇ ਖੁਦ ਮੁਖਤਿਆਰ ਬਾਦਸ਼ਾਹ ਬਣ ਬੈਠੇ ਜਿਸ ਕਰਕੇ ਖਿਲਾਫਤ ਦੀ ਸਰਕਾਰ ਸੂਬਾ ਬਗਦਾਦ ਤੀਕ ਸੀਮਤ ਰਹਿ ਗਈ। ਕੇਵਲ ਮਜ਼ਬ ਦੇ ਮਾਮਲਿਆਂ ਵਿਚ ਹੀ ਖਲੀਫੇ ਦੇ ਵਡੇ ਅਧਿਕਾਰ ਮੰਨੇ ਜਾਂਦੇ ਸਨ। ਤਾਹਰ ਦੇ ਜਾਨਸ਼ੀਨ ਤਾਹਿਰੀ, ਜਿਹਨਾਂ ਨੇ ਸਭ ਤੋਂ ਪਹਿਲੇ ਸੁਤੰਤਰਤਾ ਪ੍ਰਾਪਤ ਕੀਤੀ, ਖੁਰਾਸਾਨ ਤੇ ਟਰਾਂਸੋ ਕਸਿਆਨ ਦੇ ਵਡੇ ਸੂਬਿਆਂ ਦੇ ਮਾਲਕ ਬਣ ਗਏ। ਸੰਨ ੯੭੨ ਈਸਵੀ ਵਿਚ ਸੁਫਰੀਦੀ ਖਾਨਦਾਨ ਦਾ ਰਾਜ ਸ਼ੁਰੂ ਹੋਇਆ। ਉਸ ਖਾਨਦਾਨ ਦਾ ਮੋਢੀ ਸੀਸਤਾਨ ਦਾ ਕਸੇਰਾ (ਪਿਤਲ ਦਾ ਕੰਮ ਕਰਨ ਵਾਲਾ) ਯਾਕੂਬ ਨਾਮੀ ਸੀ; ਜੋ ਆਪਣੇ ਫੌਜੀ ਕਾਰਨਾਮਿਆਂ ਲਈ ਬੜਾ ਪ੍ਰਸਿਧ ਹੋਇਆ ਹੈ। ਸੰਨ ੯੦੩ ਈਸਵੀ ਵਿਚ ਉਹਨਾਂ ਦੀ ਥਾਂ ਸਾਮਾਨੀਆ ਦੇ ਆਣ ਮਲੀ। ਇਸ ਖਾਨਦਾਨ ਦਾ ਮੋਢੀ ਇਕ ਇਸਮਾਈਲ ਨਾਮੀ ਹੋਇਆ ਜਿਸ ਨੇ ੨੬੩ ਹਿਜਰੀ ਵਿਚ ਸ਼ਾਹੀ ਪਦਵੀ ਪ੍ਰਾਪਤ ਕੀਤੀ।

ਸਾਮਾਨੀਆਂ ਖਾਨਦਾਨ

ਇਸਮਾਈਲ ਇਨਸਾਫ ਤੇ ਮਨੁਖਾ ਹਮਦਰਦੀ ਲਈ ਬੜਾ ਪ੍ਰਸਿੱਧ ਬੀ। ਉਸ ਦਾ ਰਾਜ ਬੁਖਾਰਾ, ਮਾਵਲ ਨਹਿਰ, ਖੁਰਾਸਾਨ ਅਤੇ ਇਰਾਨੀ ਰਾਜ ਦੇ ਬਹੁਤ ਵਡੇ ਭਾਗ ਉਪਰ ਸੀ। ਸਾਮਾਨੀਆ ਖਾਨਦਾਨ ੧੨੦ ਸਾਲ ਤੱਕ ਬੜੀ ਸ਼ਾਂਤੀ ਨਾਲ ਰਾਜ ਕਰਦਾ ਰਿਹਾ। ਇਸ ਖਾਨਦਾਨ

ਦਾ ਪੰਜਵਾਂ ਬਾਦਸ਼ਾਹ ਅਬਦੁਲ ਮਲਿਕ ਆਪਣੇ ਪਿਛੇ ਆਪਣਾ ਇਕ ਨਾਬਾਲਗ ਪੁਤ੍ ਮਨਸੂਰ ਛਡਕੇ ਮਰ ਗਿਆ।

ਤੁਰਕੀ ਗੁਲਾਮ ਅਲਪਤਗੀਨ

ਵਰਗੀ ਬਾਦਸ਼ਾਹ ਦੇ ਅਲਪਤਗੀਨ ਨਾਮੀ ਤੁਰਕੀ ਗੁਲਾਮ ਨੇ ਜੋ ਖੁਰਾਸਾਨ ਦੇ ਵਿਸ਼ਾਲ ਸੂਬੇ ਦਾ ਗਵਰਨਰ ਸੀ, ਸ਼ਾਹਜ਼ਾਦੇ ਦੇ ਚਾਚੇ ਦੇ ਹਕ ਵਿਚ ਐਲਾਨ ਕਰ ਦਿਤਾ ਪਰ ਵਿਰੋਧੀ ਧੜੇ ਨੇ ਮਨਸੂਰ ਨੂੰ ਤਖਤ ਨਸ਼ੀਨ ਕਰ ਦਿਤਾ। ਅਲਪਤਗੀਨ ਨਾਲ ਖੁਸ਼ ਖਾ ਕੇ ਨੌਜਵਾਨ ਬਾਦਸ਼ਾਹ ਨੇ ਉਸ ਨੂੰ ਬੁਖਾਰੇ ਹਾਜ਼ਰ ਹੋਣ ਦਾ ਹੁਕਮ ਜਾਰੀ ਕੀਤਾ, ਪਰ ਗਵਰਨਰ ਭਾਰੀ ਲਸ਼ਕਰ ਲੈ ਕੇ ਖੁਰਾਸਾਨ ਦੀ ਰਾਜਧਾਨੀ ਨੀਬਾਪੁਰ ਤੋਂ ਕੂਚ ਕਰਦਾ ਹੋਇਆ ਗਜ਼ਨੀ ਵਲ ਰਵਾਨਾ ਹੋਇਆ। ਉਸ ਨੇ ਕਈ ਥਾਵਾਂ ਉਤੇ ਸ਼ਾਹੀ ਫੌਜਾਂ ਨੂੰ ਹਾਰ ਦਿਤੀ ਅਤੇ ਆਪਣੇ ਬਾਦਸ਼ਾਹ ਹੋਣ ਦਾ ਐਲਾਨ ਕਰ ਦਿਤਾ

ਉਸ ਦਾ ਜਰਨੈਲ ਸਬਕਤਗੀਨ

ਅਲਪਤਗੀਨ ਨੇ ਸੂਬਾ ਮੁਲਤਾਨ ਅਤੇ ਲਮਘਾਨ ਦੇ ਸੂਬਿਆਂ ਜ਼ੋਰ ਕਰਨ ਲਈ ਕਈ ਵਾਰ ਆਪਣੀਆਂ ਫੌਜਾਂ ਭੇਜੀਆਂ। ਇਹਨਾਂ ਫੌਜਾਂ ਦੀ ਕਮਾਨ ਉਸ ਦਾ ਜਰਨੈਲ ਸਬਕਤਗੀਨ ਕਰਦਾ ਸੀ। ਇਹਨਾਂ ਸੂਬਿਆਂ ਦੇ ਹਜ਼ਾਰਾਂ ਲੋਕ ਫੜ ਕੇ ਗੁਲਾਮ ਬਣਾ ਲਏ, ਜੇ ਗਜ਼ਨੀ ਜਾ ਕੇ ਵੇਚੇ ਗਏ।

ਰਾਜਾ ਜੈਪਾਲ ਲਾਹੌਰੀ

ਲਾਹੌਰ ਦੇ ਰਾਜਾ ਜੈਪਾਲ ਨੇ ਇਹ ਵੇਖ ਕੇ ਕਿ ਉਸ ਦੀ ਫ਼ੌਜ

ਉੱਤਰੀ ਹਮਲਾਆਵਰਾਂ ਦਾ ਟਾਕਰਾ ਨਹੀਂ ਕਰ ਸਕਦੀ। ਭਟੀਆਂ[1]
  1. ਭਟੀਆ ਅਜ ਕਲ ਦੇ ਭਟਨੋਰ ਦੇ ਨਾਂ ਨਾਲ ਪ੍ਰਸਿੱਧ ਹੈ। ਹਿੰਦੂ ਰਾਜ ਦੇ ਸਮੇਂ ਇਹ ਉਸ ਲਾਹੌਰ ਦੇ ਰਾਜੇ ਦਾ ਬਾਜ਼-ਗੁਜ਼ਾਰ ਸੀ।