(੧੨)
ਇਕਬਾਲ ਨਾਮਾ ਜਹਾਂਗੀਰੀ, ਮੁਹੰਮਦ ਕਾਜ਼ਿਮ ਦਾ ਆਲਮਗੀਰ ਨਾਮਾ ਤੇ ਮੁਹੰਮਦ ਸਾਕੀ ਦਾ ਮੁਅਸਰ-ਏ-ਆਲਮਗੀਰੀ, ਸਿਖ ਇਤਿਹਾਸ ਨਾਲ ਸੰਬੰਧਤ ਮੈਂ ਇਨ੍ਹਾਂ ਸਜਣਾਂ ਦਾ ਧੰਨਵਾਦੀ ਹਾਂ, ਜਿਨ੍ਹਾਂ ਦੀਆਂ ਰਚਨਾਵਾਂ ਨੂੰ ਪੜ੍ਹਿਆ ਤੇ ਯੋਗ ਸਹਾਇਤਾ ਲਈ ਹੈ-ਸਰ ਜੌਹਨ ਮੈਲਕਮ, ਮੈਕਗਰੇਗਰ, ਕਨਿੰਘਮ; ਪ੍ਰਿੰਸਪ, ਸਮਿਥ, ਸਰ ਲੈਪਲ ਗ੍ਰਿਫਨ ਦੇ ਪੰਜਾਬ ਦੇ ਰਾਜੇ ਤੇ ਪੰਜਾਬ ਦੇ ਮੁਖੀ, ਡਾਕਟਰ ਹੋਮਿੰਗ ਬਰਗਰ ਦੀ ਪੁਸਤਕ ਪੂਰਬ ਵਿਚ ਪੈਂਤੀ ਸਾਲ (Thirty five years in the East) ਮੂਰਕਰਾਫਟ ਦੇ ਸਫਰ, ਬਰਨ ਦੇ ਸਫਰ, ਮੈਸਨ ਤੇ ਜੈਕਵੈਮੈਂਟ ਦੇ ਸਫਰਾਂ ਦਾ ਹਾਲ ਤੇ ਡਾਕਟਰ ਟਰੰਪ ਦੇ ਗੁਰੂ ਗਰੰਥ ਸਾਹਿਬ ਦੇ ਉਲਥੇ ਲਈ। ਸਿਖ ਲੜਾਈਆਂ ਤੇ ਬਗਾਵਤ ਲਈ ਮੈਂ ਥੋਰਨਟਨ ਦੇ ਪੰਜਾਬ ਸੰਬੰਧੀ ਇਤਿਹਾਸ (The History of the Panjab) ਨੌਲਨ ਦੇ ਬਰਤਾਨਵੀ ਰਾਜ, ਕੇਈ ਦਾ ਸਿਪਾਹੀ ਲੜਾਈ, ਫਰੈਡਰਿਕ ਕੂਪਰ ਦਾ ਪੰਜਾਬ ਦੇ ਹਾਲਾਤ (The Crisis of the Panjab) ਜੇ.ਕੇਵਬਰਾਊਨ ਦਾ ‘ਪੰਜਾਬ ਤੇ ਦਿਲੀ ੧੮੫੭ ਵਿਚ" (The Panjab and Delhi in 1857) ਪੰਜਾਬ ਵਿਚ ਉਦਯੋਗ ਤੇ ਵਪਾਰ ਦੇ ਕਾਂਡ ਲਈ ਮੈਂ ਸਰਕਾਰੀ ਰਿਪੋਰਟਾਂ ਦਾ ਧੰਨਵਾਦੀ ਹਾਂ ਤੇ ਖਾਸ ਕਰਕੇ ਮਿਸਟਰ ਬੈਡਨ ਪਾਵਲ ਦਾ। ਪੰਜਾਬ ਦੇ ਅਸਲੀ ਵਸਨੀਕ ਤੇ ਹਿੰਦੂਆਂ ਦੀਆਂ ਰਹੁ ਰੀਤਾਂ ਦਸਣ ਤੇ ਇਤਿਹਾਸ ਦੇ ਅੰਕੜਿਆਂ ਦੇ ਹਿਸੇ ਨੂੰ ਦਸਣ ਦੇ ਯੋਗ ਮੈਂ ਨਹੀਂ ਸਾਂ ਹੋ ਸਕਦਾ, ਜੇ ਕਰ ਮੈਂ ਸਿਆਣੇ ਸਰਕਾਰੀ ਅਫਸਰ ਮਿਸਟਰ ਡੈਨਜ਼ਲ ਜੇ. ਐਬਟਸਨ ਦੀ ਰੀਪੋਰਟ ਦੀ ਸਹਾਇਤਾ ਨਾ ਲੈਂਦਾ। ਮੈਂ ਕਈ ਹੋਰ ਮਿਹਰਬਾਨ ਦੋਸਤਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਕਿ ਮੈਨੂੰ ਨਾ ਮਿਲਦੀਆਂ ਕਿਤਾਬਾਂ ਜਾਂ ਸਲਾਹਾਂ ਦੇ ਕੇ ਧੰਨਵਾਦੀ ਬਣਾਇਆ। ਦੀਵਾਨ ਰਾਮ ਨਾਥ ਨੇ ਬੜੀ ਕਿਰਪਾ ਨਾਲ ਆਪਣੇ ਪਿਤਾ ਦੀਵਾਨ ਰਾਮ ਨਾਥ ਦੇ ਹਥ ਲਿਖਤ ਖਰੜੇ ਨੂੰ ਵਰਤਨ ਦੀ ਪੂਰੀ ਪੂਰੀ ਖੁਲ੍ਹ ਦਿਤੀ, ਜਿਹੜਾ ਕਿ ਫਾਰਸੀ ਵਿਚ "ਖਾਲਸਾ ਦੀਵਾਨ" ਦੇ ਨਾਂ ਹੇਠ ਲਿਖਿਆ ਹੋਇਆ ਸੀ। ਇਸ ਤੋਂ ਇਲਾਵਾ ਮੈਂ ਮੁਨਸ਼ੀ ਗੁਲਾਮ ਫਰੀਦ ਖਾਂ ਦਾ ਧੰਨਵਾਦੀ ਹਾਂ, ਜਿਨ੍ਹਾਂ ਆਪਣੇ ਪਿਤਾ ਮੌਲਵੀ ਦੀਨ ਮੁਹੰਮਦ ਦੀ ਰਚਨਾ (ਖਰੜੇ ਰੂਪ ਵਿਚ) ਪੰਜਾਬ ਦਾ ਇਤਿਹਾਸ ਵਰਤਨ ਦੀ ਆਗਿਆਂ ਦਿਤੀ ਤੇ ਬਰਤਾਨਵੀ ਰਾਜ ਦਾ ਹਾਲ ਲਿਖਣ ਲਈ ਮੈਨੂੰ ਆਪਣੇ ਲਿਖੇ ਨੋਟਾਂ ਤੇ ਸਰਕਾਰੀ ਰਿਕਾਰਡ ਦੀ ਸਹਾਇਤਾ ਲੈਣੀ ਪਈ।
ਏਥੇ ਇਹ ਦਸ ਦੇਣਾ ਜ਼ਰੂਰੀ ਹੈ ਕਿ ਮੈਂ ਇਸ ਨੂੰ ਲਿਖਣ ਲਗਿਆਂ ਇਸ ਗਲ ਦਾ ਵਧੇਰੇ ਖਿਆਲ ਰਖਿਆ ਹੈ ਕਿ ਪੰਜਾਬ ਨਾਲ ਸੰਬੰਧਤ ਜ਼ਰੂਰੀ ਗਲਾਂ ਨੂੰ ਮੈਂ ਬਿਆਨਣ ਤੋਂ ਸੰਕੋਚ ਨਹੀਂ ਕੀਤਾ ਤੇ ਨਾ ਹੀ ਮੈਂ ਉਹ ਗਲਾਂ ਹੀ ਛਡੀਆਂ ਹਨ, ਜਿਹੜੀਆਂ ਕਿ ਇਤਿਹਾਸ ਦੇ ਵਿਦਿਆਰਥੀ ਲਈ ਜ਼ਰੂਰੀ ਸਨ। ਪਰ ਇਕ ਗਲ ਦਾ ਖਿਆਲ ਜ਼ਰੂਰ ਰਖਿਆ ਗਿਆ ਹੈ ਕਿ ਹਿੰਦੁਸਤਾਨ ਦੇ ਇਤਿਹਾਸ ਨੂੰ ਪੇਸ਼ ਕਰਨ ਤੇ ਉਸ ਬਾਰੇ ਪੜਚੋਲ ਕਰਨ ਤੋਂ ਸੰਕੋਚ ਜ਼ਰੂਰ ਕੀਤਾ ਹੈ। ਬਹੁਤ ਸਾਰੀਆਂ ਗਲਾਂ ਸਿਰਫ ਇਤਿਹਾਸਕ ਕੀਮਤ ਕਾਰਨ ਹੀ ਬਿਆਨੀਆਂ ਹਨ ਤੇ ਜਿਨ੍ਹਾਂ ਨਾਲ ਇਸ ਵਿਚ ਵਧੇਰੇ ਰੌਚਕਤਾ ਆਉਣੀ ਸੀ। ਉਦਾਹਰਣ ਵਜੋਂ, ਨਾਦਰ ਸ਼ਾਹ ਦੇ ਪੰਜਾਬ ਵਿਚਲੇ ਹਲੇ ਵੇਲੇ ਜਿਹੜੀਆਂ ਘਟਨਾਵਾਂ ਵਾਪਰੀਆਂ
+