ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/92

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਝਿਆ ਜਾਂਦਾ ਹੈ ਕਿ ਉਸ ਦੇ ਸਿਰ ਰੱਬ ਦਾ ਭਾਰ ਚੜ੍ਹੇਗਾ। ਜੇਕਰ ਕੋਈ ਬੱਚਾ ਘਰੋਂ ਸੱਦਾ ਆ ਜਾਣ ਕਰਕੇ ਜਾਂ ਜਾਣ ਬੁੱਝਕੇ ਆਪਣੀ ਪਿਤ-ਮੀਟੀ ਵਿੱਚਾਲੇ ਛੱਡ ਕੇ ਨੱਸਦਾ ਹੈ, ਤਾਂ ਦੂਸਰੇ ਬੱਚੇ ਇਹ ਗੀਤ ਗਾਉਂਦੇ ਹੋਏ ਉਹਦੇ ਪਿੱਛੇ-ਪਿੱਛੇ ਘਰ ਤੱਕ ਜਾਂਦੇ ਹਨ:

ਸਾਡੀ ਪਿੱਤ ਦਬਣਾ
ਘਰ ਦੇ ਦੂਹੋ ਚੱਬਣਾ
ਇਕ ਚੂਹਾ ਰਹਿ ਗਿਆ
ਚਪਾਹੀ ਫੜਕੇ ਲੈ ਗਿਆ
ਚਪਾਹੀ ਨੇ ਮਾਰੀ ਇੱਟ
ਚਾਹੇ ਰੋ ਚਾਹੇ ਪਿੱਟ

ਲੋਕ ਖੇਡਾਂ ਵੀ ਪੰਜਾਬੀ ਲੋਕ ਧਾਰਾ ਦੇ ਹੋਰਨਾਂ ਅੰਗਾਂ ਲੋਕ ਕਹਾਣੀਆਂ, ਲੋਕ ਗੀਤਾਂ, ਬੁਝਾਰਤਾਂ ਅਤੇ ਅਖਾਣਾਂ ਵਾਂਗ ਪੰਜਾਬੀ ਸੰਸਕ੍ਰਿਤੀ ਅਤੇ ਸਭਿਆਚਾਰ ਦਾ ਅਨਿਖੜਵਾਂ ਅੰਗ ਹਨ। ਸੈਂਕੜਿਆਂ ਦੀ ਗਿਣਤੀ ਵਿੱਚ ਇਹ ਉਪਲਬਧ ਹਨ ਜਿਨ੍ਹਾਂ ਵਿੱਚੋਂ ਪੰਜਾਬੀ ਸਭਿਆਚਾਰ ਦੀ ਝਲਕ ਸਾਫ਼ ਦਿਸ ਆਉਂਦੀ ਹੈ। ਪੰਜਾਬੀਆਂ ਦਾ ਸੁਭਾਅ, ਮਰਦਾਉਪਣਾ, ਰਹਿਣ-ਸਹਿਣ, ਖਾਣ-ਪੀਣ, ਮੇਲੇ ਮੁਸਾਹਵੇ, ਨੈਤਿਕ ਕਦਰਾਂ ਕੀਮਤਾਂ ਇਹਨਾਂ ਵਿੱਚ ਓਤਪੋਤ ਹਨ।

ਆਧੁਨਿਕ ਮਸ਼ੀਨੀ ਸਭਿਅਤਾ ਦਾ ਪ੍ਰਭਾਵ ਸਾਡੇ ਜੀਵਨ ਦੇ ਹਰ ਖੇਤਰ ’ਤੇ ਪਿਆ ਹੈ। ਜਿਸ ਦੇ ਫਲਸਰੂਪ ਪੰਜਾਬ ਦੇ ਆਰਥਿਕ ਅਤੇ ਸਭਿਆਚਾਰਕ ਜੀਵਨ ਵਿੱਚ ਢੇਰ ਸਾਰੀਆਂ ਤਬਦੀਲੀਆਂ ਵਾਪਰੀਆਂ ਹਨ। ਸਾਰੇ ਪੰਜਾਬ ਵਿੱਚ ਸੜਕਾਂ ਦਾ ਜਾਲ ਵਿਛ ਗਿਆ ਹੈ। ਅੱਜ ਕਿਸੇ ਪੇਂਡੂ ਲਈ ਸ਼ਹਿਰ ਜਾਣਾ ਸਬੱਬੀ ਗੱਲ ਨਹੀਂ ਰਹੀ। ਪਿੰਡ-ਸ਼ਹਿਰਾਂ ਨਾਲ ਜੁੜ ਗਏ ਹਨ ਜਿਸ ਕਰਕੇ ਸ਼ਹਿਰੀ ਜ਼ਿੰਦਗੀ ਦਾ ਪ੍ਰਭਾਵ ਪੇਂਡੂ ਜੀਵਨ ਉੱਤੇ ਆਏ ਦਿਨ ਪੈ ਰਿਹਾ ਹੈ। ਖੇਤੀ ਦੇ ਧੰਦੇ ਵਿੱਚ ਮਸ਼ੀਨਾਂ ਹਾਵੀ ਹੋ ਗਈਆਂ ਹਨ। ਖੁਹਾਂ ਦੀ ਥਾਂ ਟਿਊਬਵੈੱਲਾਂ ਨੇ ਲੈ ਲਈ ਹੈ। ਖੇਤਾਂ ਵਿੱਚ ਬਲਦਾਂ ਦੀਆਂ ਟੱਲੀਆਂ ਦੀ ਟੁਣਕਾਰ ਦੀ ਬਜਾਏ ਟਰੈਕਟਰ ਧੁਕ-ਧੂਕ ਕਰ ਰਹੇ ਹਨ। ਕਿਸਾਨੀ ਜੀਵਨ ਨਾਲ ਜੁੜਿਆ ਲੋਕ ਸਾਹਿਤ ਲੋਕ ਮਨਾਂ ਤੋਂ ਵਿਸਰ ਰਿਹਾ ਹੈ। ਮੇਲਿਆਂ ਮੁਸਾਹਵਿਆਂ ਦੀਆਂ ਰੌਣਕਾਂ ਘੱਟ ਰਹੀਆਂ ਹਨ। ਪੁਰਾਣੇ ਰਸਮੋ-ਰਿਵਾਜ਼ ਅਲੋਪ ਹੋ ਰਹੇ ਹਨ। ਪੇਂਡੂ ਖੇਡਾਂ ਵੀ ਮਸ਼ੀਨੀ ਸਭਿਅਤਾ ਦੇ ਪ੍ਰਭਾਵ ਤੋਂ ਨਹੀਂ ਬਚੀਆਂ।ਇਹਨਾਂ ਵਿੱਚ ਵੀ ਢੇਰ ਸਾਰੀਆਂ ਤਬਦੀਲੀਆਂ ਆਈਆਂ ਹਨ।

ਲੋਕ ਖੇਡਾਂ ਪੰਜਾਬੀ ਲੋਕ ਜੀਵਨ ਦਾ ਅਨਿਖੜਵਾਂ ਅੰਗ ਹਨ- ਇਹ ਪੇਂਡੂ ਲੋਕਾਂ ਦੇ ਮਨੋਰੰਜਨ ਦਾ ਮੁੱਖ ਸਾਧਨ ਰਹੀਆਂ ਹਨ।

ਖੇਡਾਂ ਹਰ ਪਿੰਡ ਦਾ ਵਿਸ਼ੇਸ਼ ਭਾਗ ਹੋਇਆ ਕਰਦੀਆਂ ਸਨ। ਇਹਨਾਂ ਦੇ ਪਿੜ ਪਿੰਡ ਦੀ ਜੂਹ ਵਿੱਚ ਆਥਣ ਸਮੇਂ ਜੁੜਿਆ ਕਰਦੇ ਸਨ। ਸਾਰੇ ਪਿੰਡ ਦੇ ਗੱਭਰੂਆਂ ਨੇ ਰਲਕੇ ਖੇਡਣਾ, ਕੋਈ ਜਾਤ-ਪਾਤ ਨਹੀਂ, ਉਚ-ਨੀਚ ਨਹੀਂ। ਅਮਰੀਰੀ-ਗਰੀਬੀ ਦਾ ਪਾੜਾ ਨਹੀਂ। ਸਾਰੇ ਰਲਕੇ ਇਹਨਾਂ ਦਾ ਆਨੰਦ ਮਾਣਦੇ ਸਨ। ਭਾਈਚਾਰਕ ਸਾਂਝ ਇੰਨੀ ਹੋਣੀ ਕਿ ਸਾਰੇ ਪਿੰਡ ਨੇ ਰਲਕੇ ਗੱਭਰੂਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕਰਨਾ। ਦੇਸੀ ਘਿਓ ਦੇ ਪੀਪਿਆਂ ਦੇ ਪੀਪੇ ਖਿਡਾਰੀਆਂ ਨੂੰ ਖਾਣ ਨੂੰ ਦਿੱਤੇ ਜਾਂਦੇ ਸਨ। ਇਹ ਗੱਭਰੂ ਵੀ ਤਾਂ ਸਮੁੱਚੇ ਪਿੰਡ ਦਾ ਮਾਣ

88/ਪੰਜਾਬੀ ਸਭਿਆਚਾਰ ਦੀ ਆਰਸੀ