ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/89

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੋਟੇ ਦੀ ਖਟਿਆਈ

ਬੇਬੇ ਦੌੜੀ ਦੌੜੀ ਆਈ

ਏਂਗਣ ਮੇਂਗਣ ਤਲੀ ਤਲੇਂਗਨ
ਸਾਵਾ ਪੀਲਾ ਡੱਕਰਾ
ਗੁੜ ਖਾਵਾਂ ਵੇਲ ਵਧਾਵਾਂ
ਮੂਲੀ ਮਾਰਾਂ ਪੱਤਰਾ
ਤੀਰਾਂ ਵਾਲੇ ਘੋੜੇ ਆਏ
ਹੱਥ ਕਤਾਲ ਪੈਰ ਕਤਾਲ

ਨਿਕਲ ਨੀ ਇਜ਼ਰਾਂ ਤੇਰੀ ਵਾਰ


ਐਂਗਣ ਮੈਂਗਣ ਤਲੀ ਤਲੇਂਗਣ
ਸਾਵਾ ਪੀਲਾ ਡੱਕਰਾ
ਗੁੜ ਖਾਵਾਂ ਵੇਲ ਵਧਾਵਾਂ
ਮੂਲੀ ਮਾਰਿਆ ਪੱਤਰਾ
ਪੱਤਰ ਗਏ ਲਹੌਰ
ਉਥੋਂ ਲਿਆਂਦੇ ਤਿੱਤਰ ਮੋਰ
ਤਿੱਤਰਾਂ ਮੋਰਾਂ ਪਾਈ ਲੜਾਈ
ਤੋਤਕੜੀ ਛੁਡਾਉਣ ਆਈ
ਤੋਤਕੜੀ ਨੂੰ ਵੱਜਾ ਡੰਡਾ

ਵੇ ਛੁਡਾਈਂ ਰਾਮ ਚੰਦਾ

ਪਹਿਲਾ ਰਾਜਾ ਦੂਜੀ ਵਜ਼ੀਰ
ਤੀਜਾ ਚੌਧਰੀਆਂ ਦਾ ਪੀਰ
ਚੌਥਾ ਫੁੱਲ ਗੁਲਾਬ ਦਾ

ਪੰਜਵਾਂ ਮੱਖੀਆਂ ਮਾਰਦਾ

ਪਹਿਲਾ ਰਾਣਾ
ਦੂਜਾ ਕਾਣਾ
ਤੀਜਾ ਸਭ ਤੋਂ ਸਿਆਣਾ
ਚੌਥਾ ਫੁੱਲ ਗੁਲਾਬ ਦਾ

ਪੰਜਵਾਂ ਮੱਖੀਆਂ ਮਾਰਦਾ

ਉਸੀ ਫੂਸੀ
ਨੱਕ ਤਰੂਸੀ
ਭੈਣਾਂ ਮਾਰਨ ਵਾਲੀਏ
ਤੂਹੀਓਂ ਮਾਰੀ ਫੂਸੀ

85/ਪੰਜਾਬੀ ਸਭਿਆਚਾਰ ਦੀ ਆਰਸੀ