ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/32

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਰੇ, ਹਵਾ, ਪਾਣੀ, ਅੱਗ, ਬਿਰਛ, ਧਰਤੀ ਤੇ ਬੱਦਲਾਂ ਆਦਿ ਨੂੰ ਵੀ ਇਹਨਾਂ ਕਹਾਣੀਆਂ ਦੇ ਪਾਤਰ ਬਣਾਇਆ ਗਿਆ ਹੈ।

ਨੈਤਿਕ ਕਦਰਾਂ-ਕੀਮਤਾਂ ਦਾ ਸੰਚਾਰ ਇਹਨਾਂ ਕਹਾਣੀਆਂ ਵਿੱਚ ਵਿਦਮਾਨ ਹੈ। ਸਦਾ ਨੇਕੀ ਦੀ ਜੈ ਹੁੰਦੀ ਹੈ, ਝੂਠ ਹਾਰਦਾ ਹੈ, ਹੱਕ ਸੱਚ ਲਈ ਜੂਝਣ ਵਾਲੇ ਸਨਮਾਨੇ ਜਾਂਦੇ ਹਨ, ਹਿੰਮਤੀ ਤੇ ਸਾਹਸੀ ਜਨ ਸਾਧਾਰਨ ਤੋਂ ਸ਼ਾਬਾਸ਼ ਪ੍ਰਾਪਤ ਕਰਦੇ ਹਨ।

ਕਰੁਣਾ ਰਸ ਅਤੇ ਹਾਸ ਰਸ ਦੀ ਚਾਸ਼ਨੀ ਨਾਲ ਗਲੇਫੀਆਂ ਇਹ ਕਹਾਣੀਆਂ ਸ੍ਰੋਤੇ ਨੂੰ ਇੱਕ ਅਨੂਠਾ ਰਸ ਪ੍ਰਦਾਨ ਕਰਦੀਆਂ ਹਨ। ਜਿਸ ਸਕਦਾ ਉਹ ਇਨ੍ਹਾਂ ਦਾ ਕੀਲਿਆ ਹੋਇਆ ਆਪਣੇ ਕਰਨ ਵਾਲੇ ਕੰਮਾਂ ਕਾਰਾਂ ਤੋਂ ਵੀ ਅਵਸੇਲਾ ਹੋ ਜਾਂਦਾ ਹੈ ਤਦੇ ਤਾਂ ਸਿਆਣੀਆਂ ਦਾਦੀਆਂ ਦਿਨੇ ਕਹਾਣੀ ਸੁਣਾਉਣ ਦੀ ਮਨਾਹੀ ਕਰਦੀਆਂ ਹਨ। “ਨਾ ਭਾਈ ਦਿਨੇ ਬਾਤ ਨਹੀਂ ਪਾਈ ਦੀ — ਮਾਮੇ ਰਾਹ ਭੁੱਲ ਜਾਂਦੇ ਨੇ!" ਲੋਕ ਕਹਾਣੀਆਂ ਵਿੱਚ ਹਾਸ ਰਸ ਦੀ ਚਾਸ ਸੋਨੇ ਤੇ ਸੁਹਾਗੇ ਦਾ ਕੰਮ ਕਰਦੀ ਹੈ।

"ਇਕ ਵਾਰ ਇਕ ਪਿਓ ਤੇ ਪੁੱਤ ਘੜੀ ਲਈ ਜਾਂਦੇ ਸਨ। ਪਿਉ ਬੁੱਢਾ ਸੀ ਤੇ ਪੁੱਤ ਰਤੀ ਅਲੂਆਂ। ਪਿਓ ਘੋੜੀ ਉੱਤੇ ਬੈਠਾ ਸੀ ਤੇ ਪੁੱਤ ਨਾਲੋ ਨਾਲ ਤੁਰ ਰਿਹਾ ਸੀ। ਇਕ ਪਾਸੇ ਖੇਤ ਵਿੱਚ ਗੁਡਾਵੇਂ ਕਪਾਹ ਗੁਡਦੇ ਸਨ। ਤਾਂ ਵਾਜ ਆਈ, “ਦੇਖੋ ਉਏ ਬੁੱਢੇ ਦੀ ਕੀ ਮੱਤ ਮਾਰੀ ਐ-ਆਪ ਘੋੜੀ ਉੱਤੇ ਚੜਿਆ ਜਾਂਦੈ ਤੇ ਮੁੰਡਾ ਵਿੱਚਾਰਾ ਜਿਹੜਾ ਨਿਆਣਾ ਏ, ਉਹਨੂੰ ਪੈਦਲ ਤੋਰਿਐ ..."

ਏਨੀ ਗੱਲ ਸੁਣ ਕੇ ਪਿਓ ਘੋੜੀ ਉੱਤੋਂ ਉਤਰ ਪਿਆ ਤੇ ਮੁੰਡਾ ਚੜ੍ਹਾ ਦਿੱਤਾ। ਜਦੋਂ ਕੁਝ ਕਦਮ ਗਏ ਤਾਂ ਪਹੇ ਵਿੱਚ ਕੁਝ ਰਾਹੀ ਤੁਰੇ ਆਉਂਦੇ ਸਨ। ਕੋਲੋਂ ਲੰਘਣ ਲੱਗਿਆਂ ਉਨ੍ਹਾਂ ਵਿੱਚੋਂ ਇੱਕ ਨੇ ਆਖਿਆ, “ਦੇਖ ਲਓ ਅੱਜ ਕਲ੍ਹ ਦਾ ਜ਼ਮਾਨਾ ਆਪ ਤਾਂ ਡੰਡੇ ਵਰਗਾ ਹੋ ਕੇ ਘੋੜੀ ਉੱਤੇ ਚੜਿਆ ਜਾਂਦੈ, ਬੁੱਢੇ ਵਿੱਚਾਰੇ ਨੂੰ ਪੈਦਲ ਤੋਰਿਐ-" ਏਨੀ ਗੱਲ ਸੁਣ ਕੇ ਦੋਹਾਂ ਨੇ ਸੋਚਿਆ ਕਹਿੰਦੇ ਤਾਂ ਲੋਕੀ ਠੀਕ ਨੇ। ਪਰ ਉਨ੍ਹਾਂ ਸੋਚਿਆ ਆਖ਼ਰ ਕਰੀਏ ਕੀ? ਤੇ ਫਿਰ ਉਨ੍ਹਾਂ ਨੂੰ ਝੱਟ ਹੀ ਸੁਣਿਆ ਕਿ ਕਿਉਂ ਨਾ ਦੋਵੇਂ ਹੀ ਘੋੜੀ ਉੱਤੇ ਚੜ੍ਹ ਬੈਠੀਏ।

ਦੋਵੇਂ ਘੋੜੀ ਉੱਤੇ ਚੜ੍ਹ ਗਏ। ਘੋੜੀ ਜ਼ਰਾ ਨਰਮ ਸੀ ਭਾਰ ਨਾਲ ਢਿੱਡ ਉਹਦਾ ਝੁਕਿਆ ਜਾਂਦਾ ਸੀ। ਅੱਗੋਂ ਕੁਝ ਹੋਰ ਆਦਮੀ ਮਿਲੇ।ਉਹਨਾਂ ਨੇ ਘਿਰਣਾ ਨਾਲ ਨਿੰਦ ਕੇ ਆਖਿਆ, “ਦੇਖ ਓਏ ਕਸਾਈਆਂ ਨੇ ਕਿਵੇਂ ਬੇ-ਜ਼ਬਾਨ ਪਸ਼ੂ ਨੂੰ ਮਾਰਨਾ ਲਿਐ ...ਦੋਵੇਂ ਸਾਨਾਂ ਵਰਗੇ ਉੱਤੇ ਚੜ੍ਹੇ ਬੈਠੇ ਨੇ.."

ਉਹ ਵਿੱਚਾਰੇ ਨਿਠ ਜਿਹੇ ਹੋ ਕੇ ਉੱਤਰ ਪਏ ਅਤੇ ਲਗਾਮ ਫੜ ਕੇ ਅੱਗੇ-ਅੱਗੇ ਤੁਰ ਪਏ ਕੋਈ ਵੀ ਹੁਣ ਘੋੜੀ ਉੱਤੇ ਚੜ੍ਹਿਆ ਹੋਇਆ ਨਹੀਂ ਸੀ ਕਿਉਂਕਿ ਲੋਕ ਕਿਵੇਂ ਵੀ ਚੈਨ ਨਹੀਂ ਸੀ ਲੈਣ ਦਿੰਦੇ।

ਜਦੋਂ ਕੁਝ ਕਦਮ ਗਏ ਤਾਂ ਫੇਰ ਕੁਝ ਰਾਹੀ ਮਿਲ ਗਏ। ਰਾਹੀਆਂ ਨੂੰ ਘੋੜੀ ਕੋਲ ਹੁੰਦੇ ਸੁੰਦੇ ਪੈਦਲ ਤੁਰੇ ਜਾਂਦਿਆਂ ਨੂੰ ਦੇਖ ਕੇ ਆਖਿਆ, “ਦੇਖ ਲੋ ਬਈ, ਇਹਨਾਂ ਨੂੰ ਕਹਿੰਦੇ ਨੇ ਅਸਲੀ ਮੂਰਖ-ਸੁਆਰੀ ਕੋਲ ਐ ਫਿਰ ਵੀ ਪੈਦਲ ਤੁਰੇ ਜਾਂਦੇ ਨੇ ...ਭਲੇ ਮਾਣਸੋ ਜੋ ਦੋਵੇਂ ਨਹੀਂ ਬਹਿ ਸਕਦੇ ਤਾਂ ਇਕ ਤਾਂ ਬੈਠ ਜਾਓ.."

ਦੁਨੀਆ ਦਾ ਮੂੰਹ ਭਲਾ ਕੌਣ ਫੜੇ-

ਇੱਕ ਕੁੜੀ ਮੁਕਲਾਵਿਉਂ ਨਵੀਂ-ਨਵੀਂ ਮੁੜ ਕੇ ਆਈ ਸੀ। ਪਰ੍ਹਾ ਜੁੜੀ ਬੈਠੀ ਸੀ ਚੌਂਤਰੇ ਉੱਤੇ, ਪਿੰਡ ਦੇ ਦਰਵਾਜ਼ੇ ਬਾਹਰ ਜਾਣ ਲਈ ਕੁੜੀ ਪਰਾ ਕੋਲੋਂ ਸੰਗਦੀ ਕਰਕੇ ਹੌਲੀ

28 /ਪੰਜਾਬੀ ਸਭਿਆਚਾਰ ਦੀ ਆਰਸ਼ੀ